ਪੰਜਾਬ

ਕਾਂਗਰਸ ਸਰਕਾਰ ਨੇ ਮੰਡੀਗੌਬਿੰਦਗੜ ਦੀ ਇੰਡਸਟਰੀ ਨੂੰ ਤਬਾਹ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ :– ਰਾਜੂ ਖੰਨਾ।

ਗੱਠਜੋੜ ਦੀ ਸਰਕਾਰ ਬਣਨ ਤੇ ਇੰਡਸਟਰੀ ਨੂੰ ਦਿੱਤੀਆਂ ਜਾਣਗੀਆਂ ਵੱਡੀਆਂ ਰਾਹਤਾ।

ਦੀਵਾਲੀ ਦੀਆ ਵਧਾਈਆ ਦੇਣ ਸਮੇਂ ਸੁਣੀਆਂ ਇੰਡਸਟਰੀਲਿਸਟਾ ਦੀਆ ਸਮੱਸਿਆਵਾਂ।

ਮੰਡੀਗੌਬਿੰਦਗੜ,30 ਅਕਤੂਬਰ (ਮਧੂਸਾਰ ਬਿਊਰੋ) ਸੂਬੇ ਦੀ ਕਾਂਗਰਸ ਸਰਕਾਰ ਨੇ ਮੰਡੀਗੌਬਿੰਦਗੜ ਦੀ ਇੰਡਸਟਰੀ ਨੂੰ ਰਾਹਤ ਤਾ ਕੀ ਦੇਣੀ ਸੀ, ਇੰਡਸਟਰੀ ਨੂੰ ਤਬਾਹ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ਜਿਸ ਕਾਰਨ ਮੰਡੀਗੌਬਿੰਦਗੜ ਦੇ ਉਦਯੋਗਪਤੀਆਂ ਵੱਲੋਂ ਬਾਹਰਲੇ ਸੂਬਿਆਂ ਵਿੱਚ ਇੰਡਸਟਰੀ ਲਗਾਉਣ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਹਲਕਾ ਅਮਲੋਹ ਤੋਂ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਮੰਡੀਗੌਬਿਦਗੜ ਸ਼ਹਿਰ ਦੇ ਮੋਤੀਆਂ ਖਾਂ ਬਜ਼ਾਰ ਵਿੱਚ ਉਦਯੋਗਪਤੀਆਂ,ਤੇ ਵਪਾਰੀਆਂ ਨੂੰ ਦੀਵਾਲੀ, ਬੰਦੀਛੋੜ ਤੇ ਵਿਸ਼ਵਕਰਮਾ ਦਿਵਸ ਦੀਆਂ ਵਧਾਈਆਂ ਦੇ ਕਾਰਡ ਦੇਣ ਤੇ ਉਹਨਾਂ ਦੀਆਂ ਸਮੱਸਿਆਂਵਾਂ ਸੁਣਨ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਰਾਜੂ ਖੰਨਾ ਨੇ ਅੱਗੇ ਕਿਹਾ ਕਿ ਕਾਂਗਰਸ ਸਰਕਾਰ ਦੇ ਵਾਅਦੇ ਮੁਤਾਬਕ ਨਾ ਤਾ ਇੰਡਸਟਰੀ ਨੂੰ 5 ਰੁਪਏ ਯੂਨਿਟ ਬਿਜਲੀ ਦਿੱਤੀ ਗਈ ਹੈ।

ਤੇ ਨਾ ਕੋਈ ਨਵੀ ਇੰਡਸਟਰੀ ਲਗਾਉਣ ਲਈ ਕੋਈ ਰਾਹਤ। ਉਹਨਾਂ ਕਿਹਾ ਕਿ ਇਸ ਸਮੇਂ ਅਫ਼ਸਰਸ਼ਾਹੀ ਇੰਡਸਟਰੀ ਤੇ ਭਾਰੂ ਹੈ। ਰਾਜੂ ਖੰਨਾ ਨੇ ਅੱਗੇ ਕਿਹਾ ਕਿ 2022 ਵਿੱਚ ਜਿਥੇ ਗੱਠਜੋੜ ਦੀ ਸਰਕਾਰ ਬਣਦੇ ਹੀ ਇੰਡਸਟਰੀ ਨੂੰ ਪ੍ਰਫੁੱਲਿਤ ਕਰਨ ਲਈ ਵੱਡੀਆਂ ਰਾਹਤਾ ਪ੍ਰਦਾਨ ਕੀਤੀਆਂ ਜਾਣਗੀਆਂ ਉਂਥੇ ਇੰਡਸਟਰੀ ਉੱਪਰ ਭਾਰੂ ਹੋਈ ਅਫ਼ਸਰਸ਼ਾਹੀ ਨਾਲ ਵੀ ਸਖ਼ਤੀ ਨਾਲ ਨਜਿੱਠਿਆ ਜਾਵੇਗਾ। ਰਾਜੂ ਖੰਨਾ ਨੇ ਇੰਡਸਟਰੀਲਿਸਟਾ ਨੂੰ ਅਪੀਲ ਕੀਤੀ ਕਿ ਉਹ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦਾ ਸਾਥ ਦੇਣ ਤਾ ਜੋ ਸਰਕਾਰ ਬਣਦੇ ਹੀ ਉਦਯੋਗਪਤੀਆਂ ਦੀਆ ਸਮੁੱਚੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾ ਸਕੇ। ਇਸ ਮੌਕੇ ਤੇ ਗੁਰਪ੍ਰੀਤ ਸਿੰਘ ਰਾਜੂ ਖੰਨਾ ਦਾ ਬਜ਼ਾਰ ਵਿੱਚ ਉਦਯੋਗਪਤੀਆਂ ਵੱਲੋਂ ਥਾ ਥਾ ਤੇ ਭਰਵਾਂ ਸਵਾਗਤ ਵੀ ਕੀਤਾ ਗਿਆ।

ਇਸ ਮੌਕੇ ਤੇ ਲੋਕ ਸਭਾ ਇੰਚਾਰਜ ਬਸਪਾ ਕੁਲਵੰਤ ਸਿੰਘ ਮਹਿਤੋ, ਉਦਯੋਗਪਤੀ ਜਤਿੰਦਰ ਸਿੰਘ ਧਾਲੀਵਾਲ, ਜ਼ਿਲ੍ਹਾ ਸ਼ਹਿਰੀ ਪ੍ਰਧਾਨ ਕ੍ਰਿਸ਼ਨ ਵਰਮਾ ਬੌਬੀ, ਜਥੇਦਾਰ ਜਰਨੈਲ ਸਿੰਘ ਮਾਜਰੀ, ਜਥੇਦਾਰ ਕੁਲਵਿੰਦਰ ਸਿੰਘ ਭੰਗੂ, ਯੂਥ ਪ੍ਰਧਾਨ ਕਮਲ ਵੜੈਚ, ਪ੍ਰਧਾਨ ਦਰਸ਼ਨ ਸਿੰਘ ਨਸਰਾਲੀ, ਗੁਰਪ੍ਰੀਤ ਸਿੰਘ ਨੋਨੀ,ਮਨੋਹਰ ਸਿੰਘ ਖਾਲਸਾ, ਬਸਪਾ ਆਗੂ ਰਾਜਿੰਦਰ ਸਿੰਘ ਨਸਰਾਲੀ, ਅਮਰਜੀਤ ਸਿੰਘ ਜੱਸਲ, ਹਰਕੀਰਤ ਸਿੰਘ ਨਸਰਾਲੀ, ਯੂਥ ਆਗੂ ਕ੍ਰਿਸ਼ਨ ਕੁੰਭੜਾ, ਸੀਨੀਅਰ ਆਗੂ ਵਿਨੋਦ ਗੁੱਜਰ,ਪ੍ਰਿਸ ਛਤਵਾਲ, ਸਾਬਕਾ ਕੌਂਸਲਰ ਹਰਮੀਤ ਸਿੰਘ ਖਾਲਸਾ, ਹਰਵਿੰਦਰ ਸਿੰਘ,ਸੋਰਭ ਸੇਢਾ,ਬੌਬੀ ਭਾਰਦਵਾਜ,ਅਮਰੇਸ ਕੁਮਾਰ, ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਹਾਜ਼ਰ ਸਨ।

Leave a Reply

Your email address will not be published. Required fields are marked *