ਕਾਂਗਰਸੀਆਂ ਦੀ ਪਾਟੋਧਾੜ ਵਿਚ ਨਹੀਂ ਹੋਈ ਐਫ.ਐਂਡ ਸੀ.ਸੀ.ਦੀ ਮੀਟਿੰਗ, ਸ਼ਹਿਰ ਦੇ ਕਰੋੜਾਂ ਰੁਪਏ ਵਿਕਾਸ ਦੇ ਕੰਮ ਲਟਕੇ: ਹਰਪਾਲ ਜੁਨੇਜਾ, ਜੋਨੀ ਕੋਹਲੀ
ਜਦੋਂ 43 ਕੌਂਸਲਰਾਂ ਬੇਭਰੋਸਗਤੀ ਦੇ ਮਤੇ ’ਤੇ ਸਾਈਨ ਕਰ ਦਿੱਤੇ ਤਾਂ ਮੇਅਰ ਨੂੰ ਨੈਤਿਕ ਤੌਰ ’ਤੇ ਕੁਰਸੀ ’ਤੇ ਬੈਠਣ ਦਾ ਕੋਈ ਹੱਕ ਨਹੀਂ।
ਮਹਾਰਾਣੀ ਪ੍ਰਨੀਤ ਕੌਰ ਤੇ ਉਨ੍ਹਾਂ ਦੇ ਸਮਰਥਕ ਸਪੱਸ਼ਟ ਕਰਨ ਕਿ ਉਹ ਕਾਂਗਰਸ ਵਿਚ ਹਨ ਜਾਂ ਫੇਰ ਕੈਪਟਨ ਦੀ ਪੰਜਾਬ ਲੋਕ ਕਾਂਗਰਸ ’ਚ
ਪਟਿਆਲਾ, 16 ਨਵੰਬਰ ((ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਕਾਂਗਰਸ ਦੀ ਆਪਸੀ ਧੜੇਬੰਦੀ ਦੇ ਕਾਰਨ ਨਗਰ ਨਿਗਮ ਦੀ ਐਫ.ਐਂਡ ਸੀ.ਸੀ ਦੀ ਮੀਟਿੰਗ ਨਾ ਹੋਣ ਕਰਕੇ ਜਿਹੜੇ ਵਿਕਾਸ ਦੇ ਕਰੋੜਾਂ ਰੁਪਏ ਦੇ ਕੰਮ ਲਟਕਣ ਦੇ ’ਤੇ ਤਿੱਖਾ ਵਾਰ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਉਮੀਦਵਾਰ ਹਰਪਾਲ ਜੁਨੇਜਾ ਅਤੇ ਅਕਾਲੀ ਦਲ ਪਟਿਆਲਾ ਸ਼ਹਿਰੀ ਦੇ ਸਕੱਤਰ ਜਰਨਲ ਰਵਿੰਦਰਪਾਲ ਸਿੰਘ ਜੋਨੀ ਕੋਹਲੀ ਨੇ ਕਿਹਾ ਕਿ ਕੁਰਸੀ ਦੇ ਲਈ ਆਪਸ ਵਿਚ ਲੜ ਰਹੇ ਕਾਂਗਰਸੀਆਂ ਦੀ ਆਪਸੀ ਪਾਟੋਧਾੜ ਦਾ ਖਾਮਿਆਜਾ ਪਟਿਆਲਾ ਦੇ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਸਰਕਾਰ ਦੇ ਅੰਤਿਮ ਮਹੀਨਿਆ ਵਿਚ ਦਿਨ ਰਾਤ ਵਿਕਾਸ ਦੇ ਕੰਮ ਹੁੰਦੇ ਹਨ, ਇਥੇ ਕਾਂਗਰਸੀਆਂ ਦੀ ਆਪਸੀ ਧੜੇਬੰਦੀ ਦੇ ਕਾਰਨ ਨਗਰ ਨਿਗਮ ਦੀ ਐਫ.ਐਂਡ.ਸੀ.ਸੀ ਦੀ ਮੀਟਿੰਗ ਨਹੀਂ ਹੋ ਪਾ ਰਹੀ ਅਤੇ ਸ਼ਹਿਰ ਦੇ ਕਰੋੜਾਂ ਰੁਪਏ ਦੇ ਵਿਕਾਸ ਦੇ ਕੰਮ ਅੱਧਵਾਟੇ ਹੀ ਲਟਕ ਗਏ ਹਨ। ਉਨ੍ਹਾਂ ਕਿਹਾ ਕਿ ਜਿਹੜੇ ਮੇਅਰ ਦੇ ਖਿਲਾਫ 43 ਕੌਂਸਲਰਾਂ ਵੱਲੋਂ ਬੇਭਰੋਸਗੀ ਦੇ ਮਤੇ ’ਤੇ ਵੀਡਿਉਗ੍ਰਾਫੀ ਕਰਕੇ ਸਾਈਨ ਕਰ ਦਿੱਤੇ ਹੋਣ ਉਸ ਨੂੰ ਨੈਤਿਕ ਤੌਰ ‘ਤੇ ਕੁਰਸੀ ’ਤੇ ਬੈਠਣ ਦਾ ਕੋਈ ਹੱਕ ਨਹੀਂ ਅਤੇ ਉਸ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ, ਤਾਂ ਕਿ ਜਿਸ ’ਤੇ ਕੌਂਸਲਰਾਂ ਨੂੰ ਭਰੋਸਾ ਹੋਵੇ ਉਸ ਨੂੰ ਮੇਅਰ ਲਗਾਇਆ ਜਾ ਸਕੇ, ਤਾਂ ਕਿ ਸ਼ਹਿਰ ਦੇ ਵਿਕਾਸ ਦੇ ਕੰਮ ਹੋ ਸਕਣ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਮੇਅਰ ਸੰਜੀਵ ਬਿੱਟੂ ਦੇ ਰਾਜ ਵਿਚ ਜਿਹੜੇ ਵੀ ਵਿਕਾਸ ਦੇ ਕੰਮ ਹੋਏ ਹਨ, ਉਨ੍ਹਾਂ ਦੀ ਸੀ.ਬੀ.ਆਈ ਤੋਂ ਜਾਂਚ ਵੀ ਕਰਵਾਈ ਜਾਵੇ। ਕਿਉਕਿ ਪਟਿਆਲਾ ਸ਼ਹਿਰ ਦੇ ਇਤਿਹਾਸ ਵਿਚ ਇਹ ਪਹਿਲਾ ਮੇਅਰ ਹੈ, ਜਿਸ ਨੂੰ ਉਸ ਦੀ ਪਾਰਟੀ ਦੇ ਹੀ ਕੌਂਸਲਰ ਹੀ ਕੁਰਸੀ ਤੋਂ ਉਤਾਰਨਾ ਚਾਹੁੰਦੇ ਹਨ।
ਪ੍ਰਧਾਨ ਹਰਪਾਲ ਜੁਨੇਜਾ ਅਤੇ ਜੋਨੀ ਕੋਹਲੀ ਨੇ ਕਿਹਾ ਕਿ ਮਹਾਰਾਣੀ ਪ੍ਰਨੀਤ ਕੌਰ ਅਤੇ ਉਨ੍ਹਾ ਸਮਰਥਕ ਸਪੱਸ਼ਟ ਕਰਨ ਕਿ ਉਹ ਕਾਂਗਰਸ ਦੇ ਨਾਲ ਹਨ ਜਾਂ ਫੇਰ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ ਨਾਲ। ਉਹ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਇੱਕ ਪਾਸੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਸਿਸਵਾ ਫਾਰਮ ਵਿਚ ਮੀਟਿੰਗ ਕਰਕੇ ਉਨ੍ਰਾਂ ਦੇ ਨਾਲ ਚੱਲਣ ਐਲਾਨ ਕਰਦੇ ਹਨ ਅਤੇ ਕੁਝ ਸਮੇਂ ਬਾਅਦ ਹੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਜਾ ਕੇ ਮੀਟਿੰਗ ਕਰਦੇ ਹਨ। ਉਹ ਲੋਕਾਂ ਦੱਸਣ ਕਿ ਆਖਰ ਉਸ ਕਿਸੇ ਦੇ ਨਾਲ ਹਨ। ਪ੍ਰਧਾਨ ਜੁਨੇਜਾ ਅਤੇ ਜੋਨੀ ਕੋਹਲੀ ਨੇ ਕਿਹਾ ਕਿ ਇਸ ਸਾਰੇ ਘਟਨਾਕ੍ਰਮ ਵਿਚ ਕਾਂਗਰਸੀਆਂ ਦੀ ਮਨਸਾ ਸਾਹਮਣੇ ਆ ਗਈ ਹੈ ਕਿ ਉਨ੍ਹਾਂ ਨੂੰ ਪੰਜਾਬ ਦੇ ਲੋਕਾਂ ਨਾਲ ਕੋਈ ਲੈਣ ਦੇਣ ਨਹੀਂ, ਉਨ੍ਹਾਂ ਨੂੰ ਸਿਰਫ ਕੁਰਸੀ ਨਾਲ ਦਾ ਤੋਂ ਮੋਹ ਹੈ। ਜਿਨ੍ਹਾਂ ਵਿਚ ਮਹਾਰਾਣੀ ਪ੍ਰਨੀਤ ਕੌਰ ਵੀ ਸ਼ਾਮਲ ਹਨ, ਜਿਹੜੇ ਅਸਤੀਫਾ ਨਹੀਂ ਦੇ ਰਹੇ ਅਤੇ ਨਾ ਹੀ ਲੋਕਾਂ ਨੂੰ ਸਪੱਸ਼ਟ ਕਰ ਰਹੇ ਹਨ ਕਿ ਆਖਰ ਪੰਜਾਬ ਕਾਂਗਰਸ ਦੇ ਨਾਲ ਹਨ ਜਾਂ ਫੇਰ ਪੰਜਾਬ ਲੋਕ ਕਾਂਗਰਸ ਦੇ ਨਾਲ। ਇਸ ਮੌਕੇ ਕਰਨਵੀਰ ਕ੍ਰਾਂਤੀ, ਬਬਲੂ ਖੋਰਾ, ਹੈਪੀ ਲੋਹਟ, ਯੁਵਰਾਜ ਜੁਨੇਜਾ, ਅਕਾਸ਼ ਬੋਕਸਰ, ਮੋਂਟੀ ਗਰੋਵਰ, ਰਮਨ ਕੋਹਲੀ, ਸਹਿਜ ਮੱਕੜ, ਬਿੰਦਰ ਸਿੰਘ ਨਿੱਕੂ, ਦੀਪ ਰਾਜਪੂੁਤ, ਸਿਮਰ ਕੁਕਲ, ਕਿੰਨੀ ਸਰਾਉ, ਸਿਮਰਨ, ਹੈਪੀ ਮਿੱਤਲ, ਲਾਲੀ ਅੰਟਾਲ, ਕੁਨਾਲ ਮੱਟੂ, ਗੁਰਨੂਰ ਸਿੰਘ, ਅਭਿਸ਼ੇਕ ਸਿੰਘੀ, ਦਵਿੰਦਰ ਚਹਿਲ ਅਤੇ ਬਚਿੱਤਰ ਮਾਲੀ ਆਦਿ ਵੀ ਹਾਜ਼ਰ ਸਨ।

