ਕਾਂਗਰਸ ਸਰਕਾਰ ਦੀ ਘਰ ਘਰ ਨੌਕਰੀ ਉਡੀਕਦੇ , ਨੌਜਵਾਨ ਸਵੈ ਰੁਜ਼ਗਾਰ ਕਰਨ ਲੱਗੇ:— ਰਾਜੂ ਖੰਨਾ।
ਅਮਲੋਹ ਵਿੱਚ ਸਵੈ ਰੁਜ਼ਗਾਰ ਤਹਿਤ ਖੋਲੇ ਸੈਨਟਰੀ ਹਾਊਸ ਦਾ ਕੀਤਾ ਉਦਘਾਟਨ।
ਅਮਲੋਹ,17 ਅਕਤੂਬਰ (ਮਧੂਸਾਰ ਬਿਊਰੋ) ਕਾਂਗਰਸ ਸਰਕਾਰ ਦੇ ਨੌਜਵਾਨ ਵਰਗ ਨਾਲ ਕੀਤੇ ਝੂਠੇ ਵਾਅਦੇ ਘਰ ਘਰ ਨੌਕਰੀ ਨੂੰ ਉਡੀਕਦੇ ਨੌਜਵਾਨਾਂ ਵੱਲੋਂ ਸਵੈ ਰੁਜ਼ਗਾਰ ਨੂੰ ਤਰਜੀਹ ਦਿੰਦੇ ਹੋਏ ਆਪਣੇ ਰੁਜ਼ਗਾਰ ਖੋਲੇ ਜਾ ਰਹੇ ਹਨ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਹਲਕਾ ਅਮਲੋਹ ਤੋਂ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਅਮਲੋਹ ਦੇ ਨੌਜਵਾਨਾਂ ਦੀਪਕ ਸ਼ਰਮਾ ਤੇ ਲਲਿਤ ਸ਼ਰਮਾ ਵੱਲੋਂ ਸਵੈ ਰੁਜ਼ਗਾਰ ਤਹਿਤ ਖੋਲੇ ਗਏ ਸੈਨਟਰੀ ਐਡ ਹਾਰਡਵੈਅਰ ਸਟੋਰ ਦਾ ਉਦਘਾਟਨ ਕਰਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਰਾਜੂ ਖੰਨਾ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਬੇਰੁਜ਼ਗਾਰੀ ਨੂੰ ਖਤਮ ਕਰਨ ਲਈ ਕੋਈ ਉਪਰਾਲਾ ਨਹੀ ਕੀਤਾ। ਸਗੋਂ ਕਈ ਸਰਕਾਰੀ ਵਿਭਾਗਾਂ ਨੂੰ ਹੋਰਨਾਂ ਵਿੱਚ ਮਰਜ ਕਰਕੇ ਨੌਕਰੀ ਕਰ ਰਹੇ ਲੋਕਾਂ ਨੂੰ ਫਾਰਗ ਕਰਕੇ ਬੇਰੁਜ਼ਗਾਰ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਭਾਵੇ ਸਰਕਾਰ ਵੱਲੋਂ ਗੁੱਟਕਾ ਸਾਹਿਬ ਦੀ ਸਹੁੰ ਚੁੱਕ ਕਿ ਨੌਜਵਾਨਾਂ ਨੂੰ ਘਰ ਘਰ ਨੌਕਰੀ ਦਾ ਝੂਠਾ ਵਾਅਦਾ ਕਰਕੇ ਗੁੰਮਰਾਹ ਹੀ ਨਹੀ ਕੀਤਾ।
ਗੋਂ ਬੇਰੁਜ਼ਗਾਰ ਨੌਜਵਾਨਾਂ ਨੂੰ 2500 ਰੁਪਏ ਭੱਤਾ ਦੇਣ ਦੀ ਗੱਲ ਵੀ ਕਹੀ ਸੀ।ਪਰ ਇਸ ਕਾਂਗਰਸ ਸਰਕਾਰ ਵੱਲੋਂ ਨੌਜਵਾਨ ਵਰਗ ਨਾਲ ਹੀ ਠੱਗੀ ਨਹੀ ਮਾਰੀ ਗਈ ਸਗੋ ਹਰ ਵਰਗ ਨਾਲ ਕੀਤੇ ਵਾਅਦਿਆਂ ਤੋਂ ਸੂਬਾ ਸਰਕਾਰ ਮੁੱਕਰੀ ਹੈ। ਜਿਸ ਦਾ ਖਮਿਆਜ਼ਾ ਕਾਂਗਰਸ ਨੂੰ 2022 ਵਿੱਚ ਭੁਗਤਣਾ ਪਵੇਗਾ। ਕਿਉਂਕਿ ਹਰ ਵਰਗ ਅੱਜ ਕਾਂਗਰਸ ਸਰਕਾਰ ਤੋ ਦੁੱਖੀ ਹੋ ਕੇ ਇਸ ਨੂੰ ਚਲਦਾ ਕਰਨ ਲਈ ਉਤਾਵਲਾ ਹੈ। ਰਾਜੂ ਖੰਨਾ ਨੇ ਹਲਕਾ ਅਮਲੋਹ ਦੇ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ 2022 ਵਿੱਚ ਸ੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਨੂੰ ਵੱਡੀ ਜਿੱਤ ਦਰਜ਼ ਕਰਵਾਉਣ ਤਾ ਜੋ ਹਲਕਾ ਵਾਸੀਆਂ ਦੀਆਂ ਆਸਾਂ ਤੇ ਉਮੀਦਾਂ ਨੂੰ ਪੂਰਾ ਕੀਤਾ ਜਾ ਸਕੇ। ਇਸ ਮੌਕੇ ਤੇ ਦੀਪਕ ਸ਼ਰਮਾ ਤੇ ਲਲਿਤ ਸ਼ਰਮਾ ਵੱਲੋਂ ਹਲਕਾ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਸਮਾਗਮ ਸਮੇਂ ਓਮਾਨੰਦ ਸ਼ਰਮਾ, ਸੀਨੀਅਰ ਆਗੂ ਜਥੇਦਾਰ ਗੁਰਦੀਪ ਸਿੰਘ ਮੰਡੋਫਲ, ਸ਼ਹਿਰੀ ਪ੍ਰਧਾਨ ਰਾਕੇਸ਼ ਕੁਮਾਰ ਸਾਹੀ, ਯੂਥ ਆਗੂ ਮੋਹਿਤ ਅੱਤਰੀ,ਰਾਹੁਲ ਕੁਮਾਰ ਐਮ ਡੀ, ਖੁਸ਼ਦੀਪ ਸਿੰਘ, ਸੋਨੂੰ ਸ਼ਰਮਾ,ਵਿਕਰਮ ਸ਼ਰਮਾ, ਅਮਰਜੀਤ ਸਿੰਘ ਮਾਜਰੀ, ਯੂਥ ਆਗੂ ਮਹਾਂ ਸਿੰਘ,ਬੀਬੀ ਊਸ਼ਾ ਪੇਸੀ, ਮੁਸਲਿਮ ਆਗੂ ਕੇਵਲ ਖਾ ਧਰਮਗੜ, ਵਿਸ਼ਨੂੰ ਸ਼ਰਮਾ, ਧਰਮਪਾਲ ਭੜੀ ਪੀ ਏ ਰਾਜੂ ਖੰਨਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਹਾਜ਼ਰ ਸਨ।

