ਪੰਜਾਬ ਦਾ ਨਾਮੀ ਨਸ਼ਾ ਤਸਕਰ 400 ਗ੍ਰਾਮ ਸਮੈਕ ਸਮੇਤ ਕਾਬੂ
ਚੰਡੀਗੜ੍ਹ, 11 ਨਵੰਬਰ (ਮਧੂਸਾਰ ਬਿਊਰੋ) – ਹਰਿਆਣਾ ਪੁਲਿਸ ਨੇ ਪੰਜਾਬ ਦੇ ਇਕ ਨਾਮੀ ਡਰੱਗ ਤਸਕਰ ਨੂੰ ਜੀਂਦ ਤੋਂ ਗਿਰਫਤਾਰ ਕਰ ਉਸ ਦੇ ਕਬਜੇ ਤੋਂ 400 ਗ੍ਰਾਮ ਸਮੈਕ ਬਰਾਮਦ ਕੀਤੀ ਹੈ। ਜਬਤ ਕੀਤੀ ਗਈ ਸਮੈਕ ਦੀ ਸਪਲਾਈ ਨਰਵਾਨਾ ਏਰਿਆ ਵਿਚ ਕੀਤੀ ਜਾਣੀ ਸੀ।
ਹਰਿਆਣਾ ਪੁਲਿਸ ਦੇ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਗਿਰਫਤਾਰ ਦੋਸ਼ੀ ਕੁਖਿਆਤ ਨਸ਼ਾ ਤਸਕਰ ਹੈ ਜਿਸ ਦੇ ਖਿਲਾਫ ਪੰਜਾਬ, ਹਰਿਆਣਾ, ਰਾਜਸਤਾਨ ਅਤੇ ਮੱਧ ਪ੍ਰਦੇਸ਼ ਵਿਚ ਐਨਡੀਪੀਐਸ, ਡਕੈਤੀ, ਆਰਮਸ ਐਕਟ ਅਤੇ ਕਿਡਨੈਪ ਦੇ 9 ਮਾਮਲੇ ਦਰਜ ਹਨ।
ਦੋਸ਼ੀ ਦੀ ਪਹਿਚਾਣ ਪਟਿਆਲਾ ਜਿਲ੍ਹੇ ਦੀ ਪਾਤੜਾ ਤਹਿਸੀਲ ਦੇ ਰਹਿਣ ਵਾਲੇ ਪ੍ਰੀਮਤ ਰਾਮ ਉਰਫ ਝਮਕਾ ਵਜੋ ਹੋਈ ਹੈ। ਬਰਾਮਦ ਸਮੈਕ ਦੀ ਕੀਮਤ ਕਰੀਬ 20 ਲੱਖ ਰੁਪਏ ਹਨ।
ਇਸ ਤੋਂ ਪਹਿਲਾਂ ਵੀ ਦੋਸ਼ੀ ਦੇ ਖਿਲਾਫ ਪੰਜਾਬ ਅਤੇ ਰਾਜਸਤਾਨ ਵਿਚ ਐਨਡੀਪੀਐਸ ਐਕਟ ਦੇ ਤਹਿਤ ਦੋ ਵੱਖ-ਵੱਖ ਮਾਮਲੇ ਦਰਜ ਹਨ ਜਿਸ ਵਿਚ 527 ਕਿਲੋ ਚੁਰਾ ਪੋਸਤ ਦੀ ਬਰਾਮਦਗੀ ਕੀਤੀ ਗਈ ਸੀ।
ਗੁਪਤ ਸੂਚਨਾ ਮਿਲਣ ਦੇ ਬਾਅਦ ਅਪਰਾਧ ਜਾਂਓ ਏਜੰਸੀ ਦੀ ਇਕ ਟੀਮ ਨੇ ਦੋਸ਼ੀ ਨੂੰ ਧਮਤਾਨ ਸਾਹਿਬ ਬੱਸ ਅੱਡੇ ਦੇ ਕੋਲ ਇਕ ਨਾਕੇ ‘ਤੇ ਉਸ ਸਮੇਂ ਗਿਰਫਤਾਰ ਕਰ ਲਿਆ ਜਦੋਂ ਉਹ ਪੰਜਾਬ ਦੇ ਵੱਲੋਂ ਮੋਟਰਸਾਈਕਲ ‘ਤੇ ਨਸ਼ੀਲੇ ਪਦਾਰਥ ਦੀ ਸਪਲਾਈ ਕਰਨ ਆ ਰਿਹਾ ਸੀ। ਦੋਸ਼ੀ ਦੇ ਖਿਲਾਫ ਮਾਮਲਾ ਦਰਜ ਕਰਨ ਦੇ ਬਾਅਦ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।

