ਦੇਸ਼-ਵਿਦੇਸ਼ਪੰਜਾਬ

ਗਾਜੀਪੁਰ ’ਚ ਕਿਸਾਨਾਂ ਦੇ ਪ੍ਰਦਰਸ਼ਨ ਸਥਾਨ ਤੋਂ ਪੁਲੀਸ ਨੇ ਬੈਰੀਕੇਡ ਹਟਾਉਣੇ ਕੀਤੇ ਸ਼ੁਰੂ

ਗਾਜੀਆਬਾਦ, 29 ਅਕਤੂਬਰ (ਮਧੂਸਾਰ ਬਿਊਰੋ) ਦਿੱਲੀ ਪੁਲੀਸ ਨੇ ਅੱਜ ਦਿੱਲੀ-ਉੱਤਰ ਪ੍ਰਦੇਸ ਸਰਹੱਦ ਨੇੜੇ ਗਾਜੀਪੁਰ ਵਿੱਚ ਕਿਸਾਨ ਅੰਦੋਲਨ ਵਾਲੀ ਥਾਂ ਤੋਂ ਬੈਰੀਕੇਡਾਂ ਅਤੇ ਕੰਡਿਆਲੀ ਤਾਰਾਂ ਨੂੰ ਹਟਾਉਣਾ ਸੁਰੂ ਕਰ ਦਿੱਤਾ ਹੈ। ਕੇਂਦਰ ਦੇ ਤਿੰਨ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਵੱਲੋਂ 26 ਜਨਵਰੀ ਨੂੰ ਦਿੱਲੀ ਵਿੱਚ ‘ਟਰੈਕਟਰ ਪਰੇਡ’ ਦੌਰਾਨ ਹੋਈ ਹਿੰਸਾ ਤੋਂ ਬਾਅਦ ਪੁਲੀਸ ਨੇ ਲੋਹੇ, ਸੀਮਿੰਟ ਦੇ ਬੈਰੀਕੇਡ ਅਤੇ ਕੰਡਿਆਲੀ ਤਾਰ ਲਗਾ ਦਿੱਤੀ ਸੀ। ਡਿਪਟੀ ਕਮਿਸਨਰ ਆਫ ਪੁਲੀਸ (ਪੂਰਬੀ) ਪਿ੍ਰਅੰਕਾ ਕਸਯਪ ਨੇ ਕਿਹਾ, ‘ਰਾਸ਼ਟਰੀ ਰਾਜਮਾਰਗ-9 ਤੋਂ ਬੈਰੀਕੇਡ ਹਟਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ।

ਵਾਹਨਾਂ ਦੀ ਆਵਾਜਾਈ ਦੀ ਸਹੂਲਤ ਲਈ ਅਸਥਾਈ ਰੁਕਾਵਟਾਂ ਨੂੰ ਹਟਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਰਾਸਟਰੀ ਰਾਜਮਾਰਗ-24 ਆਵਾਜਾਈ ਲਈ ਖੁੱਲ੍ਹਾ ਹੈ।’ ਸੜਕ ਖੁੱਲ੍ਹਣ ਨਾਲ ਗਾਜੀਆਬਾਦ, ਦਿੱਲੀ, ਨੋਇਡਾ ਤੋਂ ਹਜਾਰਾਂ ਲੋਕ ਦੇ ਨਾਲ-ਨਾਲ ਰਾਸਟਰੀ ਰਾਜਧਾਨੀ ਅਤੇ ਉੱਤਰ ਪ੍ਰਦੇਸ ਦੇ ਅੰਦਰੂਨੀ ਖੇਤਰਾਂ ਤੋਂ ਮੇਰਠ ਅਤੇ ਇਸ ਤੋਂ ਅੱਗੇ ਆਣ-ਜਾਣ ਵਾਲੇ ਲੋਕ ਨੂੰ ਸਹੂਲਤ ਮਿਲੇਗੀ। ਪੁਲੀਸ ਅਧਿਕਾਰੀ ਅਤੇ ਮਜਦੂਰ ਗਾਜੀਪੁਰ ਵਿੱਚ ਰਾਸਟਰੀ ਰਾਜਮਾਰਗ-9 ‘ਤੇ ਲਗਾਏ ਗਏ ਲੋਹੇ ਦੀਆਂ ਕਿੱਲਾਂ ਨੂੰ ਹਟਾਉਂਦੇ ਹੋਏ ਵੀ ਵੇਖੇ ਗਏ, ਜਿੱਥੇ ਨਵੰਬਰ 2020 ਤੋਂ ਸੈਂਕੜੇ ਕਿਸਾਨ ਸੜਕਾਂ ‘ਤੇ ਹਨ। ਜਅਿਾਦਾਤਰ ਕਿਸਾਨ ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਨਾਲ ਜੁੜੇ ਹੋਏ ਹਨ। ਸੰਯੁਕਤ ਕਿਸਾਨ ਮੋਰਚਾ ਖੇਤੀ ਕਾਨੂੰਨਾਂ ਖਲਿਾਫ ਕੀਤੇ ਜਾ ਰਹੇ ਪ੍ਰਦਰਸਨਾਂ ਦੀ ਅਗਵਾਈ ਕਰ ਰਿਹਾ ਹੈ। ਨਾਕਾਬੰਦੀ ਨੂੰ ਹਟਾਉਣ ਦਾ ਕੰਮ ਸੁਪਰੀਮ ਕੋਰਟ ਦੇ 21 ਅਕਤੂਬਰ ਦੇ ਉਸ ਨਿਰਦੇਸ ਤੋਂ ਬਾਅਦ ਕੀਤਾ ਜਾ ਰਿਹਾ ਹੈ, ਜਿਸ ਵਿੱਚ ਸੁਪਰੀਮ ਕੋਰਟ ਨੇ ਦਿੱਲੀ ਦੀ ਸਰਹੱਦ ਨਾਲ ਲੱਗਦੇ ਸਿੰਘੂ, ਟਿਕਰੀ ਅਤੇ ਗਾਜੀਪੁਰ ਵਿੱਚ ਵਿਰੋਧ ਪ੍ਰਦਰਸਨਾਂ ਕਾਰਨ ਬੰਦ ਕੀਤੀਆਂ ਸੜਕਾਂ ਨੂੰ ਖੋਲ੍ਹਣ ਲਈ ਕਿਹਾ ਸੀ।

Leave a Reply

Your email address will not be published. Required fields are marked *