ਅਵਾਰਾ ਕੁੱਤਿਆਂ ਦੀ ਦਹਿਸ਼ਤ ਨੂੰ ਲੈ ਕੇ ਕਲੱਬ ਨੇ ਕੀਤੀ ਨਿਗਮ ਪ੍ਰਸ਼ਾਸ਼ਨ ਵਿਰੁੱਧ ਨਾਅਰੇਬਾਜੀ
ਅਵਾਰਾ ਕੁੱਤਿਆਂ ਦੀ ਆਬਾਦੀ ਨੂੰ ਰੋਕਣ ਵਿੱਚ ਨਗਰ ਨਿਗਮ ਬੁਰੀ ਤਰ੍ਹਾਂ ਫੇਲ – ਕਾਕਾ
ਪਟਿਆਲਾ 19 ਜੁਲਾਈ (ਕੰਵਰ ਬੇਦੀ/ਮਧੂਸਾਰ ਬਿਊਰੋ) ਸ਼ਹਿਰ ਵਿੱਚ ਅਵਾਰਾ ਕੁੱਤਿਆਂ ਦੀਆਂ ਟੋਲੀਆਂ ਅਤੇ ਪਸ਼ੂਆਂ ਦੀ ਦਹਿਸ਼ਤਗਰਦੀ ਹਰ ਦਿਨ ਵੱਧਦੀ ਜਾ ਰਹੀ ਹੈ।
ਨਿਤ ਦਿਨ ਵੱਖ-ਵੱਖ ਇਲਾਕਿਆਂ ਵਿੱਚ ਇਨ੍ਹਾਂ ਕੁੱਤਿਆਂ ਵੱਲੋਂ ਲੋਕਾਂ ਨੂੰ ਜਖ਼ਮੀ ਕਰਨ ਦੇ ਮਾਮਲੇ ਵੱਧਦੇ ਹੀ ਜਾ ਰਹੇ ਹਨ,ਪਰ ਅਜੇ ਤੱਕ ਨਿਗਮ ਪ੍ਰਸ਼ਾਸ਼ਨ ਨੇ ਇਨ੍ਹਾਂ ਜਾਨਵਰਾਂ ਤੇ ਲਗਾਮ ਕਸਣ ਲਈ ਕੋਈ ਠੋਸ ਨੀਤੀ ਅਮਲ ਵਿੱਚ ਨਹੀਂ ਲਿਆਂਦੀ। ਜਦੋਂ ਕਿ ਅਵਾਰਾ ਕੁੱਤਿਆਂ ਵਲੋਂ ਰਾਹਦਾਰਾਂ ਨੂੰ ਆਪਣੇ ਤਿੱਖੇ ਦੰਦਾਂ ਨਾਲ ਵੱਡ ਕੇ ਜਖ਼ਮੀ ਕਰਨ ਦੀਆਂ ਘਟਨਾਵਾਂ ਲਗਾਤਾਰ ਜਾਰੀ ਹਨ। ਜਿਸਦੇ ਚਲਦਿਆਂ ਨਿਊ ਪਟਿਆਲਾ ਵੈਲਫੇਅਰ ਕਲੱਬ ਵੱਲੋਂ ਮੁੱਖ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਦੀ ਅਗਵਾਈ ਹੇਠ 22 ਨੰਬਰ ਫਾਟਕ ਵਿਖੇ ਬੈਠਕ ਕਰਕੇ ਨਗਰ ਨਿਗਮ ਵਿਰੁੱਧ ਨਾਅਰੇਬਾਰੀ ਕਰਕੇ ਰੋਸ ਪ੍ਰਗਟਾਇਆ ਗਿਆ। ਅਵਾਰਾ ਕੁੱਤਿਆਂ ਦੀ ਵੱਧ ਰਹੀ ਆਬਾਦੀ ਨੂੰ ਰੋਕਣ ਲਈ ਕੀਤੀ ਜਾ ਰਹੀ ਢਿੱਲ ਲਈ ਨਗਰ ਨਿਗਮ ਨੂੰ ਜਿੰਮੇਵਾਰ ਠਹਿਰਾਉਂਦਿਆ ਕਲੱਬ ਦੇ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਕਿਹਾ ਕਿ ਲੋਕਾਂ ਦਾ ਸਵੇਰੇ ਸ਼ਾਮ ਸੈਰ ਕਰਨਾ ਅਤੇ ਬੱਚਿਆਂ ਦੀ ਆਵਾਜਾਈ ਹੁਣ ਮਹਿਫੂਜ ਨਹੀਂ ਹੈ। ਕਿਉਂਕਿ ਸ਼ਹਿਰ ਦੇ ਕਈ ਇਲਾਕਾ ਵਾਸੀ ਇਨ੍ਹਾਂ ਕੁੱਤਿਆਂ ਦੇ ਸ਼ਿਕਾਰ ਬਣ ਰਹੇ ਹਨ। ਅਵਾਰਾਂ ਕੁੱਤਿਆਂ ਦੀ ਅਬਾਦੀ ਸ਼ਹਿਰ ਵਿੱਚ ਲਗਾਤਾਰ ਵੱਧ ਰਹੀ ਹੈ। ਜਿਹੜੇ ਕਿ ਰਾਅ ਚਲਦੇ ਬੇਕਸੂਰ ਲੋਕਾਂ ਨੂੰ ਵੱਡੀ ਜਾ ਰਹੇ ਹਨ ਅਤੇ ਜੇਕਰ ਕੋਈ ਸਕੂਟਰ, ਮੋਟਰ ਸਾਈਕਲ ਸਵਾਰ ਇਨ੍ਹਾਂ ਦੇ ਨੇੜਿਓ ਲੰਘਦਾ ਹੈ ਤਾਂ ਵੱਢਣ ਲਈ ਦੂਰ ਤੱਕ ਉਸਦਾ ਪਿੱਛਾ ਕਰਨ ਵਿੱਚ ਵੀ ਇਹ ਕਦੇ ਬਾਜ ਨਹੀਂ ਆਉਂਦੇ। ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਅੱਗੇ ਕਿਹਾ ਕਿ ਸ਼ਹਿਰ ਵਿੱਚ ਬੇਖੋਂਫ ਘੁੰਮਦੇ ਇਹ ਅਵਾਰਾ ਕੁੱਤੇ ਅਨੇਕਾਂ ਸ਼ਹਿਰ ਵਾਸੀਆਂ ਤੇ ਹਮਲੇ ਕਰ ਗੰਭੀਰ ਜਖ਼ਮੀ ਕਰ ਚੁੱਕੇ ਹਨ। ਪਰ ਨਿਗਮ ਪ੍ਰਸ਼ਾਸ਼ਨ ਇਨ੍ਹਾਂ ਕੁੱਤਿਆਂ ਦੀ ਆਬਾਦੀ ਨੂੰ ਕਾਬੂ ਕਰਨ ਵਿੱਚ ਬੁਰੀ ਤਰ੍ਹਾਂ ਫੇਲ ਸਾਬਤ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸੜਕਾਂ ਤੇ ਘੁੰਮਦੇ ਇਨ੍ਹਾਂ ਕੁਤਿਆਂ ਅਤੇ ਪਸ਼ੂਆਂ ਦੀ ਦਹਿਸ਼ਤ ਤੋਂ ਲੋਕਾਂ ਨੂੰ ਭੈਅ ਮੁਕਤ ਕਰਨ ਲਈ ਅਤੇ ਜਾਨੀ ਮਾਲੀ ਨੁਕਸਨ ਤੋਂ ਬਚਾਉਣ ਲਈ ਠੋਸ ਕਦਮ ਜਲਦ ਨਾ ਚੁੱਕੇ ਗਏ ਤਾਂ ਨਿਊ ਪਟਿਆਲਾ ਵੈਲਫੇਅਰ ਕਲੱਬ ਨੂੰ ਸ਼ਹਿਰ ਵਾਸੀਆਂ ਨੂੰ ਨਾਲ ਲੈ ਕੇ ਰੋਸ ਪ੍ਰਦਰਸ਼ਨ ਲਈ ਮਜਬੂਰ ਹੋਣਾ ਪਵੇਗਾ। ਇਸ ਮੌਕੇ ਹਿਮਾਂਸ਼ੂ ਵਡੇਰਾ, ਪ੍ਰੇਮ ਕੁਮਾਰ,ਤਰਸੇਮ ਲਾਲ ਪਾਠਕ, ਪਰਮਜੀਤ ਸਿੰਘ ਪਰਮਾ, ਦੇਵਾ ਪ੍ਰੀਆ ਮੁਖਰਜੀ, ਬੀਬੀ ਅਵਿਨਾਸ਼ ਸ਼ਰਮਾ, ਬਾਲੀ ਰਾਮ ਮਹਿਤਾ, ਪਰਮਿੰਦਰ ਸਿੰਘ ਗੋਨਾ, ਹਾਜੀ ਅਲੀ, ਨੀਤੂ ਭਾਰਤੀ, ਮੋਹਿਤ ਕਾਂਸਲ, ਦਲੀਪ ਸ਼ਰਮਾ, ਮਨਿੰਦਰ ਸਿੰਘ ਮਨੀ, ਸਰਬਜੀਤ ਚੋਪੜਾ ਆਦਿ ਹਾਜਰ ਸਨ।

