ਮਾਨਯੋਗ ਅਧਿਆਪਿਕਾ ਸ਼੍ਰੀਮਤੀ ਸੰਦੀਪ ਕੌਰ ਜੀ ਨੂੰ ਬੈਸਟ ਟੀਚਰ ਵਜੋਂ ਸਨਮਾਨਿਤ ਕੀਤਾ ਗਿਆ
ਅੰਮ੍ਰਿਤਸਰ (ਸੁਖਬੀਰ ਸਿੰਘ )ਪੰਜਾਬ ਦੇ ਵੱਖ-ਵੱਖ ਸੰਸਥਾਵਾਂ ਵਿਚ ਕੰਮ ਕਰਦੇ ਟੀਚਰਾਂ ਦਾ ਮਨੋਬਲ ਵਧਾਉਣ ਲਈ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨ ਪੰਜਾਬ ਵੱਲੋਂ ਚੰਡੀਗੜ੍ਹ ਯੂਨੀਵਰਸਿਟੀ ਦੇ ਕੈਂਪਸ ਵਿਚ ਪਹਿਲਾ ਨੈਸ਼ਨਲ ਪੱਧਰੀ ਸਮਾਗਮ ਕਰਵਾਇਆ ਗਿਆ।
ਜਿਸ ਵਿਚ ਬਾਬਾ ਦੇਸ਼ ਰਾਜ ਇੰਟਰਨੈਸ਼ਨਲ ਸਕੂਲ ਅੰਮ੍ਰਿਤਸਰ ਦੇ ਟੀਚਰ ਸ਼੍ਰੀਮਤੀ ਸੰਦੀਪ ਕੌਰ ਨੂੰ ਜੋ ਕਿ ਸਿੱਖਿਆ ਖੇਤਰ ਵਿਚ 5 ਸਾਲਾਂ ਤੋਂ ਸੇਵਾ ਨਿਭਾ ਰਹੇ ਹਨ, ਉਨ੍ਹਾਂ ਨੂੰ FAP National Award ਨਾਲ ਸਨਮਾਨਿਤ ਕੀਤਾ ਗਿਆ। ਜਿਸ ਸੰਬੰਧੀ ਸਕੂਲ ਦੇ ਟੀਚਰ ਸੰਦੀਪ ਕੌਰ ਨੇ ਦੱਸਿਆ ਕਿ ਇਹ ਨੈਸ਼ਨਲ ਪੱਧਰੀ ਸਮਾਗਮ ਦੋਰਾਨ ਉਨ੍ਹਾਂ ਨੂੰ ਸਿੱਖਿਆ ਪ੍ਰਦਾਨ ਤੇ ਵਿਲੱਖਣ ਪ੍ਰਾਪਤੀਆਂ ਕਰਕੇ FAP National Award ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਇਸ ਸਨਮਾਨ ਦੇ ਪਿੱਛੇ ਉਨ੍ਹਾਂ ਦੀ ਸਕੂਲ ਮੈਨੇਜਮੈਂਟ ਅਤੇ ਸ੍ਰ.ਹਰਪਾਲ ਸਿੰਘ ਯੂ.ਕੇ. (ਚੇਅਰਮੈਨ ਰਾਸਾ ਯੂ.ਕੇ.) ਤੇ ਸਕੂਲ ਟੀਮ ਦਾ ਪੂਰਾ ਸਹਿਯੋਗ ਹੈ। ਸਾਰਿਆਂ ਦੀ ਮਿਹਨਤ ਸਦਕਾ ਸਕੂਲ ਆਪਣੇ ਇਲਾਕੇ ਵਿਚ ਵਧੀਆ ਉਪਲੱਬਧੀਆਂ ਪ੍ਰਾਪਤ ਕਰ ਰਿਹਾ ਹੈ ਤੇ ਬੋਰਡ ਵਿਚ ਵੀ ਚੰਗੇ ਨਤੀਜੇ ਪ੍ਰਾਪਤ ਕਰ ਰਿਹਾ ਹੈ।

