ਪੰਜਾਬਪਟਿਆਲਾ

ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਹੋਈ ਮੀਟਿੰਗ

ਪ੍ਰਧਾਨ ਮੰਤਰੀ ਵੱਲੋਂ ਐਮ.ਐਸ.ਪੀ ਲਾਗੂ ਕਰਨ ਤੇ ਨਿੰਦਾ ਕੀਤੀ ਗਈ

ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) ਅੱਜ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਜਿਲਾ ਪਟਿਆਲਾ ਦੀ ਮੀਟਿੰਗ ਜਿਲਾ ਪ੍ਰਧਾਨ ਰਣਜੀਤ ਸਿੰਘ ਸਵਾਜਪੁਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਪ੍ਰਧਾਨ ਮੰਤਰੀ ਵੱਲੋਂ ਐਮ.ਐਸ.ਪੀ. ਸਾਰੇ ਦੇਸ਼ ਵਿੱਚ ਲਾਗੂ ਕਰਨ ਸਬੰਧੀ ਕੁੱਝ ਵੀ ਤਾਂ ਬੋਲਣ ਤੇ ਨਿੰਦਾ ਕੀਤੀ ਗਈ। ਸੰਯੁਕਤ ਮੋਰਚੇ ਦੀ ਅੱਜ ਹੋਣ ਵਾਲੀ ਮੀਟਿੰਗ ਵਿੱਚ ਜੋ ਵੀ ਫੈਸਲਾ ਆਵੇਗਾ ਜਥੇਬੰਦੀ ਵੱਲੋਂ ਹੂ—ਬ—ਹੂ ਲਾਗੂ ਕਰਨ ਦਾ ਫੈਸਲਾ ਕੀਤਾ। ਮੀਟਿੰਗ ਵਿੱਚ ਸਾਰੇ ਬੁਲਾਰਿਆਂ ਨੇ 1 ਸਾਲ ਤੋਂ ਚਲ ਰਹੇ ਕਿਸਾਨ ਮੋਰਚੇ ਵਿੱਚ ਐਨ.ਆਰ.ਆਈ. ਕਿਸਾਨ, ਮਜਦੂਰ, ਵਿਦਿਆਰਥੀ, ਨੌਜਵਾਨ, ਔਰਤਾਂ, ਲੰਗਰ ਲਾਉਣ ਵਾਲੇ ਭਰਾਵਾਂ ਦਾ ਅਤੇ ਲੋਕਲ ਮੀਡੀਆ ਦਾ ਧੰਨਵਾਦ ਕੀਤਾ।

760 ਤੋਂ ਜਿਆਦਾ ਸ਼ਹੀਦ ਹੋਏ ਕਿਸਾਨ ਸਾਥੀਆਂ ਨੂੰ ਸ਼ਰਧਾਂਜਲੀ ਦਿੱਤੀ ਗਈ। ਗੁਰਦੁਆਰਾ ਸਾਹਿਬ ਮੱਲੋ ਮਾਜਰਾ ਦੇ ਨੇੜੇ ਰਹਿੰਦੇ ਭਾਖੜਾ ਇਨਕਲੇਵ ਕਲੋਨੀ ਵਾਸੀਆਂ ਨੇ ਮੀਟਿੰਗ ਵਿੱਚ ਸ਼ਾਮਲ ਹੋ ਕੇ ਕਿਸਾਨਾਂ ਦੀ ਜਿੱਤ ਦੀ ਖੁਸ਼ੀ ਵਿੱਚ ਲੱਡੂ ਵੰਡੇ ਗਏ ਅਤੇ ਜੇਤੂ ਨਾਅਰੇ ਲਾਏ ਗਏ। ਮੀਟਿੰਗ ਵਿੱਚ ਸੂਬਾ ਆਗੂ ਸਤਵੰਤ ਸਿੰਘ ਵਜੀਦਪੁਰ ਸ਼ਾਮਲ ਹੋਏ। ਉਹਨਾਂ ਨੇ ਦਿੱਲੀ ਮੋਰਚੇ ਦੀ ਸਥਿਤੀ ਅਤੇ ਮੋਦੀ ਸਰਕਾਰ ਵੱਲੋਂ ਤਿੰਨੇ ਕਾਨੂੰਨ ਰੱਦ ਕਰਨ ਸਬੰਧੀ ਜਾਣਕਾਰੀ ਦਿੱਤੀ। ਸਾਰੇ ਆਗੂਆਂ ਨੂੰ ਨਵੀਂ ਭਰਤੀ ਕਰਨ ਦੇ ਲਈ ਮੈਂਬਰਸ਼ਿਪ ਦੀਆਂ ਕਾਪੀਆਂ ਦਿੱਤੀਆਂ ਗਈਆਂ ਤਾਂ ਜੋ ਆਉਣ ਵਾਲੇ ਦਿਨਾਂ ਵਿੱਚ ਜਥੇਬੰਦੀ ਨੂੰ ਬੁਲੰਦੀਆਂ ਉਪਰ ਪਹੁੰਚਾਇਆ ਜਾ ਸਕੇ। ਮੀਟਿੰਗ ਨੂੰ ਗੁਰਨਾਮ ਸਿੰਘ ਢੱਠਲ, ਜਗਤਾਰ ਸਿੰਘ ਬਰਸਟ, ਇੰਦਰ ਮੋਹਨ ਘੁਮਾਣਾ, ਸੁਰਿੰਦਰ ਪਾਲ ਗੌਂਸਪੁਰ, ਸੁਰਿੰਦਰ ਕਕਰਾਲਾ, ਪਵਨ ਪਸਿਆਣਾ, ਪਰਸੋਤਮ ਮੱਟ, ਇਕਬਾਲ ਸਿੰਘ ਸਵਾਜਪੁਰ, ਦਰਸ਼ਨ ਸਿੰਘ ਲਾਲੀ, ਰਣਜੀਤ ਸਿੰਘ ਵਜੀਦਪੁਰ, ਗੁਰਬਚਨ ਸਿੰਘ, ਬਬਲੀ ਰੰਨੋ, ਜਸਵੰਤ ਸਿੰਘ, ਸਰਬਜੀਤ ਸਿੰਘ ਬੂਟਾ ਸਿੰਘ ਵਾਲਾ, ਜਗਜੀਤ ਸਿੰਘ, ਸਤਵਿੰਦਰ ਸਿੰਘ ਨੇ ਮੀਟਿੰਗ ਨੂੰ ਸੰਬੋਧਨ ਕੀਤਾ।

Leave a Reply

Your email address will not be published. Required fields are marked *