ਕੈਪਟਨ ਕੱਦਵਾਰ ਨੇਤਾ ਕਾਂਗਰਸ ਤੇ ਪਵੇਗਾ ਵੱਡਾ ਅਸਰ : ਬ੍ਰਹਮ ਮਹਿੰਦਰਾ
ਪਟਿਆਲਾ 6 ਅਕਤੂਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੇ ਅੱਜ ਸਰਕਟ ਹਾਊਸ ਵਿਖੇ ਗੱਲਬਾਤ ਕਰਦਿਆਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੱਦਵਾਰ ਨੇਤਾ ਹਨ, ਜਿਨ੍ਹਾਂ ਨਾਲ ਕਾਂਗਰਸ ਉੱਤੇ ਵੱਡਾ ਅਸਰ ਪੈ ਸਕਦਾ ਹੈ। ਬ੍ਰਹਮ ਮਹਿੰਦਰਾ ਅੱਜ ਗਾਰਡ ਆਫ ਆਨਰ ਲੈਣ ਲਈ ਪਟਿਆਲਾ ਦੇ ਸਰਕਟ ਹਾਊਸ ਵਿਖੇ ਪੁੱਜੇ ਹੋਏ ਸਨ। ਇਸ ਮੌਕੇ ਵੱਡੀ ਗਿਣਤੀ ਵਿਚ ਬ੍ਰਹਮ ਮਹਿੰਦਰਾ ਦੇ ਸਮਰਥਕਾਂ ਵਲੋਂ ਇਕ ਵੱਡਾ ਇਕੱਠ ਕੀਤਾ ਗਿਆ ਜਿਸ ਨੂੰ ਸ਼ਕਤੀ ਪ੍ਰਦਰਸ਼ਨ ਵਜੋਂ ਵੇਖਿਆ ਜਾ ਰਿਹਾ ਸੀ।
ਹਾਲਾਂਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਵਿਚ ਬ੍ਰਹਮ ਮਹਿੰਦਰਾ ਤੈਅ ਕੀਤਾ ਗਿਆ ਵੱਡਾ ਇਕੱਠ ਇਕ ਸ਼ਕਤੀ ਪ੍ਰਦਰਸ਼ਨ ਦਾ ਸਭ ਤੋਂ ਵੱਡਾ ਪ੍ਰਗਟਾਵਾ ਸੀ ਜਦ ਕਿ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਸਿਰਫ਼ ਇਹ ਕੋਈ ਸ਼ਕਤੀ ਪ੍ਰਦਰਸ਼ਨ ਨਹੀਂ ਹੈ ਇਹ ਤਾਂ ਪਾਰਟੀ ਵਰਕਰਾਂ ਨਾਲ ਇਕ ਮਿਲਣੀ ਹੈ। ਪੱਤਰਕਾਰਾਂ ਵੱਲੋਂ ਸਵਾਲ ਪੁੱਛੇ ਜਾਣ ਤੇ ਬ੍ਰਹਮਮਹਿੰਦਰਾ ਉਸ ਸਮੇਂ ਤਲਖੀ ਵਿੱਚ ਵੀ ਆ ਗਏ ਜਦੋਂ ਉਨ੍ਹਾਂ ਤੋਂ ਇਹ ਪੁੱਛਿਆ ਗਿਆ ਕਿ ਇਹ ਸੱਚਮੁੱਚ ਆਪ ਜੀ ਦਾ ਸ਼ਕਤੀ ਪ੍ਰਦਰਸ਼ਨ ਹੈ, ਤਾਂ ਉਨ੍ਹਾਂ ਨੇ ਤਲਖੀ ਵਿੱਚ ਕਿਹਾ ਕਿ ਅਜਿਹੇ ਸਵਾਲ ਨਾ ਪੁੱਛੋ ਨਹੀਂ ਤਾਂ ਮੈਂ ਚਲੇ ਜਾਵਾਂਗੇ। ਇਕ ਸਵਾਲ ਦੇ ਜਵਾਬ ਵਿਚ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਡਿਵੈਲਪਮੈਂਟ ਦੇ ਕੰਮ ਜਿਸ ਤਰ੍ਹਾਂ ਚਲਦੇ ਸੀ ਉਸੇ ਤਰ੍ਹਾਂ ਜਾਰੀ ਰਹਿਣਗੇ ਅਤੇ ਮਿੱਥੇ ਸਮੇਂ ਤੇ ਮੁਕੰਮਲ ਕੀਤੇ ਜਾਣਗੇ। ਇਕ ਸਵਾਲ ਦੇ ਜਵਾਬ ਵਿਚ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਕਾਂਗਰਸ ਵਿੱਚ ‘ਚ ਕਿਸੇ ਵੀ ਤਰ੍ਹਾਂ ਦਾ ਕਾਟੋ ਕਲੇਸ਼ ਨਹੀਂ ਚੱਲ ਰਿਹਾ ਅਤੇ ਪ੍ਰਧਾਨਗੀ ਦੇ ਮੁੱਦੇ ਉੱਤੇ ਉਹ ਕੁਝ ਵੀ ਨਹੀਂ ਕਹਿਣਾ ਚਾਹੁੰਦੇ । ਨਵਜੋਤ ਸਿੰਘ ਸਿੱਧੂ ਦੇ ਮਸਲੇ ਉੱਤੇ ਜਵਾਬ ਦਿੰਦਿਆਂ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਸਿੱਧੂ ਹੀ ਢੁੱਕਵਾਂ ਜਵਾਬ ਦੇ ਸਕਦੇ ਹਨ

