ਪੰਜਾਬ

ਸਿਹਤ ਵਿਭਾਗ ਵਿਚ ਠੇਕਾ ਆਧਾਰ ‘ਤੇ ਕੰਮ ਕਰ ਰਹੇ ਕਰਮਚਾਰੀਆਂ ਦੇ ਤਨਖਾਹ ਨੂੰ ਨਿਰਧਾਰਿਤ ਸਮੇਂ ਸੀਮਾ ਵਿਚ ਦਿਵਾਉਣ ਦੇ ਲਈ ਮੁੱਖ ਦਫਤਰ ਪੱਧਰ ‘ਤੇ 6 ਟੀਮਾਂ ਦਾ ਗਠਨ- ਸਿਹਤ ਮੰਤਰੀ

ਇਹ ਟੀਮਾਂ ਚਾਰ ਦਿਨ ਅੰਦਰ ਤਨਖਾਹ ਦੇ ਸਬੰਧ ਵਿਚ ਆਪਣੀ ਰਿਪੋਰਟ ਮੁੱਖ ਦਫਤਰ ‘ਤੇ ਸੌਂਪੇਗੀ – ਅਨਿਲ ਵਿਜ

ਚੰਡੀਗੜ੍ਹ, 11 ਨਵੰਬਰ (ਮਧੂਸਾਰ ਬਿਊਰੋ) – ਹਰਿਆਣਾ ਦੇ ਸਿਹਤ ਮੰਤਰੀ ਸ੍ਰੀ ਅਨਿਲ ਵਿਜ ਨੇ ਕਿਹਾ ਕਿ ਸਿਹਤ ਵਿਭਾਗ ਵਿਚ ਠੇਕਾ ਆਧਾਰ ‘ਤੇ ਕੰਮ ਕਰ ਰਹੇ ਕਰਮਚਾਰੀਆਂ ਦੇ ਤਨਖਾਹ ਨੂੰ ਨਿਰਧਾਰਿਤ ਸਮੇਂਸੀਮਾ ਵਿਚ ਦਿਵਾਉਣ ਲਈ ਮੁੱਖ ਦਫਤਰ ਪੱਧਰ ‘ਤੇ 6 ਟੀਮਾਂ ਦਾ ਗਠਨ ਕੀਤਾ ਗਿਆ ਹੈ ਤਾਂ ਜੋ ਠੇਕਾ ਕਰਮਚਾਰੀਆਂ ਨੂੰ ਸਮੇਂ ‘ਤੇ ਤਨਖਾਹ ਮਿਲ ਸਕੇ।

        ਸ੍ਰੀ ਵਿਜ ਅੱਜ ਇੱਥੇ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਨਾਲ ਵਿਭਾਗ ਦੀ ਕਾਰਜ-ਪ੍ਰਣਾਲੀ ਦੇ ਸਬੰਧ ਵਿਚ ਸਮੀਖਿਆ ਮੀਟਿੰਗ ਕੀਤੀ ਦੀ ਅਗਵਾਈ ਕਰ ਰਹੇ ਸਨ।

        ਸ੍ਰੀ ਵਿਜ ਨੂੰ ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਜਾਣੂੰ ਕਰਵਾਇਆ ਗਿਆ ਕਿ ਅਗਲੇ 4 ਦਿਨਾਂ ਦੇ ਅੰਦਰ ਇਹ ਸਾਰੀ ਟੀਮਾਂ ਆਪਣੇ-ਆਪਣੇ ਪੱਧਰ 'ਤੇ ਠੇਕਾ ਕਰਮਚਾਰੀਆਂ ਦੀ ਤਨਖਾਹ ਦੇ ਸਬੰਧ ਵਿਚ ਆਪਣੀ ਰਿਪੋਰਟ ਮੁੱਖ ਦਫਤਰ 'ਤੇ ਸੌਂਪੇਗੀ।

        ਸਿਹਤ ਮੰਤਰੀ ਨੂੰ ਮੀਟਿੰਗ ਵਿਚ ਇਹ ਵੀ ਦਸਿਆ ਗਿ ਕਿ ਇੰਨ੍ਹਾਂ ਟੀਮਾਂ ਰਾਹੀਂ ਸਾਰੇ ਅਜਿਹੇ ਠੇਕਾ ਕਰਮਚਾਰੀਆਂ ਤੋਂ ਤਨਖਾਹ ਲੈਣ ਤੇ ਉਨ੍ਹਾਂ ਦੇ ਖਾਤਿਆਂ ਵਿਚ ਪਹੁੰਚਣ ਦੇ ਸਬੰਧ ਵਿਚ ਇਕ ਲਿਖਿਤ ਪੁਸ਼ਟੀ ਵੀ ਲਈ ਜਾਵੇਗੀ ਤਾਂ ਜੋ ਇਹ ਯਕੀਨੀ ਹੋ ਸਕੇ ਕਿ ਇੰਨ੍ਹਾਂ ਕਰਮਚਾਰੀਆਂ ਨੂੰ ਤਨਖਾਹ ਇਸ ਮਹੀਨਿਆਂ ਵਿਚ ਮਿਲ ਚੁੱਕੀ ਹੈ। ਸਿਹਤ ਮੰਤਰੀ ਨੂੰ ਇਹ ਵੀ ਦਸਿਆ ਗਿਆ ਕਿ ਸਿਹਤ ਵਿਭਾਗ ਵਿਚ ਲਗਭਗ 14 ਹਜਾਰ ਠੇਕਾ ਕਰਮਚਾਰੀ ਕੰਮ ਕਰ ਰਹੇ ਹਨ।

        ਮੀਟਿੰਗ ਦੌਰਾਨ ਸਿਹਤ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਕੋਵਿਡ ਵੈਕਸਿਨੇਸ਼ਨ ਦੀ ਰਫਤਾਰ ਨੂੰ ਵਧਾਉਣ ਅਤੇ ਵਿਸ਼ੇਸ਼ਕਰ ਨੁਹੰ ਜਿਲ੍ਹਾ 'ਤੇ ਫੋਕਸ ਕਰਨ ਦੀ ਜਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਵਿਚ ਹੁਣ ਤਕ ਲਗਭਗ 2 ਕਰੋੜ 64 ਲੱਖ 86 ਹਜਾਰ ਲੋਕਾਂ ਦਾ ਕੋਵਿਡ ਟੀਕਾਕਰਣ ਕੀਤਾ ਜਾ ਚੁੱਕਾ ਹੈ।

        ਇਸ ਮੌਕੇ 'ਤੇ ਸਿਹਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਰਾਜੀਵ ਅਰੋੜਾ, ਆਯੂਸ਼ ਵਿਭਾਗ ਦੇ ਮਹਾਨਿਦੇਸ਼ਕ ਡਾ. ਸਾਕੇਤ ਕੁਮਾਰ, ਸਿਹਤ ਸੇਵਾਵਾਂ ਵਿਭਾਗ ਦੀ ਮਹਾਨਿਦੇਸ਼ਕ ਡਾ. ਵੀਨਾ ਸਿੰਘ ਸਮੇਤ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।

Leave a Reply

Your email address will not be published. Required fields are marked *