ਪੰਜਾਬਪਟਿਆਲਾ

ਨਵੇਂ ਸਮਾਜ ਦੀ ਸਿਰਜਣਾ ਕਰਨ ਲਈ ਉਮੰਗ ਵੈਲਫੇਅਰ ਫਾਊਂਡੇਸ਼ਨ ਦੇ ਉਪਰਾਲੇ ਸ਼ਾਲਾਘਾਯੋਗ -ਸਤਿੰਦਰਪਾਲ ਵਾਲੀਆਂ

ਸਮਾਜ ਦੇ ਹਰ ਵਰਗ ਦੀ ਪਹਿਲ ਬੱਚਿਆਂ ਦੀ ਸਿਖਿਆਂ ਨੂੰ ਲੈ ਕੇ ਹੋਣੀ ਚਾਹੀਦੀ ਹੈ- ਸ਼ਾਇਨਾ ਕਪੂਰ

ਪਟਿਆਲਾ 1 ਨਵੰਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ)ਨਵੇਂ ਸਮਾਜ ਦੀ ਸਿਰਜਣਾ ਕਰਨ ਲਈ ਉਮੰਗ ਵੈਲਫੇਅਰ ਫਾਊਂਡੇਸ਼ਨ ਦੇ ਇਸ ਤਰ੍ਹਾਂ ਦੇ ਉਪਰਾਲੇ ਬੇਹੱਦ ਸ਼ਾਲਾਘਾਯੋਗ ਹਨ। ਖਾਸ ਕਰ ਬੀਤੇ ਸਮੇਂ ਦੌਰਾਨ ਲੱਗੇ ਲਾਕਡਾਊਨ ਨੇ ਕਈ ਲੋਕਾਂ ਦੀਆਂ ਜੇਬਾਂ ਤੇ ਵਾਧੂ ਦਾ ਬੋਝ ਵੀ ਪਾ ਦਿੱਤਾ ਪਰ ਫੇਰ ਵੀ ਅਜਿਹੇ ਸਮੇਂ ਵਿੱਚ ਸੰਸਥਾ ਵੱਲੋ ਦਿੱਤੀਆਂ ਜਾ ਰਹੀਆਂ ਨਾਲ ਸੇਵਾਵਾਂ ਸਨਮਾਣਯੋਗ ਹਨ। ਇਨ੍ਹਾਂ ਗੱਲਾ ਦਾ ਪ੍ਰਗਟਾਵਾ ਵਿਸ਼ੇਸ਼ ਤੌਰ ਤੇ ਬੇਸਿਕ ਸਿਕਸ਼ਾ ਕੇਂਦਰ ਸਕੂਲ ਪੁੱਜੇ ਮੁੱਖ ਮਹਿਮਾਨ ਸਮਾਜ ਸੇਵਕ ਸਤਿੰਦਰਪਾਲ ਕੌਰ ਪਾਲ ਵਾਲੀਆਂ, ਚਾਇਲਡ ਪ੍ਰੋਟੈਕਸ਼ਨ ਆਫਿਸਰ ਸ਼ਾਇਨਾ ਕਪੂਰ, ਰਾਜੀਵ ਗੋਇਲ ਸੀ ਏ, ਐਨ ਕੇ ਜੈਨ, ਰਾਜੇਸ਼ ਪੰਜੋਲਾ, ਸੁਖਵਿੰਦਰ ਸੁੱਖੀ, ਸਕੂਲ ਪ੍ਰਿੰਸੀਪਲ ੳ ਪੀ ਗਰਗ ਨੇ ਬੱਚਿਆਂ ਨਾਲ ਸਾਂਝਾਂ ਕੀਤਾ।

ਇਸ ਪ੍ਰੋਗਰਾਮ ਵਿੱਚ 80 ਦੇ ਕਰੀਬ ਬੱਚਿਆਂ ਨੇ ਹਿੱਸਾ ਲਿਆ। ਇਸ ਮੌਕੇ ਸਤਿੰਦਰਪਾਲ ਕੌਰ ਪਾਲ ਵਾਲੀਆਂ ਅਤੇ ਚਾਇਲਡ ਪ੍ਰੋਟੈਕਸ਼ਨ ਆਫਿਸਰ ਸ਼ਾਇਨਾ ਕਪੂਰ ਨੇ ਸਾਂਝੇ ਤੌਰ ਤੇ ਸੰਸਥਾ ਦੇ ਸੰਚਾਲਕ ਅਰਵਿੰਦਰ ਸਿੰਘ ਅਤੇ ਤਾਇਕਵਾਂਡੋ ਕੋਚ ਸਤਵਿੰਦਰ ਸਿੰਘ ਵੱਲੋਂ ਕੀਤੇ ਜਾ ਰਹੇ ਉਪਰਾਲਿਆ ਦੀ ਸ਼ਾਲਾਘਾ ਕਰਦਿਆਂ ਕਿਹਾ ਕਿ ਸੰਸਥਾਂ ਵੱਲੋਂ ਚਲਾਏ ਜਾ ਰਹੇ ਮੁਫਤ ਸਿਲਾਈ ਸੈਂਟਰ, ਲੋੜਵੰਦ ਬੱਚਿਆਂ ਲਈ ਤਾਇਕਵਾਂਡੋਂ ਖੇਡ ਕੋਰਸ, ਕੰਪਿਊਟਰ ਕੋਰਸ, ਹਰ ਮਹੀਨੇ ਦੇ ਦੂਜੇ ਐਤਵਾਰ ਲੱਗਣ ਵਾਲਾ ਫ੍ਰੀ ਸ਼ੁਗਰ ਚੈੱਕਅੱਪ ਕੈਂਪ ਆਦਿ ਹੋਰ ਕਈ ਉਪਰਾਲੇ ਸ਼ਾਲਾਘਾਯੋਗ ਹਨ। ਉਨ੍ਹਾਂ ਕਿਹਾ ਕਿ ਬੀਤੇ ਸਮੇਂ ਦੌਰਾਨ ਲੱਗੇ ਲਾਕਡਾਊਨ ਕਾਰਨ ਲੋਕ ਪਹਿਲਾ ਹੀ ਮੰਦੀ ਦੀ ਮਾਰ ਝੱਲ ਰਹੇ ਸਨ। ਇਸ ਤੋਂ ਇਲਾਵਾ ਉਹਨਾਂ ਵੱਲੋਂ ਆਪਣੇ ਬੱਚਿਆਂ ਨੂੰ ਵੱਖਰੇ ਤੌਰ ਤੇ ਜਿਆਦਾ ਪੈਸੇ ਖਰਚ ਕੇ ਵੱਖਰੀ ਐਕਟੀਵਿਟੀ ਕਰਵਾਉਣਾ ਸੰਭਵ ਨਹੀ ਸੀ।

ਇਸ ਤਰ੍ਹਾਂ ਦੇ ਹਾਲਾਤਾ ਵਿੱਚ ਬੱਚਿਆਂ ਨੂੰ ਖੇਡ, ਪੜਾਈ ਅਤੇ ਸਿਲਾਈ ਆਦਿ ਸਿੱਖ ਕੇ ਆਪਣਾ ਘਰ ਖਰਚ ਚਲਾਉਣ ਵਾਲੀਆ ਸੇਵਾਵਾਂ ਕਾਬਿਲੇ ਤਾਰੀਫ ਹੈ। ਇਸ ਤੋਂ ਇਲਾਵਾ ਆਏ ਸਾਰੇ ਮਹਿਮਾਨਾ ਨੇ ਬੱਚਿਆਂ ਨੂੰ ਰਿਫਰੈਸ਼ਮੈਂਟ ਅਤੇ ਹੋਰ ਗਿਫਟ ਵੀ ਦਿੱਤੇ। ਸੰਸਥਾ ਦੇ ਮੈਂਬਰ ਪ੍ਰਧਾਨ ਅਰਵਿੰਦਰ ਸਿੰਘ, ਤਾਇਕਵਾਂਡੋ ਕੋਚ ਸਤਵਿੰਦਰ ਸਿੰਘ, ਅਨੁਰਾਗ ਅਚਾਰਿਆ, ਵਿਮਲ ਸ਼ਰਮਾ, ਕੋਚ ਹਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਅਤੇ ਹੋਰ ਕਈ ਮੈਂਬਰ ਸਾਹਿਬਾਨ ਅਤੇ ਇਲਾਕਾ ਨਿਵਾਸੀ ਵੀ ਮੌਜੂਦ ਰਹੇ।

Leave a Reply

Your email address will not be published. Required fields are marked *