ਹਰਿਆਣਾ ਵਿਚ ਕੋਵਿਡ ਵੈਕਸੀਨੇਸ਼ਨ ਦਾ ਕਾਰਜ ਤੇਜੀ ਨਾਲ ਜਾਰੀ – ਸਿਹਤ ਮੰਤਰੀ
ਸੂਬੇ ਵਿਚ ਹੁਣ ਤਕ 2 ਕਰੋੜ 22 ਲੱਖ 94 ਹਜਾਰ 084 ਯੋਗ ਵਿਅਕਤੀਆਂ ਦਾ ਵੇਕਸੀਨੇਸ਼ਨ ਹੋਇਆ – ਅਨਿਲ ਵਿਜ
ਚੰਡੀਗੜ੍ਹ, 27 ਸਤੰਬਰ (ਮਧੂਸਾਰ ਬਿਊਰੋ)- ਹਰਿਆਣਾ ਦੇ ਸਿਹਤ ਮੰਤਰੀ ਸ੍ਰੀ ਅਨਿਲ ਵਿਜ ਨੇ ਕਿਹਾ ਕਿ ਰਾਜ ਵਿਚ ਤੇਜੀ ਨਾਲ ਵੈਕਸੀਨੇਸ਼ਨ ਦਾ ਕਾਰਜ ਜਾਰੀ ਹੈ ਅਤੇ ਇਸੀ ਕੜੀ ਵਿਚ ਸੂਬੇ ਵਿਚ ਹੁਣ ਤਕ ਕੁੱਲ 2 ਕਰੋੜ 22 ਲੱਖ 94 ਹਜਾਰ 084 ਯੋਗ ਵਿਅਕਤੀਆਂ ਦਾ ਕੋਵਿਡ-19 ਦਾ ਵੈਕਸੀਨੇਸ਼ਨ ਹੋ ਚੁੱਕਾ ਹੈ।
ਸ੍ਰੀ ਵਿਜ ਨੇ ਇਸ ਸਬੰਧ ਵਿਚ ਵਧੇਰੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਹੁਣ ਤਕ ਕੁੱਲ 2,22,94,084 ਲੋਕਾਂ ਵਿੱਚੋਂ 1,62, 70, 137 ਲੋਕਾਂ ਨੂੰ ਕੋਵਿਡ ਦੀ ਪਹਿਲੀ ਡੋਜ ਅਤੇ 60,23,947 ਲੋਕਾਂ ਨੂੰ ਦੂਜੀ ਡੋਜ ਲਗ ਚੁੱਕੀ ਹੈ।
ਉਨ੍ਹਾਂ ਨੇ ਦਸਿਆ ਕਿ 18 ਤੋਂ 44 ਸਾਲ ਉਮਰ ਵਰਗ ਦੇ 1,22,27,596 ਲੋਕਾਂ ਨੁੰ ਵੈਕਸੀਨੇਟ ਕੀਤਾ ਜਾ ਚੁੱਕਾ ਹੈ। ਇਸ ਸ਼੍ਰੇਣੀ ਵਿਜ 98,36,818 ਲੋਕਾਂ ਨੂੰ ਪਹਿਲੀ ਡੋਜ ਲਗਾਈ ਹੈ। ਇਸ ਤਰ੍ਹਾ, 23,90,778 ਲੋਕਾਂ ਨੂੰ ਦੂਜੀ ਡੋਜ ਲਗਾਈ ਜਾ ਚੁੱਕੀ ਹੈ।
ਸ੍ਰੀ ਵਿਜ ਨੇ ਦਸਿਆ ਕਿ ਇਸ ਤਰ੍ਹਾ, 45 ਤੋਂ 60 ਸਾਲ ਦੀ ਊਮਰ ਵਰਗ ਦੇ ਕੁੱਲ 51,36,631 ਲੋਕਾਂ ਨੂੰ ਵੈਕਸੀਨੇਟ ਕੀਤਾ ਜਾ ਚੁੱਕਾ ਹੈ ਅਤੇ ਜਿਸ ਵਿੱਚੋਂ 3454356 ਲੋਕਾਂ ਨੂੰ ਪਹਿਲੀ ਡੋਜ ਲਗਾਈ ਗਈ ਹੈ। ਇਸੀ ਤਰ੍ਹਾ, 1682275 ਲੋਕਾਂ ਨੂੰ ਦੂਜੀ ਡੋਜ ਲਗਾਈ ਜਾ ਚੁੱਕੀ ਹੈ।
ਸਿਹਤ ਮੰਤਰੀ ਨੇ ਦਸਿਆ ਕਿ 60 ਸਾਲ ਤੋਂ ਵੱਧ ਉਮਰ ਵਰਗ ਦੇ ਕੁੱਲ 3941670 ਲੋਕਾਂ ਨੂੰ ਵੈਕਸੀਨੇਟ ਕੀਤਾ ਜਾ ਚੁੱਕਾ ਹੈ ਅਤੇ ਜਿਸ ਵਿੱਚੋਂ 2474753 ਲੋਕਾਂ ਨੂੰ ਪਹਿਲੀ ਡੋਜ ਲਗਾਈ ਗਈ। ਇਸੀ ਤਰ੍ਹਾ, 14,66,917 ਲੋਕਾਂ ਨੂੰ ਦੂਜੀ ਡੋਜ ਲਗਾਈ ਜਾ ਚੁੱਕੀ ਹੈ।
ਸ੍ਰੀ ਵਿਜ ਨੇ ਦਸਿਆ ਕਿ ਹੁਣ ਤਕ ਫਰੰਟਲਾਇਨ ਵਰਕਰਾਂ ਦੀ ਸ਼੍ਰੇਣੀ ਵਿਚ 495624 ਵਰਕਰਾਂ ਨੂੰ ਵੈਕਸੀਨੇਟ ਕੀਤਾ ਜਾ ਚੁੱਕਾ ਹੈ। ਜਿਸ ਵਿੱਚੋਂ 251681 ਨੂੰ ਪਹਿਲੀ ਡੋਜ ਲਗਾਈ ਜਾ ਚੁੱਕੀ ਹੈ ਅਤੇ 243943 ਨੂੰ ਦੂਜੀ ਡੋਜ ਲਗਾਈ ਜਾ ਚੁੱਕੀ ਹੈ।
ਇਸ ਤਰ੍ਹਾ, ਹੁਣ ਤਕ ਹੈਲਥੇਕਅਰ ਵਰਕਰਾਂ ਦੀ ਸ਼੍ਰੇਣੀ ਵਿਚ 492563 ਨੂੰ ਵੇਕਸੀਨੇਟ ਕੀਤਾ ਜਾ ਚੁੱਕਾ ਹੈ ਜਿਸ ਵਿੱਚੋਂ 252529 ਨੂੰ ਪਹਿਲੀ ਡੋਜ ਲਗਾਈ ਜਾ ਚੁੱਕੀ ਹੈ ਅਤੇ 240034 ਨੂੰ ਦੁਜੀ ਡੋਜ ਲਗਾਈ ਜਾ ਚੁੱਕੀ ਹੈ।

