ਪੰਜਾਬਪਟਿਆਲਾ

ਚੰਨੀ ਸਰਕਾਰ ’ਚ ਐਸ.ਸੀ. ਭਾਈਚਾਰੇ ਦੀ ਹੋ ਰਹੀ ਅਣਦੇਖੀ : ਜਗਮੋਹਨ ਚੌਹਾਨ

ਪਟਿਆਲਾ 17 ਨਵੰਬਰ (ਮਧੂਸਾਰ ਬਿਊਰੋ) ਭਗਵਾਨ ਵਾਲਮਿਕਿ ਦਲਿਤ ਚੇਤਨਾ ਮੰਚ ਦੇ ਪ੍ਰਧਾਨ ਜਗਮੋਹਨ ਚੌਹਾਨ ਨੇ ਮੋਗਾ ਵਿਖੇ ਸਫਾਈ ਸੇਵਕਾਂ ’ਤੇ ਹੋਏ ਲਾਠੀਚਾਰਜ ਦੀ ਕਰੜੇ ਸਬਦਾਂ ’ਚ ਨਿੰਦਾ ਕਰਦਿਆਂ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਅਗਵਾਈ ਵਾਲੀ ਸਰਕਾਰ ਤੋਂ ਲਾਠੀਚਾਰਜ ਕਰਨ ਵਾਲੇ ਪੁਲਿਸ ਅਧਿਕਾਰੀਆਂ ਖਿਲਾਫ਼ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਜਗਮੋਹਨ ਚੌਹਾਨ ਨੇ ਕਿਹਾ ਕਿ ਭਾਵੇਂ ਕਾਂਗਰਸ ਨੇ ਸਿਆਸੀ ਲਾਹਾ ਲੈਣ ਲਈ ਦਲਿਤ ਚਿਹਰਾ ਹੋਣ ਕਾਰਨ ਮੁੱਖ ਮੰਤਰੀ ਬਣਾਇਆ ਹੈ, ਪਰ ਫੇਰ ਵੀ ਐਸ.ਸੀ. ਭਾਈਚਾਰੇ ਦੀ ਵੱਡੇ ਪੱਧਰ ’ਤੇ ਅਣਦੇਖੀ ਪਾਈ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਚੰਨੀ ਸਰਕਾਰ ਨੇ 36,000 ਦੇ ਕਰੀਬ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਐਲਾਨ ਕੀਤਾ ਸੀ, ਜਦਕਿ ਸੱਚਾਈ ਇਹ ਹੈ ਕਿ 18,000 ਆਊਟ ਸਰੋਸਿੰਗ ਕਾਮਿਆਂ ਅਤੇ 5,000 ਦੇ ਕਰੀਬ ਡੇਲੀਵੇਜਿਜ ਕਾਮਿਆਂ ਨੂੰ ਪੱਕੇ ਹੋਣ ਦੀ ਕੋਈ ਉਮੀਦ ਨਹੀਂ ਹੈ। ਚੌਹਾਨ ਨੇ ਕਿਹਾ ਕਿ ਜਿਹੜੇ ਮੁਲਾਜ਼ਮਾਂ ਨੂੰ 36,000 ਕੈਟਾਗਿਰੀ ਵਿਚ ਲਿਆ ਗਿਆ ਉਸ ਵਿਚ ਐਸ.ਸੀ. ਭਾਈਚਾਰੇ ਨੂੰ ਰਾਹਤ ਤਾਂ ਕੀ ਦੇਣੀ ਸੀ ਉਨ੍ਹਾਂ ਨੂੰ ਇਸ ਕੈਟਾਗਿਰੀ ਵਿਚੋਂ ਬਾਹਰ ਰੱਖਕੇ ਪੱਖਪਾਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਚੰਨੀ ਸਰਕਾਰ ਵੱਲੋਂ ਵੱਡੇ ਵੱਡੇ ਲੁਭਾਵੇ ਵਾਅਦੇ ਕੀਤੇ ਜਾ ਰਹੇ ਹਨ, ਜਦ ਦਾਅਵੇ ਅਸਲੀਅਤ ਤੋਂ ਦੂਰ ਹਨ ਅਤੇ ਸੱਚਾਈ ਕੁਝ ਹੋਰ ਹੀ ਹੈ। ਜਗਮੋਹਨ ਚੌਹਾਨ ਨੇ ਮੰਗ ਕੀਤੀ ਕਿ ਵੱਖ ਵੱਖ ਕੈਟਾਗਰਾਈਜ਼ ਤਹਿਤ ਮੁਲਾਜ਼ਮਾਂ ਨੂੰ ਪੱਕਾ ਕਰਨਾ ਚਾਹੀਦਾ ਹੈ ਅਤੇ ਐਸ.ਸੀ. ਭਾਈਚਾਰੇ ਨੂੰ ਬਣਦੀ ਥਾਂ ਦੇਣੀ ਚਾਹੀਦੀ ਹੈ।

Leave a Reply

Your email address will not be published. Required fields are marked *