ਪੰਜਾਬਪਟਿਆਲਾ

ਹਲਕਾ ਅਮਲੋਹ ਅੰਦਰ ਬਿਜਲੀ ਤਿੰਨ ਘੰਟੇ ਆਉਣ ਕਾਰਨ ਕਿਸਾਨ ਤੇ ਆਮ ਲੋਕ ਹੋਏ ਪ੍ਰੇਸ਼ਾਨ:— ਰਾਜੂ ਖੰਨਾ।

ਕਿਸਾਨ ਆਪਣੀਆਂ ਫ਼ਸਲਾਂ ਬਚਾਉਣ ਲਈ ਮਹਿੰਗੇ ਭਾਅ ਦਾ ਫੂਕ ਰਹੇ ਨੇ ਡੀਜ਼ਲ।

ਅਮਲੋਹ, 7 ਸਤੰਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪੰਜਾਬ ਦੀ ਭਗਵੰਤ ਮਾਨ ਸਰਕਾਰ ਭਾਵੇਂ ਹਰ ਰੋਜ਼ ਹੀ ਕਿਸਾਨਾਂ ਨੂੰ 8 ਘੰਟੇ ਬਿਜਲੀ ਦੇਣ ਦੇ ਵੱਡੇ ਵੱਡੇ ਦਾਅਵੇ ਕਰਕੇ ਕਿਸਾਨ ਹਿਤੈਸ਼ੀ ਬਣਨ ਦੀ ਗੱਲ ਕਰ ਰਹੀ ਹੈ। ਜਦੋਂ ਕਿ ਹਲਕਾ ਅਮਲੋਹ ਅੰਦਰ ਕਿਸਾਨਾਂ ਤੇ ਆਮ ਲੋਕਾਂ ਨੂੰ ਸਿਰਫ਼ ਤਿੰਨ ਘੰਟੇ ਹੀ ਮਸਾਂ ਬਿਜਲੀ ਸਪਲਾਈ ਮਿਲ ਰਹੀ ਹੈ।ਜਿਸ ਕਾਰਨ ਹਲਕਾ ਅਮਲੋਹ ਦੇ ਕਿਸਾਨ ਤੇ ਆਮ ਲੋਕ ਬਿਜਲੀ ਦੀ ਮਾੜੀ ਸਪਲਾਈ ਕਾਰਨ ਵਧੇਰੇ ਪ੍ਰੇਸ਼ਾਨ ਹਨ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਹਲਕੇ ਦੇ ਕਿਸਾਨਾਂ ਦੀ ਮੁੱਖ ਸਮੱਸਿਆਂਵਾਂ ਬਿਜਲੀ ਨਾ ਆਉਣ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।

ਰਾਜੂ ਖੰਨਾ ਨੇ ਕਿਹਾ ਕਿ ਭਾਵੇਂ ਕਈ ਬਿਜਲੀ ਦੀ ਤਿੰਨ ਘੰਟੇ ਤੋਂ ਸਪਲਾਈ ਨੂੰ ਵਧਾਉਣ ਸਬੰਧੀ ਹਲਕੇ ਦੇ ਕਿਸਾਨ ਕਈ ਵਾਰ ਹਲਕਾ ਵਿਧਾਇਕ ਤੇ ਬਿਜਲੀ ਬੋਰਡ ਦੇ ਅਧਿਕਾਰੀਆਂ ਨੂੰ ਮਿਲ ਚੁੱਕੇ ਹਨ।ਪਰ ਅਜੇ ਤੱਕ ਬਿਜਲੀ ਦੀ 8 ਘੰਟੇ ਸਪਲਾਈ ਨੂੰ ਯਕੀਨੀ ਨਹੀਂ ਬਣਾਇਆ ਗਿਆ। ਉਹਨਾਂ ਕਿਹਾ ਕਿ ਅੱਜ ਹਲਕੇ ਅੰਦਰ ਬਿਜਲੀ ਦੀ ਨਾ ਮਾਤਰ ਸਪਲਾਈ ਕਾਰਨ ਜਿਥੇ ਕਿਸਾਨ ਆਪਣੀਆਂ ਫ਼ਸਲਾਂ ਨੂੰ ਬਚਾਉਣ ਲਈ ਜਨਰੇਟਰਾਂ ਰਾਹੀਂ ਮਹਿੰਗੇ ਭਾਅ ਦਾ ਡੀਜ਼ਲ ਫੂਕਣ ਲਈ ਮਜਬੂਰ ਹਨ। ਉਥੇ ਘਰਾਂ ਦੀ ਸਪਲਾਈ ਨੂੰ ਲੈਕੇ ਕਿ ਵੀ ਆਮ ਲੋਕ ਪ੍ਰੇਸਾਨੀ ਦੇ ਆਲਮ ਵਿੱਚ ਹਨ। ਉਹਨਾਂ ਕਿਹਾ ਕਿ ਹਲਕੇ ਦੇ ਇੱਕ ਦਰਜਨ ਫੀਡਰਾ ਤੇ ਤਿੰਨ ਘੰਟੇ ਹੀ ਸਪਲਾਈ ਆ ਰਹੀ ਹੈ ਜਿਹਨਾਂ ਵਿੱਚ ਬਡਾਲੀ,ਬੀੜ,ਰੁੜਕੀ,ਮਾਜਰੀ,ਬੜੈਚਾ, ਝੰਬਾਲਾ ਕੌਲਗੜ੍ਹ,ਅੰਨੀਆ,ਭੋਲੀਆ ਤੇ ਨੂਰਪੁਰਾ ਪ੍ਰਮੁੱਖ ਹਨ।ਰਾਜੂ ਖੰਨਾ ਨੇ ਪੰਜਾਬ ਸਰਕਾਰ ਤੇ ਬਿਜਲੀ ਬੋਰਡ ਦੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਹਲਕਾ ਅਮਲੋਹ ਦੇ ਕਿਸਾਨਾਂ ਤੇ ਆਮ ਲੋਕਾਂ ਦੀ ਬਿਜਲੀ ਸਬੰਧੀ ਸਮੱਸਿਆਂ ਨੂੰ ਦੇਖਦੇ ਹੋਏ ਤੁਰੰਤ 8 ਘੰਟੇ ਬਿਜਲੀ ਸਪਲਾਈ ਨੂੰ ਯਕੀਨੀ ਬਣਾਇਆ ਜਾਵੇ ਤਾ ਜੋ ਕਿਸਾਨਾਂ ਤੇ ਆਮ ਲੋਕਾਂ ਨੂੰ ਕੁਝ ਰਾਹਤ ਪ੍ਰਦਾਨ ਹੋ ਸਕੇ।

Leave a Reply

Your email address will not be published. Required fields are marked *