ਪੰਜਾਬ

ਜ਼ਹਿਰ ਵੇਚਣਾ ਬੰਦ ਕਰੋ, ਮਿਲਾਵਟ ਖੋਰੋ ਰੱਬ ਤੋਂ ਡਰੋ, ਬੈਨਰ ਹੇਠ ਮਿਲਾਵਟ ਖੋਰਾਂ ਖਿਲਾਫ ਕਲੱਬ ਨੇ ਕੀਤਾ ਪ੍ਰਦਰਸ਼ਨ

ਮਿਲਾਵਟ ਖੋਰ ਬੇਗੁਨਾਹ ਲੋਕਾਂ ਬਿਮਾਰ ਕਰ ਮੌਤ ਦੇ ਮੂੰਹ ਤੱਕ ਲੈ ਜਾ ਰਹੇ — ਕਾਕਾ

ਪਟਿਆਲਾ : (ਰਮਨਦੀਪ/ਮਧੂਸਾਰ ਬਿਊਰੋ) ਲੋਕਾਂ ਦੀ ਤੰਦਰੁਸਤੀ ਹਿੱਤਾਂ ਨੂੰ ਧਿਆਨ *ਚ ਰੱਖ ਹਰ ਕਿਸਮ ਦੇ ਖਾਣ ਪੀਣ ਵਾਲੇ ਪਦਾਰਥਾਂ *ਚੋਂ ਮਿਲਾਵਟ ਤੋਂ ਮੁਕੰਮਲ ਛੁਟਕਾਰੇ ਲਈ ਨਿਊ ਪਟਿਆਲਾ ਵੈਲਫੇਅਰ ਕਲੱਬ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕਰਦਾ ਆ ਰਿਹਾ ਹੈ, ਇਸ ਨੂੰ ਲੈ ਕੇ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਦੀ ਅਗਵਾਈ ਹੇਠ ਮਿਲਾਵਟ ਖੋਰਾਂ ਖਿਲਾਫ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਮਿਲਾਵਟ ਖੋਰਾਂ ਨੂੰ ਬਿਮਾਰੀਆਂ ਵੰਡਣ ਵਾਲੇ ਪੰਜਾਬ ਦੇ ਦੁਸ਼ਮਨ ਤੇ ਵੱਡੇ ਪਾਪੀ ਗੁਨਾਹਗਾਰ ਦੱਸਦਿਆਂ ਕਿਹਾਕਿ ਮਿਲਾਵਟ ਖੋਰਾਂ ਨੂੰ ਲਾਲਚ ਨੇ ਇਨ੍ਹਾਂ ਅੰਨਾ ਕਰ ਦਿੱਤਾ ਜਿਨ੍ਹਾਂ ਨੂੰ ਨਜ਼ਰ ਨਹੀਂ ਆ ਰਿਹਾ ਕਿ ਜਿਹੜੇ ਖਾਣ ਪੀਣ ਵਾਲੇ ਪਦਾਰਥ ਮਿਲਾਵਟ ਕਰ ਵੇਚ ਰਹੇ ਹਾਂ ਉਹਨਾਂ ਨਾਲ ਲੋਕ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਹਨ,

ਮਿਲਾਵਟ ਖੋਰੀ ਦਾ ਧੰਦਾ ਪੰਜਾਬ ਵਿੱਚ ਵੱਧ ਫੁੱਲ ਰਿਹਾ ਹੈ ਕੋਈ ਵੀ ਖਾਣ—ਪੀਣ ਵਾਲਾ ਪਦਾਰਥ ਸ਼ੁੱਧ ਨਹੀਂ ਚਾਹੇ ਦੁੱਧ, ਪਨੀਰ, ਮਿਠਾਈਆਂ ਜਾਂ ਫੇਰ ਕਰਿਆਨੇ ਦਾ ਸਮਾਨ ਹੋਵੇ ਮਿਲਾਵਟ ਖੋਰ ਇਨਸਾਨਾਂ ਦੀਆਂ ਜਿੰਦਗੀਆਂ ਨਾਲ ਖਿਲਵਾੜ ਕਰਕੇ ਭੋਲੇ ਭਾਲੇ ਲੋਕਾਂ ਨੂੰ ਜਹਿਰ ਪਰੋਸ ਰਹੇ ਹਨ ਜਿਹੜੇ ਕਿ ਬੇਗੁਨਾਹ ਲੋਕਾਂ ਨੂੰ ਬਿਮਾਰ ਕਰ ਮੌਤ ਦੇ ਮੂੰਹ ਤੱਕ ਲੈ ਜਾ ਰਹੇ ਹਨ ਮਿਲਾਵਟ ਖੋਰ ਲੱਖਾਂ ਲੀਟਰ ਦੁੱਧ ਕੈਮੀਕਲ ਤੋ ਤਿਆਰ ਕਰਕੇ ਪੰਜਾਬ ਭਰ ਵਿੱਚ ਵੇਚ ਰਹੇ ਹਨ, ਇਨ੍ਹਾਂ ਲੋਕਾਂ ਨੂੰ ਲਾਲਚ ਨੇ ਇਨ੍ਹਾਂ ਅੰਨਾ ਕਰ ਦਿੱਤਾ ਜਿਨ੍ਹਾਂ ਨੂੰ ਨਜ਼ਰ ਨਹੀਂ ਆ ਰਿਹਾ ਕਿ ਜਿਹੜੇ ਖਾਣ ਪੀਣ ਵਾਲੇ ਪਦਾਰਥ ਮਿਲਾਵਟ ਕਰ ਵੇਚ ਰਹੇ ਹਨ ਉਹਨਾਂ ਨਾਲ ਲੋਕ ਜਾਨ ਲੇਵਾ ਭਿਆਨਕ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਕਾਂਗਰਸ ਸਰਕਾਰ ਵੱਲੋਂ ਮਿਲਾਵਟ ਖੋਰੀ ਦੀ ਰੋਕਥਾਮ ਲਈ ਇਸ ਤੇ ਅਮਲ ਸਬੰਧੀ ਜੇਕਰ ਗੰਭੀਰਤਾ ਦਿਖਾਈ ਹੁੰਦੀ ਤਾਂ ਮਿਲਾਵਟ ਖੋਰਾਂ ਦੇ ਹੌਂਸਲੇ ਕਦੇ ਬੁਲੰਦ ਨਾ ਹੁੰਦੇ। ਅੱਜ ਮਿਲਾਵਟ ਖੋਰਾਂ ਨੂੰ ਲੋਕਾਂ ਦੀ ਸਿਹਤ ਤੇ ਨੁਕਸਾਨ ਤੇ ਕਾਨੂੰਨ ਦੀ ਕੋਈ ਪ੍ਰਵਾਹ ਨਹੀਂ। ਚੰਨੀ ਸਰਕਾਰ ਨੂੰ ਮਿਲਾਵਟ ਖੋਰੀ ਨੂੰ ਰੋਕਣ ਲਈ ਵਿਸ਼ੇਸ਼ ਟੀਮਾਂ ਬਣਾਉਣ ਜਿਹੜੀਆਂ ਖਾਣ ਪੀਣ ਦੇ ਪਦਾਰਥਾਂ ਦੀ ਰੋਜਾਨਾ ਚੈਕਿੰਗ ਕਰਨ ਤੇ ਸਖਤ ਕਾਨੂੰਨ ਬਣਾਇਆ ਜਾਵੇ ਤਾਂ ਜੋ ਮਿਲਾਵਟ ਖੋਰੀ ਨੂੰ ਨੱਥ ਪਾਈ ਜਾਵੇ ਤੇ ਦੋਸ਼ੀਆਂ ਨੂੰ ਸਲਾਖਾ ਪਿੱਛੇ ਭੇਜਿਆ ਜਾ ਸਕੇ। ਇਸ ਮੌਕੇ ਪ੍ਰਭਜੀਤ ਸਿੰਘ, ਹੁਕਮ ਚੰਦ, ਹਰਪਾਲ ਸਿੰਘ, ਸੁਖਵਿੰਦਰ ਸਿੰਘ, ਤਾਜ ਅਲੀ, ਰਾਕੇਸ਼ ਕੁਮਾਰ, ਭੋਲਾ ਸਿੰਘ, ਸੂਰਜ ਕੁਮਾਰ, ਕਰਮ ਸਿੰਘ, ਸੰਤ ਸਿੰਘ, ਪ੍ਰਕਾਸ਼ ਸਿੰਘ, ਜਮੀਲ ਖਾਨ, ਸਰਬਜੀਤ ਸਿੰਘ, ਮਦਨ ਜੀਤ ਸਿੰਘ, ਹਰਪ੍ਰੀਤ ਸਿੰਘ, ਰਾਜੂ, ਹੈਪੀ ਆਦਿ ਹਾਜਰ ਸਨ।

Leave a Reply

Your email address will not be published. Required fields are marked *