ਮੰਡੀ ਗੋਬਿੰਦਗੜ ਦੇ ਵਾਸੀਆਂ ਦੀ ਹਰ ਸਮੱਸਿਆ, ਮੇਰੀ ਸਮੱਸਿਆ ਹੈ – ਰਾਜੂ ਖੰਨਾ।
ਐਰੀਮਿਲ ਰੋਡ ਤੇ ਚੋੜਾ ਬਾਜਾਰ ਵਿੱਚ ਜਾਕੇ ਦੁਕਾਨਦਾਰਾਂ ਤੇ ਵਪਾਰੀਆਂ ਨੂੰ ਦਿੱਤੀਆਂ ਦਿਵਾਲੀ ਦੀਆਂ ਵਧਾਈਆਂ।
ਮੰਡੀ ਗੋਬਿੰਦਗੜ, 1 ਨਵੰਬਰ,(ਮਧੂਸਾਰ ਬਿਊਰੋ) ਮੌਜੂਦਾ ਕਾਂਗਰਸ ਸਰਕਾਰ ਵੱਲੋਂ ਸਿਵਾਏ ਝੂਠੇ ਵਾਅਦਿਆਂ ਤੋਂ ਹੋਰ ਕੁੱਝ ਵੀ ਨਹੀਂ ਕੀਤਾ ਗਿਆ ਤੇ ਮੰਡੀ ਗੋਬਿੰਦਗੜ ਲੋਹਾ ਨਗਰੀ ਦੀ ਨਗਰ ਕੋਂਸਲ ਸੂਬੇ ਦੀਆਂ ਨਗਰ ਕੋਂਸਲਾਂ ਤੋਂ ਸਭ ਤੋਂ ਅਮੀਰ ਨਗਰ ਕੋਂਸਲ ਮੰਨੀ ਜਾਂਦੀ ਹੈ। ਪਰ ਸ਼ਹਿਰ ਵਾਸੀਆਂ ਨੂੰ ਸਹੂਲਤਾਂ ਪ੍ਰਦਾਨ ਕਰਨ ਵਿੱਚ ਇਹ ਨਗਰ ਕੋਂਸਲ ਸਭ ਤੋਂ ਪਿੱਛੇ ਹੈ। ਜਿਸ ਲਈ ਮੰਡੀ ਗੋਬਿੰਦਗੜ ਸ਼ਹਿਰ ਦੇ ਵਾਸੀ ਵੱਡੀਆਂ ਸਮੱਸਿਆਵਾਂ ਨਾਲ ਜੂਝ ਰਹੇ ਹਨ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਹਲਕਾ ਅਮਲੋਹ ਤੋਂ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਐਰੀਮਿਲ ਰੋਡ ਤੇ ਚੌੜਾ ਬਾਜਾਰ ਮੰਡੀ ਗੋਬਿੰਦਗੜ ਵਿਖੇ ਦੁਕਾਨਦਾਰਾਂ ਅਤੇ ਵਪਾਰੀਆਂ ਨੂੰ ਦਿਵਾਲੀ ਦੀਆਂ ਵਧਾਈਆਂ ਦੇਣ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਰਾਜੂ ਖੰਨਾ ਨੇ ਕਿਹਾ ਕਿ ਨਗਰ ਕੋਂਸਲ ਮੰਡੀ ਗੋੋਬਿੰਦਗੜ ਵੱਲੋਂ ਜਿੱਥੇ ਸ਼ਾਮਿਲ ਹੋਈਆਂ ਕਲੋਨੀਆਂ ਅਤੇ ਬਸਤੀਆਂ ਦੀ ਕੋਈ ਸਾਰ ਨਹੀ ਲਈ ਗਈ ਉੱਥੇੇ ਸ਼ਹਿਰ ਦੇ ਵਾਸੀ ਸੀਵਰੇਜ ਦਾ ਗੰਦਾ ਪਾਣੀ ਪੀਣ ਵਾਲੇ ਪਾਣੀ ਵਿੱਚ ਮਿਕਸ ਹੋਣ ਕਾਰਨ ਗੰਦਾ ਪਾਣੀ ਪੀਣ ਲਈ ਮਜਬੂਰ ਹਨ।
ਜਿਸ ਕਾਰਨ ਸ਼ਹਿਰ ਅੰਦਰ ਬਿਮਾਰ ਵਿਅਕਤੀਆਂ ਦੀ ਵੱਡੀ ਭਰਮਾਰ ਹੈ। ਜਿਸ ਵੱਲ ਨਾ ਤਾਂ ਹਲਕੇ ਦੇ ਮੋਜੂਦਾ ਮੰਤਰੀ ਵੱਲੋਂ ਕੋਈ ਧਿਆਨ ਦਿੱਤਾ ਜਾ ਰਿਹਾ ਹੈ ਅਤੇ ਨਾ ਹੀ ਨਗਰ ਕੋਂਸਲ ਵੱਲੋਂ। ਸ਼ਹਿਰ ਵਾਸੀ ਨਰਕ ਭਰੀ ਜਿੰਦਗੀ ਜਿਉਣ ਲਈ ਮਜਬੂਰ ਹਨ। ਉਹਨਾਂ ਕਿਹਾ ਕਿ ਮੰਡੀ ਗੋੋਬਿੰਦਗੜ ਸ਼ਹਿਰ ਦੇ ਵਾਸੀਆਂ ਦੀ ਹਰ ਸਮੱਸਿਆ ਉਹਨਾਂ ਦੀ ਆਪਣੀ ਸਮੱਸਿਆ ਹੈ। 2022 ਵਿੱਚ ਗੱਠਜੋੜ ਦੀ ਸਰਕਾਰ ਬਣਦੇ ਹੀ ਹਰ ਸਮੱਸਿਆ ਦਾ ਫੋਰੀ ਹੱਲ ਕਰ ਦਿੱਤਾ ਜਾਵੇਗਾ। ਤਾਂ ਜੋ ਮੰਡੀ ਗੋਬਿੰਦਗੜ ਸ਼ਹਿਰ ਦੇ ਵਾਸੀ ਆਪਣਾ ਜੀਵਨ ਸਹੀ ਢੰਗ ਨਾਲ ਜੀ ਸਕਣ। ਰਾਜੂ ਖੰਨਾ ਵੱਲੋਂ ਜਦੋਂ ਅੱਜ ਐਰੀਮਿਲ ਰੋਡ ਤੇ ਚੌੜਾ ਬਾਜਾਰ ਵਿੱਚ ਜਾਕੇ ਹਰ ਦੁਕਾਨ ਤੇ ਦਿਵਾਲੀ ਦੇ ਕਾਰਡ ਵੰਡੇ ਕੇ ਦੁਕਾਨਦਾਰਾ ਅਤੇ ਵਪਾਰੀਆਂ ਨੂੰ ਵਧਾਈ ਦਿੱਤਾ ਗਈ ਤਾਂ ਵਪਾਰੀਆ ਅਤੇ ਦੁਕਾਨਦਾਰਾਂ ਵਿੱਚ ਰਾਜੂ ਖੰਨਾ ਪ੍ਰਤੀ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਜਿਹਨਾਂ ਵੱਲੋਂ ਬਾਜਾਰਾਂ ਵਿੱਚ ਥਾਂ ਥਾਂ ਤੇ ਉਮਦੀਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਤੇ ਰਾਜੂ ਖੰਨਾ ਵੱਲੋਂ ਗੱਠਜੋੜ ਦੇ 13 ਨੁਕਾਤੀ ਪ੍ਰੋਗਰਾਮਾਂ ਦੇ ਪੈਫਲੇਟ ਵੀ ਦਿੱਤੇ ਗਏ। ਇਸ ਮੌਕੇ ਤੇ ਉਹਨਾਂ ਨਾਲ ਲੋਕਸਭਾ ਇੰਚਾਰਜ ਬਸਪਾ ਕੁਲਵੰਤ ਸਿੰਘ ਮਹਿਤੋ, ਉਦਯੋਗਪਤੀ ਜਤਿੰਦਰ ਸਿੰਘ ਧਾਲੀਵਾਲ, ਜਿਲਾ ਸ਼ਹਿਰੀ ਪ੍ਰਧਾਨ ਕਿ੍ਰਸ਼ਨ ਵਰਮਾ ਬੌਬੀ, ਜੱਥੇ ਜਰਨੈਲ ਸਿੰਘ ਮਾਜਰੀ, ਟਰਾਂਸਪੋਰਟ ਵਿੰਗ ਦੇ ਜਿਲਾ ਪ੍ਰਧਾਨ ਬਹਾਦਰ ਸਿੰਘ, ਯੂਥ ਆਗੂ ਗੁਰਪ੍ਰੀਤ ਸਿੰਘ ਨੋਨੀ, ਬੀਸੀ ਵਿੰਗ ਦੇ ਪ੍ਰਧਾਨ ਰੋਸ਼ਨ ਸਿੰਘ, ਯੂਥ ਪ੍ਰਧਾਨ ਕਮਲ ਵੜੈਚ, ਸੀਨੀ ਆਗੂ ਵਿਜੈ ਖੁਰਮੀ, ਐਸ ਸੀ ਵਿੰਗ ਦੇ ਪ੍ਰਧਾਨ ਰਣਧੀਰ ਸਿੰਘ ਧੀਰਾ, ਬਸਪਾ ਆਗੂ ਰਜਿੰਦਰ ਸਿੰਘ ਨਸਰਾਲੀ, ਭੁਪਿੰਦਰ ਸਿੰਘ ਡਡਹੇੜੀ, ਸੀਨੀ ਆਗੂ ਰਾਮ ਸਿੰਘ ਮੰਡੀ, ਕਰਮਜੀਤ ਸਿੰਘ ਗਾਂਧੀ, ਯੂਥ ਆਗੂ ਸਿਮਰਜੀਤ ਸਿੰਘ ਛੀਨੂ, ਗੁਰਪੰਥ ਸਿੰਘ ਤੁਫਾਨ, ਅਮਨ ਸਿੰਘ, ਹਰਪਿੰਦਰ ਸਿੰਘ ਭੁਰਾ, ਜੱਥੇ ਨਾਜਰ ਸਿੰਘ ਸੰਤ ਨਗਰ, ਕੁਲਵਿੰਦਰ ਸਿੰਘ ਭੰਗੂ, ਗੁਰਦਰਸ਼ਨ ਸਿੰਘ ਨਸਰਾਲੀ, ਹਾਕਮ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਹਾਜਰ ਸਨ।

