ਪੰਜਾਬ

ਛੱਠ ਪੂਜਾ ਲਈ ਪ੍ਰਵਾਸੀ ਭਾਈਚਾਰੇ ਨੂੰ ਕੋਈ ਸਮੱਸਿਆ ਨਹੀ ਆਉਣ ਦਿੱਤੀ ਜਾਵੇਗੀ:– ਰਾਜੂ ਖੰਨਾ।

ਰਾਜੂ ਖੰਨਾ ਨੇ ਪਾਣੀ ਦੀ ਸਮੱਸਿਆ ਦੇ ਹੱਲ ਲਈ ਪ੍ਰਵਾਸੀ ਭਾਈਚਾਰੇ ਨੂੰ ਦੂਸਰਾ ਟਿਊਬਵੈੱਲ ਵੀ ਕੀਤਾ ਅਰਪਣ।

ਜਿਥੇਂ ਪਾਣੀ ਰਜਵਾਹੇ ਵਿੱਚ ਚਾਲੂ ਕਰਵਾਉਣ ਲਈ ਹਲਕੇ ਦਾ ਮੰਤਰੀ ਤੇ ਪ੍ਰਸ਼ਾਸਨ ਹੋਇਆ ਫੇਲ੍ਹ, ਉਥੇ ਸੇਵਾਦਾਰ ਰਾਜੂ ਖੰਨਾ ਨੇ ਕੀਤੇ ਛੱਠ ਪੂਜਾ ਦੇ ਸਮੁੱਚੇ ਪ੍ਰਬੰਧ।

ਮੰਡੀਗੌਬਿੰਦਗੜ,9 ਨਵੰਬਰ (ਮਧੂਸਾਰ ਬਿਊਰੋ) ਜਿਥੇ ਪ੍ਰਵਾਸੀ ਭਾਈਚਾਰੇ ਨੂੰ ਪਵਿੱਤਰ ਤਿਉਹਾਰ ਛੱਠ ਪੂਜਾ ਤੇ ਮੰਡੀਗੌਬਿੰਦਗੜ ਦੇ ਰਜਵਾਹੇ ਵਿੱਚ ਪੂਜਾ ਲਈ ਹਲਕਾ ਅਮਲੋਹ ਦਾ ਮੰਤਰੀ ਤੇ ਪ੍ਰਸ਼ਾਸਨ ਪਾਣੀ ਨਹੀਂ ਪਹੁੰਚਾ ਸਕਿਆ ਉਂਥੇ ਪਿਛਲੇ ਲੰਮੇ ਸਮੇਂ ਤੋਂ ਹਲਕੇ ਦੀਆ ਸੰਗਤਾਂ ਦੀ ਸੇਵਾ ਵਿੱਚ ਲੱਗੇ ਹਲਕਾ ਅਮਲੋਹ ਤੋਂ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਵੱਲੋਂ ਪ੍ਰਵਾਸੀ ਭਾਈਚਾਰੇ ਦੇ ਪਵਿੱਤਰ ਤਿਉਹਾਰ ਤੇ ਪਾਣੀ ਦੀ ਸਮੱਸਿਆ ਦਾ ਹੱਲ ਕਰਦੇ ਹੋਏ ਜਿਥੇ ਇੱਕ ਟਿਊਬਵੈੱਲ ਮੋਟਰ ਕੱਲ ਚਾਲੂ ਕਰਵਾ ਕਿ ਪਾਣੀ ਰਜਵਾਹੇ ਵਿੱਚ ਪਾਇਆ ਗਿਆ। ਉਥੇ ਅੱਜ ਰਾਜੂ ਖੰਨਾ ਵੱਲੋਂ ਛੱਠ ਪੂਜਾ ਤਿਉਹਾਰ ਦੇ ਪ੍ਰਬੰਧਾਂ ਨੂੰ ਮੁਕੰਮਲ ਕਰਦੇਂ ਹੋਏ ਜਿਥੇ ਰਜਵਾਹੇ ਵਿੱਚ ਜਾ ਕੇ ਖੁਦ ਤਰਪਾਲ ਦੀ ਵਿਛਾਈ ਕਰਵਾ ਕੇ ਦੂਸਰੇ ਟਿਊਬਵੈੱਲ ਮੋਟਰ ਨੂੰ ਚਲਦਾ ਕਰਕੇ ਟਿਊਬਵੈੱਲ ਪ੍ਰਵਾਸੀ ਭਾਈਚਾਰੇ ਨੂੰ ਅਰਪਣ ਕੀਤਾ ਗਿਆ। ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜੂ ਖੰਨਾ ਨੇ ਕਿਹਾ ਕਿ ਛੱਠ ਪੂਜਾ ਤਿਉਹਾਰ ਨੂੰ ਦੇਖਦੇ ਹੋਏ ਕਾਂਗਰਸ ਸਰਕਾਰ ਦੇ ਮੰਤਰੀ ਕਾਕਾ ਰਣਦੀਪ ਸਿੰਘ ਤੇ ਪ੍ਰਸ਼ਾਸਨ ਨੂੰ ਚਾਹੀਦਾ ਸੀ। ਕਿ ਜੇਕਰ ਰਜਵਾਹੇ ਵਿੱਚ ਪਾਣੀ ਨਹੀਂ ਛੱਡਣਾ ਸੀ।ਤਾ ਉਹ ਤਿਉਹਾਰ ਮਨਾਉਣ ਲਈ ਪ੍ਰਵਾਸੀ ਭਾਈਚਾਰੇ ਲਈ ਪਾਣੀ ਦੇ ਬਦਲਵੇਂ ਪ੍ਰਬੰਧ ਕਰਦੇ।

ਪ੍ਰਵਾਸੀ ਭਾਈਚਾਰੇ ਦੇ ਵਾਰ ਵਾਰ ਕਹਿਣ ਤੇ ਵੀ ਉਹਨਾਂ ਲਈ ਕੋਈ ਉਪਰਾਲਾ ਮੰਤਰੀ ਤੇ ਪ੍ਰਸ਼ਾਸਨ ਵੱਲੋਂ ਨਹੀ ਕੀਤਾ ਗਿਆ। ਜਿਸ ਨੂੰ ਦੇਖਦੇ ਹੋਏ ਉਹਨਾਂ ਵੱਲੋਂ ਮੰਡੀਗੌਬਿੰਦਗੜ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਟਿਊਬਵੈੱਲ ਮੋਟਰਾ ਲਗਾ ਕੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਜਿਥੇ ਰਾਤੀਂ ਇੱਕ ਟਿਊਬਵੈੱਲ ਮੋਟਰ ਚਲਾ ਕਿ ਪਾਣੀ ਰਜਵਾਹੇ ਵਿੱਚ ਪਾ ਦਿੱਤਾ ਗਿਆ ਹੈ ਉਥੇ ਅੱਜ ਦੂਸਰਾ ਟਿਊਬਵੈੱਲ ਵੀ ਚਲਾ ਦਿੱਤਾ ਗਿਆ ਹੈ। ਤਾ ਜੋ ਛੱਠ ਪੂਜਾ ਸਮੇ ਕਿਸੇ ਵੀ ਪ੍ਰਵਾਸੀ ਨੂੰ ਪਾਣੀ ਦੀ ਸਮੱਸਿਆ ਨਾ ਆਵੇ। ਰਾਜੂ ਖੰਨਾ ਨੇ ਕਿਹਾ ਕਿ ਉਹ ਹਮੇਸ਼ਾ ਪਰਵਾਸੀ ਭਾਈਚਾਰੇ ਨਾਲ ਡੱਟ ਕੇ ਖੜ੍ਹੇ ਹਨ।

ਪ੍ਰਵਾਸੀ ਭਾਈਚਾਰੇ ਦੀ ਹਰ ਸਮੱਸਿਆ ਮੇਰੀ ਅਪਣੀ ਸਮੱਸਿਆ ਹੈ। ਕੱਲ ਦੀ ਪੂਜਾ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਸ ਮੌਕੇ ਤੇ ਉਹਨਾਂ ਨਾਲ ਲੋਕ ਸਭਾ ਇੰਚਾਰਜ ਬਸਪਾ ਕੁਲਵੰਤ ਸਿੰਘ ਮਹਿਤੋ, ਪ੍ਰਵਾਸੀ ਭਾਈਚਾਰੇ ਦੇ ਆਗੂ ਕੌਂਸਲ ਮਿਸ਼ਰਾ,ਛੱਠ ਪੂਜਾ ਸੇਵਾ ਸੰਮਤੀ ਦੇ ਪ੍ਰਧਾਨ ਸੁਭਾਸ਼ ਵਰਮਾ, ਬਸਪਾ ਆਗੂ ਰਾਜਿੰਦਰ ਸਿੰਘ ਨਸਰਾਲੀ,ਪ੍ਰਵਾਸੀ ਆਗੂ ਸਿਵਕਾਤ ਤਿਵਾੜੀ, ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਰਣਜੀਤ ਸ਼ਰਮਾ,ਅਜੇ ਰਾਏ, ਗੌਬਿੰਦ ਸਿੰਘ, ਸੁਖਵਿੰਦਰ ਕੁਮਾਰ,ਸਰਵਣ ਕੁਮਾਰ,ਬਟੇਸਵਰ ਯਾਦਵ, ਹਰਪਿੰਦਰ ਸਿੰਘ ਭੂਰਾ, ਧਰਮਪਾਲ ਭੜੀ ਪੀ ਏ ਰਾਜੂ ਖੰਨਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਰਵਾਸੀ ਭਾਈਚਾਰੇ ਦੇ ਆਗੂ ਹਾਜ਼ਰ ਸਨ।

Leave a Reply

Your email address will not be published. Required fields are marked *