ਪੰਜਾਬਪਟਿਆਲਾ

ਬਿਜਲੀ ਕਾਮਿਆਂ ਨੇ ਸੰਘਰਸ਼ ਨੂੰ ਹੋਰ ਤੇਜ ਕਰਨ ਦੀ ਦਿੱਤੀ ਚੇਤਾਵਨੀ

ਮੁੱਖ ਦਫਤਰ ਪਟਿਆਲਾ ਦੇ ਤਿੰਨੇ ਗੇਟਾਂ ਨੂੰ ਤਾਲੇ ਲੱਗੇ ਰਹੇ, ਦਫਤਰ ਦਾ ਕੰਮ ਠੱਪ।

ਬਿਜਲੀ ਮੁਲਾਜਮਾਂ ਵੱਲੋਂ ਹੈਡ ਆਫਿਸ ਅੱਗੇ ਪ੍ਰਦਰਸ਼ਨ ਅਤੇ ਦਫਤਰਾਂ ਅੱਗੇ ਰੋਸ ਰੈਲੀਆਂ

ਸਮੁੱਚੇ ਬਿਜਲੀ ਕਾਮੇ 26 ਨਵੰਬਰ ਤੱਕ ਮਾਸ ਕੈਜੂਅਲ ਲੀਵ ਤੇ ਰਹਿਣਗੇ।

ਚੇਅਰਮੈਨ ਸਮੇਤ ਡਾਇਰੈਕਟਰਜ ਵਿਰੁੱਧ ਕਾਲੇ ਝੰਡਿਆਂ ਨਾਲ ਰੋਸ ਵਿਖਾਵੇ ਅਤੇ ਵਰਕ ਟੂ ਰੂਲ ਅਨੁਸਾਰ ਕੰਮ ਕੀਤਾ ਜਾਵੇਗਾ।

2 ਦਸੰਬਰ ਨੂੰ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ਅੱਗੇ ਮੋਰਿੰਡਾ ਵਿਖੇ ਸੂਬਾ ਪੱਧਰੀ ਧਰਨਾ ।

ਪਟਿਆਲਾ, 18 ਨਵੰਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਬਿਜਲੀ ਮੁਲਾਜਮਾਂ ਵੱਲੋਂ ਪੀ.ਐਸ.ਈ.ਬੀ. ਜੁਆਇੰਟ ਫੋਰਮ ਦੇ ਸੱਦੇ ਤੇ ਲਗਾਤਾਰ ਚੋਥੇ ਦਿਨ ਹੈਡ ਆਫਿਸ ਪਟਿਆਲਾ ਦੇ ਤਿੰਨੇ ਗੇਟਾਂ ਸਮੇਤ ਸ਼ਕਤੀ ਸਦਨ ਦੇ ਰੋਸ ਪ੍ਰਦਰਸ਼ਨ ਜਾਰੀ ਰੱਖਿਆ ਗਿਆ। ਪੀ.ਐਸ.ਈ.ਬੀ. ਜੁਆਇੰਟ ਫੋਰਮ ਵਿੱਚ ਸਾਮਿਲ ਬਿਜਲੀ ਮੁਲਾਜਮਾਂ ਦੀਆਂ 12 ਪ੍ਰਮੁੱਖ ਜੱਥੇਬੰਦੀਆਂ ਦੇ ਮੈਂਬਰਾਂ ਨੇ ਵੱਡੀ ਗਿਣਤੀ ਵਿੱਚ ਰੋਸ ਪ੍ਰਦਰਸ਼ਨ ਕੀਤਾ ਅਤੇ ਪਾਵਰ ਮੈਨੇਜਮੈਂਟ ਦੇ ਖਿਲਾਫ ਨਾਅਰੇਬਾਜੀ ਕੀਤੀ। ਇਸ ਤੋਂ ਇਲਾਵਾ ਪੰਜਾਬ ਪੱਧਰ ਤੇ ਸਮੁੱਚੇ ਬਿਜਲੀ ਦਫਤਰਾਂ ਅੱਗੇ ਰੋਸ ਰੈਲੀਆਂ ਅਤੇ ਧਰਨੇ ਦੇ ਕੇ ਜੋਰਦਾਰ ਵਿਖਾਵੇ ਕੀਤੇ ਗਏ। ਬਿਜਲੀ ਮੁਲਾਜਮਾਂ ਦੀਆਂ ਪ੍ਰਮੁੱਖ ਜੱਥੇਬੰਦੀਆਂ ਸਮੇਤ ਭਰਾਤਰੀ ਜੱਥੇਬੰਦੀਆਂ ਦੇ ਵੱਡੀ ਗਿਣਤੀ ਵਿੱਚ ਬਿਜਲੀ ਕਾਮਿਆਂ ਨੇ ਹੈਡ ਆਫਿਸ ਪਟਿਆਲਾ ਦੇ ਤਿੰਨੇ ਗੇਟਾਂ ਅੱਗੇ ਜਬਰਦਸਤ ਰੋਸ ਪ੍ਰਦਰਸ਼ਨ ਕੀਤਾ। ਧਰਨੇ ਨੂੰ ਸੰਬੋਧਨ ਕਰਦਿਆਂ ਜੁਆਇੰਟ ਫੋਰਮ ਦੇ ਆਗੂਆਂ ਸਰਬ ਸਾਥੀ ਕਰਮਚੰਦ ਭਾਰਦਵਾਜ, ਕੁਲਦੀਪ ਸਿੰਘ ਖੰਨਾ, ਬਲਵਿੰਦਰ ਸਿੰਘ ਸੰਧੂ, ਜਗਰੂਮ ਸਿੰਘ ਮਹਿਮਦਪੁਰ, ਬਲਦੇਵ ਸਿੰਘ ਮੰਡਾਲੀ, ਹਰਪਾਲ ਸਿੰਘ, ਗੁਰਕਮਲ ਸਿੰਘ, ਨਛੱਤਰ ਸਿੰਘ, ਰਾਮ ਲੁਭਾਇਆ, ਰਜਿੰਦਰ ਸਿੰਘ ਦੁਧਾਲਾ, ਸੁਖਵਿੰਦਰ ਸਿੰਘ ਚਾਹਲ, ਜਗਜੀਤ ਸਿੰਘ ਕੋਟਲੀ ਅਤੇ ਮਨਜੀਤ ਕੁਮਾਰ ਨੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਪਾਵਰ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਦੀ ਸਖਤ ਨਿੰਦਾ ਕਰਦਿਆਂ ਕਿਹਾ ਕਿ ਉਹ ਜੱਥੇਬੰਦੀ ਨਾਲ ਕੀਤੇ ਸਮਝੋਤਿਆਂ ਨੂੰ ਲਾਗੂ ਕਰਨ ਤੋਂ ਇਨਕਾਰੀ ਹੈ। ਇਨ੍ਹਾਂ ਆਗੂਆਂ ਨੇ ਕਿਹਾ ਕਿ ਬਿਜਲੀ ਨਿਗਮ ਦੀ ਮੈਨੇਜਮੈਂਟ ਵੱਲੋਂ ਬਿਜਲੀ ਕਾਮਿਆਂ ਦੇ ਚਲ ਰਹੇ ਜਬਰਦਸਤ ਸੰਘਰਸ਼ ਦੋਰਾਨ ਜੋ ਤਨਖਾਹ ਸਕੇਲ ਜਾਰੀ ਕੀਤੇ ਗਏ ਹਨ ਉਨ੍ਹਾਂ ਉੱਪਰ ਸੰਘਰਸ਼ ਦੀ ਅਗਵਾਈ ਕਰ ਰਹੇ ਪੀ.ਐਸ.ਈ.ਬੀ. ਇੰਪਲਾਈਜ ਜੁਆਇੰਟ ਫੋਰਮ ਨੇ ਤਿੱਖਾ ਪ੍ਰਤੀਕਰਮ ਜਾਰੀ ਕੀਤਾ ਹੈ ਅਤੇ ਨਾਲ ਹੀ 15 ਨਵੰਬਰ ਤੋਂ 18 ਨਵੰਬਰ ਤੱਕ ਸਮੂਹ ਛੁੱਟੀ ਦੇ ਸੰਘਰਸ਼ ਪ੍ਰੋਗਰਾਮ ਨੂੰ 26 ਨਵੰਬਰ ਤੱਕ ਵਧਾ ਦਿੱਤਾ ਅਤੇ 2 ਦਸੰਬਰ ਨੂੰ ਬਠਿੰਡਾ ਵਿਖੇ ਸਵਾਈ ਧਰਨੇ ਦਾ ਐਲਾਨ ਵੀ ਕਰ ਦਿੱਤਾ ਹੈ। ਮੈਨੇਜਮੈਂਟ ਵੱਲੋਂ ਜਾਰੀ ਤਨਖਾਹਸਕੇਲਾਂ ਨੂੰ ਇਕਤਰਫਾ ਅਤੇ ਵੇਜ ਫਾਰਮੂਲੇਸ਼ਨ ਕਮੇਟੀ ‘ਚ ਮੁਲਾਜਮ ਜੱਥੇਬੰਦੀਆਂ ਸਮੇਤ ਪੀ.ਐਸ.ਈ.ਬੀ. ਇੰਪਲਾਈਜ ਜੁਆਇੰਟ ਫੋਰਮ ਦੀ ਨੁਮਾਇੰਦਗੀ ਅਤੇ ਸਲਾਹ ਮਸ਼ਵਰੇ ਤੋਂ ਬਿਨਾਂ ਐਲਾਨ ਕੀਤੇ ਗਏ ਹਨ। ਇਨ੍ਹਾਂ ਆਗੂਆਂ ਨੇ ਕਿਹਾ ਕਿ ਤਨਖਾਹ ਸਕੇਲ ਮਿਤੀ 1.12.2011 ਤੋਂ ਕਰਮਚਾਰੀਆਂ ਨੂੰ ਮਿਲਣਯੋਗ ਪੇ ਬੈਂਡ ਲਾਗੂ ਕਰਨ ਤੋਂ ਬਿਨਾਂ ਜਾਰੀ ਕੀਤੇ ਗਏ ਹਨ ਹਾਲਾਂਕਿ ਬਿਜਲੀ ਨਿਗਮ ਦੀ ਮੈਨੇਜਮੈਂਟ ਨੇ 1.12.11 ਤੋਂ ਪੇ ਬੈਂਡ ਦਾ ਲਾਭ ਦੇ ਕੇ ਪੇ ਰਵੀਜਨ ਕਰਨ ਉੱਪਰ ਸਹਿਮਤੀ ਦਿੱਤੀ ਹੋਈ ਹੈ । ਇਸ ਤਰ੍ਹਾਂ ਬਿਜਲੀ ਕਰਮਚਾਰੀਆਂ ਨਾਲ ਧੋਖਾ ਕੀਤਾ ਗਿਆ ਹੈ। ਪੇ ਰਵੀਜਨ ਉੱਪਰ ਹੋਰ ਪ੍ਰਤੀਕਰਮ ਜਾਰੀ ਕਰਦੇ ਹੋਏ ਦੱਸਿਆ ਕਿ ਬਿਜਲੀ ਨਿਗਮ ਨੇ ਵੀ ਪੰਜਾਬ ਸਰਕਾਰ ਵਾਂਗ ਹੀ 1.12.2011 ਤੋਂ ਮਿਲ ਰਹੇ ਲਾਭਾਂ ਨੂੰ ਛੱ ਛੱਡ ਕੇ ਪੇ ਰਵੀਜਨ ਕੀਤੀ ਹੈ ਜਿਸ ਨਾਲ ਪੇ ਰਵੀਜਨ ਦਾ 15 ਪ੍ਰਤੀਸ਼ਤ ਦੀ ਥਾਂ ਬਹੁਤ ਨਿਗੁਣਾ ਵਾਧਾ ਰਹਿ ਜਾਂਦਾ ਹੈ। ਮਿਤੀ 1.1.2016 ਦੀ ਪੇ ਰਵੀਜਨ ਦੀਆਂ ਤਨਖਾਹਾਂ ਵਿੱਚ 1.1.16 ਤੋਂ ਪਹਿਲਾਂ ਮਿਲਦੇ ਲਾਭਾਂ ਨੂੰ ਵੀ ਵਾਪਸ ਲੈ ਲਿਆ ਹੈ। ਨਵ ਨਿਯੁਕਤ ਕਰਮਚਾਰੀਆਂ ਨੂੰ ਅਸਲ ਅਰਥਾਂ ਵਿੱਚ ਪੇ ਰਵੀਜਨ ਦਾ ਲਾਭ ਦਿੱਤਾ ਹੀ ਨਹੀਂ ਜਾ ਰਿਹਾ। ਆਗੂਆਂ ਨੇ 16.7.20 ਤੋਂ ਬਾਅਦ ਨਵ ਨਿਯੁਕਤ ਕਰਮਚਾਰੀਆਂ ਉੱਪਰ ਕੇਂਦਰੀ ਤਨਖਾਹ ਕਮਿਸ਼ਨ ਲਾਗੂ ਕਰਨ ਦੀ ਵੀ ਨਿਖੇਧੀ ਕੀਤੀ। ਇਨ੍ਹਾਂ ਆਗੂਆਂ ਨੇ ਪਾਵਰ ਮੈਨੇਜਮੈਂਟ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਉਹ ਟਕਰਾ ਦੀ ਨੀਤੀ ਅਪਣਾ ਰਹੀ ਹੈ ਅਤੇ ਅਣਫੇਅਰ ਲੇਬਰ ਪ੍ਰੈਕਟਸ ਕਰਕੇ ਮੁਲਾਜਮ ਜੱਥੇਬੰਦੀਆਂ ਅਤੇ ਬਿਜਲੀ ਕਾਮਿਆਂ ਨੂੰ ਆਪਸ ਵਿੱਚ ਲੜਾਉਣ ਦੇ ਕੋਝੇ ਯਤਨ ਕਰ ਰਹੀ ਹੈ। ਇਨ੍ਹਾਂ ਆਗੂਆਂ ਨੇ 15 ਨਵੰਬਰ ਤੋਂ 26 ਨਵੰਬਰ ਤੱਕ ਕਰਮਚਾਰੀਆਂ ਦੇ ਸਮੂਹਿਕ ਛੁੱਟੀ ਤੇ ਜਾਣ ਨੂੰ ਜਾਇਜ ਠਹਿਰਾਉਂਦੇ ਹੋਏ ਕਿਹਾ ਕਿ ਮੈਨੇਜਮੈਂਟ ਅਤੇ ਸਰਕਾਰ ਪੱਧਰ ਤੇ ਹੋਈਆਂ ਮੀਟਿੰਗ ਵਿੱਚ ਬਣੀਆਂ ਸਹਿਮਤੀਆਂ ਨੂੰ ਲਾਗੂ ਨਾ ਕਰਕੇ ਬਿਜਲੀ ਵਰਗੇ ਸੰਵੇਦਨਸ਼ੀਲ ਅਦਾਰੇ ਦਾ ਸਨਅਤੀ ਮਾਹੋਲ ਖਰਾਬ ਕਰ ਰਹੀ ਹੈ। ਪੀ.ਐਸ.ਈ.ਬੀ. ਇੰਪਲਾਈਜ ਜੁਆਇੰਟ ਫੋਰਮ ਦੇ ਸਕੱਤਰ ਕਰਮਚੰਦ ਭਾਰਦਵਾਜ ਨੇ ਦੱਸਿਆ ਕਿ ਜੇ ਪੇ ਬੈਂਡ ਵਿੱਚ ਵਾਧਾ, ਪੇ ਰਵੀਜਨ ਅਤੇ ਹੋਰ ਮੰਨੀਆਂ ਮੰਗਾਂ ਲਾਗੂ ਨਾ ਕੀਤੀਆਂ ਤਾਂ ਬਿਜਲੀ ਕਾਮੇ ਆਪਣੇ 26 ਨਵੰਬਰ ਤੱਕ ਸਮੂਹਿਕ ਛੁੱਟੀ ਨੂੰ ਅੱਗੇ ਵਧਾਉਣਗੇ ਅਤੇ 2 ਦਸੰਬਰ ਨੂੰ ਮੋਰਿੰਡਾ ਵਿਖੇ ਸਵਾਈ ਧਰਨੇ ਉਪਰੰਤ ਆਪਣੇ ਸੰਘਰਸ਼ ਨੂੰ ਹੋਰ ਤੇਜ ਕਰਨਗੇ।

Leave a Reply

Your email address will not be published. Required fields are marked *