ਪੰਜਾਬਪਟਿਆਲਾ

ਮਿਸ਼ਨ ਤੰਦਰੁਸਤ ਪੰਜਾਬ ਤਹਿਤ ਵਿਸ਼ੇਸ਼ ਚੈਕਅੱਪ ਕੈਂਪ ’ਚ 102 ਗਰਭਵਤੀ ਔਰਤਾਂ ਦੀ ਡਾਕਟਰੀ ਜਾਂਚ

-ਇਹ ਕੈਂਪ ਗਰਭਵਤੀ ਔਰਤਾਂ ਦੇ ਸੁਰੱਖਿਅਤ ਜਣੇਪੇ ਲਈ ਸਹਾਈ ਸਿੱਧ ਹੋਣਗੇ-ਡਾ: ਰੰਜ਼ਨਾ ਸ਼ਰਮਾ

ਪਟਿਆਲਾ, 9 ਅਕਤੂਬਰ(ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ)ਸਿਵਲ ਸਰਜਨ ਪਟਿਆਲਾ ਡਾ: ਪ੍ਰਿੰਸ ਸੋਢੀ ਦੇ ਦਿਸ਼ਾ-ਨਿਰਦੇਸ਼ਾ ਹੇਠ ਸੀਨੀਅਰ ਮੈਡੀਕਲ ਅਫਸਰ ਡਾ: ਰੰਜ਼ਨਾ ਸ਼ਰਮਾ ਦੀ ਅਗਵਾਈ ’ਚ ਮੁੱਢਲਾ ਸਿਹਤ ਕੇਂਦਰ ਕੌਲੀ ਅਤੇ ਅਧੀਨ ਆਉਦੀਆਂ ਸਿਹਤ ਸੰਸਥਾਵਾਂ ’ਚ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਪ੍ਰਧਾਨ ਮੰਤਰੀ ਸੁਰੱਖਿਅਤ ਮਾਤਿ੍ਰਤਵ ਚੈਕਅੱਪ ਅਭਿਆਨ ਤਹਿਤ ਕੈਂਪ ਲਗਾ ਕੇ 102 ਗਰਭਵਤੀ ਔਰਤਾਂ ਦਾ ਡਾਕਟਰੀ ਚੈਕਅੱਪ ਕਰਕੇ ਲੌੜੀਦੇ ਮੁਫਤ ਲੈਬਾਰਟਰੀ ਟੈਸਟ ਕੀਤੇ ਗਏ।

   ਇਸ ਸਬੰਧੀ ਜਾਣਕਾਰੀ ਦਿੰਦਿਆ ਐਸ.ਐਮ.ਓ ਡਾ: ਰੰਜ਼ਨਾ ਸ਼ਰਮਾ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਸੁਰੱਖਿਅਤ ਮਾਤਿ੍ਰਤਵ ਚੈਕਅੱਪ ਅਭਿਆਨ ਤਹਿਤ ਸਿਹਤ ਕੇਂਦਰ ਕੌਲੀ ’ਚ ਡਾਕਟਰਾਂ ਤੇ ਉਨ੍ਹਾਂ ਦੀਆਂ ਟੀਮਾਂ ਵੱਲੋਂ ਗਰਭਵਤੀ ਔਰਤਾਂ ਦੇ ਲਈ ਵਿਸ਼ੇਸ਼ ਵਿਸ਼ੇਸ਼ ਚੈਕਅੱਪ ਕੈਂਪ ਲਗਾ ਕੇ ਖਤਰੇ ਦੇ ਜਣੇਪੇ ਵਾਲੀਆਂ ਔਰਤਾਂ ਦਾ ਬਲੱਡ ਪ੍ਰੈਸ਼ਰ, ਖੂਨ ਅਤੇ ਐਚ.ਆਈ.ਵੀ, ਸ਼ੂਗਰ ਰੋਗ ਟੈਸਟ ਅਤੇ ਹੋਰ ਲੱਛਣਾਂ ਦੀ ਜਾਂਚ ਕੀਤੀ ਗਈ।

            ਬਲਾਕ ਐਕਸਟੈਸ਼ਨ ਐਜੂਕੇਟਰ ਸਰਬਜੀਤ ਸਿੰਘ ਸੈਣੀ ਨੇ ਦੱਸਿਆ ਕਿ ਇਸ ਅਭਿਆਨ ਤਹਿਤ ਬਲਾਕ ਕੌਲੀ ਅਤੇ ਅਧੀਨ ਆਉਂਦੇ ਸਿਹਤ ਕੇਂਦਰ ਹਸਨਪੁਰ, ਗੱਜੂਮਾਜਰਾ, ਕੱਲਰਭੈਣੀ ਅਤੇ ਕਲਿਆਣ ’ਚ 102 ਗਰਭਵਤੀ ਔਰਤਾਂ ਦੀ ਡਾਕਟਰੀ ਜਾਂਚ ਅਤੇ ਲੈਬਾਰਟਰੀ ਟੈਸਟ ਕੀਤੇ ਗਏ। ਕੈਂਪ ਦੌਰਾਨ ਗਰਭਵਤੀ ਮਾਵਾਂ ਨੂੰ ਸ਼ਰੀਰ ਵਿੱਚ ਖੂਨ ਦੀ ਕਮੀ ਪੂਰੀ ਕਰਨ ਦੇ ਲਈ ਹਰੀਆਂ ਪੱਤੇਦਾਰ ਸਬਜ਼ੀਆਂ, ਫਲ-ਫਰੂਟ ਖਾਣ, ਆਇਓਡੀਨ ਯੁੱਕਤ ਨਮਕ ਦੀ ਵਰਤੋਂ ਕਰਨ, ਦੁੱਧ, ਦਹੀ, ਪਨੀਰ, ਅੰਡੇ ਦੀ ਵਰਤੋਂ ਕਰਨ ਸਬੰਧੀ ਜਾਗਰੂਕ ਕੀਤਾ ਗਿਆ। ਮੈਡੀਕਲ ਅਫਸਰ ਡਾ: ਵਰੁਣਜੀਤ ਕੌਰ ਵੱਲੋਂ ਔਰਤਾਂ ਨੂੰ ਸਮੇਂ-ਸਮੇਂ ਤੇ ਆਪਣੀ ਡਾਕਟਰੀ ਜਾਂਚ, ਜਿਆਦਾ ਖਤਰੇ ਦੇ ਜਣੇਪੇ ਵਾਲੀਆਂ ਔਰਤਾਂ ਨੂੰ ਜਣੇਪੇ ਸਮੇਂ ਜ਼ਿਲ੍ਹਾ ਪੱਧਰੀ ਹਸਪਤਾਲ ’ਚ ਜਾਣ ਲਈ ਕਿਹਾ ਗਿਆ ਤਾਂ ਜੋਂ ਜਣੇਪੇ ਸਮੇਂ ਜੱਚਾ-ਬੱਚਾ ਤੰਦਰੁਸਤ ਰਹਿ ਸਕਣ। ਇਸ ਮੌਕੇ ਫਾਰਮੇਸੀ ਅਫਸਰ ਰਾਜ ਵਰਮਾ, ਐਲ.ਟੀ ਪਰਮਜੀਤ ਸਿੰਘ, ਐਲ.ਐਚ.ਵੀ ਪੂਨਮ ਵਾਲੀਆ, ਸਟਾਫ ਨਰਸ ਅਲਖਜੋਤ ਗਿੱਲ, ਦੀਪ ਸਿੰਘ ਸਮੇਤ ਸਿਹਤ ਸਟਾਫ ਹਾਜਰ ਸੀ।

Leave a Reply

Your email address will not be published. Required fields are marked *