ਹਰਿਆਣਾ

ਜਨਤਾ ਨੂੰ ਰਾਸ ਆ ਰਿਹਾ ਹੈ ਸੀਐਮ ਵਿੰਡੋ ਤੇ ਉਨ੍ਹਾਂ ਦਾ ਟਵੀਟਰ ਹੈਂਡਲ

ਆਰਟੀਆਈ ਤੋਂ ਵੀ ਵੱਧ ਸਾਬਿਤ ਹੋਇਆ ਅਸਰਦਾਰ

ਚੰਡੀਗੜ੍ਹ, 15 ਨਵੰਬਰ (ਮਧੂਸਾਰ ਬਿਊਰੋ)ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਵੱਲੋਂ ਕੀਤੀ ਗਈ ਸੀਐਮ ਵਿੰਡੋ ਤੇ ਟਵੀਟਰ ਹੈਂਡਲ ਦੀ ਵਿਵਸਥਾ ਲੋਕਾਂ ਨੂੰ ਖੂਬ ਰਾਸ ਆ ਰਹੀ ਹੈ ਸਿਰਫ ਸਾਢੇ ਤਿੰਨ ਘੰਟੇ ਵਿਚ ਸ਼ਿਕਾਇਤ ਦਾ ਹੱਲ ਹੋਣ ਨਾਲ ਲੋਕ ਇਸ ਨੂੰ ਮੰਨਣ ਲੱਗੇ ਹਨ ਆਰਟੀਆਈ ਤੋਂ ਵੀ ਵੱਧ ਅਸਰਦਾਰ।

        ਮੁੱਖ ਮੰਤਰੀ ਦੇ ਓਐਸਡੀ ਸ੍ਰੀ ਭੁਪੇਸ਼ਵਰ ਦਿਆਲ ਦੇ ਅਨੁਸਾਰ ਇਸ ਵਿਵਸਥਾ ਤੇ ਆਈ ਸ਼ਿਕਾਇਤਾਂ, ਸਮਸਿਆਵਾਂ ਤੇ ਸੁਝਾਆਂ ਤੇ ਮੁੱਖ ਮੰਤਰੀ ਦਫਤਰ ਵੱਲੋਂ ਤੁੋਰੰਤ ਐਕਸ਼ਨ ਲੈ ਕੇ ਉਨ੍ਹਾਂ ਦਾ ਘੱਟ ਤੋਂ ਘੱਟ ਸਮੇਂ ਵਿਚ ਹੱਲ ਕੀਤਾ ਜਾਂਦਾ ਹੈ ਅਤੇ ਸ਼ਿਕਾਹਿਤਕਰਤਾ ਨੂ ਉਸ ਦੇ ਮੋਬਾਇਲ ਜਾਂ ਰੀ੍ਰਟਵੀਟ ਕਰ ਕੇ ਸੂਚਿਤ ਕੀਤਾ ਜਾਂਦਾ ਹੈ ਕਿ ਉਸ ਦੇ ਵੱਲੋਂ ਕੀਤੀ ਗਈ ਸ਼ਿਕਾਇਤ ਕਿਸ ਪੱਧਰ ਤੇ ਹੈ।

        ਉਨ੍ਹਾਂ ਨੇ ਦਸਿਆ ਕਿ ਕੈਥਲ ਤੋਂ ਪ੍ਰਾਈਵੇਟ ਸਕੂਲ ਦੇ ਖਿਲਾਫ ਬੋਰਡ ਪ੍ਰੀਖਿਆ ਦੇ ਲਈ ਬੱਚੀ ਦਾ ਨਾਂਅ ਨਾ ਭੇਜਣ ਦੀ ਸ਼ਿਕਾਇਤ ਦਾ ਹੱਲ ਸਿਰਫ ਸਾਢੇ ਤਿੰਨ ਘੰਟੇ ਵਿਚ ਕਰਵਾਇਆ ਗਿਆ। ਇਸ ਨਾਲ ਲੋਕਾਂ ਵਿਚ ਇਸ ਵਿਵਸਥਾ ਦੇ ਪ੍ਰਤੀ ਭਰੋਸਾ ਵਧਿਆ ਹੈ ਅਤੇ ਮੰਨਣ ਲੱਗੇ ਹਨ ਕਿ ਇਹ ਤਾਂ ਆਰਟੀਆਈ ਤੋਂ ਵੀ ਵੱਧ ਅਸਰਦਾਰ ਹੈ ਕਿਉਂਕਿ ਸਰਕਾਰੀ ਵਿਭਾਗਾਂ ਤੋਂ ਆਰਟੀਆਈ ਤੋ ਮੰਗੀ ਗਈ ਸੂਚਨਾ ਦੇ ਬਾਰੇ ਜਾਣਕਾਰੀ ਪ੍ਰਾਪਤ ਹੋਣ ਵਿਚ ਕਈ੍ਰਕਈ ਮਹੀਨੇ ਲੱਗ ਜਾਂਦੇ ਹਨ, ਪਰ ਇਸ ਵਿਵਸਥਾ ਤੇ ਤਾਂ ਜਿੰਦਾ ਹੀ ਸ਼ਿਕਾਇਤ ਉਪਲਬਧ ਹੁੰਦੀ ਹੈ ਤਾਂ ਉਸ ਦਿਨ ਮੁੱਖ ਮੰਤਰੀ ਦਫਤਰ ਤੋਂ ਸੂਚਿਤ ਕੀਤਾ ਜਾਂਦਾ ਹੈ ਕਿ ਤੁਹਾਡੀ ਸ਼ਿਕਾਇਤ ਪ੍ਰਾਪਤ ਹੋਈ ਹੈ ਅਤੇ ਇਸ ਦੇ ਹੱਲ ਦੀ ਪ੍ਰਕ੍ਰਿਆ ਸ਼ੁਰੂ ਕਰ ਦਿੱਤੀ ਗਈ ਹੈ।

ਬਹਾਦੁਰਗੜ੍ਹ ਦੇ ਵਟਸਐਪ ਤੇ ਅਸ਼ਲੀਲ ਮੈਸੇਜ ਭੇਜਣ ਵਾਲੇ ਮਨਚਲਿਆਂ ਦਾ ਵੀ ਹੋਇਆ ਇਲਾਜ

        ਸ੍ਰੀ ਭੁਪੇਸ਼ਵਰ ਦਿਆਲ ਨੇ ਦਸਿਆ ਕਿ ਬਹਾਦੁਰਗੜ੍ਹ ਦੇ ਲਾਇਨ ਪਾਰ ਸ਼ਾਸਤਰੀ ਨਗਰ ਤੋਂ ਬੀਐਸਸੀ ਤੀਜਾ ਸਾਲ ਦੀ ਵਿਦਿਆਰਥਣ ਭਾਵਨਾ ਨੇ ਸ਼ਿਕਾਇਤ ਦਰਜ ਕਰਾਈ ਸੀ ਕਿ ਉਨ੍ਹਾਂ ਦੇ ਮੋਬਾਇਲ ਨੰਬਰ 9306498103 ਤੇ 9448342490 ਤਸਂ ਲਸ਼ਲੀਲ ਵਾਟਸਐਪ ਮੈਸੇਜ ਭੇਜੇ ਜਾ ਰਹੇ ਹਨ ਅਤੇ ਭੇਜਣ ਵਾਲੇ ਨੇ ਉਸ ਦਾ ਜੀਣਾ ਮੁਸ਼ਕਲ ਕਰ ਦਿੱਤਾ ਸੀ ਅਤੇ ਆਏ ਦਿਨ ਧਮਕੀਆਂ ਦੇ ਰਿਹਾ ਹੈ ਅਤੇ ਮੇਰੀ ਮਾਂ ਦੇ ਮੋਬਾਇਲ ਤੇ ਵੀ ਉਲਟੇ ਸਿੱਧੇ ਮੈਸੇਜ ਭੇਜ ਰਿਹਾ ਹੈ ਅਤੇ ਓਐਸਡੀ ਨੇ ਦਸਿਆ ਕਿ ਮੁੱਖ ਮੰਤਰੀ ਦਫਤਰ ਵੱਲੋਂ ਐਕਸ਼ਨ ਲੈਣ ਦੇ ਬਾਅਦ ਮਾਮਲੇ ਦੀ ਜਾਂਚ ਤੇ ਤਫਤੀਸ਼ ਜਿਲ੍ਹਾ ਝੱਜਰ ਥਾਨੇ ਦੇ ਸਾਈਬਰ ਸੈਲ ਇੰਸਪੈਕਟਰ ਸਤੀਸ਼ ਕੁਮਾਰ ਤੇ ਮਹਿਲਾ ਥਾਨਾ ਬਹਾਦੁਰਗੜ੍ਹ ਦੀ ਪ੍ਰਭਾਰੀ ਮਹਿਲਾ ਇੰਸਪੈਕਟਰ ਕਵਿਤਾ ਵੱਲੋਂ ਕੀਤੀ ਗਈ ਅਤੇ ਪੁਲਿਸ ਸੁਪਰਡੈਂਟ ਝੱਜਰ ਵੱਲੋਂ ਭੇਜੀ ਗਈ ਆਖੀਰੀ ਕਾਰਵਾਈ ਰਿਪੋਰਟ ਵਿਚ ਜਾਣਕਾਰੀ ਦਿੱਤੀ ਗਈ ਕੀ ਦੋਸ਼ੀ ਦੀ ਪਹਿਚਾਣ ਉਸੀ ਕਲੋਨੀ ਨਿਵਾਸੀ ਪਵਨ ਕੁਮਾਰ ਵਜੋ ਹੋਈ ਹੈ ਅਤੇ ਉਸ ਦੇ ਵਿਰੁੱਧ ਧਾਰਾ 354੍ਰਡੀ/ਧਾਰਾ 509 ਅਤੇ ਆਈਟੀਐਕਟ ਦੀ ਧਾਰਾ 67 (ਏ) ਦੇ ਤਹਿਤ ਮਾਮਲਾ ਦਰਜ ਕਰ ਦਿੱਤਾ ਹੈ ਕੋਰਟ ਵਿਚ ਚਾਲਾਨ ਪੇਸ਼ ਕਰ ਦਿੱਤਾ ਗਿਆ ਹੈ। ਸ਼ਿਕਾਇਤਕਰਤਾ ਪੁਲਿਸ ਕਾਰਵਾਈ ਤੋਂ ਸੰਤੁਸ਼ਟ ਹੈ ਅੰਤ ਰਿਪੋਰਟ ਫਾਇਲ ਕਰ ਦਿੱਤੀ ਗਈ ਹੈ।

ਬਿਨ੍ਹਾਂ ਪਰਮਿਟ ਤੇ ਬਿਨ੍ਹਾਂ ਟੈਕਸ ਦਿੱਤੇ ਗੈਰ੍ਰਕਾਨੂੰਨੀ ਢੰਗ ਨਾਲ ਬੱਸ ਚਲਾਉਣ ਵਾਲਿਆਂ ਤੇ ਵੀ ਕਸਿਆ ਸ਼ਿਕੰਜਾ

        ਓਐਸਡੀ ਨੇ ਦਸਿਆ ਕਿ ਡੂੰਡਾਹੇੜਾ, ਗੁਰੂਗ੍ਰਾਮ ਤੋਂ ਅਮਨ ਯਾਦਵ ਨੇ ਸ਼ਿਕਾਇਤ ਕੀਤੀ ਸੀ ਕਿ RJ09PA4421 ਅਤੇ RJ10PA5777ਬੱਸਾਂ ਦਿੱਲੀ੍ਰਜੈਪੁਰ, ਦਿੱਲੀ ਤੋਂ ਝਨਝੁਨੂ ਵਾਹਿਆ ਮਾਨੇਸਰ ਅਤੇ ਚਿੜਾਵਾ ਤੋਂ ਸਵੇਰੇ 4 ਵਜੇ ਤੋਂ ਚੱਲ ਕੇ ਗੁਰੂਗ੍ਰਾਮ ਦੇ ਰਾਜੀਵ ਚੌਕ ਤੇ ਸਵੇਰੇ 7 ਵਜੇ ਰੋਜਾਨਾ ਪਹੁੰਚਦੀ ਹੈ। ਉਨ੍ਹਾਂ ਨੇ ਦਸਿਆ ਕਿ ਮੁੱਖ ਮੰਤਰੀ ਦਫਤਰ ਵੱਲੋਂ ਐਕਸ਼ਲ ਲੈਣ ਦੇ ਬਾਅਦ ਆਰਟੀਏ ਗੁਰੂਗ੍ਰਾਮ ਵੱਲੋਂ ਛਾਪੇਮਾਰੀ ਕੀਤੀ ਗਈ ਅਤੇ ਅਵੈਧ ਰੂਪ ਨਾਲ ਚਲ ਰਹੀਆਂ ਬੱਸਾਂ ਨੂੰ ਫੜਿਆ ਗਿਆ। ਆਰਟੀਏ ਦਫਤਰ ਵੱਲੋਂ ਸੂਚਿਤ ਕੀਤਾ ਗਿਆ ਕਿ ਉਕਤ ਬੱਸਾਂ ਦੇ ਵਿਰੁੱਧ ਚਾਲਾਨ ਕਰ ਕੇ ਮੋਟਰ ਵਾਹਨ ਐਕਟ ਦੇ ਤਹਿਤ ਜੁਰਮਾਨਾ ਲਗਾਇਆ ਹੈ। ਸ਼ਿਕਾਇਤਕਰਤਾ ਨੂੰ ਵੀ ਕਾਰਵਾਈ ਦੇ ਬਾਰੇ ਵਿਚ ਜਾਣਕਾਰੀ ਦਿੱਤੀ ਹੈ ਉਸ ਨੇ ਆਪਣੀ ਸੰਤੁਸ਼ਟੀ ਜਾਹਿਰ ਕੀਤੀ ਹੈ।

        ਉਨ੍ਹਾਂ ਨੇ ਦਸਿਆ ਕਿ ਅਜਿਹੇ ਕਈ ਮਾਮਲੇ ਹਨ ਕਿ ਕਈ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਤੋਂ ਡਿਗਰੀਆਂ ਤੇ ਸਕਾਲਰਸ਼ਿਪਸ ਇਸ ਵਿਵਸਥਾ ਰਾਹੀਂ ਮਿਲੀਆਂ ਹਨ। ਲੋਕਾਂ ਨੇ ਨਿਜੀ ਰੂਪ ਜਾਂ ਅਖਬਾਰ ਰਾਹੀਂ ਸੀਐਮ ਵਿੰਡੋਂ ਤੇ ਟਵੀਟਰ ਹੈਂਡਲ ਨਾਲ ਜੁੜੇ ਅਧਿਕਾਰੀਆਂ ਦਾ ਧੰਨਵਾਦ ਪ੍ਰਗਟਾਇਆ ਹੈ।

Leave a Reply

Your email address will not be published. Required fields are marked *