ਪਟਿਆਲਾ

ਗੁਰਪੁਰਬ ਨੂੰ ਸਮਰਪਿਤ ਅਤੇ ਖੇਤੀ ਬਿਲ ਵਾਪਸੀ ਦੇ ਐਲਾਨ ਹੋਣ ਤੇ ਸੁਖਮਨੀ ਸਾਹਿਬ ਜੀ ਦੇ ਭੋਗ ਪਾਏ ਤੇ ਲੰਗਰ ਵਰਤਾਏ

ਕਾਲੇ ਕਾਨੂੰਨ ਵਾਪਸੀ ਦਾ ਐਲਾਨ ਹੋਣਾ, ਕਿਸਾਨਾਂ ਦੇ ਸੰਘਰਸ਼ ਤੇ ਜਜ਼ਬੇ ਦੀ ਜਿੱਤ- ਬਾਬਾ ਸਾਹਿਬ ਭਲਾਈ ਮੰਚ

ਪਟਿਆਲਾ:(ਮਧੂਸਾਰ ਬਿਊਰੋ) ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਾਲੇ ਖੇਤੀ ਕਾਨੂੰਨਾਂ ਦੀ ਵਾਪਸੀ ਸਬੰਧੀ ਕੀਤੇ ਗਏ ਐਲਾਨ ਦੀ ਖੁਸ਼ੀ ਵਿੱਚ ਬਾਬਾ ਸਾਹਿਬ ਭਲਾਈ ਮੰਚ ਵੱਲੋਂ ਪ੍ਰਧਾਨ ਹਰਪ੍ਰੀਤ ਸਿੰਘ ਦੇਹੜ ਅਤੇ ਜਨਰਲ ਸਕੱਤਰ ਭਲਿੰਦਰ ਸਿੰਘ ਟੋਨੀ, ਮੀਤ ਪ੍ਰਧਾਨ ਹਰਨੇਕ ਸਿੰਘ ਸੈਣੀ ਦੇ ਪ੍ਰਬੰਧਾਂ ਹੇਠ ਮੇਨ ਮਾਰਕਿਟ ਬਡੂੰਗਰ ਵਿਖੇ ਸਵੇਰੇ ਦੇ ਸਮੇਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਭੋਗ ਪਾਏ ਗਏ ਅਤੇ ਦੁਪਹਿਰ ਸਮੇਂ ਅਤੁੱਟ ਲੰਗਰ ਵਰਤਾਏ ਗਏ। ਇਸ ਮੋਕੇ ਵਾਰਡ ਨੰ. 56 ਦੇ ਕੌਂਸਲਰ ਅਮਰਬੀਰ ਕੌਰ ਬੇਦੀ ਵੱਲੋਂ ਵਿਸ਼ੇਸ਼ ਹਾਜਰੀ ਲਗਵਾਈ ਗਈ। ਇਸ ਦੋਰਾਨ ਭਾਈ ਪ੍ਰੇਮ ਸਿੰਘ ਵੱਲੋਂ ਰੱਸਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੋਕੇ ਕੋਂਸਲਰ ਅਮਰਬੀਰ ਕੌਰ ਬੇਦੀ ਨੇ ਖੇਤੀ ਕਾਨੂੰਨਾਂ ਦੀ ਵਾਪਸੀ ਦਾ ਸਵਾਗਤ ਕਰਦਿਆਂ ਕਿਹਾ ਕਿ ਕਿਸਾਨੀ ਕਾਲੇ ਕਾਨੂੰਨ ਵਾਪਸੀ ਦਾ ਐਲਾਨ ਹੋਣਾ ਕਿਸਾਨੀ ਇੱਕਜੁਟਤਾ ਦਾ ਨਤੀਜਾ ਹੈ, ਜਿਹੜੇ ਇੱਕਜੁਟ ਹੋ ਕੇ ਸੰਘਰਸ਼ ਕਰਦੇ ਹਨ ਤਾਂ ਪਰਮਾਤਮਾ ਉਨ੍ਹਾਂ ਦੀ ਗੱਲ੍ਹ ਇੱਕ ਦਿਨ ਜਰੂਰ ਸੁਣਦਾ ਹੈ।

ਉਨ੍ਹਾਂ ਕਿਹਾ ਕਿ 760 ਤੋਂ ਵੱਧ ਜਿਹੜੇ ਕਿਸਾਨ ਕਿਸਾਨੀ ਅੰਦੋਲਨ ਦੋਰਾਨ ਸ਼ਹੀਦ ਹੋਏ ਹਨ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਹਿੱਤ ਵਿੱਚ ਵੀ ਕੇਂਦਰ ਸਰਕਾਰ ਨੂੰ ਪਹਿਲਕਦਮੀ ਕਰਨੀ ਚਾਹੀਦੀ ਹੈ। ਇਸ ਮੋਕੇ ਬਾਬਾ ਸਾਹਿਬ ਭਲਾਈ ਮੰਚ ਦੇ ਪ੍ਰਧਾਨ ਹਰਪ੍ਰੀਤ ਸਿੰਘ ਦੇਹੜ, ਜਨਰਲ ਸਕੱਤਰ ਭਲਿੰਦਰ ਸਿੰਘ ਟੋਨੀ ਨੇ ਕਿਹਾ ਕਿ ਗੁਰੂ ਨਾਨਕ ਦੇਵ ਆਗਮਨ ਪੁਰਬ ਦੇਸ਼ ਅਤੇ ਸਮੁੱਚੇ ਪੰਜਾਬ ਲਈ ਖੁਸ਼ੀਆਂ ਲੈ ਕੇ ਆਇਆ ਹੈ। ਕਾਲੇ ਕਾਨੂੰਨ ਵਾਪਸੀ ਦਾ ਐਲਾਨ ਸਮੂਹ ਕਿਸਾਨਾਂ ਦੇ ਲੰਮੇ ਸਮੇਂ ਤੱਕ ਚੱਲੇ ਸੰਘਰਸ਼ ਤੇ ਜਜ਼ਬੇ ਦੀ ਜਿੱਤ ਹੈ। ਕਿਸਾਨ ਦੇਸ਼ ਵਾਸੀਆਂ ਦਾ ਪੇਟ ਭਰਨ ਵਾਲਾ ਸਾਡਾ ਅੰਨਦਾਤਾ ਹੈ। ਇਸ ਲਈ ਸਾਨੂੰ ਸਮੁੱਚੇ ਕਿਸਾਨ ਭਰਾਵਾਂ ਦੀ ਖੁਸ਼ਹਾਲੀ ਤੇ ਸੁਨਹਿਰੀ ਭਵਿੱਖ ਲਈ ਕਾਮਨਾ ਕਰਨੀ ਚਾਹੀਦੀ ਹੈ। ਇਸ ਮੋਕੇ ਬਡੂੰਗਰ ਮਾਰਕਿਟ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਹਰਪ੍ਰੀਤ ਸਿੰਘ, ਡਾ. ਅਸ਼ੋਕ ਧਵਨ, ਜਗਦੀਸ਼ ਰੇਹਲ, ਸੂਬੇਦਾਰ ਸ਼ਰਮ ਸਿੰਘ, ਦਵਿੰਦਰ ਸਿੰਘ, ਰਣਜੀਤ ਸਿੰਘ ਲਾਲੀ, ਸੁਰੇਸ਼ ਕੁਮਾਰ, ਗੁਰਮੀਤ ਸਿੰਘ ਵਿੱਕੀ, ਸਚਿਨ, ਕਰਨਵੀਰ ਸਿੰਘ ਆਦਿ ਵੱਲੋਂ ਵੀ ਹਾਜਰੀ ਲਗਵਾਈ ਗਈ।

Leave a Reply

Your email address will not be published. Required fields are marked *