ਮੁੱਖ ਮੰਤਰੀ ਨੇ ਆਸ਼ਾ ਵਰਕਰਾਂ ਨੁੰ ਆਯੂਸ਼ਮਾਨ ਭਾਰਤ ਯੋਜਨਾ ਦੇ ਤਹਿਤ ਕਵਰ ਕਰਨ ਲਈ ਅਪਣੀ ਪ੍ਰਸ਼ਾਸਨਿਕ ਮੰਜੂਰੀ ਪ੍ਰਦਾਨ ਕੀਤੀ – ਸਿਹਤ ਮੰਤਰੀ
ਭਾਰਤ ਸਰਕਾਰ ਨੂੰ ਇਸ ਨੂੰ ਲਾਗੂ ਕਰਨ ਦੇ ਲਈ 248.11 ਲੱਖ ਰੁਪਏ ਦੀ ਰਕਮ ਤਹਿਤ ਪ੍ਰਸਤਾਵ ਭੇਜਿਆ- ਅਨਿਲ ਵਿਜ
ਚੰਡੀਗੜ੍ਹ, 28 ਫਰਵਰੀ (ਮਧੂਸਾਰ ਬਿਊਰੋ)- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਆਸ਼ਾ (ਮਾਨਤਾ ਪ੍ਰਾਪਤ ਸਮਾਜਿਕ ਕਾਰਜਕਰਤਾ) ਵਰਕਰਾਂ ਨੂੰ ਆਯੂਸ਼ਮਾਨ ਭਾਰਤ-ਪ੍ਰਧਾਨ ਮੰਤਰੀ ਜਨ ਅਰੋਗ ਯੋਜਨਾ (ਏਬੀ-ਪੀਐਮਜੇਏਵਾਈ) ਦੇ ਤਹਿਤ ਕਵਰ ਕਰਨ ਲਈ ਆਪਣੀ ਪ੍ਰਸਾਸ਼ਨਿਕ ਮੰਜੂਰੀ ਪ੍ਰਦਾਨ ਕਰ ਦਿੱਤੀ ਹੈ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਹਰਿਆਣਾ ਦੇ ਸਿਹਤ ਮੰਤਰੀ ਸ੍ਰੀ ਅਨਿਲ ਵਿਜ ਨੇ ਦਸਿਆ ਕਿ ਮੁੱਖ ਮੰਤਰੀ ਨੇ ਪਿਛਲੀ 27 ਜੁਲਾਈ, 2021 ਨੂੰ ਆਯੂਸ਼ਮਾਨ ਭਾਰਤ ਬੀਮਾ ਯੋਜਨਾ ਅਤੇ ਹੋਰ ਸਿਹਤ ਬੀਮਾ ਯੋਜਨਾ ਦੇ ਸਬੰਧ ਵਿਚ ਆਯੋਜਿਤ ਮੀਟਿੰਗ ਵਿਚ ਐਲਾਨ ਕੀਤਾ ਸੀ ਕਿ ਵਿਮੁਕਤ ਘੁਮੰਤੂ ਜਾਤੀ, ਮੁੱਖ ਮੰਤਰੀ ਪਰਿਵਾਰ ਸਮਰਿੱਧ ਯੋਜਨਾ ਅਤੇ ਨਿਰਮਾਣ ਕਾਰਜ ਵਿਚ ਲੱਗੇ ਕਾਮਿਆਂ ਨੂੰ ਵੀ ਆਯੂਸ਼ਮਾਨ ਭਾਰਤ ਬੀਮਾ ਯੋਜਨਾ ਦੇ ਤਹਿਤ ਕਵਰ ਕੀਤਾ ਜਾਵੇਗਾ। ਇਸ ਦੇ ਨਾਲ ਹੀ ਨੰਬਰਦਾਰਾਂ, ਚੌਕੀਦਾਰਾਂ, ਆਸ਼ਾ ਕਾਰਜਕਰਤਾਵਾਂ, ਆਂਗਨਵਾੜੀ ਕਾਰਜਕਰਤਾਵਾਂ, ਮਨਰੇਗਾ ਕਾਰਜਕਰਤਾਵਾਂ, ਸਟ੍ਰੀਟ ਵੈਂਡਰ, ਰਿਕਸ਼ਾ ਚਾਲਕਾਂ ਅਤੇ ਆਟੋ ਡਰਾਈਵਰ ਆਯੂਸ਼ਮਾਨ ਭਾਰਤ ਯੋਜਨਾ ਵਿਚ ਸ਼ਾਮਿਲ ਹੋਣਗੇ।
ਸ੍ਰੀ ਵਿਜ ਨੇ ਦਸਿਆ ਕਿ ਆਸ਼ਾ ਵਰਕਰਾਂ ਨੂੰ ਆਯੂਸ਼ਮਾਨ ਭਾਰਤ ਯੋਜਨਾ ਵਿਚ ਕਵਰ ਕਰਨ ਲਈ ਕੌਮੀ ਸਿਹਤ ਮਿਸ਼ਨ ਹਰਿਆਣਾ ਨੇ ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੂੰ ਇਸ ਪਰਿਯੋਜਨਾ ਨੂੰ ਲਾਗੂ ਕਰਨ ਲਈ (ਪੋ੍ਰਜੈਕਟ ਇੰਮਲੀਮੈਂਟੇਸ਼ਨ ਪਲਾਨ 2022-23) 248.11 ਲੱਖ ਰੁਪਏ ਦੀ ਰਕਮ ਤਹਿਤ ਪ੍ਰਸਤਾਵ ਭੇਜਿਆ ਗਿਆ ਹੈ। ਉਨ੍ਹਾਂ ਨੇ ਦਸਿਆ ਕਿ ਜੇਕਰ ਕੇਂਦਰ ਸਰਕਾਰ ਵੱਲੋਂ ਇਸ ਪਰਿਯੋਜਨਾ ਨੂੰ ਲਾਗੂ ਕਰਨ ਲਈ (ਪੋ੍ਰਜੈਕਟ ਇੰਲੀਮੇਂਟੇਸ਼ਨ ਪਲਾਨ 2022-23) 248.11 ਲੱਖ ਰੁਪਏ ਦੀ ਰਕਮ ਮੰਜੂਰ ਨਹੀਂ ਕੀਤੀ ਜਾਂਦੀ ਹੈ ਤਾਂ ਉਸ ਸਥਿਤੀ ਵਿਚ ਸਾਲ 2022-23 ਅਤੇ ਉਸ ਦੇ ਬਾਅਦ ਇਸ ਰਕਮ ਨੂੰ ਰਾਜ ਦੇ ਪਲਾਨ ਬਜਟ ਤੋਂ ਉਪਲਬਧ ਕਰਵਾਇਆ ਜਾਵੇਗਾ।

