ਹਰਿਆਣਾਦੇਸ਼-ਵਿਦੇਸ਼

ਮੁੱਖ ਮੰਤਰੀ ਨੇ ਦਿੱਤੇ ਖੇਡੋਂ ਇੰਡੀਆ ਯੂਥ ਗੇਮਸ੍ਰ2021 ਦੇ ਲਈ ਰਾਜ ਪੱਧਰੀ ਕਮੇਟੀ ਗਠਨ ਕਰਨ ਦੇ ਨਿਰਦੇਸ਼

ਚੰਡੀਗੜ੍ਹ, 22 ਨਵੰਬਰ (ਮਧੂਸਾਰ ਬਿਊਰੋ) -ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਅਗਾਮੀ ਖੇਡੋਂ ਇੰਡੀਆ੍ਰ2021 ਦੇ ਲਈ ਇਕ ਰਾਜ ਪੱਧਰੀ ਕਮੇਟੀ ਗਠਨ ਕਰਨ ਦੇ ਨਿਰਦੇਸ਼ ਦਿੱਤੇ ਹਨ। ਕਮੇਟੀ ਦੀ ਅਗਵਾਈ ਖੇਡ ਅਤੇ ਯੁਵਾ ਮਾਮਲਿਆਂ ਦੇ ਰਾਜ ਮੰਤਰੀ ਸੰਦੀਪ ਸਿੰਘ ਕਰਣਗੇ। ਇਹ ਕਮੇਟੀ 5 ਤੋਂ 14 ਫਰਵਰੀ, 2022 ਦੇ ਵਿਚ ਪੰਚਕੂਲਾ, ਅੰਬਾਲਾ, ਸ਼ਾਹਬਾਦ, ਚੰਡੀਗੜ੍ਹ ਅਤੇ ਦਿੱਲੀ ਰਾਜ ਵਿਚ ਹੋਣ ਵਾਲੇ ਖੇਡਾਂ ਦੇ ਲਈ ਰਿਹਾਇਸ਼, ਖਾਣਪੀਣ, ਟ੍ਰਾਂਸਪੋਰਟ, ਸਮਾਰੋਹਾਂ, ਆਯੋਜਨ ਦਿਨਾਂ ਅਤੇ ਖੇਡ ਸਮੱਗਰੀਆਂ ਦੀ ਖਰੀਦ ਦੇ ਸਬੰਧ ਵਿਚ 25 ਖੇਡ ਵਿਵਸਥਾਵਾਂ ਦੀ ਨਿਗਰਾਨੀ ਕਰਣਗੇ।

        ਮੁੱਖ ਮੰਤਰੀ ਦੀ ਅਗਵਾਈ ਹੇਠ ਖੇਡੋਂ ਇੰਡੀਆ ਯੂਥ ਗੇਮਸ੍ਰ2021 ਦੀ ਤਿਆਰੀ ਦੀ ਸਮੀਖਿਆ ਦੇ ਲਈ ਤਾਲਮੇਲ ਆਯੋਜਨ ਕਮੇਟੀ ਦੀ ਆਯੋਜਿਤ ਦੂਜੀ ਮੀਟਿੰਗ ਦੌਰਾਨ ਇਹ ਫੈਸਲਾ ਕੀਤਾ ਗਿਆ। ਖੇਡ ਅਤੇ ਯੁਵਾ ਮਾਮਲਿਆਂ ਦੇ ਰਾਜ ਮੰਤਰੀ, ਸ੍ਰੀ ਸੰਦੀਪ ਸਿੰਘ ਵੀ ਮੀਟਿੰਗ ਵਿਚ ਮੌਜੂਦ ਰਹੇ। ਮੀਟਿੰਗ ਵਿਚ ਭਾਰਤ ਸਰਕਾਰ ਦੇ ਅਧਿਕਾਰੀ ਵੀ ਵਰਚੂਅਲੀ ਜੁੜੇ।

        ਮੀਟਿੰਗ ਵਿਚ ਡਾਇਰੈਕਟਰ, ਖੇਡ ਅਤੇ ਯੁਵਾ ਮਾਮਲੇ ਪੰਕਜ ਨੈਨ ਨੇ ਖੇਡੋਂ ਇੰਡੀਆ ਯੂਥ ਗੇਮਸ੍ਰ2021 ਦੀ ਤਿਆਰੀਆਂ ਦੇ ਸਬੰਧ ਵਿਚ ਵਿਸਤਾਰ ਪੇਸ਼ਗੀ ਦਿੱਤੀ। ਮੁੱਖ ਮੰਤਰੀ ਨੇ ਸਬੰਧਿਤ ਅਧਿਕਾਰੀਆਂ ਨੂੰ ਖੇਡ ਦੇ ਬੁਨਿਆਦੀ ਢਾਂਚੇ ਨੂੰ ਮਜਬੂਤ ਅਤੇ ਵਿਵਸਥਿਤ ਕਰਨ ਦੇ ਵੀ ਨਿਰਦੇਸ਼ ਦਿੱਤੇ ਹਨ। ਮੀਟਿੰਗ ਵਿਚ ਮੁੱਖ ਮੰਤਰੀ ਨੂੰ ਦਸਿਆ ਗਿਆ ਕਿ ਵੱਖ੍ਰਵੱਖ ਖੇਡ ਪਰਿਸਰਾਂ, ਹਾਕੀ, ਸਟੇਡੀਅਮ ਅਤੇ ਬੈਡਮਿੰਟਨ ਹਾਲ, ਆਡੀਟੋਰਿਅਮ ਅਤੇ ੲਥੇਲੈਟਿਕਸ ਸਟੇਡੀਅਮ ਦੇ ਵਿਕਾਸ ਕਾਰਜ ਪੂਰੇ ਹੋਣ ਵਾਲੇ ਹਨ ਅਤੇ ਦਸੰਬਰ ਤਕ ਬਣ ਕੇ ਤਿਆਰ ਹੋ ਜਾਣਗੇ। ਇੰਨ੍ਹਾਂ ਦੀ ਤਿਆਰੀਆਂ ਦੀ ਹਫਤੇਵਾਰ ਸਮੀਖਿਆ ਕੀਤੀ ਜਾ ਰਹੀ ਹੈ। ਖੇਡੋਂ ਇੰਡੀਆ ਯੂਥ ਗੇਮਸ੍ਰ2021 ਵਿਚ ਪੰਚਕੂਲਾ ਤੋਂ ਯਮੁਨਾਨਗਰ ਦੇ ਵਿਚ ਸਾਈਕਲਿੰਗ ਮੁਕਾਲਬੇ ਹੋਣਗੇ। ਮੁੱਖ ਮੰਤਰੀ ਇੰਨ੍ਹਾਂ ਆਯੋਜਨ ਸਥਾਨਾਂ ਦਾ ਖੁਦ ਜਾਇਜਾ ਵੀ ਲੈਣਗੇ।

        ਉਨ੍ਹਾਂ ਨੇ ਦਸਿਆ ਕਿ ਪੋ੍ਰਗ੍ਰਾਮ ਦੀ ਸ਼ੁਰੂਆਤ ਸ਼ੁਭੰਕਰ ਧਾਕੜ ਅਤੇ ਥੀਮ ਸਾਂਗ ਤਿਆਰ ਕਰ ਲਏ ਗਏ ਹਨ। ਇਸ ਦੇ ਲਾਂਚ ਅਤੇ ਪ੍ਰਮੋਸ਼ਨ ਸੈਰੇਮਨੀ ਦੀ ਮਿੱਤੀ ਜਲਦੀ ਹੀ ਤੈਅ ਕੀਤੀ ਜਾਵੇਗੀ। ਮੁੱਖ ਮੰਤਰੀ ਨੇ ਖੇਡ ਵਿਭਾਗ ਦੇ ਅਧਿਕਾਰੀਆਂ ਨੂੰ ਖੇਡ ਦੀ ਨਿਗਰਾਨੀ ਦੀ ਜਿਮੇਵਾਰੀ ਜਿਲ੍ਹਾ ਖੇਡ ਅਤੇ ਯੁਵਾ ਮਾਮਲੇ ਦੇ ਅਧਿਕਾਰੀਆਂ (ਡੀਐਸਓ) ਨੂੰ ਦੇਣ ਅਤੇ ਖੇਡ ਦੇ ਬੁਨਿਆਦੀ ਢਾਂਚੇ ਨੂੰ ਵਧਾਉਣ ਅਤੇ ਨੇੜੇ ਭਵਿੱਖ ਵਿਚ ਖੇਡ ਵਿਭਾਗ ਵਿਚ ਇੰਜੀਨੀਅਰਿੰਗ ਵਿੰਗ ਸਥਾਪਿਤ ਕਰਨ ਦੀ ਸੰਭਾਵਨਾਵਾਂ ਦਾ ਪਤਾ ਲਗਾਉਣ ਦੇ ਵੀ ਨਿਰਦੇਸ਼ ਦਿੱਤੇ। ਐਚਐਸਵੀਪੀ ਵੱਲੋਂ ਇਕ ਜਨਵਰੀ, 2022 ਤੋਂ 10 ਖੇਡ ਪਰਿਸਰਾਂ ਨੂੰ ਖੇਡ ਵਿਭਾਗ ਨੂੰ ਸੌਂਪ ਦਿੱਤਾ ਜਾਵੇਗਾ। ਇੰਨ੍ਹਾਂ ਸਟੇਡੀਅਮਾਂ ਦਾ ਸਾਲਾਨਾ ਰੱਖ੍ਰਰਖਾਵ ਖੇਡ ਵਿਭਾਗ ਵੱਲੋਂ ਕੀਤਾ ਜਾਵੇਗਾ।

        ਹਰਿਆਣਾ ਦੇ ਮੁੱਖ ਸਕੱਤਰ ਵਿਜੈ ਵਰਧਨ, ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਡੀਐਸ ਢੇਸੀ, ਵਧੀਕ ਮੁੱਖ ਸਕੱਤ, ਵਿੱਤ ਕਮਿਸ਼ਨਰ, ਮਾਲ, ਆਪਦਾ ਪ੍ਰਬੰਧਨ ਅਤੇ ਚੱਕਬੰਦੀ ਵਿਭਾਗ ਸੰਜੀਵ ਕੌਸ਼ਲ, ਵਧੀਕ ਮੁੱਖ ਸਕੱਤਰ ਲੋਕ ਨਿਰਮਾਣ (ਬੀ ਐਂਡ ਆਰ) ਅਤੇ ਵਾਸਤੂਕਲਾ ਵਿਭਾਗ ਆਲੋਕ ਨਿਗਮ, ਵਧੀਕ ਮੁੱਖ ਸਕੱਤਰ, ਵਿਕਾਸ ਅਤੇ ਪੰਚਾਇਤ ਵਿਭਾਗ, ਅਮਿਤ ਝਾ, ਵਧੀਕ ਮੁੱਖ ਸਕੱਤਰ ਵਿੱਤ ਅਤੇ ਯੋਜਨਾ ਵਿਭਾਗ ਟੀਵੀਐਸਐਨ ਪ੍ਰਸਾਦ, ਪ੍ਰਧਾਨ ਸਕੱਤਰ, ਖੇਡ ਅਤੇ ਯੁਵਾ ਮਾਮਲੇ ਵਿਭਾਗ ਏਕੇ ਸਿੰਘ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਵੀ ਉਮਾਸ਼ੰਕਰ, ਉੱਪ ਪ੍ਰਧਾਨ ਸਕੱਤਰ ਆਸ਼ਿਮਾ ਬਰਾੜ ਸਮੇਤ ਹੋਰ ਸੀਨੀਅਰ ਅਧਿਕਾਰੀ ਮੀਟਿੰਗ ਵਿਚ ਮੌਜੂਦ ਸਨ।

Leave a Reply

Your email address will not be published. Required fields are marked *