ਦੇਸ਼-ਵਿਦੇਸ਼ਪੰਜਾਬਪਟਿਆਲਾ

ਮੇਅਰ ਬਿੱਟੂ ਖਿਲਾਫ ਬੇਵਿਸਾਹੀ ਮਤਾ ਹੋਇਆ ਫੇਲ੍ਹ, ਲੋੜ ਪੈਣ ’ਤੇ ਅਦਾਲਤ ਜਾਵਾਂਗੇ : ਕੈਪਟਨ

ਪਟਿਆਲਾ, 25 ਨਵੰਬਰ (ਮਧੂਸਾਰ ਬਿਊਰੋ) ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਪਟਿਆਲਾ ਨਗਰ ਨਿਗਮ ਦੇ ਮੇਅਰ ਸੰਜੀਵ ਕੁਮਾਰ ਬਿੱਟੂ ਦੇ ਖਿਲਾਫ ਬੇਵਿਸਾਹੀ ਮਤਾ ਫੇਲ੍ਹ ਹੋ ਗਿਆ ਕਿਉਕਿ ਕਾਂਗਰਸ ਪਾਰਟੀ ਮਤੇ ਦੇ ਹੱਕ ਵਿਚ ਦੋ ਤਿਹਾਈ ਕੌਂਸਲਰਾਂ ਦੀ ਹਮਾਇਤ ਨਹੀਂ ਜੁਟਾ ਸਕੀ। ਇਸ ਸ਼ਕਤੀ ਪ੍ਰਦਰਸ਼ਨ ਵਿਚ ਬੇਵਿਸਾਹੀ ਮਤੇ ਦੇ ਵਿਰੋਧ ਵਿਚ 25 ਤੇ ਮਤੇ ਦੇ ਹੱਕ ਵਿਚ 36 ਕਾਂਗਰਸੀ ਕੌਂਸਲਰਾਂ ਤੇ ਸਥਾਨਕ ਸਰਕਾਰ ਮੰਤਰੀ ਬ੍ਰਹਮ ਮਹਿੰਦਰਾ ਨੇ ਵੋਟ ਪਾਈ ਹੈ। ਨਗਰ ਨਿਗਮ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਾਰਾ ਪੰਜਾਬ ਜਾਣਦਾ ਹੈ ਕਿ ਅੱਜ ਸਿਰਫ ਬੇਵਿਸਾਹੀ ਮਤੇ ’ਤੇ ਵੋਟਿੰਗ ਹੋਣੀ ਸੀ। ਉਹਨਾਂ ਕਿਹਾ ਕਿ ਹੁਣ ਜਦੋਂ ਸਰਕਾਰੀ ਧਿਰ ਹਾਰ ਗਈ ਹੈ ਤਾਂ ਉਹ ਬਹਾਨੇ ਲੱਭ ਰਹੀ ਹੈ। ਉਹਨਾਂ ਇਹ ਵੀ ਕਿਹਾ ਕਿ ਲੋੜ ਪੈਣ ’ਤੇ ਅਸੀਂ ਅਦਾਲਤ ਦਾ ਰੁੱਖ ਵੀ ਕਰਾਂਗੇ। ਯਾਦ ਰਹੇ ਕਿ ਮੇਅਰ ਸੰਜੀਵ ਬਿੱਟੂ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਕਿ ਉਹ ਭਲਕੇ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਜਾਣਗੇ। ਮੰਤਰੀ ਬ੍ਰਹਮ ਮਹਿੰਦਰਾ ਨੇ ਐਲਾਨ ਕੀਤਾ ਹੈ ਕਿ ਮੇਅਰ ਬਿੱਟੂ ਬਹੁਮਤ ਸਾਬਤ ਕਰਨ ਵਿਚ ਨਾਕਾਮ ਰਹੇ ਹਨ ਤੇ ਇਸ ਲੳ ਉਹਨਾਂ ਨੁੰ ਸਸਪੈਂਡ ਕਰ ਦਿੱਤਾ ਗਿਆ ਹੈ ਤੇ ਹੁਣ ਸੀਨੀਅਰ ਡਿਪਟੀ ਮੇਅਰ ਯੋਗਿੰਦਰ ਯੋਗੀ ਅਗਲੀ ਚੋਣ ਤੱਕ ਕਾਰਜਕਾਰੀ ਮੇਅਰ ਵਜੋਂ ਕੰਮਕਾਜ ਵੇਖਣਗੇ।

Leave a Reply

Your email address will not be published. Required fields are marked *