ਪੰਜਾਬਪਟਿਆਲਾ

ਜਲ ਸਪਲਾਈ ਸੈਨੀਟੇਸ਼ਨ ਇੰਪਲਾਈਜ਼ ਯੂਨੀਅਨ ਨੇ ਮੰਗਾਂ ਨਾ ਮੰਨਣ *ਤੇ ਸਰਕਾਰ ਤੇ ਅਫਸਰਾਂ ਨੂੰ ਦਿੱਤੀ ਸੰਘਰਸ਼ ਦੀ ਚਿਤਾਵਨੀ।

ਪਟਿਆਲਾ : (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਨਾਭਾ ਰੋਡ ਯੂਨੀਅਨ ਦਫਤਰ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਖੇ ਬਰਾਂਚ ਪ੍ਰਧਾਨ ਗੋਪਾਲ ਚੰਦ ਸਹੋਤਾ ਦੀ ਅਗਵਾਈ ਵਿੱਚ ਮੀਟਿੰਗ ਕੀਤੀ ਗਈ। ਜਿਸ ਵਿੱਚ ਵਿਸ਼ੇਸ਼ ਤੌਰ ਤੇ ਸੂਬਾ ਜਨਰਲ ਸਕੱਤਰ ਮੁਕੇਸ਼ ਕੰਡਾ ਅਤੇ ਪਟਿਆਲਾ ਜਿਲਾ ਪ੍ਰਧਾਨ ਰਾਜਪਾਲ ਸਿੰਘ ਲਸੌਈ ਪਹੁੰਚੇ। ਮੀਟਿੰਗ ਵਿੱਚ ਵਿਚਾਰ ਕਰਦੇ ਹੋਏ ਕਰਮਚਾਰੀਆਂ ਨੇ ਆਪਣੀਆਂ ਮੰਗਾਂ ਵਿਸਤਾਰ ਪੂਰਵਕ ਦੱਸਿਆ ਜਿਸ ਵਿੱਚ ਕਾਫੀ ਸਮੇਂ ਤੋਂ ਪੰਪ ਚੇਬਰਾਂ ਦੀ ਰਿਪੇਅਰ ਵਾਟਰ ਵਰਕਸ ਉਪਰ ਪਖਾਨੇ ਬਣਾਉਣ ਬਾਰੇ ਅਤੇ ਪੰਜਾਬ ਸਰਕਾਰ ਵਲੋਂ 30 ਪ੍ਰਤੀਸ਼ਤ ਮੁਲਾਜਮਾਂ ਨੂੰ ਮੂਰਖ ਬਣਾਕੇ 6ਵਾਂ ਪੇ ਕਮਿਸ਼ਨ ਦੇਣ ਬਾਰੇ ਅਤੇ ਕੱਚੇ ਮੁਲਾਜਮਾਂ ਨੂੰ ਬਿਨਾਂ ਸ਼ਰਤ ਪੱਕਾ ਕਰਨ ਬਾਰੇ ਚਰਚਾ ਕੀਤੀ ਗਈ।

ਜਿਸ ਵਿੱਚ ਮੁਕੇਸ਼ ਕੰਡਾ ਨੇ ਅਫਸਰਾਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਫੀਲਡ ਵਰਕਰਾਂ ਦੇ ਪੰਪ ਚੈਬਰ ਜਿਹੜੇ ਕੀ ਕਈ ਸਾਲਾਂ ਤੋਂ ਰਿਪੇਅਰ ਨਹੀਂ ਕੀਤੇ ਜਾ ਵਾਟਰ ਵਰਕਰਾਂ ਉਪਰ ਜਲਦੀ ਪਖਾਨੇ ਨਹੀਂ ਬਣਾਏ ਗਏ ਤਾਂ ਜਥੇਬੰਦੀ ਇਨ੍ਹਾਂ ਅਫਸਰਾਂ ਕੋਲੋ ਉਹ ਖਰਚੇ ਪੁੱਛਣ ਲਈ ਮਜਬੂਰ ਹੋਵੇਗੀ ਜਿਸ ਨਾਲ ਸਰਕਾਰ ਦਾ ਵਿੱਤੀ ਨੁਕਸਾਨ ਕੀਤਾ ਜਾ ਰਿਹਾ ਹੈ ਜਿਸ ਦਾ ਚਿੱਠਾ ਖੋਲਿਆ ਜਾਵੇਗਾ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੂੰ 6ਵੇਂ ਪੇ ਕਮਿਸ਼ਨ ਦੀ ਅਨਾਮਲੀ 2011 ਤੋਂ ਦੂਰ ਕਰਕੇ ਕੋਈ ਵੀ ਇੱਕ ਗੁਣਾਂਕ ਦਿੱਤਾ ਜਾਵੇ ਜੇਕਰ ਨਹੀਂ ਦਿੱਤਾ ਜਾਂਦਾ ਤਾਂ ਜਥੇਬੰਦੀ ਨੂੰ ਮਜਬੂਰ ਹੋ ਕੇ 23 ਅਕਤੂਬਰ ਨੂੰ ਮੋਰਿੰਡਾ ਵਿਖੇ ਵਿਸ਼ਾਲ ਧਰਨੇ ਉਪਰੰਤ ਰੋਸ ਰੈਲੀ ਕੱਢੀ ਜਾਵੇਗੀ ਜਿਸ ਦੀ ਜਿੰਮੇਵਾਰੀ ਸਰਕਾਰ ਦੀ ਹੋਵੇਗੀ। ਰਾਜਪਾਲ ਲਸੋਈ ਨੇ ਕਿਹਾ ਕਿ ਜੇਕਰ ਵਿਭਾਗੀ ਮੁੱਖੀ ਵਲੋਂ ਜਥੇਬੰਦੀ ਨਾਲ 13—10—2021 ਤੱਕ ਦਿੱਤੇ ਹੋਏ ਮੰਗ ਪੱਤਰ ਦੇ ਹਵਾਲੇ ਵਿੱਚ ਜਥੇਬੰਦੀ ਨੂੰ ਸਮਾਂ ਨਹੀਂ ਦਿੱਤਾ ਗਿਆ ਤਾਂ ਮਜਬੂਰ ਹੋ ਕੇ ਮਿਤੀ 13—10—2021 ਨੂੰ ਮੋਹਾਲੀ ਵਿਖੇ ਵਿਸ਼ਾਲ ਧਰਨਾ ਲਗਾਇਆ ਜਾਵੇਗਾ। ਜਿਸ ਦੀ ਜਿੰਮੇਵਾਰੀ ਵਿਭਾਗੀ ਮੁੱਖੀ ਦੀ ਹੋਵੇਗੀ। ਅੱਜ ਹੋਰਨਾ ਤੋਂ ਇਲਾਵਾ ਸ਼ਮਿੰਦਰ ਸਿੰਘ, ਗੁਰਚਰਨ ਸਿੰਘ ਧਨੋਆ, ਗੁਰਦੇਵ ਸਿੰਘ ਸਿਰਸਵਾਲ ਮੀਤ ਪ੍ਰਧਾਨ, ਮਨਮੋਹਨ ਸਿੰਘ, ਨੰਦ ਲਾਲ, ਨਿਰਮਲ ਸਿੰਘ, ਮਦਨ ਗੋਪਾਲ, ਰਾਮ ਮਿਲਣ, ਹਰਪ੍ਰੀਤ ਸਿੰਘ, ਰਾਜ ਕੁਮਾਰ ਆਦਿ ਹਾਜਰ ਸਨ।

Leave a Reply

Your email address will not be published. Required fields are marked *