ਪੰਜਾਬ

ਹਰ ਵਿਅਕਤੀ ਨੂੰ ਬਾਬੇ ਨਾਨਕ ਦੇ ਉਪਦੇਸ਼ ਕਿਰਤ ਕਰੋ,ਵੰਡ ਛਕੋ ,ਨਾਮ ਜਪੋ ਤੇ ਅਮਲ ਕਰਨਾ ਚਾਹੀਦਾ:– ਰਾਜੂ ਖੰਨਾ।

ਕਾਲ਼ੇ ਕਾਨੂੰਨਾਂ ਨੂੰ ਰੱਦ ਕਰਨ ਦਾ ਐਲਾਨ ਹੋਣਾ,ਸਮੁੱਚਿਆ ਕਿਸਾਨ ਜਥੇਬੰਦੀਆਂ ਦੀ ਵੱਡੀ ਜਿੱਤ।

ਪ੍ਰਕਾਸ਼ ਪੁਰਬ ਨੂੰ ਸਮਰਪਿਤ ਵੱਖ-ਵੱਖ ਸਮਾਗਮਾਂ ਵਿੱਚ ਰਾਜੂ ਖੰਨਾ ਹੋਏ ਨਤਮਸਤਕ।

ਮੰਡੀਗੌਬਿੰਦਗੜ,19 ਨਵੰਬਰ (ਮਧੂਸਾਰ ਬਿਊਰੋ) ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮੰਡੀਗੌਬਿੰਦਗੜ ਦੀਆਂ ਸੰਗਤਾਂ ਵੱਲੋਂ ਕਰਵਾਏ ਗਏ ਧਾਰਮਿਕ ਸਮਾਗਮਾਂ ਵਿੱਚ ਜਿਥੇ ਵੱਡੀ ਗਿਣਤੀ ਸੰਗਤਾਂ ਵੱਲੋਂ ਸ਼ਮੂਲੀਅਤ ਕੀਤੀ ਗਈ ਉਂਥੇ ਗੁਰਦੁਆਰਾ ਪਾਤਸ਼ਾਹੀ ਛੇਵੀਂ ਨਸਰਾਲੀ, ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸ਼ਾਂਤੀ ਨਗਰ ਮੰਡੀਗੌਬਿੰਦਗੜ ਤੇ ਹੋਰ ਨਗਰਾ ਤੇ ਸ਼ਹਿਰਾਂ ਅੰਦਰ ਕਰਵਾਏ ਗਏ ਪ੍ਰੋਗਰਾਮਾਂ ਵਿੱਚ ਹਲਕਾ ਅਮਲੋਹ ਤੋਂ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਵਿਸ਼ੇਸ਼ ਤੌਰ ਤੇ ਸ਼ਾਮਲ ਹੋ ਕੇ ਸੰਗਤਾਂ ਨੂੰ ਵਧਾਈ ਦਿੱਤੀ। ਵੱਖ-ਵੱਖ ਸਮਾਗਮਾਂ ਨੂੰ ਸੰਬੋਧਨ ਕਰਦਿਆਂ ਰਾਜੂ ਖੰਨਾ ਨੇ ਕਿਹਾ ਕਿ ਅੱਜ ਸਾਨੂੰ ਸ੍ਰੀ ਗੁਰੂ ਨਾਨਕ ਦੇਵ ਦੀ ਬਾਣੀ ਤੇ ਦਰਸਾਏ ਮਾਰਗ ਤੇ ਚੱਲਦੇ ਹੋਏ ਕਿਰਤ ਕਰੋ,ਵੰਡ ਛਕੋ,ਨਾਮ ਜਪੋ ਦੇ ਉਪਦੇਸ਼ ਨੂੰ ਅਪਣਾਉਣਾ ਚਾਹੀਦਾ ਹੈ ।ਤਾ ਜੋ ਆਪਣੀ ਨੇਕ ਕਮਾਈ ਵਿਚੋਂ ਦਸਵੰਧ ਕੱਢਦੇ ਹੋਏ ਹਰ ਲੋੜਵੰਦ ਦੀ ਸਹਾਇਤਾ ਲਈ ਅੱਗੇ ਆਉਣਾ ਚਾਹੀਦਾ ਹੈ । ਤੇ ਅਪਣੀ ਜ਼ਿੰਦਗੀ ਨੂੰ ਸਫ਼ਲ ਬਣਾਉਣ ਲਈ ਗੁਰਬਾਣੀ ਦਾ ਪਾਠ ਕਰਕੇ ਨਾਮ ਵੀ ਜਪਣਾ ਚਾਹੀਦਾ ਹੈ।

ਉਹਨਾਂ ਕਿਹਾ ਕਿ ਅੱਜ ਸਮਾਜ ਵਿੱਚ ਪਣਪ ਰਹੀਆਂ ਬੁਰਾਈਆਂ ਨੂੰ ਲਾਂਭੇ ਕਰਨ ਲਈ ਵੀ ਸਾਨੂੰ ਸਾਰਿਆਂ ਨੂੰ ਉਪਰਾਲੇ ਕਰਨੇ ਚਾਹੀਦੇ ਹਨ। ਉਹਨਾਂ ਗੁਰਪੁਰਬ ਦੀ ਜਿਥੇ ਸੰਗਤਾਂ ਨੂੰ ਵਧਾਈ ਦਿੱਤੀ ਉਥੇ ਕਾਲ਼ੇ ਕਾਨੂੰਨਾਂ ਨੂੰ ਰੱਦ ਕਰਨ ਦੇ ਆਏ ਐਲਾਨ ਤੇ ਸਮੁੱਚੇ ਕਿਸਾਨ ਵਰਗ, ਮਜ਼ਦੂਰ ਤੇ ਵਪਾਰੀਆਂ ਦੀ ਵੱਡੀ ਜਿੱਤ ਦੱਸਦੇ ਹੋਏ ਕਿਸਾਨਾਂ ਤੇ ਸਘੰਰਸ਼ ਵਿੱਚ ਜੁਟੀਆਂ ਸਮੁੱਚਿਆ ਕਿਸਾਨ ਜਥੇਬੰਦੀਆਂ ਨੂੰ ਵਧਾਈ ਵੀ ਦਿੱਤੀ। ਇਸ ਮੌਕੇ ਤੇ ਵੱਖ-ਵੱਖ ਗੁਰਦੁਆਰਾ ਸਾਹਿਬਾਨ ਦੀਆ ਸਮੁੱਚੀਆਂ ਪ੍ਰਬੰਧਕ ਕਮੇਟੀਆਂ ਵੱਲੋਂ ਗੁਰਪ੍ਰੀਤ ਸਿੰਘ ਰਾਜੂ ਖੰਨਾ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਤੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਕ੍ਰਿਸ਼ਨ ਵਰਮਾ ਬੌਬੀ, ਸਾਬਕਾ ਪ੍ਰਧਾਨ ਨਗਰ ਕੌਂਸਲ ਮੰਡੀਗੌਬਿੰਦਗੜ ਹਰਪਾਲ ਸਿੰਘ ਨਸਰਾਲੀ, ਗੁਰਦੀਪ ਸਿੰਘ ਬਾਜਵਾ, ਬਸਪਾ ਆਗੂ ਹਰਚੰਦ ਸਿੰਘ,ਬੀਬੀ ਅੰਗਰੇਜ਼ ਕੌਰ,ਐਸ ਸੀ ਵਿੰਗ ਦੇ ਪ੍ਰਧਾਨ ਰਣਧੀਰ ਸਿੰਘ ਧੀਰਾ, ਭਾਗ ਸਿੰਘ ਪ੍ਰਧਾਨ, ਬਲਵਿੰਦਰ ਸਿੰਘ,ਗੁਰਪ੍ਰੀਤ ਸਿੰਘ ਨੋਨੀ, ਪ੍ਰਧਾਨ ਚਰਨਜੀਤ ਸਿੰਘ ਚੰਨਾ, ਪ੍ਰਧਾਨ ਜਸਵੰਤ ਸਿੰਘ,ਸਿਮਰਨ ਸਿੰਘ,ਬਾਰਾ ਸਿੰਘ, ਹਰਵਿੰਦਰ ਸਿੰਘ, ਰਾਜਿੰਦਰ ਸਿੰਘ ਖਜਾਨਚੀ, ਹਰਚਰਨ ਸਿੰਘ, ਜਸਵੀਰ ਸਿੰਘ,ਭਗਤ ਸਿੰਘ,ਮਨੋਹਰ ਸਿੰਘ ਖਾਲਸਾ, ਗੁਰਮੁਖ ਸਿੰਘ, ਸਤਨਾਮ ਸਿੰਘ ਫੌਜੀ, ਕ੍ਰਿਸ਼ਨ ਸਿੰਘ, ਬੇਅੰਤ ਸਿੰਘ, ਬਿਕਰਮਜੀਤ ਸਿੰਘ, ਲਖਵੀਰ ਸਿੰਘ, ਸੁਖਵਿੰਦਰ ਸਿੰਘ, ਅਮਨਦੀਪ ਸਿੰਘ,ਵਿੱਕੀ ਸਿੰਘ,ਬੀਬੀ ਰੁਪਿੰਦਰ ਕੌਰ,ਬੀਬੀ ਕੁਲਵੰਤ ਕੌਰ, ਬੀਬੀ ਗੁਰਮੀਤ ਕੌਰ,ਬੀਬੀ ਅਮ੍ਰਿਤ ਕੌਰ , ਕਰਨਵੀਰ ਸਿੰਘ ਸੋਢੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।

Leave a Reply

Your email address will not be published. Required fields are marked *