ਸੁਖਬੀਰ ਬਾਦਲ ਦਾ 4 ਦਸੰਬਰ ਨੂੰ ਅਮਲੋਹ ਆਮਦ ਤੇ ਕੀਤਾ ਜਾਵੇਗਾ ਭਰਵਾਂ ਸਵਾਗਤ:– ਰਾਜੂ ਖੰਨਾ।
ਪਿੰਡ ਫਤਿਹਗੜ੍ਹ ਨਿਊਆ, ਜੱਲੋਵਾਲ, ਸਿਰਾਜ ਮਾਜਰਾ, ਲੁਹਾਰਮਾਜਰਾ, ਡਡਹੇੜੀ, ਕੋਟਲਾ ਤੇ ਤਲਵਾੜਾ ਵਿਖੇ ਹੋਇਆ ਭਰਵੀਆਂ ਮੀਟਿੰਗਾਂ।
ਮੰਡੀਗੌਬਿੰਦਗੜ,22 ਨਵੰਬਰ (ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ 4 ਦਸੰਬਰ ਨੂੰ ਹਲਕਾ ਅਮਲੋਹ ਅੰਦਰ 12 ਵਜੇ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ। ਇਸ ਰੈਲੀ ਵਿੱਚ ਪੁੱਜਣ ਸਮੇਂ ਹਲਕਾ ਅਮਲੋਹ ਦੀਆ ਸੰਗਤਾਂ ਵੱਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਗਰਮਜੋਸ਼ੀ ਨਾਲ ਭਰਵਾਂ ਸਵਾਗਤ ਕੀਤਾ ਜਾਵੇਗਾ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਹਲਕਾ ਅਮਲੋਹ ਤੋਂ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਸੁਖਬੀਰ ਸਿੰਘ ਬਾਦਲ ਦੀ ਅਮਲੋਹ ਆਮਦ ਨੂੰ ਲੈਕੇ ਸਰਕਲ ਮੰਡੀਗੌਬਿੰਦਗੜ ਦੇ ਵੱਖ-ਵੱਖ ਪਿੰਡਾਂ ਵਿੱਚ ਭਰਵੀਆਂ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕੀਤਾ। ਰਾਜੂ ਖੰਨਾ ਨੇ ਕਿਹਾ ਕਿ ਜਿਥੇ ਪਹਿਲਾਂ ਕੈਪਟਨ ਦੀ ਕਾਂਗਰਸ ਸਰਕਾਰ ਨੇ ਸਾਢੇ ਚਾਰ ਸਾਲਾਂ ਵਿੱਚ ਲੋਕਾਂ ਨੂੰ ਝੂਠੇ ਵਾਅਦੇ ਕਰਕੇ ਗੁੰਮਰਾਹ ਕਰਕੇ ਰੱਖਿਆ। ਉਥੇ ਚੰਨੀ ਸਰਕਾਰ ਵੀ ਵਾਅਦਿਆਂ ਦੀ ਝੜੀ ਲਗਾ ਕਿ ਲੋਕਾਂ ਨੂੰ ਭਰਮਾਉਣ ਵਿੱਚ ਲੱਗੀ ਹੋਈ ਹੈ।
ਜਿਸ ਤੋਂ ਲੋਕ ਭਲੀ ਭਾਂਤ ਜਾਣੂ ਹਨ। ਉਹਨਾਂ ਝਾੜੂ ਪਾਰਟੀ ਦੀ ਗੱਲ ਕਰਦਿਆਂ ਕਿਹਾ ਕਿ ਇਸ ਪਾਰਟੀ ਦੇ ਆਗੂ ਵੀ ਹੋਰਨਾਂ ਪਾਰਟੀਆਂ ਖਿਲਾਫ ਗੁੰਮਰਾਹਕੁੰਨ ਪ੍ਰਚਾਰ ਕਰਕੇ ਆਪਣੇ ਆਪ ਨੂੰ ਪੰਜਾਬ ਦਾ ਹਿਤੈਸ਼ੀ ਅਖਵਾ ਰਹੇ ਹਨ। ਜਿਹਨਾਂ ਦੀ ਪੋਲ ਕੇਜਰੀਵਾਲ ਦੀ ਦਿੱਲੀ ਸਰਕਾਰ ਵਿੱਚ ਖੁੱਲ ਚੁੱਕੀ ਹੈ। ਜੋ ਪੰਜਾਬ ਆ ਕਿ ਲੋਕਾਂ ਨੂੰ ਝੂਠੀਆਂ ਗਰੰਟੀਆ ਦੇ ਕਿ ਗੁੰਮਰਾਹ ਕਰ ਰਹੇ ਹਨ ਤੇ ਉਹਨਾਂ ਦੀ ਦਿੱਲੀ ਸਰਕਾਰ ਹਰ ਪੱਖ ਤੋਂ ਬੂਰੀ ਤਰਾਂ ਫੇਲ੍ਹ ਹੋ ਚੁੱਕੀ ਹੈ। ਰਾਜੂ ਖੰਨਾ ਨੇ ਵੱਖ-ਵੱਖ ਪਿੰਡਾਂ ਦੇ ਵਰਕਰਾਂ ਤੇ ਆਗੂਆਂ ਨੂੰ ਅਪੀਲ ਕੀਤੀ ਕਿ ਉਹ 4 ਦਸੰਬਰ ਨੂੰ ਅਮਲੋਹ ਵਿਖੇ ਵੱਡੀ ਗਿਣਤੀ ਵਿੱਚ ਪੁੱਜ ਕਿ ਸੁਖਬੀਰ ਸਿੰਘ ਬਾਦਲ ਦੀ ਪ੍ਰੋਗਰਾਮਾਂ ਤੇ ਨੀਤੀਆਂ ਤੋ ਜਾਣੂ ਹੋਣ ਤਾ ਜੋ 2022 ਵਿੱਚ ਲੋਕ ਹਿਤੈਸ਼ੀ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੀ ਸਰਕਾਰ ਪੂਰਨ ਬਹੁਮਤ ਨਾਲ ਬਣਾਈ ਜਾ ਸਕੇ। ਅੱਜ ਰਾਜੂ ਖੰਨਾ ਵੱਲੋਂ ਪਿੰਡ ਫਤਿਹਗੜ੍ਹ ਨਿਊਆ, ਜੱਲੋਵਾਲ, ਸਿਰਾਜਮਾਜਰਾ, ਲੁਹਾਰਮਾਜਰਾ, ਡਡਹੇੜੀ, ਕੋਟਲਾ ਤੇ ਤਲਵਾੜਾ ਵਿਖੇ ਭਰਵੀਆਂ ਮੀਟਿੰਗਾਂ ਕੀਤੀਆਂ ਗਈਆਂ। ਇਸ ਮੌਕੇ ਤੇ ਵੱਖ-ਵੱਖ ਪਿੰਡਾ ਦੇ ਆਗੂਆਂ ਵੱਲੋਂ ਗੱਠਜੋੜ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਤੇ ਸੀਨੀਅਰ ਆਗੂ ਜਤਿੰਦਰ ਸਿੰਘ ਧਾਲੀਵਾਲ, ਸਰਕਲ ਪ੍ਰਧਾਨ ਜਥੇਦਾਰ ਜਰਨੈਲ ਸਿੰਘ ਮਾਜਰੀ,ਸਰਕਲ ਯੂਥ ਪ੍ਰਧਾਨ ਗੁਰਮਿੰਦਰ ਸਿੰਘ ਗਰਚਾ, ਬਸਪਾ ਆਗੂ ਭੁਪਿੰਦਰ ਸਿੰਘ ਡਡਹੇੜੀ, ਗੁਰਮੀਤ ਸਿੰਘ ਭੱਦਲਥੂਹਾ,ਪ੍ਰਦੀਪ ਸਿੰਘ ਕਾਹਲੋ, ਕੁਲਵੰਤ ਸਿੰਘ ਫਤਿਹਗੜ੍ਹ ਨਿਊਆ,ਡਾ ਨਿਰਮੈਲ ਸਿੰਘ, ਕਰਨੈਲ ਸਿੰਘ, ਜਸਪਾਲ ਸਿੰਘ ਨਿਊਆ,ਗੁਰਮੁੱਖ ਸਿੰਘ,
ਕਰਤਾਰ ਸਿੰਘ, ਸੁਖਦੇਵ ਸਿੰਘ, ਬਲਵੀਰ ਸਿੰਘ ਸਾਬਕਾ ਸਰਪੰਚ ਜੱਲੋਵਾਲ, ਲਖਵੀਰ ਸਿੰਘ ਸਾਬਕਾ ਸਰਪੰਚ ਜੱਲੋਵਾਲ,ਸੰਤ ਸਿੰਘ ਨੰਬਰਦਾਰ, ਬਲਜੀਤ ਸਿੰਘ, ਹਰਮਿੰਦਰ ਸਿੰਘ ਸਿਰਾਜਮਾਜਰਾ, ਰਾਜਿੰਦਰ ਸਿੰਘ ਭੱਟੀ,ਮੁਕੰਦ ਸਿੰਘ ਸਾਬਕਾ ਸਰਪੰਚ ਲੁਹਾਰ ਮਾਜਰਾ,ਪਾਲ ਸਿੰਘ ਸਾਬਕਾ ਸਰਪੰਚ ਲੁਹਾਰ ਮਾਜਰਾ, ਪ੍ਰਧਾਨ ਉੱਜਲ ਸਿੰਘ,ਕਿਸਾਨ ਆਗੂ ਗੁਰਜੀਤ ਸਿੰਘ, ਸੀਨੀਅਰ ਆਗੂ ਡਾ ਮਨਜੀਤ ਸਿੰਘ ਲੁਹਾਰਮਾਜਰਾ, ਜਥੇਦਾਰ ਬਲਵਿੰਦਰ ਸਿੰਘ ਡਡਹੇੜੀ, ਜਥੇਦਾਰ ਸਾਧੂ ਸਿੰਘ ਡਡਹੇੜੀ, ਪ੍ਰਧਾਨ ਡਾ ਬਲਵੀਰ ਸਿੰਘ ਡਡਹੇੜੀ, ਯੂਥ ਆਗੂ ਗੁਰਜੀਤ ਸਿੰਘ ਬੱਬੂ ਡਡਹੇੜੀ, ਸਾਬਕਾ ਸਰਪੰਚ ਸੁਖਬੀਰ ਸਿੰਘ ,ਅਜੀਤ ਸਿੰਘ, ਅਵਤਾਰ ਸਿੰਘ ਡਡਹੇੜੀ,ਬੀਬੀ ਪਾਲ ਕੌਰ,ਬੀਬੀ ਗੁਰਵਿੰਦਰ ਕੌਰ,ਬੀਬੀ ਗੁਰਮੀਤ ਕੌਰ ਪੰਚ,ਆਈ ਟੀ ਪ੍ਰਧਾਨ ਗੁਰਜੀਤ ਸਿੰਘ ਕੋਟਲਾ, ਸੁਖਵੰਤ ਸਿੰਘ ਸਾਬਕਾ ਸਰਪੰਚ ਕੋਟਲਾ, ਦਲਵੀਰ ਸਿੰਘ ਧੀਰ ਸਾਬਕਾ ਸਰਪੰਚ ਕੋਟਲਾ, ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਜਸਪਾਲ ਸਿੰਘ ਕੋਟਲਾ,ਅੰਗੂਰੀ ਲਾਲ, ਜਥੇਦਾਰ ਮਲਕੀਤ ਸਿੰਘ ਕੋਟਲਾ, ਹਰਜੀਤ ਸਿੰਘ ਤਲਵਾੜਾ, ਸਿਕੰਦਰ ਸਿੰਘ ਤਲਵਾੜਾ, ਚਰਨਦਾਸ,ਰਤਨਲਾਲ ਰੱਤੀ , ਜੋਤ ਢਿੱਲੋਂ, ਵਰਿੰਦਰ ਸੇਖੋ,ਵਿੱਕੀ ਕੋਟਲਾ, ਦਿਲਪ੍ਰੀਤ ਸਿੰਘ, ਬਖਸ਼ੀਸ਼ ਸਿੰਘ, ਟਹਿਲੇਸਾਹ,ਦਲਵੀਰ ਸਿੰਘ ਕੋਟਲਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਗੱਠਜੋੜ ਦੇ ਵਰਕਰ ਤੇ ਆਗੂ ਹਾਜ਼ਰ ਸਨ।

