ਹਰਿਆਣਾ ਨੁੰ ਸਵੱਛਤਾ ਸਰਵੇਖਣ ਵਿਚ ਦੇਸ਼ ਵਿਚ ਦੂਜਾ ਸਥਾਨ ਮਿਲਿਆ
ਮੁੱਖ ਮੰਤਰੀ ਦੇ ਕੁਸ਼ਲ ਮਾਰਗਦਰਸ਼ਨ ਵਿਚ ਸਰਕਾਰ ਨੇ ਇਸ ਦਿਸ਼ਾ ਵਿਚ ਵਿਆਪਕ ਕਦਮ ਚੁੱਕੇ
ਚੰਡੀਗੜ੍ਹ, 20 ਨਵੰਬਰ (ਮਧੂਸਾਰ ਬਿਊਰੋ)- ਹਰਿਆਣਾ ਵਿਚ ਵਿਆਪਕ ਪੱਧਰ ‘ਤੇ ਸਵੱਛਤਾ ਨੂੰ ਪ੍ਰਾਥਮਿਕਤਾ ਦਿੱਤੇ ਜਾਣ ਦੇ ਫਲਸਰੂਪ ਭਾਰਤ ਸਰਕਾਰ ਦੇ ਸਵੱਛ ਸਰਵੇਖਣ-2021 ਵਿਚ 100 ਤੋਂ ਘੱਟ ਸ਼ਹਿਰੀ ਸਥਾਨਕ ਨਿਗਮਾਂ ਦੀ ਸ਼੍ਰੇਣੀ ਵਿਚ ਰਾਜ ਨੂੰ ਦੂਜਾ ਸਥਾਨ ਪ੍ਰਾਪਤ ਹੋਇਆ ਹੈ। ਹਰਿਆਣਾ 1745 ਦੇ ਸਕੋਰ ਦੇ ਨਾਲ ਦੂਜਾ ਸਥਾਨ ‘ਤੇ ਰਿਹਾ ਜਦੋਂ ਕਿ ਝਾਰਖੰਡ ਰਾਜ ਪਹਿਲੇ ਸਥਾਨ ‘ਤੇ ਹੈ।
ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਸੂਬੇ ਨੂੰ ਸਵੱਛ ਅਤੇ ਹਰਾ ਭਰਿਆ ਰੱਖਣ ਦੇ ਲਈ ਕੀਤੇ ਗਏ ਠੋਸ ਯਤਨਾਂ ਦੇ ਲਈ ਸੂਬਾਵਾਸੀਆਂ ਅਤੇ ਵਿਭਾਗ ਦੇ ਅਧਿਕਾਰੀਆਂ ਨੂੰ ਵਧਾਈ ਦਿੰਦੇ ਹੋਏ ਅਪੀਲ ਕੀਤੀ ਕਿ ਅਗਲੇ ਸਰਵੇਖਣ ਵਿਚ ਪਹਿਲਾਂ ਸਥਾਨ ਪ੍ਰਾਪਤ ਕਰਨ ਦਾ ਟੀਚਾ ਰਖਿਆ ਜਾਵੇਗਾ।
ਕੇਂਦਰੀ ਰਿਹਾਇਸ਼ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਮੰਤਰੀ ਹਰਦੀਪ ਸਿੰਘ ਪੂਰੀ ਨੇ ਨਵੀਂ ਦਿੱਲੀ ਵਿਚ ਆਯੋਜਿਤ ਇਕ ਸਮਾਰੋਹ ਵਿਚ ਵੱਲੋਂ ਇਹ ਪੁਰਸਕਾਰ ਪ੍ਰਾਪਤ ਕਰਨ ਆਏ ਅਧਿਕਾਰੀਆਂ ਨੂੰ ਸਨਮਾਨਿਤ ਕੀਤਾ।
ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੇ ਕੁਸ਼ਲ ਮਾਰਗਦਰਸ਼ਨ ਵਿਚ ਰਾਜ ਸਰਕਾਰ ਨੇ ਇਸ ਦਿਸ਼ਾ ਵਿਚ ਵਿਆਪਕ ਕਦਮ ਚੁੱਕੇ ਹਨ। ਸੋਨੀਪਤ ਵਿਚ ਕੂੜੇ ਦੇ ਵਿਸਤਾਰਣ ਦੇ ਲਈ ਵੇਸਟ ਟੂ ਏਨਰਜੀ ਪਲਾਂਟ ਸਥਾਪਿਤ ਕੀਤਾ ਗਿਆ ਹੈ ਜਿਸ ਨਾਲ ਰੋਜਾਨਾ 8 ਮੇਗਾਵਾਟ ਬਿਜਲੀ ਉਤਪਨ ਹੋ ਰਹੀ ਹੈ, ਜਿਸ ਦੇ ਫਲਸਰੂਪ ਰਾਜ ਇਸ ਮੁਕਾਮ ਨੂੰ ਹਾਸਲ ਕਰਨ ਵਿਚ ਸਫਲ ਰਿਹਾ ਹੈ। ਇਸ ਤੋਂ ਇਲਾਵਾ, ਪੇ੍ਰਰਕ ਡੀਅਏਯੂਯੂਆਰ ਸਨਮਾਨ (ਜੋ ਛੇ ਚੋਣ ਸੰਕੇਤਕ ਦੇ ਆਧਾਰ 'ਤੇ ਸ਼ਹਿਰਾਂ ਦਾ ਵਰਗੀਕਰਣ ਕਰੇਗਾ) ਨਾਮਕ ਨਵੀਂ ਸ਼੍ਰੇਣੀ ਦੇ ਤਹਿਤ ਗੁਰੂਗ੍ਰਾਮ, ਰੋਹਤਕ ਅਤੇ ਕਰਨਾਲ ਨੂੰ ਅਨੁਪਮ (ਗੋਲਡਨ) zੇਣੀ, ਪੰਚਕੂਲਾ, ਫਰੀਦਾਬਾਦ ਅਤੇ ਨੀਲੋਖੇੜੀ ਨੂੰ ਉਜਵਲ (ਸਿਲਵਰ) ਸ਼੍ਰੇਣੀ ਦੇ ਤਹਿਤ ਅਤੇ ਅੰਬਾਲਾ ਨੂੰ ਆਰੋਹੀ (ਆਕਾਸ਼ੀ) ਸ਼੍ਰੇਣੀ ਦੇ ਤਹਿਤ ਮਾਨਤਾ ਦਿੱਤੀ ਗਈ ਹੈ। ਇਸ ਤਰ੍ਹਾ ਹਰਿਆਣਾ ਦੇ ਸੱਤ ਸ਼ਹਿਰਾਂ ਨੇ ਸਵੱਛ ਸਰਵੇਖਣ-2021 ਵਿਚ ਸਨਮਾਨ ਹਾਸਲ ਕੀਤਾ ਹੈ।
ਸਵੱਛ ਅਤੇ ਹਰਿਤ ਹਰਿਆਣਾ ਯਕੀਨੀ ਕਰਨ ਦੇ ਲਈ ਰਾਜ ਵੱਲੋਂ ਚੁੱਕੇ ਗਏ ਪ੍ਰਮੁੱਖ ਕਦਮਾਂ ਵਿਚ ਸੁੱਖੇ ਕੂੜੇ ਨੂੰ ਵੱਖ ਕਰਨ ਦੇ ਲਈ ਰਾਜ ਦੇ 60 ਸ਼ਹਿਰਾਂ ਵਿਚ 93 ਐਮਆਰਐਫ ਕੇਂਦਰ ਸਥਾਪਿਤ ਕਰਨਾ ਸ਼ਾਮਿਲ ਹੈ, ਜਿੱਥੇ 1800 ਤੋਂ ਵੱਧ ਕੂੜਾ ਬੀਨਣ ਵਾਲਿਆਂ ਨੂੰ ਰੁਜਗਾਰ ਪ੍ਰਾਪਤ ਹੋਇਆ ਹੈ। ਇਸ ਤੋਂ ਇਲਾਵਾ, ਰਾਜ ਵਿਚ 11,000 ਤੋਂ ਵੱਧ ਘਰਾਂ ਵਿਚ ਹੋਮ ਕੰਪੋਸਟਿੰਗ ਸ਼ੁਰੂ ਕੀਤੀ ਗਈ ਹੈ ਤਾਂ ਜੋ ਸਵੱਛ ਸਰਵੇਖਣ ਵਿਚ ਉਨ੍ਹਾਂ ਦੀ ਭਾਗੀਦਾਰੀ ਯਕੀਨੀ ਹੋ ਸਕੇ।

