ਪੰਜਾਬਪਟਿਆਲਾ

ਪੰਜਾਬ ਚ ਨੋਜਵਾਨ ਬੇਰੁਜ਼ਗਾਰੀ ਦੀ ਝਲ ਰਹੇ ਹਨ ਪੀੜ,ਪਰ ਆਪਣਿਆਂ ਨੇ ਬਾਹਰਲਿਆਂ ਸੂਬਿਆਂ ਨੂੰ ਦਿੱਤਾ ਰੁਜ਼ਗਾਰ/ ਮੱਲ੍ਹੀ ,ਪਰੌੜ

ਜ਼ਮੀਰ ਜਗਾਓ ਦਿੱਲੀ ਜਾਓ ਮੁਹਿੰਮ ਤਹਿਤ ਪਟਿਆਲਾ ਪਹੇਵਾ ਮੁੱਖ ਮਾਰਗ ਤੇ ਰੋਸ ਪ੍ਰਦਰਸ਼ਨ

ਪਟਿਆਲਾ,ਭੁਨਰਹੇੜੀ ਸਨੌਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਕੇਂਦਰ ਸਰਕਾਰ ਵਲੋ ਥੋਪੇ ਗਏ ਤਿੰਨ ਖੈਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦੇਸ਼ ਦੇ ਰਾਜਧਾਨੀ ਦਿੱਲੀ ਦੀਆਂ ਬਰੂਹਾਂ ਤੇ ਚਲ ਰਹੇ ਕਿਸਾਨ ਅੰਦੋਲਨ ਨੂੰ ਸਮਰਪਿਤ ਜ਼ਮੀਰ ਜਗਾਓ ਦਿੱਲੀ ਜਾਓ ਜਾਗਰੂਕ ਮੁਹਿੰਮ ਤਹਿਤ ਰੋਸ ਮੁਜ਼ਾਹਰੇ ਜਾਰੀ ਹਨ। ਜ਼ਮੀਰ ਜਗਾਓ ਦਿੱਲੀ ਜਾਓ ਮੁਹਿੰਮ ਵਿੱਚ ਖੇਡਾਂ ਨਾਲ ਜੁੜਿਆ ਲੜਕੀਆਂ ਨੇ ਵੀ ਹਿੱਸਾ ਲਿਆ ਅਤੇ ਲੋਕਾਂ ਨੂੰ ਕਿਸਾਨ ਅੰਦੋਲਨ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ। ਪਟਿਆਲਾ ਪਹੇਵਾ ਮੁੱਖ ਮਾਰਗ ਤੇ ਕੀਤੇ ਰੋਸ ਮੁਜ਼ਾਹਰੇ ਵਿੱਚ ਹਲਕਾ ਸਨੌਰ ਦੇ ਵੱਖ-ਵੱਖ ਪਿੰਡਾਂ ਤੋਂ ਕਿਸਾਨਾਂ, ਮਜ਼ਦੂਰ ਅਤੇ ਦੁਕਾਨਦਾਰ ਸ਼ਾਮਿਲ ਹੋਏ। ਉਹਨਾਂ ਨੇ ਹੱਥਾਂ ਵਿੱਚ ਬੈਨਰ ਫੜਕੇ ਆਪਣੀ ਅਵਾਜ਼ ਬੁਲੰਦ ਕੀਤੀ ।

ਇਸ ਮੌਕੇ ਕੁਲਜੀਤ ਸਿੰਘ ਮੱਲ੍ਹੀ ਅਤੇ ਸੁਰਜੀਤ ਸਿੰਘ ਪਰੌੜ ਨੇ ਅਫਸੋਸ ਜ਼ਾਹਰ ਕਰਦਿਆਂ ਆਖਿਆ ਕਿ ਸਰੁੱਖਿਆ ਦੇ ਨਾਮ ਹੇਠ ਬਾਹਰਲੇ ਸੂਬਿਆਂ ਲਿਆ ਕੇ ਭਾਰਤੀ ਕੀਤੀ ਗਈ ਜੋ ਪੰਜਾਬ ਵਾਸੀਆਂ ਨਾਲ ਬੇ ਇਨਸਾਫ਼ੀ ਹੈ। ਉਹਨਾਂ ਕਿਹਾ ਕਿ ਇਕ ਪਾਸੇ ਸਾਡੀ ਪੰਜਾਬ ਦੇ ਨੋਜਵਾਨ ਪੀੜੀ ਬੇਰੁਜ਼ਗਾਰੀ ਦੀ ਪੀੜ ਝਲ ਰਹੀ ਹੈ। ਲੱਖਾਂ ਦੀ ਗਿਣਤੀ ਵਿੱਚ ਨੋਜਵਾਨ ਰੁਜ਼ਗਾਰ ਦੀ ਭਾਲ ਵਿੱਚ ਧੱਕੇ ਖਾਣ ਲਈ ਮਜਬੂਰ ਹਨ। ਪੰਜਾਬ ਦੀ ਪੜੀ ਲਿਖੀ ਜਵਾਨੀ ਵੀ ਵਿਹਲੀ ਬੇਰੁਜ਼ਗਾਰੀ ਦੀ ਮਾਰ ਝੱਲ ਰਹੀ ਹੈ। ਉਹਨਾਂ ਕਿਹਾ ਕਿ ਨੋਜਵਾਨ ਆਪਣੇ ਭਵਿੱਖ ਤੋਂ ਚਿੰਤਤ ਹਨ। ਆਪਣੇ ਮਾਪਿਆਂ ਤੇ ਦਬਾਅ ਬਣਾਕੇ ਵਿਦੇਸ਼ ਵੱਲ ਭੱਜ ਰਹੇ ਹਨ। ਇਸ ਮੌਕੇ ਸੁਰਜੀਤ ਸਿੰਘ ਠੇਕੇਦਾਰ , ਗੁਰਮੇਲ ਸਿੰਘ ਨੰਬਰਦਾਰ ਤੇਜਿੰਦਰ ਸਿੰਘ ਗੱਬਰ, ਗੁਰਵਿੰਦਰ ਸਿੰਘ ਕਾਹਲੋ, ਬਬਲਾ ਕੌਚ, ਕਰਮਜੀਤ ਸਿੰਘ ਕਾਕਾ ਰਾਣਾ ਆਦਿ ਮੌਜੂਦ ਸਨ।

Leave a Reply

Your email address will not be published. Required fields are marked *