ਪਟਿਆਲਾ

ਲੇਡੀ ਆਫ ਫਾਤਿਮਾ ਸਕੂਲ ਵੱਲੋਂ ਜਰੂਰਤਮੰਦ ਬੱਚਿਆਂ ਨੂੰ ਕਿਤਾਬਾਂ ਕਾਪੀਆਂ ਅਤੇ ਸਟੇਸ਼ਨਰੀ ਵੰਡੀ ਗਈ

ਹਰ ਇਨਸਾਨ ਨੂੰ ਜਰੂਰਤਮੰਦ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ-ਸਿਸਟਰ ਫਲੀਵੀ

ਪਟਿਆਲਾ, 29 ਅਕਤੂਬਰ(ਮਧੂਸਾਰ ਬਿਊਰੋ) ਪਟਿਆਲਾ ਸ਼ਹਿਰ ਦੇ ਵਿਦਿਅ ਦੇ ਖੇਤਰ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਆਵਰ ਲੇਡੀ ਆਫ ਫਾਤਿਮਾ ਕਾਨਵੈਂਨ ਸਕੂਲ ਪਟਿਆਲਾ ਵੱਲੋਂ ਅੱਜ 21 ਨੰ. ਫਾਟਕ ਦੇ ਪੁਲ ਹੇਠਾਂ ਮਸਤੀ ਕੀ ਪਾਠਸ਼ਾਲਾ ਪ੍ਰਾਇਮਰੀ ਦੇ ਵਿਦਿਆਰਥੀਆਂ ਨੂੰ ਕਿਤਾਬਾਂ, ਕਾਪੀਆਂ, ਪੈਨਸਲਾਂ ਅਤੇ ਹੋਰ ਸਟੇਸ਼ਨਰੀ ਦਾ ਸਮਾਨ 150 ਤੋਂ ਵੱਧ ਵਿਦਿਆਰਥੀਆਂ ਨੂੰ ਵੰਡਿਆ ਗਿਆ।

      ਫੀਡਰਜ ਕਲੱਬ ਆਫ ਅਵਰ ਲੇਡੀ ਆਫ ਫਾਤਿਮਾ ਕਾਨਵੈਂਟ ਸਕੂਲ ਦੇ ਪ੍ਰਿੰਸੀਪਲ ਸਿਸਟਰ ਫਲੀਵੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਰ ਇਨਸਾਨ ਨੂੰ ਜਰੂਰਤਮੰਦ ਗਰੀਬ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ। ਮਸਤੀ ਕੀ ਪਾਠਸ਼ਾਲਾ ਦੇ ਛੋਟੇ ਵਿਦਿਆਰਥੀਆਂ ਨੂੰ ਉਤਸਾਹਿਤ ਕਰਨ ਲਈ ਸਕੂਲ ਦੇ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਕੋਰਿਓਗ੍ਰਾਫੀ, ਗੀਤ ਗਾ ਕੇ ਛੋਟੇ ਬੱਚਿਆਂ ਨੂੰ ਲਗਨ ਨਾਲ ਪੜ੍ਹਨ ਦੀ ਪ੍ਰੇਰਨਾ ਦਿੱਤੀ। ਕਲੱਬ ਪ੍ਰਧਾਨ ਮੈਡਮ ਅਮਨ ਕਪੂਰ ਨੇ ਕਿਹਾ ਕਿ ਉਨਾਂ ਦੇ ਫੀਡਰਜ ਕਲੱਬ ਦੇ ਸਾਰੇ ਵਿਦਿਆਰਥੀਆਂ ਨੇ ਛੋਟੇ ਬੱਚਿਆਂ ਦੇ ਚਿਹਰੇ ਤੇ ਮੁਸਕਰਾਹਟ ਲਾਉਣ ਲਈ ਬੱਚਿਆਂ ਦੀ ਪੜ੍ਹਾਈ ਦੇ ਸਮਾਨ ਦੇ ਕੇ ਮਦਦ ਕਰਨ ਦਾ ਉਪਰਾਲਾ ਜਰੂਰੀ ਸੀ। ਇਸ ਮੋਕੇ ਹੋਰਨਾਂ ਤੋਂ ਇਲਾਵਾ ਸਿਸਟਰ ਮਾਰੀਆ ਮੈਨੇਜਰ, ਸ਼੍ਰੀ ਅਰੋਗਿਆ ਵਾਇਸ ਪ੍ਰਿੰਸੀਪਲ, ਅਮਨ ਕਪੂਰ, ਹਰਨੇਕ ਮਹਿਲ ਅਤੇ ਸਕੂਲ ਦੇ ਵਿਦਿਆਰਥੀ, ਸਟਾਫ ਆਦਿ ਹਾਜਰ ਸਨ।

Leave a Reply

Your email address will not be published. Required fields are marked *