ਪੰਜਾਬਪਟਿਆਲਾ

ਮੁੱਖ ਮੰਤਰੀ ਚੰਨੀ ਜੀ ਹਲਕਾ ਅਮਲੋਹ ਦੀਆਂ ਸੜਕਾਂ ਦਾ ਪੈਚ ਵਰਕ ਕਦੋਂ ਹੋਵੇਗਾ :– ਰਾਜੂ ਖੰਨਾ ।

ਹਲਕਾ ਅਮਲੋਹ ਦੀਆਂ ਸੜਕਾਂ ਦਾ ਬੁਰਾ ਹਾਲ, ਮੰਤਰੀ ਕਹਿੰਦਾ ਵਿਕਾਸ ਹੋ ਰਿਹਾ?

ਜੇਕਰ ਜਲਦ ਸੜਕਾਂ ਦੀ ਹਾਲਤ ਨਾ ਸੁਧਾਰੀ ਗੲੀ ਤਾ ਮੁੱਖ ਮੰਤਰੀ ਚੰਨੀ ਤੇ ਹਲਕੇ ਦੇ ਮੰਤਰੀ ਦਾ ਹੋਵੇਗਾ ਘਿਰਾਓ।

ਮੰਡੀਗੌਬਿੰਦਗੜ, 26 ਅਕਤੂਬਰ (ਮਧੂਸਾਰ ਬਿਊਰੋ) ਭਾਵੇਂ ਹਰ ਰੋਜ਼ ਹੀ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸੂਬੇ ਦਾ ਵਿਕਾਸ ਕਰਨ ਦੇ ਵੱਡੇ ਵੱਡੇ ਦਾਅਵੇ ਕਰ ਰਹੇ ਹਨ।ਤੇ ਹਰ ਰੋਜ਼ ਹੀ ਵੱਡੇ-ਵੱਡੇ ਐਲਾਨ ਕਰ ਕਿ ਲੋਕਾਂ ਨੂੰ ਭਰਮਾਉਣ ਦਾ ਯਤਨ ਕਰ ਰਹੇ ਹਨ। ਪਰ ਜੇਕਰ ਹਲਕਾ ਅਮਲੋਹ ਦੇ ਵਿਕਾਸ ਦੀ ਗੱਲ ਕੀਤੀ ਜਾਵੇ ,ਇਸ ਹਲਕੇ ਅੰਦਰ ਵਿਕਾਸ ਨਾ ਦਾ ਕੋਈ ਕੰਮ ਨਜ਼ਰ ਨਹੀ ਆ ਰਿਹਾ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਹਲਕਾ ਅਮਲੋਹ ਤੋਂ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਤੇ ਲੋਕ ਸਭਾ ਇੰਚਾਰਜ ਬਸਪਾ ਕੁਲਵੰਤ ਸਿੰਘ ਮਹਿਤੋ ਵੱਲੋਂ ਅੱਜ ਮੰਡੀਗੌਬਿੰਦਗੜ ਵਿਖੇ ਟੁੱਟੀਆਂ ਸੜਕਾਂ ਜਿਹਨਾਂ ਵਿੱਚ ਦੋ ਦੋ ਫੁੱਟ ਦੇ ਡੂੰਘੇ ਟੋਏ ਪੈ ਚੁੱਕੇ ਹਨ ਪੱਤਰਕਾਰਾਂ ਨੂੰ ਦਿਖਾਉਣ ਸਮੇਂ ਸਾਂਝੇ ਤੌਰ ਤੇ ਕੀਤਾ।

ਰਾਜੂ ਖੰਨਾ ਨੇ ਅੱਗੇ ਕਿਹਾ ਕਿ ਹਲਕੇ ਦੇ ਵਿਕਾਸ ਦੀਆਂ ਗੱਲਾ ਤਾ ਭਾਵੇਂ ਹਲਕੇ ਦਾ ਮੰਤਰੀ ਹਰ ਰੋਜ਼ ਹੀ ਕਰ ਰਿਹਾ ਪਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਕੀਤੇ ਵਿਕਾਸ ਕਾਰਜ ਵੀ ਕਾਂਗਰਸ ਸਰਕਾਰ ਤੋਂ ਨਹੀ ਸੰਭਾਲੇ ਗਏ। ਜੇਕਰ ਹਲਕਾ ਅਮਲੋਹ ਦੀਆਂ ਬੁਰੀ ਤਰ੍ਹਾਂ ਟੁੱਟੀਆਂ ਸੜਕਾਂ ਦੀ ਗੱਲ ਕੀਤਾ ਜਾਵੇ। ਤਾ ਹਲਕੇ ਦੀ ਕੋਈ ਅਜਿਹੀ ਸੜਕ ਨਹੀਂ ਜਿਸ ਤੋ ਕੋਈ ਵੀ ਰਾਹਗੀਰ ਸਹੀ ਸਲਾਮਤ ਅਪਣੇ ਘਰ ਤੱਕ ਪੁੱਜ ਸਕੇ। ਰਾਜੂ ਖੰਨਾ ਨੇ ਦੱਸਿਆ ਕਿ ਮੰਡੀਗੌਬਿੰਦਗੜ ਤੋ ਅਮਲੋਹ , ਅਮਲੋਹ ਤੋ ਨਾਭਾ ਰੋਡ ਇਸ ਕਦਰ ਟੁੱਟ ਚੁੱਕਾ ਹੈ ਕਿ ਇਸ ਤੋ ਵੱਡੀ ਗਿਣਤੀ ਗੁਜ਼ਰਨ ਵਾਲੇ ਵਾਹਨ ਵੱਡੇ-ਵੱਡੇ ਸੜਕਾਂ ਤੇ ਪੲੇ ਟੋਇਆ ਕਾਰਨ ਵਿਚਕਾਰ ਹੀ ਜਿਥੇ ਫਸ ਕੇ ਰਹਿ ਜਾਦੇ ਹਨ। ਉਂਥੇ ਮਸੀਨਰੀ ਦਾ ਵੀ ਵੱਡਾ ਨੁਕਸਾਨ ਹੋ ਰਿਹਾ ਤੇ ਘੰਟਿਆਂ ਵੱਧੀ ਲੋਕਾਂ ਨੂੰ ਟ੍ਰੈਫਿਕ ਸਮੱਸਿਆ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਮੇਨ ਜੀ ਟੀ ਰੋਡ ਮੰਡੀਗੌਬਿੰਦਗੜ ਤੋ ਤਲਵਾੜਾ, ਅੰਬੇਮਾਜਰਾ, ਅਮਲੋਹ ਰੋਡ ਤੋ ਜੱਸੜਾ,ਮਾਜਰੀ ਮਿਸਰੀ, ਖੰਨਾ ਰੋਡ ਤੋ ਬਦੀਨਪੁਰ,ਖੰਨਾ ਰੋਡ ਤੋ ਮੁਗਲਮਾਜਰਾ ਸੜਕਾਂ ਵੀ ਅਪਣੀ ਕਹਾਣੀ ਆਪ ਬਿਆਨ ਕਰਦੀਆਂ ਹਨ।

ਉਹਨਾਂ ਕਿਹਾ ਕਿ ਹੁਣ ਤਾ ਪੈਚ ਵਰਕ ਵਾਲੇ ਮੰਤਰੀ , ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣ ਚੁੱਕੇ ਹਨ। ਪਰ ਹਲਕਾ ਅਮਲੋਹ ਦੀਆ ਸੜਕਾਂ ਨੂੰ ਨਵੀ ਦਿਖ ਤਾ ਕੀ ਮਿਲਣੀ ਸੀ। ਹਲਕੇ ਦਾ ਮੰਤਰੀ ਤੇ ਚੰਨੀ ਸਰਕਾਰ ਅਜੇ ਤੱਕ ਬੁਰੀ ਤਰ੍ਹਾਂ ਟੁੱਟੀਆਂ ਸੜਕਾਂ ਤੇ ਪੈਚ ਤੱਕ ਨਹੀ ਲਗਾ ਸਕੀ। ਰਾਜੂ ਖੰਨਾ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਤਾੜਨਾ ਕਰਦੇ ਹੋਏ ਕਿਹਾ ਕਿ ਜੇਕਰ ਜਲਦ ਹਲਕਾ ਅਮਲੋਹ ਦੀਆਂ ਸੜਕਾਂ ਵੱਲੋਂ ਸਰਕਾਰ ਵੱਲੋਂ ਧਿਆਨ ਨਾ ਦਿੱਤਾ ਗਿਆ । ਤਾ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਵਰਕਰ ਤੇ ਆਗੂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਹਲਕੇ ਦੇ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ ਦਾ ਘਿਰਾਓ ਕਰਨਗੇ। ਜਿਸ ਦੀ ਜ਼ਿੰਮੇਵਾਰੀ ਵਾਰੀ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਤੇ ਉਹਨਾਂ ਨਾਲ ਲੋਕ ਸਭਾ ਇੰਚਾਰਜ ਬਸਪਾ ਕੁਲਵੰਤ ਸਿੰਘ ਮਹਿਤੋ, ਜਥੇਦਾਰ ਜਰਨੈਲ ਸਿੰਘ ਮਾਜਰੀ, ਸੀਨੀਅਰ ਆਗੂ ਗੁਰਪ੍ਰੀਤ ਸਿੰਘ ਨੋਨੀ, ਜਗਰੂਪ ਸਿੰਘ ਜੱਸੜਾ,ਯੂਥ ਆਗੂ ਗੁਰਜੀਤ ਸਿੰਘ ਕੋਟਲਾ,ਐਸ ਸੀ ਵਿੰਗ ਦੇ ਸਰਕਲ ਪ੍ਰਧਾਨ ਰਣਧੀਰ ਸਿੰਘ ਬਾਗੜੀਆ, ਯੂਥ ਅਕਾਲੀ ਦੇ ਸੀਨੀਅਰ ਮੀਤ ਪ੍ਰਧਾਨ ਬੰਟੀ ਜੱਸੜਾ,ਜੱਸੀ ਭੁੱਲਰ,ਰੋਸਨ ਸਿੰਘ ਪ੍ਰਧਾਨ, ਧਰਮਪਾਲ ਭੜੀ ਪੀ ਏ ਰਾਜੂ ਖੰਨਾ ਵਿਸ਼ੇਸ਼ ਤੌਰ ਤੇ ਹਾਜਰ ਸਨ।

Leave a Reply

Your email address will not be published. Required fields are marked *