ਪੰਜਾਬ

ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਮਿਹਨਤੀ ਵਰਕਰਾਂ ਤੇ ਆਗੂਆਂ ਨੂੰ ਵੱਡੇ ਮਾਣ ਦਿੱਤੇ – ਰਾਜੂ ਖੰਨਾ।

ਬਿਕਰਮ ਸਿੰਘ ਚੰਦੜ ਐਸ ਸੀ ਵਿੰਗ ਦੇ ਜਿਲਾ ਸੀਨੀ ਮੀਤ ਪ੍ਰਧਾਨ ਬਣੇ।

ਮੰਡੀ ਗੋਬਿੰਦਗੜ, 31 ਅਕਤੂਬਰ,(ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਵੱਲੋਂ ਹਮੇਸ਼ਾ ਹੀ ਸਰਕਾਰ ਅਤੇ ਪਾਰਟੀ ਅੰਦਰ ਸ਼੍ਰੋਮਣੀ ਅਕਾਲੀ ਦਲ ਨੂੰ ਸਮਰਪਿਤ ਵਰਕਰਾਂ ਤੇ ਆਗੂਆ ਨੂੰ ਬਣਦੇ ਮਾਣ ਸਤਕਾਰ ਹੀ ਨਹੀਂ ਦਿੱਤੇ ਸਗੋਂ ਉਹਨਾਂ ਦੀ ਮਿਹਨਤ ਨੂੰ ਦੇਖਦੇ ਹੋਏ ਮੰਤਰੀ ਮੰਡਲ ਅਤੇ ਪਾਰਟੀ ਵਿੱਚ ਵੀ ਉੱਚ ਅਹੁਦੇ ਦੇ ਕੇ ਸੂਬੇ ਦੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਹੈ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਹਲਕਾ ਅਮਲੋਹ ਤੋਂ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਵੱਲੋਂ ਅੱਜ ਐਸ ਸੀ ਵਿੰਗ ਦੇ ਕੌਮੀ ਪ੍ਰਧਾਨ ਜੱਥੇ ਗੁਲਜਾਰ ਸਿੰਘ ਰਣੀਕੇ ਤੇ ਜਿਲਾ ਪ੍ਰਧਾਨ ਡਾ ਗੁਰਚਰਨ ਸਿੰਘ ਹਰਬੰਸਪੁਰਾ ਦੀ ਪ੍ਰਵਾਨਗੀ ਤੋਂ ਬਾਅਦ ਸੀਨੀ ਆਗੂ ਬਿਕਰਮ ਸਿੰਘ ਚੰਦੜ ਨੂੰ ਐਸ ਸੀ ਵਿੰਗ ਜਿਲਾ ਸ਼੍ਰੀ ਫਤਹਿਗੜ ਸਾਹਿਬ ਦਾ ਸੀਨੀ ਮੀਤ ਪ੍ਰਧਾਨ ਬਣਨ ਤੇ ਨਿਯੁਕਤੀ ਪੱਤਰ ਦੇਣ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।

ਰਾਜੂ ਖੰਨਾ ਨੇ ਕਿਹਾ ਕਿ ਸ਼੍ਰੌਮਣੀ ਅਕਾਲੀ ਦਲ ਇੱਕੋ ਇੱਕ ਅਜਿਹੀ ਪਾਰਟੀ ਹੈ ਜਿਸ ਵੱਲੋਂ ਹਰ ਧਰਮ ਅਤੇ ਮਜਿਹਬ ਦਾ ਬਰਾਬਰ ਸਤਕਾਰ ਕਰਦੇ ਹੋਏ ਸਮੇਂ ਸਮੇਂ ਤੇ ਬਣਦਾ ਮਾਣ ਸਤਕਾਰ ਦਿੱਤਾ ਜਾਂਦਾ ਹੈ ਜਿਸ ਲਈ ਸਵ. ਚੰਦਾ ਸਿੰਘ ਮੰਡੀ ਗੋਬਿੰਦਗੜ ਦੇ ਪਰਿਵਾਰ ਵੱਲੋਂ ਸ਼੍ਰੋਮਣੀ ਅਕਾਲੀ ਦਲ ਵਿੱਚ ਪਿਛਲੇ ਲੰਮੇ ਸਮੇਂ ਤੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਨੂੰ ਦੇਖਦੇ ਹੋਏ ਬਿਕਰਮ ਸਿੰਘ ਚੰਦੜ ਨੂੰ ਜਿਲਾ ਸ਼੍ਰੀ ਫਤਹਿਗੜ ਸਾਹਿਬ ਦਾ ਸੀਨੀ ਮੀਤ ਪ੍ਰਧਾਨ ਐਸ ਸੀ ਵਿੰਗ ਨਿਯੁਕਤ ਕਰਕੇ ਸੇਵਾ ਕਰਨ ਦਾ ਮਾਣ ਦਿੱਤਾ ਗਿਆ ਹੈ। ਉਹਨਾਂ ਆਸ ਪ੍ਰਗਟਾਈ ਕਿ ਬਿਕਰਮ ਸਿੰਘ ਚੰਦੜ ਪਿਛਲੇ ਸਮਿਆਂ ਦੀ ਤਰਾ ਪਾਰਟੀ ਅੰਦਰ ਨਿਰੰਤਰ ਸੇਵਾ ਨਿਭਾਉਂਦੇ ਰਹਿਣਗੇ।

ਇਸ ਮੌਕੇ ਤੇ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੀ ਅਗਵਾਈ ਵਿੱਚ ਬਿਕਰਮ ਸਿੰਘ ਚੰਦੜ ਦਾ ਮੰਡੀ ਗੋਬਿੰਦਗੜ ਦੀ ਸਮੁੱਚੀ ਲੀਡਰਸ਼ਿਪ ਵੱਲੋਂ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਤੇ ਬਸਪਾ ਲੋਕਸਭਾ ਇੰਚਾਰਜ ਕੁਲਵੰਤ ਸਿੰਘ ਮਹਿਤੋ, ਸੀਨੀ ਆਗੂ ਜਤਿੰਦਰ ਸਿੰਘ ਧਾਲੀਵਾਲ, ਸਰਕਲ ਪ੍ਰਧਾਨ ਜੱਥੇ ਜਰਨੈਲ ਸਿੰਘ ਮਾਜਰੀ, ਸਰਕਲ ਪ੍ਰਧਾਨ ਜੱਥੇ ਕੁਲਵਿੰਦਰ ਸਿੰਘ ਭੰਗੂ, ਸਰਕਲ ਪ੍ਰਧਾਨ ਰਣਧੀਰ ਸਿੰਘ ਬਾਗੜੀਆ, ਬਸਪਾ ਆਗੂ ਰਜਿੰਦਰ ਸਿੰਘ ਨਸਰਾਲੀ, ਚਰਨਜੀਤ ਚੰਨਾ, ਗੁਰਪ੍ਰੀਤ ਸਿੰਘ ਨੋਨੀ, ਵਿਨੋਦ ਕੁਮਾਰ ਗੁੱਜਰ, ਬਿੱਟੂ ਸਰਪੰਚ ਮੁੱਢੜੀਆ, ਗੁਰਪ੍ਰੀਤ ਸਿੰਘ ਲਾਡਪੁਰ ਆਦਿ ਹਾਜਰ ਸਨ।

Leave a Reply

Your email address will not be published. Required fields are marked *