ਪੰਜਾਬ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵਰਲਡ ਯੂਨੀਵਰਸਿਟੀ ਵਲੋਂ ਮੁਫਤ ਫ਼ਿਜ਼ੀਓਥਰੈਪੀ ਕੈਂਪ

ਫ਼ਤਹਿਗੜ੍ਹ ਸਾਹਿਬ 4 ਅਕਤੂਬਰ-(ਮਧੂਸਾਰ ਬਿਊਰੋ) ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਫ਼ਿਜ਼ੀਓਥਰੈਪੀ ਵਿਭਾਗ ਵਲੋ ਮੁਫ਼ਤ ਫ਼ਿਜ਼ੀਓਥਰੈਪੀ ਕੈਂਪ ਮਿਤੀ 07 ਅਕਤੂਬਰ, 2021 ਨੂੰ ਸ਼ਾਮ 3.00 ਵਜੇ ਤੋਂ 5.00 ਵਜੇ ਤੱਕ ਆਯੋਜਿਤ ਕੀਤਾ ਜਾ ਰਿਹਾ ਹੈ। ਇਹ ਕੈਂਪ ਭਾਈ ਗੁਰਦਾਸ ਬਲਾਕ ਵਿੱਚ ਸਥਿਤ ਫ਼ਿਜ਼ੀਓਥਰੈਪੀ ਦੇ ਓ.ਪੀਡੀ. ਵਿੱਚ ਲਗਾਇਆ ਜਾਵੇਗਾ। ਡਾ. ਅਰੁਨ ਭੰਡਾਰੀ, ਮਾਹਿਰ ਨਿਊਰੋ ਸਰਜਨ ਅਤੇ ਸੀਨੀਅਰ ਕਨਸਲਟੈਂਟ, ਏ.ਪੀ. ਹਸਪਤਾਲ, ਪਟਿਆਲਾ ਕੈਂਪ ਦੌਰਾਨ ਮਰੀਜ਼ਾਂ ਦਾ ਇਲਾਜ ਕਰਨਗੇ। ਮਾਣਯੋਗ ਵਾਈਸ-ਚਾਂਸਲਰ ਡਾ. ਪਰਿਤਪਾਲ ਸਿੰਘ ਦੇ ਨਾਲ ਫੇੈਕਲਟੀ ਆਫ਼ ਮੈਡੀਸਿਨ ਦੇ ਡੀਨ, ਅਤੇ ਇੰਚਾਰਜ ਡਾ. ਪੰਕਜਪ੍ਰੀਤ ਸਿੰਘ ਕੈਂਪ ਦਾ ਉਦਘਾਟਨ ਕਰਨਗੇ।

ਮਾਹਿਰ ਡਾਕਟਰਾਂ ਵੱਲੋਂ ਮਰੀਜਾਂ ਨੂੰ ਵੱਖ ਵੱਖ ਸਮਸਿਆਵਾਂ ਜਿਵੇਂ ਕਿ ਰੀੜ੍ਹ ਦੀ ਹੱਡੀ ਦਾ ਦਰਦ ਅਤੇ ਸ਼ੇੈਟਿਕਾ ਦਾ ਦਰਦ, ਆਦਿ ਸਮੱਸਿਆਵਾਂ ਦੇ ਹੱਲ ਲਈ ਮੁਫ਼ਤ ਸਲਾਹ ਦਿਤੀ ਜਾਵੇਗੀ। ਯੂਨੀਵਰਸਿਟੀ ਵੱਲੋਂ ਸਭ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਸ ਕੈਂਪ ਵਿਚ ਮੁਫ਼ਤ ਸਲਾਹ ਲੈਣ ਲਈ ਆਪਣਾ ਨਾਮ ਦਰਜ ਕਰਵਾਉਣ ਅਤੇ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਉਣ। ਮਰੀਜ਼ ਆਪਣੇ ਐਕਸਰੇ, ਐਮ.ਆਰ.ਆਈ, ਸਿਟੀ ਸਕੈਨ ਅਤੇ ਬਲੱਡ ਟੈਸਟ ਰਿਪੋਰਟ ਨਾਲ ਲੈ ਕੇ ਕੈਂਪ ਵਿਚ ਸ਼ਾਮਲ ਹੋਣ।

Leave a Reply

Your email address will not be published. Required fields are marked *