ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਨੇ ਬੀਬੀ ਪ੍ਰਕਾਸ਼ ਕੌਰ ਦੀ ਮੌਤ ਤੇ ਦੱੁਖ ਪ੍ਰਗਟਾਇਆ
ਅੰਮਿ੍ਰਤਸਰ 2 ਜਨਵਰੀ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਬੁੱਢਾ ਦਲ ਦੇ ਅਮਰੀਕਾ ਇਕਾਈ ਦੇ ਜਥੇਦਾਰ ਬਾਬਾ ਜਸਵਿੰਦਰ ਸਿੰਘ ਜੱਸੀ ਦੀ ਦਾਦੀ ਸੱਸ ਬੀਬੀ ਪ੍ਰਕਾਸ਼ ਕੌਰ ਜੋਸ਼ਨ ਧਾਰੜ ਦੇ ਅਕਾਲ ਚਲਾਣੇ ਤੇ ਗਹਿਰੇ ਦੱੁਖ ਦਾ ਇਜ਼ਹਾਰ ਕੀਤਾ ਹੈ। ਬਾਬਾ ਬਲਬੀਰ ਸਿੰਘ ਨੇ ਅਮਰੀਕਾ ਵਿੱਚ ਵਸਦੇ ਬਾਬਾ ਜਸਵਿੰਦਰ ਸਿੰਘ ਜੱਸੀ ਨਾਲ ਅਤੇ ਸ. ਹਰਭਜਨ ਸਿੰਘ ਜੋਸ਼ਨ ਨਾਲ ਫੋਨ ਤੇ ਦੁੱਖ ਸਾਂਝਾ ਕਰਦਿਆ ਡੂੰਘੀ ਹਮਦਰਦੀ ਪ੍ਰਗਟਾਈ ਹੈ।
ਉਨ੍ਹਾਂ ਕਿਹਾ ਕਿ ਜਨਮ ਮਰਨ ਤਾਂ ਅਕਾਲ ਪੁਰਖ ਦੇ ਹੁਕਮ ਅਨੁਸਾਰ ਹੈ। ਅਕਾਲ ਪੁਰਖ ਵਲੋਂ ਬਖਸ਼ੀ ਸੁਆਸਾਂ ਦੀ ਪੂੰਜੀ ਸੰਪਰੂਨ ਕਰਦੇ ਬੀਬੀ ਪ੍ਰਕਾਸ਼ ਕੌਰ ਪੰਜ ਧੀਆਂ ਤੇ ਇਕ ਪੁੱਤਰ ਸ. ਹਰਭਜਨ ਸਿੰਘ ਨੂੰ ਪਿਛੇ ਛੱਡ ਗਏ ਹਨ। ੳਨ੍ਹਾਂ ਦਾ ਅੰਤਿਮ ਸਸਕਾਰ ਪਿੰਡ ਧਾਰੜ ਵਿਖੇ ਕੀਤਾ ਗਿਆ ਉਨ੍ਹਾਂ ਦੀ ਦੇਹ ਨੂੰ ਉਨ੍ਹਾਂ ਦੇ ਇਕਲੋਤੇ ਪੁੱਤਰ ਸ. ਹਰਭਜਨ ਸਿੰਘ ਨੇ ਅਗਨੀ ਦਿੱਤੀ।ਇਸ ਤੋਂ ਪਹਿਲਾਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ 96 ਕਰੋੜੀ ਵਲੋਂ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ, ਮਹੰਤ ਬਾਬਾ ਭਗਤ ਸਿੰਘ ਨੇ ਉਨ੍ਹਾਂ ਦੀ ਦੇਹ ਤੇ ਦੋਸ਼ਾਲਾ ਭੇਟ ਕੀਤਾ। ਉਨ੍ਹਾਂ ਦੀ ਅੰਤਿਮ ਯਾਤਰਾ ਵਿੱਚ ਵੱਡੀ ਗਿਣਤੀ ਵਿੱਚ ਰਿਸ਼ਤੇਦਾਰ, ਸਨੇਹੀ ਤੇ ਪਿੰਡ ਵਾਸੀ ਹਾਜ਼ਰ ਸਨ। ਉਨ੍ਹਾਂ ਦੇ ਨਮਿਤ ਅੰਤਿਮ ਅਰਦਾਸ ਸਮਾਗਮ 8 ਜਨਵਰੀ ਨੂੰ ਦੁਪਹਿਰ 12 ਵਜੇ ਉਨ੍ਹਾਂ ਦੇ ਗ੍ਰਹਿ ਪਿੰਡ ਧਾਰੜ ਨੇੜੇ ਬੱਸ ਸਟੈਂਡ ਵਿਖੇ ਹੋਵੇਗਾ।

