ਪੰਜਾਬਪਟਿਆਲਾ

ਚਮਕੌਰ ਸਾਹਿਬ ਤੇ ਲੁਧਿਆਣਾ ਵਿਖੇ ਸਾਂਝੇ ਫਰੰਟ ਦੇ ਪਰੋਗਰਾਮਾਂ ਸੰਬੰਧੀ

ਪਟਿਆਲਾ 22 ਨਵੰਬਰ, ਮਧੂਸਾਰ ਬਿਊਰੋ) ਬੀਤੇ ਦਿਨੀਂ ਕਲਾਸ ਫੋਰ ਗੋ: ਇੰਮਪ: ਯੂਨੀਅਨ, ਪੰਜਾਬ, ਜਿਲ੍ਹਾ ਸ਼ਾਖਾ ਪਟਿਆਲਾ ਦੀ ਇਕੱਤਰਤਾ ਹੋਈ, ਇਸ ਵਿੱਚ ਸਰਕਾਰੀ ਤੇ ਅਰਧ ਸਰਕਾਰੀ ਵਿਭਾਗਾਂ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ।

ਮੀਟਿੰਗ ਦੀ ਪ੍ਰਧਾਨਗੀ ਪੀ੍ਤਮ ਚੰਦ ਠਾਕੁਰ ਨੇ ਕੀਤੀ। ਇਸ ਦੌਰਾਨ ਇਹ ਫੈਂਸਲਾ ਲਿਆ ਗਿਆ, ਕਿ ਮੁੱਖ ਮੰਤਰੀ ਵਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ, ਜਿਸ ਵਿੱਚ ਡੇਲੀ ਵੇਜਿਜ਼, ਕੰਟਰੈਕਟ, ਆਉਟ ਸੋਰਸ ਅਤੇ ਪਾਰਟੀ ਟਾਈਮ ਕਰਮਚਾਰੀਆਂ ਸਮੇਤ ਪੈਰਾ ਮੈਡੀਕਲ, ਨਰਸਿੰਗ ਅਤੇ ਦਰਜਾ ਚਾਰ ( ਕਰੋਨਾ ਯੋਧੇ ) ਕਰਮਚਾਰੀਆਂ ਦੀਆਂ ਸੇਵਾਵਾਂ ਰੈਗੂਲਰ ਕਰਨ ਤੇ ਪੁਰਾਣੀ ਪੈਨਸ਼ਨ ਬਹਾਲ ਕਰਨ ਸਮੇਤ ਘੱਟੋ – ਘੱਟ ਉਜਰਤ 21000/- ਰੂਪਏ ਜਾਰੀ ਕਰਨ ਆਦਿ ਇਸ਼ੂਆਂ ਤੇ ਸਾਝੇਂ ਫਰੰਟ ਵਲੋਂ ਮੁੱਖ ਮੰਤਰੀ ਦੇ ਵਿਧਾਨ ਸਭਾ ਹਲਕੇ ਚਮਕੌਰ ਸਾਹਿਬ ਵਿਖੇ 23 ਨਵੰਬਰ, 2021 ਨੂੰ ਪਿੰਡਾਂ, ਕਸਬਿਆਂ ਅਤੇ ਸ਼ਹਿਰੀ ਹਲਕਿਆਂ ਵਿੱਚ ਵਹੀਕਲ ਝੰਡਾ ਮਾਰਚ ਵਿੱਚ, ਪਟਿਆਲਾ ਤੋਂ 5 ਵਹੀਕਲ ਸ਼ਾਮਲ ਹੋਣ ਦਾ ਫੈਂਸਲਾ ਕੀਤਾ।

ਇਸ ਤਰ੍ਹਾਂ ਮਜਦੂਰਾਂ, ਕਿਰਤੀਆਂ ਅਤੇ ਮੁਲਾਜ਼ਮਾਂ ਸਮੇਤ ਪੈਨਸ਼ਨਰਾਂ ਨਾਲ ਸੰਬੰਧਿਤ ਵੱਖ – ਵੱਖ ਟਰੇਡ ਯੂਨੀਅਨਾਂ ਵਲੋਂ ਮਿਤੀ 28 ਨਵੰਬਰ, 2021 ਨੂੰ ਦਾਣਾ ਮੰਡੀ, ਲੁਧਿਆਣਾ ਵਿਖੇ ਕੀਤੀ ਜਾਣ ਵਾਲੀ ਮਹਾਂ ਰੈਲੀ ਵਿੱਚ ਪਟਿਆਲਾ ਜਿਲ੍ਹੇ ਤੋਂ ਵੱਡੀ ਗਿਣਤੀ ਵਿੱਚ ਮੁਲਾਜ਼ਮ, ਪੈਨਸ਼ਨਰਜ਼ ਤੇ ਕੱਚੇ ਮੁਲਾਜ਼ਮ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ।

ਮੀਟਿੰਗ ਵਿੱਚ ਪ੍ਮੁੱਖ ਆਗੂ ਸ਼ਾਮਲ ਸਨ ਉਨ੍ਹਾਂ ਵਿੱਚ ਦਰਸ਼ਨ ਸਿੰਘ ਲੁਬਾਣਾ, ਬਲਜਿੰਦਰ ਸਿੰਘ, ਰਾਮ ਕਿਸ਼ਨ, ਮਾਧੋ ਲਾਲ, ਰਾਮ ਲਾਲ ਰਾਮਾ, ਦਰਸ਼ਨ ਸਿੰਘ ਘੱਗਾ, ਰਾਮ ਪਰਸ਼ਾਦਾ ਸਹੋਤਾ, ਗੁਰਦਰਸ਼ਨ ਸਿੰਘ, ਰਤਨ ਸਿੰਘ, ਦਰਸ਼ੀ ਕਾਂਤ, ਸੁੱਖਦੇਵ ਸਿੰਘ ਝੰਡੀ, ਅਨਿਲ ਗਾਗਟ, ਸੁਨੀਲ ਦੱਤ, ਸਰਵਨ ਲਾਲਾ, ਮਨਿੰਦਰ ਕੌਰ, ਕਮਲੇਸ਼ ਗੋਨੀ, ਸਤਿਆਨਰੈਣ ਗੋਨੀ, ਹੈਪੀ ਆਦਿ ਆਗੂਆਂ ਨੇ ਕੀਤੀ।

Leave a Reply

Your email address will not be published. Required fields are marked *