ਪਟਿਆਲਾ

ਪਟਿਆਲਾ ਸ਼ਹਿਰ ਦੀਆਂ ਲੋਕਲ ਸਬ ਡਵੀਜਨਾਂ ਦੇ ਬਿਜਲੀ ਕਾਮਿਆਂ ਨੇ ਬੋਰਡ ਮੈਨੇਜਮੈਂਟ ਦੀ ਅਰਥੀ ਫੂਕ ਕੇ ਪਿੱਟ ਸਿਆਪਾ ਕੀਤਾ।

ਪਟਿਆਲਾ, (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) : ਅੱਜ ਟੈਕਨੀਕਲ ਸਰਵਿਸ ਯੂਨੀਅਨ ਸਰਕਲ ਪਟਿਆਲਾ ਦੇ ਸਕੱਤਰ ਸ਼੍ਰੀ ਬਰੇਸ਼ ਕੁਮਾਰ ਨੇ ਬਿਆਨ ਰਾਹੀਂ ਦੱਸਿਆ ਕਿ ਟੈਕਨੀਕਲ ਸਰਵਿਸ ਯੂਨੀਅਨ ਪੰਜਾਬ ਦੇ ਸੱਦੇ ਤੇ ਅੱਜ ਅਰਥੀ ਫੂਕ ਮੁਜਾਹਰੇ ਕੀਤੇ ਗਏ। ਇਸੇ ਤਰ੍ਹਾਂ ਪਟਿਆਲਾ ਸਰਕਲ ਵਿੱਚ ਪਟਿਆਲਾ ਸ਼ਹਿਰ ਦੀਆਂ ਲੋਕਲ ਸਬ ਡਵੀਜਨਾਂ ਸਨੌਰ ਸਬ ਡਵੀਜਨ, ਕਲਿਆਣ ਸਬ ਡਵੀਜਨ, ਕੈਂਟ ਸਬ ਡਵੀਜਨ, ਰੀਠ ਖੇੜੀ ਸਬ ਡਵੀਜਨ, ਬਹਾਦੁਰਗੜ੍ਹ ਸਬ ਡਵੀਜਨ, ਬਲਬੇੜਾ ਸਬ ਡਵੀਜਨ, ਦੇਵੀਗੜ੍ਹ ਸਬ ਡਵੀਜਨ, ਸਿਵਲ ਲਾਈਨ ਸਬ ਡਵੀਜਨ ਪਟਿਆਲਾ, ਈਸਟ ਸਬ ਡਵੀਜਨ ਟੈਕ ਪਟਿਆਲਾ, ਨਾਰਥ ਸਬ ਡਵੀਜਨ ਪਟਿਆਲਾ ਅਤੇ ਪੱਛਮ ਸਬ ਡਵੀਜਨ ਪਟਿਆਲਾ ਦੇ ਕਾਮਿਆਂ ਨੇ ਇਕੱਠੇ ਹੋ ਕੇ ਪੀ.ਐਸ.ਟੀ.ਸੀ.ਐਲ ਪੰਜਾਬ ਦੇ ਦਫਤਰ ਤੋਂ ਸ਼ੇਰਾਂ ਵਾਲੇ ਗੇਟ, ਲਾਈਟਾਂ ਵਾਲੇ ਚੋਂਕ ਤੱਕ ਅਰਥੀ ਫੂਕ ਮੁਜਾਹਰਾ ਕੀਤਾ।

ਇਸ ਤੋਂ ਬਾਅਦ ਚੋਂਕ ਵਿੱਚ ਬਰੇਸ਼ ਕੁਮਾਰ ਸਰਕਲ ਸਕੱਤਰ, ਵਿਜੈ ਦੇਵ ਸਾਬਕਾ ਮੀਤ ਪ੍ਰਧਾਨ ਟੀ.ਐਸ.ਯੂ. ਪੰਜਾਬ, ਜਤਿੰਦਰ ਸਿੰਘ ਚੱਡਾ ਡਵੀਜਨ ਪ੍ਰਧਾਨ, ਦਵਿੰਦਰ ਸਿੰਘ ਡਵੀਜਨ ਪ੍ਰਧਾਨ, ਹਰਿੰਦਰ ਸਿੰਘ ਡਵੀਜਨ ਸਕੱਤਰ, ਭਗਵਾਨ ਸਿੰਘ ਡਵੀਜਨ ਸਕੱਤਰ, ਇੰਦਰਜੀਤ ਸਿੰਘ ਡਵੀਜਨ ਸਕੱਤਰ ਨੇ ਸੰਬੋਧਨ ਕੀਤਾ। ਸੰਬੋਧਨ ਕਰਦੇ ਹੋਏ ਸਾਰੇ ਬੁਲਾਰਿਆਂ ਨੇ ਮੰਗ ਕੀਤੀ ਕਿ ਪੇ ਬੈਂਡ 1-12-201 1 ਤੋਂ ਲਾਗੂ ਕਰਕੇ ਉਸਦਾ ਏਰੀਅਰ ਦਿੱਤਾ ਜਾਵੇ। ਡਿਸਮਿਸ ਆਗੂਆਂ ਨੂੰ ਬਹਾਲ ਕੀਤਾ ਜਾਵੇ, ਪੈਨਸ਼ਨਾਂ ਵਿੱਚ ਕੀਤੀ 33% ਕਟੌਤੀ ਨੂੰ ਬੰਦ ਕੀਤਾ ਜਾਵੇ, ਸੀ.ਐਚ.ਬੀ ਕਾਮਿਆਂ ਨੂੰ ਪੱਕਾ ਕੀਤਾ ਜਾਵੇ, 2004 ਤੋਂ ਬਾਅਦ ਦੇ ਕਾਮਿਆਂ ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ, ਬਿਜਲੀ ਬੋਰਡ ਵਿੱਚ ਸਿੱਧੀ ਭਰਤੀ ਪੱਕੇ ਤੋਰ ਤੇ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਪੂਰਾ ਸਕੇਲ ਦਿੱਤਾ ਜਾਵੇ।

Leave a Reply

Your email address will not be published. Required fields are marked *