ਪੰਜਾਬਪਟਿਆਲਾ

ਵੀਰ ਹਕੀਕਤ ਰਾਏ ਸਕੂਲ ਵਿੱਖੇ ਗੁਰੂ ਨਾਨਕ ਦੇਵ ਜਯੰਤੀ ਮੌਕੇ ਲੇਖਣ ਪ੍ਰਤੀਯੋਗਤਾ ਆਯੋਜਿਤ

ਈਸ਼ਾ ਵਰਮਾ ਨੇ ਪ੍ਰਾਪਤ ਕੀਤਾ ਪਹਿਲਾ ਸਥਾਨ

ਪਟਿਆਲਾ, 20 ਨਵੰਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਵਸ ਨੂੰ ਸਮਰਪਿਤ ਪਟਿਆਲਾ ਦੇ ਵੀਰ ਹਕੀਕਤ ਰਾਏ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਗੁਰੂ ਨਾਨਕ ਦੇਵ ਲੇਖ ਲੇਖਣ ਪ੍ਰਤੀਯੋਗਤਾ ਕਰਵਾਈ ਗਈ ਜਿਸ ਵਿੱਚ ਪੰਜਵੀਂ ਤੇ ਛੇਵੀਂ ਕਲਾਸਾਂ ਦੇ 53 ਵਿਦਿਆਰਥੀਆਂ ਨੇ ਭਾਗ ਲਿਆ।

ਪ੍ਰਿੰਸੀਪਲ ਸ੍ਰੀਮਤੀ ਸਰਲਾ ਭਟਨਾਗਰ ਦੀ ਸਰਪ੍ਰਸਤੀ ਹੇਠ ਕਰਵਾਏ ਗਏ ਮੁਕਾਬਲੇ ਦਾ ਵਿਸ਼ਾ ” ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ” ਸੀ। ਇਸ ਮੁਕਾਬਲੇ ਵਿੱਚ ਵਿਦਿਆਰਥੀਆਂ ਨੇ ਆਪਣੀ ਲੇਖਣ ਕਲਾ ਦਾ ਪ੍ਰਦਰਸ਼ਨ ਕੀਤਾ। ਇਸ ਮੁਕਾਬਲੇ ਵਿਚ ਪਹਿਲੇ ਸਥਾਨ ‘ਤੇ ਛੇਵੀਂ ਕਲਾਸ ਦੀ ਵਿਦਿਆਰਥਣ ਈਸ਼ਾ ਵਰਮਾ, ਦੂਜੇ ਸਥਾਨ ‘ਤੇ ਯੋਗਿਤਾ ਤੇ ਇੰਦੂ ਜਦਕਿ ਤੀਜੇ ਸਥਾਨ ‘ਤੇ ਰਿਤਵਿਕ ਅਤੇ ਦਿਸ਼ਾ ਰਹੇ। ਇਸੇ ਤਰ੍ਹਾਂ ਪੰਜਵੀਂ ਜਮਾਤ ਵਿੱਚੋਂ ਡੇਲਿਜ਼ਾ ਸ਼ਰਮਾ ਨੇ ਪਹਿਲਾ ਸਥਾਨ, ਅਭਿਮਨਯੂ ਨੇ ਦੁੱਜਾ ਅਤੇ ਅਮਨਜੋਤ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਇਸ ਮੌਕੇ ਪ੍ਰਿੰਸੀਪਲ ਸਰਲਾ ਭਟਨਾਗਰ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਚੰਗੇ ਪ੍ਰਦਰਸ਼ਨ ਲਈ ਸਨਮਾਨਿਤ ਕੀਤਾ। ਇਸ ਦੌਰਾਨ ਮੈਡਮ ਅਮਨ, ਮਨੀਸ਼, ਸ਼ਾਲੂ ਕਪੁਰੀਆ, ਇੰਦੂ ਬਾਤਿਸ਼, ਨਰਬਦਾ, ਨਰੇਸ਼, ਅੰਜੂ ਬਾਲਾ ਅਤੇ ਹਰਸਿਮਰਨ ਵੀ ਮੌਜੂਦ ਸਨ।

Leave a Reply

Your email address will not be published. Required fields are marked *