ਹਰਿਆਣਾ ਦੇ ਮੁੱਖ ਮੰਤਰੀ ਨੇ ਮੇਵਾਤ ਮਾਡਲ ਸਕੂਲਾਂ ਦੇ ਅਧਿਆਪਕਾਂ ਤੇ ਹੋਰ ਸਟਾਫ ਨੂੰ ਦਿੱਤੀ ਵੱਡੀ ਸੌਗਾਤ
ਮੇਵਾਤ ਮਾਡਲ ਸਕੂਲ ਦੇ ਅਧਿਆਪਕ ਤੇ ਹੋਰ ਸਟਾਫ ਨੂੰ ਹੁਣ ਹਰਿਆਣਾ ਸਰਕਾਰ ਦੇ ਮੇਵਾਤ ਕੈਡਰ ਵਿਚ ਕੀਤਾ ਜਾਵੇਗਾ ਏਡਜਸਟ
ਚੰਡੀਗੜ੍ਹ, 20 ਨਵੰਬਰ (ਮਧੂਸਾਰ ਬਿਊਰੋ)- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਲੋਹਰ ਲਾਲ ਨੇ ਮੇਵਾਤ ਮਾਡਲ ਸਕੂਲਾਂ ਵਿਚ ਪੜਾਉਣ ਵਾਲੇ ਅਧਿਆਪਕਾਂ ਤੇ ਹੋਰ ਸਟਾਫ ਨੂੰ ਵੱਡੀ ਸੌਗਤਾ ਦਿੱਤੀ ਹੈ। ਮੇਵਾਤ ਡਿਵੇਲਪਮੈਂਟ ਬੋਰਡ ਦੇ ਤਹਿਤ ਸੰਚਾਲਿਤ ਮੇਵਾਤ ਮਾਡਲ ਸਕੂਲ ਹੁਣ ਹਰਿਆਣਾ ਸਰਕਾਰ ਦੇ ਸਿਖਿਆ ਵਿਭਾਗ ਵੱਲੋਂ ਚਲਾਏ ਜਾਣਗੇ। ਇੰਨ੍ਹਾਂ ਸਕੂਲਾਂ ਵਿਚ ਕੰਮ ਕਰ ਰਹੇ ਅਧਿਆਪਕ ਤੇ ਹੋਰ ਕਰਮਚਾਰੀਆਂ ਨੂੰ ਸਿਖਿਆ ਵਿਭਾਗ ਦੇ ਮੇਵਾਤ ਕੈਡਰ ਵਿਚ ਖਾਲੀ ਪਏ ਅਹੁਦਿਆਂ ‘ਤੇ ਏਡਜਸਟ ਕੀਤਾ ਜਾਵੇਗਾ। ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੇ ਇਸ ਫੈਸਲੇ ਨਾਲ ਮੇਵਾਤ ਮਾਡਲ ਸਕੂਲਾਂ ਨੂੰ ਵੱਡੀ ਰਾਹਤ ਮਿਲੀ ਹੈ।
ਇਕ ਸਰਕਾਰੀ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਮੇਵਾਤ ਵਿਚ ਚਲ ਰਹੇ ਮਾਡਲ ਸਕੂਲਾਂ ਨੂੰ ਮੇਵਾਤ ਡਿਵੇਲਪਮੈਂਟ ਬੋਰਡ ਰਾਹੀਂ ਸੰਚਾਲਿਤ ਕੀਤਾ ਜਾ ਰਿਹਾ ਸੀ। ਪਿਛਲੇ ਦਿਨਾਂ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਮੇਵਾਤ ਵਿਚ ਇਹ ਐਲਾਨ ਕੀਤਾ ਸੀ ਕਿ ਜਲਦੀ ਹੀ ਇੰਨ੍ਹਾਂ ਸਕੂਲਾਂ ਨੂੰ ਹਰਿਆਣਾ ਸਰਕਾਰ ਦੇ ਸਿਖਿਆ ਵਿਭਾਗ ਦੇ ਤਹਿਤ ਲਿਆਇਆ ਜਾਵੇਗਾ। ਮੁੱਖ ਮੰਤਰੀ ਦੇ ਇਸ ਐਲਾਨ ਦੇ ਤਹਿਤ ਇੰਨ੍ਹਾਂ ਸਕੂਲਾਂ ਵਿਚ ਕੰਮ ਕਰ ਰਹੇ ਜੋ ਵੀ ਅਧਿਆਪਕ ਹਰਿਆਣਾ ਸਰਕਾਰ ਦੇ ਸਰਵਿਸ ਰੂਲ ਦੇ ਮੁਤਾਬਕ ਯੋਗਤਾ ਪੂਰੀ ਕਰਦਾ ਹੈ, ਉਸ ਨੂੰ ਮੇਵਾਤ ਕੈਡਰ ਵਿਚ ਖਾਲੀ ਪਏ ਅਧਿਆਪਕਾਂ ਦੇ ਅਹੁਦਿਆਂ ‘ਤੇ ਏਡਜਸਟ ਕੀਤਾ ਜਾਵੇਗਾ। ਇਸ ਦੇ ਨਾਲ-ਨਾਲ ਕਾਨਟ੍ਰੈਕਟ ‘ਤੇ ਲੱਗੇ ਅਧਿਆਪਕਾਂ ਤੇ ਹੋਰ ਸਟਾਫ ਨੂੰ ਵੀ ਕਾਨਟ੍ਰੈਕਟ ਦੇ ਅਹੁਦਿਆਂ ‘ਤੇ ਏਡਜਸਟ ਕੀਤਾ ਜਾਵੇਗਾ।
ਬੁਲਾਰੇ ਨੇ ਦਸਿਆ ਕਿ ਮੇਵਾਤ ਮਾਡਲ ਸਕੂਲਾਂ ਵਿਚ ਲਾਇਬ੍ਰੇਰਿਅਨ ਦੇ ਅਹੁਦੇ ‘ਤੇ ਕੰਮ ਕਰ ਰਹੇ ਅਧਿਆਪਕਾਂ ਨੂੰ ਟੀਜੀਟੀ ਆਰਟ ਦੀ ਪੋਸਟ ‘ਤੇ ਏਡਜਸਟ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਯੂਨੀਵਰਸਿਟੀ ਤੋਂ ਡਿਗਰੀ ਲਈ ਅਧਿਆਪਕਾਂ ਨੂੰ ਕੋਰਟ ਦਾ ਫੈਸਲਾ ਆਉਣ ਤਕ ਉਸੀ ਅਹੁਦੇ ‘ਤੇ ਏਡਹਾਕ ਬੇਸ ‘ਤੇ ਰੱਖਿਆ ਜਾਵੇਗਾ।
ਬੁਲਾਰੇ ਨੇ ਦਸਿਆ ਕਿ ਅਧਿਆਪਕਾਂ ਤੇ ਹੋਰ ਸਟਾਫ ਨੂੰ ਹਰਿਆਣਾ ਦੇ ਸਿਖਿਆ ਵਿਭਾਗ ਵੱਲੋਂ ਤੈਅ ਕੀਤੇ ਗਏ ਸਰਵਿਸ ਰੂਲ ਦੇ ਮੁਤਾਬਕ ਹੀ ਪਦੋਓਨਤੀ ਮਿਲੇਗੀ। ਮੇਵਾਤ ਮਾਡਲ ਸਕੂਲ ਦੇ ਅਧਿਆਪਕਾਂ ਨੂੰ ਮੇਵਾਤ ਕੈਡਰ ਵਿਚ ਹੀ ਟ੍ਰਾਂਸਫਰ ਮਿਲ ਸਕੇਗੀ। ਅਧਿਆਪਕਾਂ ਨੂੰ ਸਿਨਓਰਿਟੀ ਵੀ ਮੇਵਾਤ ਕੈਡਰ ਦੇ ਸਰਵਿਸ ਰੂਲ ਦੇ ਮੁਤਾਬਕ ਦਿੱਤੀ ਜਾਵੇਗੀ। ਇੰਨ੍ਹਾਂ ਸਾਰੇ ਕਰਮਚਾਰੀਆਂ ‘ਤੇ ਹਰਿਆਂਣਾ ਸਿਵਲ ਸਰਵਿਸ ਰੂਲ ਲਾਗੂ ਹੋਵੇਗਾ। ਕਾਨਟ੍ਰੈਕਟ ‘ਤੇ ਕੰਮ ਕਰ ਰਹੇ ਕਰਮਚਾਰੀਅ ਕੰਨਟ੍ਰੈਕਟ ‘ਤੇ ਹੀ ਰਹਿਣਗੇ।

