ਹਰਿਆਣਾਪੰਜਾਬ

ਸੀਐਮ ਵਿੰਡੋਂ ਤੇ ਟਵੀਟਰ ਹੈਂਡਲ ਤੋਂ ਮਿਲ ਰਹੀ ਹੈ ਲੋਕਾਂ ਨੂੰ ਰਾਹਤ

ਲੋਕ ਕਹਿੰਦੇ ਹਨ ਇਹ ਤਾਂ ਸੀਐਮ ਨੇ ਕੀਤਾ ਹੈ ਇਕ ਵਧੀਆ ਕੰਮ

ਚੰਡੀਗੜ੍ਹ, 22 ਅਕਤੂਬਰ (ਮਧੂਸਾਰ ਬਿਊਰੋ) – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਵੱਲੋਂ ਸ਼ੁਰੂ ਕੀਤੀ ਗਈ ਸੀਐਮ ਵਿੰਡੋਂ ਤੇ ਟਵੀਟਰ ਹੈਂਡਲ ਦੇ ਫਲਸਰੂਪ ਸੂਬੇ ਦੀ ਜਨਤਾ ਵਿਚ ਇਕ ਨਵੀਂ ਉਮੀਦ ਜਗੀ ਹੈ। ਸਿਰਫ ਇਕ ਸਾਦੇ ਕਾਗਜ ਜਾਂ ਕੁੱਝ ਸ਼ਬਦਾਂ ਵਿਚ ਵਿਵਸਥਾ ‘ਤੇ ਦਿੱਤੀ ਗਈ ਉਨ੍ਹਾਂ ਦੀ ਫਰਿਯਾਦਾਂ ‘ਤੇ ਸਰਕਾਰ ਤੁਰੰਤ ਸੁਣਵਾਈ ਕਰ ਰਹੀ ਹੈ। ਇਸ ਦੇ ਸੂਤਰਧਾਰ ਬਣੇ ਹਨ ਓਐਸਡੀ ਭੁਪੇਸ਼ਵਰ ਦਿਆਲ ਜਿਨ੍ਹਾਂ ਨੇ ਮੁੱਖ ਮੰਤਰੀ ਦੀ ਸੋਚ ਨੂੰ ਮੂਰਤ ਰੂਪ ਦਿੱਤਾ ਹੈ।

        ਓਐਸਡੀ ਸ੍ਰੀ ਭੁਪੇਸ਼ਵਰ ਦਿਆਲ ਦੇ ਅਨੁਸਾਰ, ਸਾਲ 2016 ਵਿਚ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਉਨ੍ਹਾਂ ਨੂੰ ਜਿਮੇਵਾਰੀ ਦਿੱਤੀ ਸੀ ਕਿ ਅੰਤੋਂਦੇਯ ਦੇ ਮੂਲਮੰਤਰ 'ਤੇ ਚਲਦੇ ਹੋਏ ਸਾਨੂੰ ਸਮਾਜ ਦੇ ਉਨ੍ਹਾਂ ਲੋਕਾਂ ਤਕ ਪਹੁੰਚਣਾ ਹੈ ਅਤੇ ਸਰਕਾਰੀ ਯੋਜਨਾਵਾਂ ਦਾ ਲਾਭ ਪ੍ਰਦਾਨ ਕਰਨਾ ਹੈ, ਜਿਨ੍ਹਾਂ ਨੁੰ ਇਸ ਗਲ ਦੀ ਜਾਣਕਾਰੀ ਹੀ ਨਹੀਂ ਹੈ ਕਿ ਉਹ ਯੋਜਨਾਵਾਂ ਉਨ੍ਹਾਂ ਦੇ ਲਈ ਬਣੀਆਂ ਹਨ ਅਤੇ ਸਹੀ ਮਾਇਨੇ ਵਿਚ ਵੁਹ ਹੀ ਇਸ ਦੇ ਲਾਭਪਾਤਰ ਹਨ।

        ਉਨ੍ਹਾਂ ਨੇ ਦਸਿਆ ਕਿ ਸੀਐਮ ਵਿੰਡੋਂ 'ਤੇ ਲਗਭਗ 9 ਲੱਖ ਸ਼ਿਕਾਇਤਾਂ ਦਾ ਹੱਲ ਇਸ ਸਮੇਂ ਵਿਚ ਕੀਤਾ ਜਾ ਚੁੱਕਾ ਹੈ। ਹੁਣ ਤਾਂ ਆਲਮ ਇਹ ਹੈ ਕਿ ਇਹ ਵਿਵਸਥਾ ਚੌਪਾਲਾਂ ਤੇ ਮੀਟਿੰਗਾਂ ਵਿਚ ਹੁੱਕੇ 'ਤੇ ਚਰਚਾ ਵਿਸ਼ਾ ਬਣ ਚੁੱਕੀ ਹੈ। ਇੱਥੇ ਤਕ ਕਿ ਤਾਸ਼ ਖੇਡਨ ਵਾਲੇ ਵੀ ਕਹਿੰਦੇ ਹਨ, ਇਹ ਤਾਂ ਸੀਐਮ ਨੇ ਕੀਤਾ ਹੈ ਇਕ ਵਧੀਆ ਕੰਮ, ਲੱਠ ਗਾੜ ਦਿੱਤਾ। ਸਰਕਾਰੀ ਫੰਡ ਵਿਚ ਗੜਬੜੀ ਕਰਨ ਵਾਲੇ ਵੱਡੇ-ਵੱਡੇ ਹੋਏ ਨੇ ਸਿੱਧੇ, ਗੜਬੜੀ ਕੀਤੀ ਗਈ ਰਕਮ ਨੂੰ 21 ਫੀਸਦੀ ਵਿਆਜ ਦੇ ਨਾਲ ਜਮ੍ਹਾ ਕਰਵਾ ਕੇ ਸੁਧਰਨ ਦਾ ਸੰਕੇਤ ਦੇ ਰਹੇ ਹਨ। ਸਰਕਾਰੀ ਕਰਮਚਾਰੀਆਂ ਤੇ ਅਧਿਕਾਰੀਆਂ ਦੇ ਨਾਲ-ਨਾਲ ਸਰਪੰਚ ਵੀ ਹੋਏ ਹਨ ਚੌਕੰਨੇ ਕਿਤੇ ਕੋਈ ਉਨ੍ਹਾਂ ਦੀ ਸ਼ਿਕਾਇਤ ਸੀਐਮ ਵਿੰਡੋਂ 'ਤੇ ਨਾ ਕਰ ਦਵੇ।

        ਲੋਕ ਹੁਣ ਸਮਝ ਚੁੱਕੇ ਹਨ ਕਿ ਸੀਐਮ ਵਿੰਡੋਂ ਤੇ ਟਵੀਟਰ ਹੈਂਡਲ ਰਾਹੀਂ ਕੋਈ ਵੀ ਵਿਅਕਤੀ ਬਿਨ੍ਹਾ ਕਿਸੇ ਝਿਜਕ ਤੇ ਬਚੌਲੀਆਂ ਦੇ ਬਗੈਰ ਆਪਣੀ ਗਲ ਸਿੱਧੇ ਮੁੱਖ ਮੰਤਰੀ ਦਫਤਰ ਤਕ ਪਹੁੰਚਾ ਸਕਦਾ ਹੈ। ਓਐਸਡੀ ਸ੍ਰੀ ਭੁਪੇਸ਼ਵਰ ਦਿਆਲ ਸਮਰਪਿਤ ਭਾਵ ਨਾਲ ਕਾਰਜ ਕਰਨ ਵਾਲੇ ਸੇਵਾ ਮੁਕਤ ਐਚਸੀਐਸ ਤੇ ਹਰਿਆਣਾ ਸਿਵਲ ਸਕੱਤਰੇਤ ਦੇ ਅੰਡਰ-ਸਕੱਤਰ ਪੱਧਰ ਦੇ ਅਧਿਕਾਰੀ ਸੀਐਮ ਵਿੰਡੋਂ 'ਤੇ ਆਈ ਸ਼ਿਕਾਇਤਾਂ ਦੀ ਨਿਪਟਾਨ ਪ੍ਰਕ੍ਰਿਆ ਨੂੰ ਪੂਰਾ ਕਰ ਆਖੀਰੀ ਰਿਪੋਰਟ ਫਾਇਲ ਕਰਦੇ ਹਨ ਅਤੇ ਸ਼ਿਕਾਇਤਕਰਤਾ ਨੂੰ ਵਿਚ-ਵਿਚ ਖਬਰ ਕੀਤੀ ਜਾਂਦੀ ਹੈ ਕਿ ਉਨ੍ਹਾਂ ਦੀ ਸ਼ਿਕਾਇਤ ਦਾ ਹੱਲ ਕਿਸੇ ਪੱਧਰ 'ਤੇ ਹੈ।

        ਸ੍ਰੀ ਭੁਪੇਸ਼ਵਰ ਦਿਆਲ ਦੇ ਅਨੁਸਾਰ ਜਿੰਦਾ ਹੀ ਸੀਐਮ ਵਿੰਡੋਂ ਜਾਂ ਟਵੀਟਰ ਹੈਂਡਲ 'ਤੇ ਸ਼ਿਕਾਇਤ ਅਪਲੋਡ ਹੁੰਦੀ ਹੈ ਉਸ ਤੋਂ ਅਗਲੇ ਦਿਨ ਹੀ ਸ਼ਿਕਾਇਤਕਰਤਾ ਦੇ ਮੋਬਾਇਲ ਫੋਨ 'ਤੇ ਜਾਣਕਾਰੀ ਪ੍ਰਾਪਤ ਹੋ ਜਾਂਦੀ ਹੈ ਕਿ ਤੁਹਾਡੀ ਸ਼ਿਕਾਇਤ ਸੀਐਮ ਵਿੰਡੋਂ 'ਤੇ ਦਰਜ ਹੋ ਗਈ ਹੈ ਅਤੇ ਇਹ ਯਕੀਨੀ ਕੀਤਾ ਜਾਂਦਾ ਹੈ ਕਿ ਸਬੰਧਿਤ ਵਿਭਾਗ ਨੂੰ ਜਲਦੀ ਤੋਂ ਜਲਦੀ ਕਾਰਵਾਈ ਦੇ ਲਈ ਲਿਖ ਦਿੱਤਾ ਗਿਆ ਹੈ।

        ਇਸ ਕੜੀ ਵਿਚ ਸੀਐਮ ਵਿੰਡੋਂ ਦੀ ਸ਼ੁਰੂਆਤ ਜਿਲ੍ਹਾ ਮਿਨੀ ਸਕੱਤਰੇਤ ਤੇ ਸਬ-ਡਿਵੀਜਨ ਦਫਤਰਾਂ ਤੋਂ ਕੀਤੀ ਗਈ। ਜਿੱਥੇ ਕੋਈ ਵੀ ਵਿਅਕਤੀ ਆਪਣੀ ਫਰਿਯਾਦ ਤੇ ਸ਼ਿਕਾਇਤ ਮੁੱਖ ਮੰਤਰੀ ਦੇ ਕੋਲ ਸਿੱਧੇ ਪਹੁੰਚਾ ਸਕਦਾ ਹੈ। ਕੋਰੋਨਾ ਸਮੇਂ ਵਿਚ ਤਾਂ ਵਿਦੇਸ਼ਾਂ ਵਿਚ ਰਹਿ ਰਹੇ ਅਪ੍ਰਵਾਸੀ ਭਾਰਤੀਆਂ ਨੇ ਵੀ ਇਸ ਦਾ ਭਰਪੂਰ ਵਰਤੋ ਕੀਤੀ ਅਤੇ ਪਰਿਵਾਰ ਨੂੰ ਸਹਾਇਤਾਂ ਦੀ ਗੁਹਾਰ ਲਗਾਈ ਜਿਨ੍ਹਾਂ ਦੇ ਹੱਲ ਦੇ ਅਨੇਕ ਉਦਾਹਰਣ ਹਨ।

ਰੋਹਤਕ ਜਿਲ੍ਹੇ ਦੇ ਸਾਂਪਲਾ ਦੀ ਰਾਜਮੁਖੀ ਨੂੰ ਦਿਵਾਇਆ 6,55,577 ਰੁਪਏ ਦਾ ਮੁਆਵਜਾ

        ਓਐਸਡੀ ਦੇ ਅਨੂਸਾਰ ਸਾਂਪਲਾ ਦੇ ਵਾਰਡ ਨੰਬਰ-14 ਦੀ ਮਿਸ਼ਬਰਨ ਮੋਹੱਲੇ ਵਿਚ ਰਹਿਨ ਵਾਲੇ ਰਾਜਮੁਖੀ ਨੇ ਸ਼ਿਕਾਇਤ ਦਰਜ ਕਰਵਾਈ ਸ੍ਰੀ ਕਿ ਸੈਕਟਰ-6 ਦੇ ਲਈ ਅਥੋਰਾਇਜਡ ਕੀਤੀ ਗਈ ਜਮੀਨ ਦਾ ਅਵਾਰਡ ਹੋਣ ਦੇ ਬਾਵਜੂਦ ਵੀ ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ, ਰੋਹਤਕ ਦੇ ਭੂ-ਰਾਖਵਾਂ ਅਧਿਕਾਰੀ ਆਪਣੇ ਨਿਹਿਤ ਸਵਾਰਥ ਦੇ ਚਲਦੇ ਮੁਆਵਜਾ ਦੇਣ ਵਿਚ ਸਾਨੂੰ ਗੁਮਰਾਹ ਤੇ ਪਰੇਸ਼ਾਨ ਕਰ ਰਹੇ ਹਨ। ਉਨ੍ਹਾਂ ਨੇ ਦਸਿਆ ਕਿ ਸੀਐਮ ਵਿੰਡੋਂ 'ਤੇ 14 ਜੂਨ, 2021 ਨੂੰ ਸ਼ਿਕਾਇਤ ਗਿਣਤੀ 044004 ਦੇ ਤਹਿਤ ਅਪਲੋਡ ਕੀਤੀ ਗਈ ਸੀ। ਸੀਐਮ ਦਫਤਰ ਵੱਲੋਂ ਇਸ 'ਤੇ ਐਕਸ਼ਨ ਲੈਣ ਦੇ ਬਾਅਦ ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ ਵੱਲੋਂ ਜਾਣਕਾਰੀ ਦਿੱਤੀ ਗਈ ਕਿ 21 ਜੂਨ, 2021 ਨੂੰ ਹੀ ਬਿਨੇਕਾਰ ਦੀ ਅਵਾਰਡ ਦੀ ਰਕਮ ਬੈਂਕ ਪੋਰਟਲ 'ਤੇ ਅਪਲੋਡ ਕੀਤੀ ਜਾ ਚੁੱਕੀ ਹੈ। ਅੰਤ ਮਾਮਲੇ ਨੂੰ ਫਾਇਲ ਕੀਤਾ ਜਾਵੇ। ਸ਼ਿਕਾਇਤਕਰਤਾ ਨੇ ਵੀ ਇਸ 'ਤੇ ਸਤੁੰਸ਼ਟੀ ਪ੍ਰਗਟਾਈ ਹੈ।

ਭਿਵਾਨੀ ਦੇ ਭਾਰਤ ਭੂਸ਼ਣ ਨੂੰ ਦਵਾਈ 22 ਫਰਵਰੀ, 1989 ਵਿਚ ਹੋਈ ਰਜਿਸਟਰੀ ਦੀ ਨਕਮ

        ਸ੍ਰੀ ਭੂਪੇਸ਼ਵਰ ਦਿਆਲ ਨੇ ਦਸਿਆ ਕਿ ਭਾਰਤ ਭੂਸ਼ਣ ਜੈਨ ਨੇ 22 ਅਪ੍ਰੈਲ, 2021 ਨੂੰ ਸ਼ਿਕਾਇਤ ਕੀਤੀ ਸੀ ਕਿ ਡਿਪਟੀ ਕਮਿਸ਼ਨਰ ਦਫਤਰ ਭਿਵਾਨੀ ਦੇ ਕਮਰਾ ਨੰਬਰ 78 ਵਿਚ ਰਿਕਾਰਡ ਇੰਚਾਰਜ ਪਵਨ ਵਾਰ-ਵਾਰ ਚੱਕਰ ਕੱਟਨ ਦੇ ਬਾਅਦ ਵੀ ਰਜਿਸਟਰੀ ਦੀ ਨਕਲ ਨਹੀਂ ਦੇ ਰਿਹਾ ਜਦੋਂ ਕਿ ਮੈਨੂੰ ਕੋਰਟ ਕੇਸ ਦੇ ਲਈ ਇਸ ਦੀ ਜਰੂਰਤ ਹੈ। ਉਨ੍ਹਾਂ ਨੇ ਦਸਿਆ ਕਿ ਸੀਐਮ ਦਫਤਰ ਵੱਲੋਂ ਐਕਸ਼ਨ ਲਿਆ ਗਿਆ ਅਤੇ ਸ੍ਰੀ ਜੈਨ ਨੂੰ ਰਜਿਸਟਰੀ ਦੀ ਨਮਲ ਦਿਵਾਈ ਗਈ ਪਰ ਜਿਲ੍ਹਾ ਮਾਲ ਅਧਿਕਾਰੀ ਵੱਲੋਂ ਸੂਚਿਤ ਕੀਤਾ ਗਿਆ ਕਿ ਸ੍ਰੀ ਜੈਨ ਦੀ ਰਜਿਸਟਰੀ 22 ਫਰਵਰੀ, 1989 ਨੂੰ ਨਾ ਹੋ ਕੇ ਇਹ ਨਕਲ 24 ਫਰਵਰੀ, 1989 ਦੀ ਮਿੱਤੀ ਦੀ ਹੈ। ਹਾਲਾਂਕਿ ਇਹ ਗਲਤੀ ਸ਼ਿਕਾਇਤਕਰਤਾ ਦੀ ਹੈ ਫਿਰ ਵੀ ਸੀਐਮ ਦਫਤਰ ਦੀ ਗਰਿਮਾ ਨੂੰ ਦੇਖਦੇ ਹੋਏ ਪੂਰਾ ਰਿਕਾਰਡ ਖੋਜਿਆ ਗਿਆ ਅਤੇ ਸ੍ਰੀ ਭਾਰਤ ਭੂਸ਼ਣ ਜੈਨ ਨੂੰ ਇਸ ਦੀ ਰਜਿਸਟਰੀ ਦੀ ਨਕਲ ਉਪਲਬਧ ਕਰਵਾਈ ਗਈ।

ਬਹਾਦੁਰਗੜ੍ਹ ਦੇ ਚਾਰਟਰਡ ਅਕਾਉਂਟੈਂਟ ਫਰਮ ਨੂੰ ਦਿਵਾਏ 2, 04,0624 ਰੁਪਏ

        ਇਸੀ ਤਰ੍ਹਾ ਇਕ ਹੋਰ ਮਾਮਲੇ ਵਿਚ, ਨਗਰ ਪਰਿਸ਼ਦ ਬਹਾਦੁਰਗੜ੍ਹ ਦੇ ਬਾਰੇ ਵਿਚ ਬਿੱਲਾਂ ਦੀ ਸਤੀਸ਼ ਰੀਟਾ ਐਂਡ ਕੰਪਨੀ ਨੂੰ ਚਾਰਟਡ ਅਕਾਊਂਟੈਂਟ ਦੀ ਕਾਰੋਬਾਰੀ ਫੀਸ ਨੇ ਦੇਣ ਦੇ ਮਾਮਲੇ ਵਿਚ ਦਰਜ ਸ਼ਿਕਾਇਤ 'ਤੇ ਸੀਐਮ ਦਫਤਰ ਵੱਲੋਂ ਐਕਸ਼ਨ ਲੈਣ ਦੇ ਫਲਸਰੂਪ ਸੂਚਿਤ ਕੀਤਾ ਗਿਆ ਕਿ ਪਰਿਸ਼ਦ ਵੱਲੋਂ ਫਰਮ ਦੇ ਯੂਨੀਅਨ ਬੈਂਕ ਆਡ ਇੰਡੀਆ ਦੇ ਖਾਤ ਨੰਬਰ 502501010028042 ਵਿਚ 204624 ਰੁਪਏ ਦੀ ਰਕਮ 9 ਸਤੰਬਰ, 2021 ਨੁੰ ਟ੍ਰਾਂਸਫਰ ਕਰ ਦਿੱਤੀ ਗਈ ਸੀ।

ਪੰਚਕੂਲਾ ਦੇ ਰੈਲੀ ਪਿੰਡ ਦੀ ਸੰਤੋਸ਼ ਯਾਦਵ ਨੂੰ ਉੱਤਰ ਹਰਿਆਣਾ ਬਿਜਲੀ ਵੰਡ ਨਿਗਮ ਵੱਲੋਂ ਗਲ ਬਿਜਲੀ ਬਿੱਲਾਂ ਦਾ 81310 ਰੁਪਏ ਦ ਰਕਮ ਦਾ ਸਮਾਯੋਜਨ ਕਰਵਾਇਆ

        ਓਐਸਡੀ ਦੇ ਅਨੁਸਾਰ ਪੰਚਕੂਲਾ ਦੇ ਸੈਕਟਰ-12 ਏ ਰੈਲੀ ਪਿੰਡ ਦੇ ਮਕਾਨ ਨੰਬਰ-72 ਦੀ ਸੰਤੋਸ਼ ਯਾਦਵ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਨ੍ਹਾਂ ਦੇ ਪੁਰਾਣੇ ਮੀਟਰ ਦੇ ਸਥਾਨ 'ਤੇ ਨਵਾਂ ਇਲੈਕਟ੍ਰੋਨਿਕ ਮੀਟਰ ਲਗਾਉਣ ਦੇ ਬਾਵਜੂਦ ਵੀ ਐਸਤਨ ਪੁਰਾਣੇ ਮੀਟਰ ਦੇ ਹਿਸਾਬ ਨਾਲ ਬਿੱਲ ਭੇਜੇ ਗਏ ਹਨ। ਨਿਪਟਾਨ ਕਰਨ ਦੀ ਥਾਂ ਨਿਗਮ ਨੇ 18 ਜਨਵਰੀ, 2021 ਨੁੰ 145203 ਰੁਪਏ ਦਾ ਇਕ ਹੋਰ ਬਿੱਲ ਭੇਜ ਦਿੱਤਾ। ਅੰਤ ਮੇਰੀ ਸਹਾਇਤਾ ਕੀਤੀ ਜਾਵੇ। ਉਨ੍ਹਾਂ ਨੇ ਦਸਿਆ ਕਿ ਸੀਐਮ ਵਿੰਡੋਂ ਦੇ ਜਾਣਕਾਰੀ ਵਿਚ ਆਉਣ ਦੇ ਬਾਅਦ 6 ਮਈ, 2021 ਨੂੰ ਸੀਐਮ ਵਿੰਡੋਂ ਦੇ ਜਾਣਕਾਰੀ ਵਿਚ ਲਿਆਉਣ ਦੇ ਬਾਅਦ ਕਾਰਵਾਈ ਕੀਤੀ ਗਈ ਅਤੇ ਨਿਗਮ ਨੇ ਸੂਚਿਤ ਕੀਤਾ ਕਿ 20 ਸਤੰਬਰ, 2021 ਨੂੰ 81310 ਰੁਪਏ ਦਾ ਚੈਕ ਉਸ ਨੂੰ ਭੇਜ ਦਿੱਤਾ ਗਿਆ ਹੈ। ਸ਼ਿਕਾਇਤ ਕਰਤਾ ਨੇ ਸੰਤੁਸ਼ਟੀ ਵਿਅਕਤ ਕੀਤੀ ਹੈ। ਓਐਸਡੀ ਨੇ ਦਸਿਆ ਕਿ ਸੀਐਮ ਵਿੰਡੋਂ ਤੇ ਟਵੀਟਰ ਹੈਂਡਲ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੀ ਡਿਜੀਟਲਾਈਜੇਸ਼ਨ ਨੂੰ ਪੋ੍ਰਤਸਾਹਨ ਦੇਣ ਨੂੰ ਕੀਤੀ ਜਾ ਰਹੀ ਪਹਿਲਾਂ ਵਿਚ ਸ਼ਾਮਿਲ ਹੈ

Leave a Reply

Your email address will not be published. Required fields are marked *