ਪੰਜਾਬ

ਸਾਬਕਾ ਪ੍ਰਧਾਨ ਗੁਰਦਰਸ਼ਨ ਸਿੰਘ ਨਹੀਂ ਰਹੇ

ਮੁਹਾਲੀ 27 ਸਤੰਬਰ(ਮਧੂਸਾਰ ਬਿਊਰੋ) ਨੌਜਵਾਨ ਭਲਾਈ ਅਤੇ ਵਿਕਾਸ ਕਲੱਬ ਦੇ ਸਾਬਕਾ ਪ੍ਰਧਾਨ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰੀ ਮੈਂਬਰ ਗੁਰਦਰਸ਼ਨ ਸਿੰਘ ਪੁੱਤਰ ਡਾਕਟਰ ਨੌਰੰਗ ਸਿੰਘ। ਦਾ ਪਿੰਡ ਅਬਰਾਵਾ ਦੇ ਸ਼ਮਸ਼ਾਨ ਘਾਟ ਵਿਚ ਸੰਸਕਾਰ ਕੀਤਾ ਗਿਆ ਅਤੇ ਚਿੱਤਾ ਨੂੰ ਅਗਨੀ ਇਕਲੋਤੇ ਪੁੱਤਰ ਬੱਬਲੂ ਨੇ ਦਿੱਤੀ।

ੳਹ 56 ਵਰਿਆਂ ਦੇ ਸਨ ਅਤੇ ਕਾਲੇ ਪੀਲੀਆ ਤੋਂ ਪੀੜਤ ਸਨ। ਗੁਰਦਰਸ਼ਨ ਸਿੰਘ ਪਿਛਲੇ 25 ਸਾਲਾਂ ਤੋਂ ਫਤਿਹ ਗੜ ਸਾਹਿਬ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਵਿਚ ਲੰਗਰ ਲਗਾਏ ਜਾਣ ਲਈ ਪ੍ਰਧਾਨ ਵਜੋਂ ਕੰਮ ਕਰਦੇ ਸੀ।ਉਹ ਪਿਛੇ ਪਤਨੀ ਅਮਰਜੀਤ ਕੌਰ, ਇੱਕ ਪੁੱਤਰ ਤੇ ਧੀ ਛੱਡ ਗਏ ਹਨ। ਸੰਸਕਾਰ ਮੌਕੇ ਸਰਪੰਚ ਲਖਵੀਰ ਸਿੰਘ ਲੱਖੀ, ਸਾਬਕਾ ਸਰਪੰਚ ਸਾਧੂ ਸਿੰਘ, ਸਾਬਕਾ ਸਰਪੰਚ ਜਤਿੰਦਰ ਸਿੰਘ ਰੋਮੀ, ਸਾਬਕਾ ਸਰਪੰਚ ਮਨਜੀਤ ਸਿੰਘ, ਸਾਬਕਾ ਸਰਪੰਚ ਅਜਮੇਰ ਸਿੰਘ, ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਮੈਂਬਰ, ਮਾਣਕ ਪੁਰ ਖੇੜਾ ਦਾ ਸਮੁੱਚਾ ਵਿਉਪਾਰੀ ਵਰਗ ਅਤੇ ਰਿਸ਼ਤੇਦਾਰ ਸ਼ਾਮਲ ਹੋਏ

Leave a Reply

Your email address will not be published. Required fields are marked *