ਕਾਂਗਰਸ ਹਰ ਫ੍ਰੰਟ ਤੇ ਬੂਰੀ ਤਰਾ ਹੋਈ ਫੇਲ, ਲੋਕ ਗੱਠਜੋੜ ਦੀ ਸਰਕਾਰ ਬਨਾਉਣ ਲਈ ਉਤਾਵਲੇ – ਰਾਜੂ ਖੰਨਾ
ਫਤਹਿਗੜ ਨਿਊਆਂ ਵਿਖੇ ਹੋਈ ਭਰਵੀਂ ਮੀਟਿੰਗ, 13 ਨੁਕਾਤੀ ਪ੍ਰੋਗਰਾਮਾਂ ਤੋਂ ਕਰਵਾਇਆ ਪਿੰਡ ਵਾਸੀਆਂ ਨੂੰ ਜਾਣੂ।
ਮੰਡੀ ਗੋਬਿੰਦਗੜ, 1 ਨਵੰਬਰ,(ਮਧੂਸਾਰ ਬਿਊਰੋ) ਸੂਬੇ ਦੀ ਕਾਂਗਰਸ ਸਰਕਾਰ ਹਰ ਫ੍ਰੰਟ ਤੇ ਬੂਰੀ ਤਰਾ ਫੇਲ ਸਾਬਿਤ ਹੋਈ ਹੈ ਜਿਸ ਲਈ ਪੰਜਾਬ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੀ ਸਰਕਾਰ ਬਨਾਉਣ ਲਈ ਉਤਾਵਲੇ ਹਨ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਸਰਕਲ ਮੰਡੀ ਗੋਬਿੰਦਗੜ ਦੇ ਪਿੰਡ ਫਤਹਿਗੜ ਨਿਊਆਂ ਵਿਖੇ ਭਰਵੀਂ ਮੀਟਿੰਗ ਨੂੰ ਸੰਬੌਧਨ ਕਰਦਿਆਂ ਕੀਤਾ। ਰਾਜੂ ਖੰਨਾ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਗੱਦੀਓ ਲਾਹੇ ਕੈਪ ਅਮਰਿੰਦਰ ਸਿੰਘ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਕੰਮ ਕਰਨ ਦੀ ਬਜਾਏ ਇੱਕ ਦੂਸਰੇ ਨੂੰ ਠਿੱਬੀ ਲਾਕੇ ਕੁਰਸੀ ਹਾਂਸਿਲ ਕਰਨਾ ਚਾਹੁੰਦੇ ਹਨ ਜਿਸ ਤੋਂ ਪੰਜਾਬ ਦੇ ਲੋਕ ਭਲ਼ੀਭਾਂਤ ਜਾਣੂ ਹਨ। ਕਿਉਂਕਿ ਕਾਂਗਰਸ ਸਰਕਾਰ ਨੇ ਸੂਬੇ ਦਾ ਵਿਕਾਸ ਤਾਂ ਕੀ ਕਰਨਾ ਸੀ ਸਗੋਂ ਪੰਜਾਬ ਨੂੰ ਵਿਨਾਸ਼ ਵੱਲ ਧਕੇਲ ਕੇ ਰੱਖ ਦਿੱਤਾ ਹੈ। ਹਰ ਦਫਤਰ ਵਿੱਚ ਅਫਸਰਸ਼ਾਹੀ ਦਾ ਬੋਲ ਬਾਲਾ ਹੈ ਕਿਸੇ ਵੀ ਲੋੜਵੰਦ ਵਿਅਕਤੀ ਦੀ ਸਰਕਾਰੇ ਦਰਬਾਰੇ ਕੋਈ ਵੀ ਸੁਣਵਾਈ ਨਹੀਂ।
ਉਹਨਾਂ ਕਿਹਾ ਕਿ ਜੇਕਰ ਹਲਕਾ ਅਮਲੋਹ ਦੀ ਗੱਲ ਕੀਤੀ ਜਾਵੇ, ਇੱਥੋ ਦੇ ਨਵੇਂ ਬਣੇ ਮੰਤਰੀ ਕਾਕਾ ਰਣਦੀਪ ਸਿੰਘ ਦੀ ਸ਼ੈਅ ਤੇ ਕਾਂਗਰਸੀ ਆਗੂਆਂ ਵੱਲੋਂ ਧੱਕੇਸ਼ਾਹੀ ਜਿੱਥੇ ਲੋਕਾਂ ਨਾਲ ਕੀਤੀ ਜਾ ਰਹੀ ਹੈ ਉੱਥੇ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੌੜ ਦੇ ਆਗੂਆਂ ਤੇ ਬਦਲਾਖੋਰੀ ਤਹਿਤ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਹਨ। ਜਿਹਨਾਂ ਦਾ ਹਿਸਾਬ ਸਮਾਂ ਆਉਣ ਤੇ ਕਾਂਗਰਸ ਦੀ ਕੱਠਪੁਤਲੀ ਬਣਕੇ ਕੰਮ ਕਰਨ ਵਾਲੇ ਅਫਸਰਾਂ ਤੋਂ ਲਿਆ ਜਾਵੇਗਾ। ਰਾਜੂ ਖੰਨਾ ਨੇ ਫਤਹਿਗੜ ਨਿਊਆਂ ਦੇ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ 2022 ਵਿੱਚ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਨੂੰ ਵੱਡੀ ਜਿੱਤ ਦਰਜ ਕਰਵਾਉਣ ਤਾਂ ਜੋ ਪਿੰਡ ਦੇ ਅਧੁਰੇ ਪਏ ਵਿਕਾਸ ਕਾਰਜਾਂ ਤੇ ਲੋੜਵੰਦ ਲੋਕਾਂ ਦੇ ਰੁਕੇ ਭਲਾਈ ਕਾਰਜਾਂ ਨੂੰ ਮੁੜ ਚਾਲੁ ਕਰਵਾਇਆ ਜਾ ਸਕੇ।
ਇਸ ਮੌਕੇ ਤੇ ਜਿੱਥੇ ਗੁਰਪ੍ਰੀਤ ਸਿੰਘ ਰਾਜੂ ਖੰਨਾ ਵੱਲੋਂ ਗੱਠਜੋੜ ਦੇ 13 ਨੁਕਾਤੀ ਪ੍ਰੋਗਰਾਮਾਂ ਦੇ ਮੀਟਿੰਗ ਦੌਰਾਨ ਪੈਫਲੇਟ ਵੰਡ ਕੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਗਈ ਉੱਥੇ ਸਾਬਕਾ ਸਰਪੰਚ ਕੁਲਵੰਤ ਸਿੰਘ ਤੇ ਸੀਨੀ ਆਗੂ ਕਰਨੈਲ ਸਿੰਘ ਦੀ ਅਗਵਾਈ ਵਿੱਚ ਸਮੂਹ ਪਿੰਡ ਵਾਸੀਆਂ ਵੱਲੋਂ ਗੁਰਪ੍ਰੀਤ ਸਿੰਘ ਰਾਜੂ ਖੰਨਾ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਤੇ ਸੀਨੀ ਆਗੂ ਜਤਿੰਦਰ ਸਿੰਘ ਧਾਲੀਵਾਲ, ਜੱਥੇ ਜਰਨੈਲ ਸਿੰਘ ਮਾਜਰੀ, ਪਰਮਿੰਦਰ ਸਿੰਘ ਸਲਾਣਾ, ਕਿਸਾਨ ਆਗੂ ਹਰਵਿੰਦਰ ਸਿੰਘ ਬਿੰਦਾ ਮਾਜਰੀ, ਡਾ ਅਮਰੈਲ ਸਿੰਘ, ਸੁਖਦੇਵ ਸਿੰਘ, ਰਣਧੀਰ ਸਿੰਘ, ਗੁਰਮੁੱਖ ਸਿੰਘ, ਜਸਪਾਲ ਸਿੰਘ ਜੱਗਾ, ਕਰਤਾਰ ਸਿੰਘ, ਬਸਪਾ ਆਗੂ ਭੁੁਪਿੰਦਰ ਸਿੰਘ ਡਡਹੇੜੀ, ਬਸਪਾ ਆਗੂ ਗੁਰਮੁੱਖ ਸਿੰਘ ਨਿਊਆਂ, ਨੰਬਰਦਾਰ ਗੁਰਚਰਨ ਸਿੰਘ, ਜਸਵੰਤ ਸਿੰਘ, ਸ਼ਿੰਗਾਰਾ ਸਿੰਘ, ਬਲਬੀਰ ਸਿੰਘ, ਜਸਵੰਤ ਸਿੰਘ, ਰਾਕੇਸ਼ ਕੁਮਾਰ, ਹਰਬੰਸ ਸਿੰਘ, ਦਰਸ਼ਨ ਸਿੰਘ, ਮਲਕੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜਰ ਸਨ।

