ਪਟਿਆਲਾ

ਖ਼ਾਲਸਾ ਕਾਲਜ ਪਟਿਆਲਾ ਵੱਲੋਂ ‘ਸਰਟੀਫਾਈਡ ਮੈਨੇਜਮੈਂਟ ਅਕਾਊਂਟੈਂਟ ਜਾਗਰੂਕਤਾ’ ਵਿਸ਼ੇ ਸਬੰਧੀ ਵੈਬੀਨਾਰ

ਪਟਿਆਲਾ (ਮਧੂਸਾਰ ਬਿਊਰੋ)ਖ਼ਾਲਸਾ ਕਾਲਜ ਪਟਿਆਲਾ ਦੇ ਡਾ. ਗੰਡਾ ਸਿੰਘ ਕੈਰੀਅਰ ਗਾਈਡੈਂਸ, ਕਾਉਂਸਲਿੰਗ ਅਤੇ ਪਲੇਸਮੈਂਟ ਸੈੱਲ ਨੇ ‘ਸਰਟੀਫਾਈਡ ਮੈਨੇਜਮੈਂਟ ਅਕਾਊਂਟੈਂਟ (ਸੀ.ਐੱਮ.ਏ.) ਜਾਗਰੂਕਤਾ’ ਵਿਸੇ ’ਤੇ ਆਨਲਾਈਨ ਵੈਬੀਨਾਰ ਦਾ ਆਯੋਜਨ ਕੀਤਾ। ਇਸ ਮੌਕੇ ਮਾਈਲਜ ਐਜੂਕੇਸਨ ਤੋਂ ਮੈਨੇਜਰ ਅਕਾਦਮਿਕ ਅਤੇ ਸਟੂਡੈਂਟ ਰਿਲੇਸ਼ਨ ਸ੍ਰੀਮਤੀ ਅਨਘਾ ਵੈਬੀਨਾਰ ਵਿੱਚ ਗੈਸਟ ਸਪੀਕਰ ਵਜੋਂ ਸਾਮਲ ਹੋਏ ਅਤੇ ਸਕੂਲ ਆਫ ਕਾਮਰਸ ਅਤੇ ਮੈਨੇਜਮੈਂਟ ਦੇ ਪਹਿਲੇ ਸਾਲ ਦੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਵਿਦਿਆਰਥੀਆਂ ਨੂੰ ਸੰਬੋਧਿਤ ਕਰਦੇ ਹੋਏ ਸ੍ਰੀਮਤੀ ਅਨਘਾ ਨੇ ਦੱਸਿਆ ਕਿ ਦੁਆਰਾ ਸਰਟੀਫਾਈਡ ਮੈਨੇਜਮੈਂਟ ਅਕਾਊਂਟੈਂਟ ਪ੍ਰੋਗਰਾਮ ਅਮਰੀਕਾ ਵਿੱਚ ਕੀਤੇ ਗਏ ਸੀ.ਐੱਮ.ਏ. ਦੇ ਬਰਾਬਰ ਹੈ ਅਤੇ ਅੰਤਰਰਾਸਟਰੀ ਮਾਨਤਾ ਪ੍ਰਾਪਤ ਹੈ।

(ਸਰਟੀਫਾਈਡ ਮੈਨੇਜਮੈਂਟ ਅਕਾਊਂਟੈਂਟ) ਪ੍ਰਮਾਣੀਕਰਣ ਪ੍ਰਬੰਧਨ ਲੇਖਾਕਾਰਾਂ ਅਤੇ ਵਿੱਤੀ ਪੇਸੇਵਰਾਂ ਲਈ ਗਲੋਬਲ ਕਸਵੱਟੀ ਰਿਹਾ ਹੈ। ਆਈ. ਐੱਮ. ਏ. ਦੁਆਰਾ ਪੇਸ ਕੀਤੇ ਗਏ ਕੋਰਸ ਵਿਦਿਆਰਥੀਆਂ ਵਿੱਚ ਉਦਯੋਗ ਨਾਲ ਸੰਬੰਧਿਤ ਹੁਨਰ ਵਿਕਾਸ ਵਿੱਚ ਮਦਦ ਕਰਦੇ ਹਨ ਅਤੇ ਨੌਜਵਾਨ ਪੇਸੇਵਰਾਂ ਵਿੱਚ ‘ਮੁੱਲ ਸਿਰਜਣਾ’ ਨੂੰ ਵੀ ਪ੍ਰੇਰਿਤ ਕਰਦੇ ਹਨ। ਕਾਮਰਸ ਅਤੇ ਮੈਨੇਜਮੈਂਟ ਦੁਆਰਾ ਪੇਸੇਵਰ ਕੋਰਸਾਂ ਨੂੰ ਪੂਰਾ ਕਰਨ ’ਤੇ ਵਿਦਿਆਰਥੀ ਲਈ ਵਿੱਤ ਅਤੇ ਲੇਖਾਕਾਰੀ ਦੇ ਖੇਤਰਾਂ ਵਿੱਚ ਬਹੁ-ਰਾਸਟਰੀ ਕੰਪਨੀਆਂ ਦੇ ਨਾਲ ਕਰੀਅਰ ਦੇ ਵਿਆਪਕ ਮੌਕੇ ਪ੍ਰਾਪਤ ਹੋਣਗੇ। ਸੈਸਨ ਦੀ ਸਮਾਪਤੀ ਕਰਦੇ ਹੋਏ ਮਹਿਮਾਨ ਬੁਲਾਰੇ ਨੇ ਦੱਸਿਆ ਕਿ ਮਾਈਲਸ ਇੰਸਟੀਚਿਊਟ ਭਾਰਤ ਦੇ 9 ਸਹਿਰਾਂ ਵਿੱਚ ਮੌਜੂਦ ਹੈ ਅਤੇ ਹਰ 2-3 ਮਹੀਨਿਆਂ ਵਿੱਚ ਹਰੇਕ ਸਹਿਰ ਵਿੱਚ ਲਈ ਬੈਚ ਮੁਹੱਈਆ ਕਰਦਾ ਹੈ।

    ਕਾਲਜ ਪਿ੍ਰੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਪੇਸੇਵਰ ਯੋਗਤਾਵਾਂ ਦੀ ਮਹੱਤਤਾ ’ਤੇ ਜੋਰ ਦਿੰਦਿਆਂ ਦੱਸਿਆ  ਕਿ ਇਹ ਵਿਦਿਆਰਥੀਆਂ ਨੂੰ ਕਿਸੇ ਖਾਸ ਕਰੀਅਰ ਦੇ ਮਾਰਗ ਲਈ ਸੰਬੰਧਿਤ ਹੁਨਰਾਂ ਨੂੰ ਸੁਧਾਰਨ ਅਤੇ ਵਿਕਸਿਤ ਕਰਨ ਵਿੱਚ ਮਦਦ ਕਰਨ ਲਈ ਤਿਆਰ ਕੀਤਾ ਗਿਆ ਹੈ।  ਹੁਨਰ ਵਿਕਾਸ ’ਤੇ ਧਿਆਨ ਕੇਂਦਰਤ ਕਰਨਾ ਸਿੱਖਣ ਦੇ ਮੌਕਿਆਂ ਵਿੱਚ ਯੋਗਦਾਨ ਪਾਉਂਦਾ ਹੈ ਅਤੇ ਵਿਦਿਆਰਥੀਆਂ ਨੂੰ ਕਰੀਅਰ ਦੇ ਵਿਕਾਸ ਦੇ ਮੌਕੇ ਪ੍ਰਦਾਨ ਕਰਦਾ ਹੈ।

    ਡਿਪਟੀ ਪਿ੍ਰੰਸੀਪਲ ਡਾ. ਜਸਲੀਨ ਕੌਰ ਨੇ ਵਿਦਿਆਰਥੀਆਂ ਲਈ ਪੇਸੇਵਰ ਯੋਗਤਾਵਾਂ ਦੇ ਵੱਡੇ ਲਾਭਾਂ ਬਾਰੇ ਗੱਲਬਾਤ ਕਰਨ ਅਤੇ ਮਾਰਗ ਦਰਸਨ ਕਰਨ ਲਈ ਮਹਿਮਾਨ ਬੁਲਾਰੇ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇੱਕ ਪੇਸੇਵਰ ਯੋਗਤਾ ਪੂਰੀ ਕਰਨ ਨਾਲ ਵਿਦਿਆਰਥੀ ਆਪਣੇ ਮੌਜੂਦਾ ਗਿਆਨ ਦਾ ਵਿਸਥਾਰ ਕਰ ਸਕਦੇ ਹਨ ਅਤੇ ਵਿਦਿਆਰਥੀਆਂ ਨੂੰ ਪੂਰੀ ਤਰ੍ਹਾਂ ਨਵੇਂ ਹੁਨਰ ਸਿੱਖਣ ਅਤੇ ਹੋਰ ਤਜਰਬਾ ਹਾਸਲ ਕਰਨ ਦਾ ਮੌਕਾ ਦਿੰਦੇ ਹਨ।  ਵਿਦਿਆਰਥੀਆਂ ਨੇ ਵੈਬੀਨਾਰ ਵਿੱਚ ਬੜੇ ਉਤਸਾਹ ਨਾਲ ਭਾਗ ਲਿਆ ਅਤੇ ਮਹਿਮਾਨ ਬੁਲਾਰੇ ਨਾਲ ਗੱਲਬਾਤ ਕੀਤੀ।  ਅੰਤ ਵਿੱਚ ਵਿਦਿਆਰਥੀਆਂ ਨੇ ਅਨੁਭਵ ਵੀ ਆਏ ਮਹਿਮਾਨਾਂ ਨਾਲ ਸਾਂਝੇ ਕੀਤੇ।   

Leave a Reply

Your email address will not be published. Required fields are marked *