ਪੰਜਾਬ ਦਾ ਯੂਥ ਹੋਇਆ ਅਕਾਲੀ ਦਲ ਝੰਡੇ ਹੇਠ ਲਾਮਬੰਦ: ਹਰਪਾਲ ਜੁਨੇਜਾ
ਹਰਪਾਲ ਜੁਨੇਜਾ ਨੇ ਕੀਤਾ ਪਟਿਆਲਾ ਦੇ ਕਾਲਜਾਂ ਦਾ ਦੌਰਾ
ਪਟਿਆਲਾ, 17 ਨਵੰਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਪਟਿਆਲਾ ਸ਼ਹਿਰ ਤੋਂ ਉਮੀਦਵਾਰ ਹਰਪਾਲ ਜੁਨੇਜਾ ਨੇ ਕਿਹਾ ਕਿ ਐਸ.ਓ.ਆਈ ਦੇ ਆਗੂਆਂ ਨਾਲ ਪਟਿਆਲਾ ਦੇ ਕਾਲਜਾਂ ਦਾ ਦੌਰਾ ਕੀਤਾ ਅਤੇ ਐਸ.ਓ.ਆਈ ਦੇ ਯੂਨਿਟਾ ਦਾ ਗਠਨ ਕੀਤਾ। ਇਸ ਦੌਰਾਨ ਵੱਡੀ ਸੰਖਿਆ ਵਿਚ ਵਿਦਿਆਰਥੀਆਂ ਵੱਲੋਂ ਅਕਾਲੀ ਦਲ ਨਾਲ ਚੱਲਣ ਦਾ ਐਲਾਨ ਕੀਤਾ। ਇਸ ਮੌਕੇ ਪ੍ਰਧਾਨ ਹਰਪਾਲ ਜੁਨੇਜਾ ਨੇ ਕਿਹਾ ਕਿ ਕਾਂਗਰਸ ਨੇ ਘਰ ਘਰ ਨੌਕਰੀ ਦੇਣ ਦਾ ਐਲਾਨ ਕੀਤਾ ਸੀ ਪਰ ਬਾਅਦ ਵਿਚ ਪਤਾ ਲੱਗਿਆ ਕਿ ਉਹ ਨੌਕਰੀ ਲੋਕਾਂ ਦੇ ਘਰ ਘਰ ਦੇਣ ਦੀ ਬਜਾਏ ਆਪਣੇ ਘਰਦਿਆਂ ਨੂੰ ਦੇਣ ਲੱਗ ਪਏ। ਨਾ ਨੌਜਵਾਨਾ ਨੂੰ ਸਮਾਰਟ ਮੋਬਾਇਲ ਦਿੱਤੇ ਅਤੇ ਨਾ ਹੀ ਕਿਸੇ ਨੂੰ ਨੌਕਰੀ ਦਿੱਤੀ।
ਸਗੋਂ ਜਿਹੜੇ ਨੌਜਵਾਨ ਨੌਕਰੀਆਂ ਲੱਗੇ ਸਨ, ਉਨ੍ਹਾਂ ਨੂੰ ਵੀ ਹਟਾ ਦਿੱਤਾ। ਇਥੋਂ ਤੱਕ ਜੇਕਰ ਕਿਸੇ ਨੌਜਵਾਨ ਨੇ ਆਪਣਾ ਹੱਕ ਮੰਗਣ ਦੀ ਕੋਸ਼ਿਸ ਕੀਤੀ ਤਾਂ ਉਨ੍ਹਾਂ ’ਤੇ ਤਸੱਦਦ ਢਾਹਿਆ ਗਿਆ। ਸਾਡੀਆਂ ਧੀਆਂ ਭੈਣਾਂ ’ਤੇ ਲਾਠੀਚਾਰਜ ਕੀਤਾ ਗਿਆ। ਜਦੋਂ ਕਿ ਅਕਾਲੀ ਦਲ ਦੀ ਸਰਕਾਰ ਵਿਚ ਲੱਖਾਂ ਨੌਕਰੀਆਂ ਦਿੱਤੀਆਂ ਗਈਆਂ ਅਤੇ ਕੱਚੇ ਮੁਲਾਜਮਾਂ ਨੂੰ ਪੱਕੇ ਕੀਤਾ ਗਿਆ। ਜਿਸ ਦੇ ਕਾਰਨ ਹੁਣ ਪੰਜਾਬ ਦਾ ਨੌਜਵਾਨ ਕਾਂਗਰਸ ਨੂੰ ਸਬਕ ਸਿਖਾਉਣਾ ਚਾਹੁੰਦਾ ਹੈ ਅਤੇ ਨੌਜਵਾਨ ਅਕਾਲੀ ਦਲ ਦੇ ਝੰਡੇ ਹੇਠ ਲਾਮਬੰਦ ਹੋ ਚੁੱਕਿਆ ਹੈ। ਉਸ ਮੌਕੇ ਕਰਨਵੀਰ ਸਿੰਘ ਕ੍ਰਾਂਤੀ, ਪਟਿਆਲਾ ਸ਼ਹਿਰੀ ਪ੍ਰਧਾਨ ਮੋਂਟੀ ਗਰੋਵਰ, ਬਬਲੂ ਖੋਰਾ ਕੌਂਲਸਰ, ਹੈਪੀ ਲੋਹਟ, ਯੁਵਰਾਜ ਜੁਨੇਜਾ, ਅਕਾਸ ਬੋਕਸਰ, ਬਚਿੱਤਰ ਸਿੰਘ ਮੱਲੀ, ਬਿੰਦਰ ਸਿੰਘ ਨਿੱਕੂ, ਦੀਪ ਰਾਜਪੂਤ, ਸਿਮਰ ਕੁਕਲ, ਕਿੰਨੀ ਸਰਾਉ, ਗੁਰਨੂਰ ਸਿੰਘ ਰਾਣਾ, ਹੈਪੀ ਮਿੱਤਲ, ਲਾਲੀ ਅੰਟਾਲ, ਕੁਨਾਲ ਮੱਟੂ, ਅਭਿਸ਼ੇਕ ਸਿੰਘੀ, ਨੀਰਜ ਠਾਕੁਰ ਆਦਿ ਵਿਸ਼ੇਸ ਤੌਰ ’ਤੇ ਹਾਜ਼ਰ ਸਨ।

