1857 ਦੀ ਕ੍ਰਾਂਤੀ ਵਿਚ ਆਪਣੇ ਪ੍ਰਾਣਾਂ ਦੀ ਆਹੂਤੀ ਦੇਣ ਵਾਲੇ ਹਰੇਕ ਫੌਜੀ ਦਾ ਯੋਗਦਾਨ ਸਦਾ ਯਾਦ ਰੱਖਣ ਯੋਗ ਰਹੇਗਾ – ਮੁੱਖ ਮੰਤਰੀ
ਹਰਿਆਣਾ ਦੇ ਵੀਰਾਂ ਨੇ ਦੇਸ਼ ਦੇ ਸਨਮਾਨ ਅਤੇ ਗੌਰਵ ਦੇ ਲਈ ਆਪਣਾ ਸੱਭ ਕੁੱਝ ਕੁਰਬਾਨ ਕੀਤਾ, ਸਾਨੂੰ ਆਪਣੇ ਸ਼ਹੀਦਾਂ ‘ਤੇ ਰਹੇਗਾ ਹਮੇਸ਼ਾ ਮਾਣ – ਮੁੱਖ ਮੰਤਰੀ
ਚੰਡੀਗੜ੍ਹ, 11 ਨਵੰਬਰ (ਮਧੂਸਾਰ ਬਿਊਰੋ) – ਆਜਾਦੀ ਦੇ 75ਵੇਂ ਸਾਲ ਵਿਚ ਪੂਰੇ ਦੇਸ਼ ਵਿਚ ਮਨਾਏ ਜਾ ਰਹੇ ਆਜਾਦੀ ਦਾ ਅਮ੍ਰਤ ਮਹਾਉਤਸਵ ਦੀ ਚੇਨ ਵਿਚ ਅੱਜ ਟੈਗੋਰ ਥਇਏਟਰ, ਚੰਡੀਗੜ੍ਹ ਵਿਚ 1857 ਦਾ ਸੰਗ੍ਰਾਮ ਹਰਿਆਣਾ ਦੇ ਵੀਰਾਂ ਦੇ ਨਾਂਅ ਨਾਟਕ ਦਾ ਮੰਚਨ ਕੀਤਾ ਗਿਆ, ਜਿਸ ਵਿਚ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ।
ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਨੂੰ ਗੁਲਾਮੀ ਦੇ ਕਬਜੇ ਤੋਂ ਛੁੜਾਉਣ ਲਈ ਹਜਾਰਾਂ ਵੀਰਾਂ ਨੇ ਆਪਣੇ ਪ੍ਰਾਣਾਂ ਦੀ ਆਹੂਤੀ ਦਿੱਤੀ, ਜਿਸ ਦੇ ਨਤੀਜੇਵਜੋ ਅੱਜ ਅਸੀਂ ਖੁੱਲੀ ਹਵਾ ਵਿਚ ਸਾਹ ਲੈ ਰਹੇ ਹਨ।
ਇਸ ਮੌਕੇ 'ਤੇ ਸਪੀਕਰ ਸ੍ਰੀ ਗਿਆਨਚੰਦ ਗੁਪਤਾ, ਬਿਜਲੀ ਮੰਤਰੀ ਰਣਜੀਤ ਸਿੰਘ, ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਜੇਪੀ ਦਲਾਲ, ਵਿਧਾਇਕ ਸੋਹਨਾ ਸੰਜੈ ਸਿੰਘ ਵੀ ਮੌਜੂਦ ਰਹੇ।
ਮੁੱਖ ਮੰਤਰੀ ਨੇ ਕਿਹਾ ਕਿ ਸਨ 1857 ਦੀ ਕ੍ਰਾਂਤੀ ਆਜਾਦੀ ਦੇ ਅੰਦੋਲਨ ਦੀ ਉਹ ਕਿਰਤੀ ਕਥਾ ਹੈ, ਜਿਸ ਨੂੰ ਪੜ ਅਤੇ ਸੁਣ ਕੇ ਅੱਜ ਵੀ ਰੋਂਗਟੇ ਖੜੇ ਹੋ ਜਾਂਦੇ ਹਨ। ਆਜਾਦੀ ਦੀ ਇਸ ਲੜਾਈ ਵਿਚ ਹਰਿਆਣਾ ਦਾ ਨਾ ਭੁਲਣ ਵਾਲਾ ਯੋਗਦਾਨ ਰਿਹਾ ਹੈ। ਇਸ ਦਾ ਅੰਦਾਜਾ ਇਸੀ ਗਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਹ ਕ੍ਰਾਂਤੀ ਸੱਭ ਤੋਂ ਪਹਿਲਾਂ ਅੰਬਾਲਾ ਕੈਂਟ ਤੋਂ ਹੀ ਸ਼ੁਰੂ ਹੋਈ ਸੀ। ਮੇਰਠ ਵਿਚ ਕ੍ਰਾਂਤੀ ਸ਼ੁਰੂ ਹੋਣ ਤੋਂ ਨੌ ਘੰਟੇ ਪਹਿਲਾਂ, ਯਾਨੀ 10 ਮਈ, 1857 ਨੁੰ ਹਰਿਆਣਾ ਦੇ ਵੀਰ ਫੌਜੀ ਆਪਣੇ ਚਾਰੋਂ ਅਸਤਰ-ਸ਼ਸਤਰ ਤੋਂ ਪੂਰੀ ਤਰ੍ਹਾ ਲੈਸ ਹੋ ਕੇ ਫਿਰੰਗੀਆਂ ਨਾਲ ਜਾ ਟਕਰਾਏ। ਕ੍ਰਾਂਤੀ ਦੀ ਉਸ ਨਿੱਕੀ ਚਿੰਗਾਰੀ ਨੇ ਨੌ ਘੰਟੇ ਬਾਅਦ ਹੀ ਸ਼ੋਲਿਆਂ ਦਾ ਰੂਪ ਲੈ ਲਿਆ।
ਉਨ੍ਹਾਂ ਨੇ ਕਿਹਾ ਕਿ ਅੱਜ ਜਦੋਂ ਸਾਨੂੰ ਆਜਾਦੀ ਦਾ ਅਮ੍ਰਤ ਮਹਾਉਤਸਵ ਮਨਾ ਰਹੇ ਹੈ ਤਾਂ ਅਜਿਹੇ ਵਿਚ 1857 ਦਾ ਸੰਗ੍ਰਾਮ-ਹਰਿਆਣਾ ਦੇ ਵੀਰਾਂ ਦਾ ਨਾਂਅ ਨਾਟਕ ਦਾ ਮੰਚਨ ਬਹੁਤ ਸ਼ਲਾਘਾਯੋਗ ਯਤਨ ਹੈ। ਇਸ ਮੌਕੇ 'ਤੇ ਉਨ੍ਹਾਂ ਨੇ ਦੇਸ਼ ਦੀ ਆਜਾਦੀ ਦੇ ਲਈ ਤਿਆਗ ਅਤੇ ਬਲਿਦਾਨ ਦੇਣ ਵਾਲੇ ਅਮਰ ਸ਼ਹੀਦਾਂ ਨੂੰ ਕੋਟ-ਕੋਟ ਨਮਨ ਕੀਤਾ। ਇਹ ਨਾਟਕ ਉਨ੍ਹਾਂ ਵੀਰਾਂ ਦੀ ਕੁਰਬਾਨੀਆਂ ਦੀ ਕਹਾਣੀ ਦਾ ਸੰਜੀਵ ਚਿਤਰਣ ਤੁਹਾਡੇ ਸਾਹਮਣੇ ਪੇਸ਼ ਕਰਦਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ ਜਾਂ ਦੂਜਾ ਵਿਸ਼ਵ ਯੁੱਧ, 1965 ਜਾਂ 1971 ਦਾ ਭਾਰਤ ਪਾਕ ਯੁੱਧ, 1962 ਵਿਚ ਚੀਨ ਦੇ ਨਾਲ ਹੋਇਆ ਰਜਾਂਗਲਾ ਯੁੱਧ ਜਾ ਕਾਰਗਿਲ ਦਾ ਆਪ੍ਰੇਸ਼ਨ ਜਿੈ ਹੋਵੇ, ਹਰਿਆਣਾ ਦੇ ਫੌਜੀਆਂ ਨੇ ਹਮੇਸ਼ਾ ਆਪਣੇ ਖੂਨ ਨਾਲ ਇਤਿਹਾਸ ਲਿਖਿਆ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੀ ਆਬਾਦੀ ਦਾ ਸਿਰਫ 2 ਫੀਸਦੀ ਹੋਣ ਦੇ ਬਾਵਜੂਦ ਸੇਨਾ ਵਿਚ ਹਰ 10ਵਾਂ ਫੌਜੀ ਹਰਿਆਣਾ ਤੋਂ ਹੈ।
ਉਨ੍ਹਾਂ ਨੇ ਕਿਹਾ ਕਿ ਹਰਿਆਣਾ ਵੀਰਾਂ ਦੀ ਧਰਤੀ ਹੈ। ਉੱਥੇ ਦੇ ਰਣਬਾਂਕੁਰਾਂ ਨੇ ਸਮੇਂ-ਸਮੇਂ 'ਤੇ ਸ਼ੱਕ, ਹੁਣ, ਕ੍ਰਿਸ਼ਾਣ ਅਤੇ ਮੁਗਲ ਆਦਿ ਵਿਦੇਸ਼ੀ ਆਕਰਮਣਕਾਰੀਆਂ ਨੂੰ ਮੁੰਹਤੋੜ ਜਵਾਬ ਦਿੱਤਾ।
ਨਾਟਕ ਦੇ ਨਿਰਦੇਸ਼ਕਠ ਕਲਾਕਾਰਾਂ ਅਤੇ ਲੇਖਕ ਦੀ ਸ਼ਲਾਘਾ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਦਜੋਂ ਰਾਜਾ ਨਾਹਰ ਸਿੰਘ ਅਤੇ ਰਾਓ ਤੁਲਾ ਰਾਮ ਸਮੇਤ ਹਰਿਆਣਾ ਦੇ ਬਹਾਦੁਰ ਫੌਜੀਆਂ ਵੱਲੋਂ ਕੀਤੇ ਗਏ ਸਰਵੋਚ ਬਲਿਦਾਨ ਨੂੰ ਉਜਾਗਰ ਕਰਨ ਵਾਲੇ ਇਸ ਤਰ੍ਹਾ ਦੇ ਨਾਟਕ ਦਾ ਮੰਚਨ ਕੀਤਾ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ ਉਹ ਇੰਨ੍ਹਾਂ ਕਲਾਕਾਰਾਂ ਨੂੰ ਪੂਰੇ ਹਰਿਆਣਾ ਵਿਚ ਇਸ ਤਰ੍ਹਾ ਦੇ ਨਾਟਕ ਦੇ ਆਯੋਜਨ ਦੇ ਲਈ ਪੂਰਾ ਸਹਿਯੋਗ ਦਾ ਭਰੋਸਾ ਦਿੰਦੇ ਹਨ, ਤਾਂ ਜੋ ਯੁਵਾ ਪੀੜੀ ਨੂੰ ਹਰਿਆਂਣਾ ਦੇ ਬਹਾਦੁਰ ਨਾਇਕਾਂ ਵੱਲੋਂ ਕੀਤੇ ਗਏ ਸਰਵੋਚ ਬਲਿਦਾਨਾਂ ਨਾਲ ਜਾਣੁੰ ਕਰਾਇਆ ਜਾ ਸਕੇ।
ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਹਰਿਆਂਣਾ ਦੇ ਵੀਰਾਂ ਨੇ ਦੇਸ਼ ਦੇ ਸਨਮਾਨ ਅਤੇ ਮਾਣ ਦੇ ਲਈ ਆਪਣਾ ਸੱਭ ਕੁੱਝ ਕੁਰਬਾਨ ਕਰ ਦਿੱਤਾ ਹੈ। ਸਾਨੂੰ ਆਪਣੇ ਸ਼ਹੀਦਾਂ ਨੂੰ ਹਮੇਸ਼ਾ ਮਾਣ ਅਤੇ ਨਾਜ ਰਹੇਗਾ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਅਤੇ ਸੂਚਨਾ, ਜਨ ਸੰਪਰਕ ਅਤੇ ਭਾਸ਼ਾ ਵਿਭਾਗ ਦੇ ਮਹਾਨਿਦੇਸ਼ਕ ਡਾ. ਅਮਿਤ ਅਗਰਵਾਲ ਨੇ ਕਿਹਾ ਕਿ ਸੈਨਾਨੀਆਂ ਦੀ ਸਮ੍ਰਿਤੀਆਂ ਨੂੰ ਸਹੇਜਣ ਦੇ ਲਈ ਵਿਭਾਗ ਵੱਲੋਂ ਭਾਰਤ ਦੇ ਪਹਿਲੇ ਸੁਤੰਤਰਤਾ ਸੰਗ੍ਰਾਮ ਦੇ ਸ਼ਹੀਦਾਂ ਦੇ ਸਨਮਾਨ ਵਿਚ ਅੰਬਾਲਾ ਕੈਂਟ ਵਿਚ 22 ਏਕੜ ਖੇਤਰ ਵਿਚ ਸ਼ਹੀਦੀ ਸਮਾਰਕ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਇਸ ਦਾ ਕਾਰਜ ਲਗਭਗ ਪੂਰਾ ਹੋਣ ਨੂੰ ਹੈ।
ਇਸ ਤੋਂ ਇਲਾਵਾ, ਹਰਿਆਣਾ ਦੇ ਮਹਾਨ ਸਪੂਤ ਰਾਓ ਤੁਲਾਰਾਮ ਵੱਲੋਂ ਜਿਲ੍ਹਾ ਮਹੇਂਦਰਗੜ੍ਹ ਦੇ ਨਸੀਬਪੁਰ ਵਿਚ ਅੰਗੇ੍ਰਜਾਂ ਦਾ ਡੱਟ ਕੇ ਮੁਕਾਬਲਾ ਕਰਨ ਦੀ ਗਾਥਾ ਨੂੰ ਯਾਦ ਰੱਖਦੇ ਹੋਏ ਉੱਥੇ 41 ਕਨਾਲ ਜਮੀਨ 'ਤੇ ਜਲਦੀ ਹੀ ਇਕ ਸਮਾਰਕ ਬਣਾਈ ਜਾਵੇਗੀ।

