ਅੰਮ੍ਰਿਤਸਰਪੰਜਾਬ

ਹਜ਼ੂਰ ਸਾਹਿਬ ਵਿਖੇ ਬੁੱਢਾ ਦਲ ਦੀ ਅਗਵਾਈ ਵਿੱਚ ਨਿਹੰਗ ਸਿੰਘਾਂ ਦਾ ਮਹੱਲਾ ਚੜਿਆ

ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਨੇ ਧਾਰਮਿਕ ਸਖਸ਼ੀਅਤਾਂ ਨਾਲ ਵਿਚਾਰ ਵਟਾਦਰਾਂ ਕੀਤਾ

ਅੰਮ੍ਰਿਤਸਰ/ਹਜ਼ੂਰ ਸਾਹਿਬ, 18 ਅਕਤੂਬਰ (ਸੋਨੂੰ ਨਰੂਲਾ/ਮਧੂਸਾਰ ਬਿਊਰੋ)-ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਪਵਿੱਤਰ ਅਸਥਾਨ, ਇਤਿਹਾਸਕ ਗੁਰਦੁਆਰਾ ਨਗੀਨਾ ਘਾਟ ਤੋਂ ਗੁ: ਬਾਉਲੀ ਸਾਹਿਬ ਦੀ ਗਰਾਉਂਡ ਤੱਕ ਦਸਮ ਪਾਤਸ਼ਾਹ ਦੀਆਂ ਲਾਡਲੀਆਂ ਫੌਜਾਂ ਨਿਹੰਗ ਸਿੰਘ ਦਲਾਂ ਵਲੋਂ ਸਾਂਝੇ ਤੌਰ ਤੇ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਵਲੋਂ ਬਖਸ਼ਿਸ਼ ਨਿਸ਼ਾਨ ਸਾਹਿਬ ਤੇ ਨਿਗਾਰਿਆਂ ਦੀ ਛਤਰ ਛਾਇਆ ਹੇਠ ਮਹੱਲਾ ਸਜਾਇਆ ਗਿਆ।ਪੁਰਾਤਨ ਰਵਾਇਤ ਮੁਤਾਬਕ ਮਹੱਲਾ ਦੀ ਅਗਵਾਈ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਚਲਦਾ ਵਹੀਰ ਚੱਕ੍ਰਵਰਤੀ ਨਿਹੰਗ ਸਿੰਘਾਂ ਦੇ 14ਵੇਂ ਮੁਖੀ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ, ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ, ਜਥੇਦਾਰ ਬਾਬਾ ਗੱਜਣ ਸਿੰਘ ਮੁਖੀ ਤਰਨਾ ਦਲ ਬਾਬਾ ਬਕਾਲਾ, ਬਾਬਾ ਤਰਸੇਮ ਸਿੰਘ ਮਹਿਤਾ ਚੌਂਕ, ਬਾਬਾ ਚਰਨਜੀਤ ਸਿੰਘ ਤਰਨਾ ਦਲ ਸੁਰਸਿੰਘ ਆਦਿ ਨੇ ਕੀਤੀ।

ਗੁਰਦੁਆਰਾ ਨਗੀਨਾ ਘਾਟ ਤੋਂ ਮਹੱਲੇ ‘ਚ ਅਰੰਭਤਾ ਉਪਰੰਤ ਸਮੁੱਚੀਆਂ ਨਿਹੰਗ ਸਿੰਘਾਂ ਫੌਜਾਂ ਸੱਚਖੰਡ ਤਖ਼ਤ ਸ੍ਰੀ ਹਜ਼ੂਰ ਸਾਹਿਬ ਨਤਮਸਤਕ ਹੋਈਆਂ।ਸੁੰਦਰ ਦੁਮਾਲਿਆਂ ਤੇ ਚੱਕ੍ਰ, ਖੰਡੇ, ਚੰਦ, ਗੁਰਜ, ਸ਼ਿੰਗਾਰ, ਬਾਗਨਖਾ ਸਜਾਈ, ਛੋਟੀਆਂ ਵੱਡੀਆਂ ਕਿਰਪਾਨਾਂ ਪਹਿਨੀ, ਲੱਕ ਤੇ ਢਾਲਾਂ ਖੰਡੇ ਸਜਾਏ ਹੱਥਾਂ ਵਿੱਚ ਨੇਜੇ ਫੜੀ, ਨੀਲਿਆਂ, ਕੇਸਰੀ ਬਾਣਿਆਂ ਵਿੱਚ ਖਾਲਸਾਈ ਜੰਗੀ ਮਾਹੌਲ ਦਾ ਦ੍ਰਿਸ਼ ਪੇਸ ਕਰ ਰਹੇ ਸਨ।ਇਹ ਖਾਲਸਾਈ ਮਹੱਲਾ ਗੁਰਦੂਆਰਾ ਬਾਉਲੀ ਸਾਹਿਬ ਦੇ ਖੁਲੇ੍ਹ ਮੈਦਾਨ ਵਿਖੇ ਪੁਜਣ ਉਪਰੰਤ ਸੰਪੂਰਨ ਹੋਇਆ।ਨਿਹੰਗ ਸਿੰਘਾਂ ਨੇ ਇੱਕ ਤੋਂ ਦੋ, ਦੋ ਤੋਂ ਚਾਰ ਅਤੇ ਚਾਰ ਤੋਂ ਛੇ, ਛੇ ਘੋੜਿਆਂ ਤੇ ਖਲੋ ਕੇ ਘੋੜੇ ਦੌੜਾਏ ਅਤੇ ਵੱਧ ਤੋਂ ਵੱਧ ਕਿੱਲੇ ਪੁੱਟ ਕੇ ਇਨਾਮ ਪ੍ਰਾਪਤ ਕੀਤੇ।ਗੱਤਕੇ ਦੇ ਖੁਲ੍ਹੇ ਪਰਦਰਸ਼ਨ ਰਾਹੀਂ ਨਿਹੰਗ ਸਿੰਘਾਂ ਨੇ ਗਤਕੇ ਦੇ ਖੂਬ ਜੋਹਰ ਵਿਖਾਏ।

ਇਸ ਉਪਰੰਤ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਪੰਥਕ ਧਾਰਮਿਕ ਸ਼ਖਸੀਅਤਾਂ ਨਾਲ ਵਿਸ਼ੇਸ਼ ਤੌਰ ਤੇ ਵਿਚਾਰ ਵਟਾਂਦਰਾ ਕੀਤਾ।ਪੰਥ ਨੂੰ ਪੇਸ਼ ਚਨੌਤੀਆਂ ਦੇ ਸਰਲੀਕਰਨ ਕਰਨ ਲਈ ਸਿਰਜੌੜ ਵਿਚਾਰਾਂ ਕੀਤੀਆਂ।ਗੁਰਦੁਆਰਾ ਮਾਲ ਟੇਕਰੀ ਸਾਹਿਬ, ਗੁਰਦੁਆਰਾ ਸੰਗਤ ਸਾਹਿਬ, ਗੁਰਦੁਆਰਾ ਬਾਬਾ ਬੰਦਾ ਘਾਟ ਸਾਹਿਬ, ਗੁਰਦੁਆਰਾ ਨਗੀਨਾ ਘਾਟ ਸਾਹਿਬ, ਗੁਰਦੁਆਰਾ ਬਉਲੀ ਸਾਹਿਬ, ਗੁਰਦੁਆਰਾ ਲੰਗਰ ਸਾਹਿਬ ਆਦਿ ਨਤਮਸਤਕ ਹੋਏ ਅਤੇ ਗੁਰਦੁਆਰਾ ਲੰਗਰ ਸਾਹਿਬ ਦੇ ਲੰਗਰ ਲਈ ਦੋ ਲੱਖ ਇੱਕ ਹਜ਼ਾਰ ਦੀ ਸੇਵਾ ਵੀ ਭੇਟ ਕੀਤੀ।ਬੁੱਢਾ ਦਲ ਦੇ ਬਾਬਾ ਬਲਬੀਰ ਸਿੰਘ ਉਥੋ ਦੀ ਸਥਾਨਕ ਪੁਰਾਤਨ ਸਿੰਘਾਂ ਦੀ ਮੰਗ ਤੇ ਵੱਖ-ਵੱਖ ਗੁਰੂ ਪਿਆਰਿਆਂ ਦੇ ਗ੍ਰਹਿ ਵਿਖੇ ਵੀ ੳੇਚੇਚੇ ਤੌਰ ਤੇ ਗਏ।ਹਰ ਸਿੱਖ ਨੇ ਉਨ੍ਹਾਂ ਨੂੰ ਦਿਲ ਜਾਨ ਤੋਂ ਮਾਣ ਸਤਿਕਾਰ ਭੇਂਟ ਕੀਤਾ।ਇਸ ਸਮੇਂ ਉਨ੍ਹਾਂ ਨਾਲ ਬਾਬਾ ਜੱਸਾ ਸਿੰਘ ਤਲਵੰਡੀ ਸਾਬੋ, ਬਾਬਾ ਵਿਸ਼ਵ ਬਾਬਾ ਪ੍ਰਤਾਪ ਸਿੰਘ, ਬਾਬਾ ਮਨਮੋਹਨ ਸਿੰਘ ਬਾਰਨਵਾਲੇ, ਬਾਬਾ ਜੋਗਾ ਸਿੰਘ ਕਰਨਾਲ ਵਾਲੇ, ਬਾਬਾ ਤਰਸੇਮ ਸਿੰਘ ਮੋਰਾਂਵਾਲੀ, ਬਾਬਾ ਸੁਖਵਿੰਦਰ ਸਿੰਘ ਮੌਰ, ਬਾਬਾ ਸੁਖਦੇਵ ਸਿੰਘ ਸੁੱਖਾ, ਬਾਬਾ  ਗੁਰਮੁੱਖ ਸਿੰਘ, ਬਾਬਾ ਗੁਰਸ਼ੇਰ ਸਿੰਘ, ਬਾਬਾ ਸਰਵਨ ਸਿੰਘ ਮਝੈਲ, ਬਾਬਾ ਹਰਪ੍ਰੀਤ ਸਿੰਘ ਹੈਪੀ, ਬਾਬਾ ਰਣਜੋਧ ਸਿੰਘ, ਬਾਬਾ ਕਰਮ ਸਿੰਘ, ਬਾਬਾ ਸ਼ੇਰ ਸਿੰਘ ਸਿਵਈਆ, ਬਾਬਾ ਪਿਆਰਾ ਸਿੰਘ, ਬਾਬਾ ਲਛਮਣ ਸਿੰਘ, ਬਾਬਾ ਜਸਬੀਰ ਸਿੰਘ, ਬਾਬਾ ਦਲੇਰ ਸਿੰਘ, ਬਾਬਾ ਬੂਟਾ ਸਿੰਘ, ਬਾਬਾ ਹਰਬੰਸ ਸਿੰਘ, ਬਾਬਾ ਮੁਲਖਾ ਸਿੰਘ, ਬਾਬਾ ਸਿਕੰਦਰ ਸਿੰਘ, ਬਾਬਾ ਖੜਕ ਸਿੰਘ, ਬਾਬਾ ਕੁਲਵਿੰਦਰ ਸਿੰਘ, ਬਾਬਾ ਬਿੰਦਰੀ ਸਿੰਘ ਤੋਂ ਇਲਾਵਾ ਸ੍ਰ. ਸ਼ੇਰ ਸਿੰਘ ਫੌਜੀ, ਸ੍ਰ. ਜਸਪਾਲ ਸਿੰਘ, ਸ੍ਰ. ਸਰਦੂਲ ਸਿੰਘ ਫੌਜੀ, ਸ੍ਰ. ਰਵਿੰਦਰ ਸਿੰਘ ਮੁੰਗਈ ਸਕੱਤਰ ਸੱਚਖੰਡ ਬੋਰਡ, ਸ੍ਰ. ਦੀਪਕ ਸਿੰਘ, ਸ੍ਰ. ਸੁੰਦਰ ਸਿੰਘ ਕੁੰਡਲ, ਸ੍ਰ. ਸਤਨਾਮ ਸਿੰਘ ਸੋਢੀ ਆਦਿ ਕਾਫਲੇ ‘ਚ ਸ਼ਾਮਲ ਸਨ।  

Leave a Reply

Your email address will not be published. Required fields are marked *