ਹਰਿਆਣਾ

ਰਿਵਾੜੀ ਜਿਲ੍ਹਾ ਵਿਚ ਜਲਦੀ ਹੀ ਰੱਖੀ ਜਾਵੇਗੀ ਏਮਸ ਦਾ ਨੀਂਹ ਪੱਥਰ – ਸੀਐਮ ਮਨੋਹਰ ਲਾਲ

ਸੀਐਮ ਮਨੋਹਰ ਲਾਲ ਨੇ ਬਾਵਲ ਵਿਚ ਹਰਿਆਣਾ ਪ੍ਰਗਤੀ ਰੈਲੀ ਨੂੰ ਕੀਤਾ ਸੰਬੋਧਿਤ

ਰਿਵਾੜੀ ਵਿਚ ਖੁੱਲੇਗੀ ਲੇਬਰ ਕੋਰਟ ਤੇ ਧਾਰੂਹੇੜਾ ਵਿਚ ਜਲਭਰਾਵ ਦੀ ਸਮਸਿਆ ਦੇ ਸਥਾਈ ਹੱਲ ਦੀ ਪ੍ਰਕ੍ਰਿਆ ਸ਼ੁਰੂ

ਚੰਡੀਗੜ੍ਹ, 26 ਨਵੰਬਰ (ਮਧੂਸਾਰ ਬਿਊਰੋ- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਰਿਵਾੜੀ ਜਿਲ੍ਹਾ ਵਿਚ ਅਖਿਲ ਭਾਰਤੀ ਆਯੂਰਵਿਗਿਆਨ (ਏਮਸ) ਦਾ ਨੀਂਹ ਪੱਥਰ ਰੱਖਿਆ ਜਾਵੇਗਾ। ਏਮਸ ਦੇ ਨਿਰਮਾਣ ਨਾਲ ਜੁੜੀ ਸਾਰੇ ਓਪਚਾਰਿਕਤਾਵਾਂ ਪੂਰੀਆਂ ਹੋ ਚੁੱਕੀਆਂ ਹਨ। ਉੱਥੇ ਰਿਵਾੜੀ ਜਿਲ੍ਹਾ ਦੇ ਉਦਯੋਗਿਕ ਵਿਕਾਸ ਨੂੰ ਦੇਖਦੇ ਹੋਏ ਲੇਬਰ ਕੋਰਟ ਦੀ ਸਥਾਪਨਾ ਅਤੇ ਧਾਰੂਹੇੜਾ ਵਿਚ ਆਉਣ ਵਾਲੇ ਗੰਦੇ ਪਾਣੀ ਦੀ ਸਮਸਿਆ ਦੇ ਸਥਾਈ ਹੱਲ ਦੇ ਲਈ ਹਰਿਆਣਾ ਸਰਕਾਰ ਨੇ ਜਰੂਰੀ ਰਕਮ ਵੀ ਸਬੰਧਿਤ ਅਥਾਰਿਟੀ ਨੂੰ ਜਮ੍ਹਾ ਕਰਵਾ ਦਿੱਤੀ ਹੈ। ਮੁੱਖ ਮੰਤਰੀ ਨੇ ਇਹ ਐਲਾਨਾ ਰਿਵਾੜੀ ਜਿਲ੍ਹਾ ਦੇ ਬਾਵਲ ਵਿਚ ਆਯੋਜਿਤ ਹਰਿਆਣਾ ਪ੍ਰਗਤੀ ਰੈਲੀ ਨੁੰ ਸੰਬੋਧਿਤ ਕਰਦੇ ਹੋਏ ਕੀਤੀ।

ਆਪਣੇ ਸੰਬੋਧਨ ਤੋਂ ਪਹਿਲਾਂ ਮੁੱਖ ਮੰਤਰੀ ਨੇ ਕਰੀਬ 40 ਕਰੋੜ ਰੁਪਏ ਦੀ ਚਾਰ ਵਿਕਾਸ ਪਰਿਯੋਜਨਾਵਾਂ ਦੇ ਉਦਘਾਟਨ ਤੇ 112 ਕਰੋੜ ਰੁਪਏ ਲਾਗਤ ਨਾਲ ਤਿਆਰ ਹੋਣ ਵਾਲੀ 14 ਪਰਿਯੋਜਨਾਵਾਂ ਦਾ ਨੀਂਹ ਪੱਥਰ ਕੀਤਾ। ਹਰਿਆਣਾ ਪ੍ਰਗਤੀ ਰੈਲੀ ਵਿਚ ਕੇਂਦਰੀ ਮੰਤਰੀ ਰਾਓ ਇੰਦਰਜੀਤ ਸਿੰਘ, ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਜੇਪੀ ਦਲਾਲ, ਰੈਲੀ ਦੇ ਸੰਯੋਜਕ ਅਤੇ ਸਹਿਕਾਰਿਤਾ ਮੰਤਰੀ ਡਾ. ਬਨਵਾਰੀ ਲਾਲ, ਸਮਾਜਿਕ ਨਿਆਂ ਅਤੇ ਅਧਿਕਾਰਿਤਾ ਰਾਜ ਮੰਤਰੀ ਓਮ ਪ੍ਰਕਾਸ਼ ਯਾਦਵ, ਭਾਜਪਾ ਦੇ ਸੂਬਾ ਪ੍ਰਧਾਨ ਓਮ ਪ੍ਰਕਾਸ਼ ਧਨਖੜ, ਕੋਸਲੀ ਤੋਂ ਵਿਧਾਇਕ ਲਕਛਮਣ ਸਿੰਘ ਯਾਦਵ ਵੀ ਮੌਜੂਦ ਰਹੇ।

ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਸੰਵਿਧਾਨ ਦਿਵਸ ਦੀ ਸੂਬਾਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਸੰਵਿਧਾਨ ਦੀ ਵਜ੍ਹਾ ਨਾਲ ਹੀ ਸਾਡਾ ਲੋਕਤੰਤਰ , ਸ਼ਾਸਨ ਪ੍ਰਣਾਲੀ ਤੇ ਸੰਘ ਦੀ ਢਾਚਾ ਕੰਮ ਕਰਦਾ ਹੈ। ਸਾਲ 1949 ਵਿਚ ਅੱਜ ਹੀ ਦੇ ਦਿਨ ਭਾਰਤ ਨੇ ਆਪਣਾ ਸੰਵਿਧਾਨ ਅਪਣਾਇਆ ਸੀ। ਉਨ੍ਹਾਂ ਨੇ ਸੰਵਿਧਾਨ ਨਿਰਮਾਤਾ ਬਾਬਾ ਸਾਹੇਬ ਡਾ. ਭੀਮ ਰਾਓ ਅੰਦੇਦਕਰ ਤੇ ਸੰਵਿਧਾਨ ਸਭਾ ਦੇ ਸਾਰੇ ਮੈਂਬਰਾਂ ਨੂੰ ਨਮਨ ਕਰਦੇ ਹੋਏ ਜਿਮੇਵਾਰੀ ਪ੍ਰਗਟ ਕੀਤੀ। ਉਨਾਂ ਨੇ ਅਮਰ ਸ਼ਹੀਦ ਰਾਓ ਤੁਲਾਰਾਮ ਦੀ ਧਰਤੀ ਦੱਖਣੀ ਹਰਿਆਣਾ ਨੂੰ ਨਮਨ ਕਰਦੇ ਹੋਏ ਆਜਾਦੀ ਦੇ ਅਮ੍ਰਤ ਮਹਾਊਤਸਵ ਦੇ ਮੌਕੇ ਵਿਚ ਸਾਰੀ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ।

ਸੱਤ ਸਾਲ ਵਿਚ ਖਰਚ ਹੋਏ 7000 ਕਰੋੜ

ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ 7 ਸਾਲਾਂ ਦੌਰਾਨ ਬਾਵਲ ਵਿਧਾਨਸਭਾ ਖੇਤਰ ਵਿਚ ਕਰੀਬ 2250 ਕਰੋੜ ਰੁਪਏ ਦੇ ਵਿਕਾਸ ਕਾਰਜ ਹੋਏ ਹਨ। ਉੱਥੇ ਇਸ ਸਮੇਂ ਦੌਰਾਨ ਰਿਵਾੜੀ ਜਿਲ੍ਹਾ ਵਿਚ ਵਿਕਾਸ ਪਰਿਯੋਜਨਾਵਾਂ ‘ਤੇ ਕਰੀਬ 7000 ਕਰੋੜ ਰੁਪਏ ਖਰਚ ਹੋ ਚੁੱਕੇ ਹਨ। ਰਿਵਾੜੀ ਸਮੇਤ ਦੱਖਣੀ ਹਰਿਆਣਾ ਦੇ ਪਿਛੜੇਪਨ ਨੂੰ ਦੂਰ ਕਰਨ ਦੇ ਲਈ ਮੌਜੂਦਾ ਸਰਕਾਰ ਨੇ ਹਰਿਆਣਾ ਇਕ-ਹਰਿਆਣਵੀਂ ਇਕ ਦੀ ਸੋਚ ‘ਤੇ ਕੰਮ ਕੀਤਾ ਹੈ। ਉਨ੍ਹਾਂ ਨੇ ਰੈਲੀ ਵਿਚ ਰੱਖੀ ਮੰਗਾਂ ਨੂੰ ਲੈ ਕੇ ਕਿਹਾ ਕਿ ਪ੍ਰਸਾਸ਼ਨਿਕ ਪੱਧਰ ‘ਤੇ ਅਧਿਐਨ ਕਰਾਉਣ ਦੇ ਨਾਲ ਹੀ ਸਾਰੇ ਸੰਭਵ ਮੰਗਾਂ ਨੂੰ ਪੂਰਾ ਕਰਨ ਦਾ ਭਰੋਸਾ ਦਿੱਤਾ।

ਮੈਰਿਟ ‘ਤੇ ਭਰਤੀ ਸਾਡਾ ਟੀਚਾ

ਪ੍ਰਗਤੀ ਰੈਲੀ ਵਿਚ ਸੰਬੋਧਿਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰੀ ਨੌਕਰੀਆਂ ਵਿਚ ਪਾਰਦਰਸ਼ਿਤਾ ਅਤੇ ਮੈਰਿਟ ‘ਤੇ ਭਰਤੀ ਸਾਲਾ ਟੀਚਾ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ ਸਰਕਾਰਾਂ ਦੇ ਕਾਰਜਕਾਲ ਵਿਚ ਨੌਜੁਆਨਾਂ ਦੇ ਹਿੱਤਾਂ ਦੀ ਅਣਦੇਖੀ ਹੁੰਦੀ ਰਹੀ। ਪਿਛਲੀ ਸਰਕਾਰਾਂ ਦੀ ਅਨੇਕ ਭਰਤੀਆਂ ਨੁੰ ਲੈ ਕੇ ਕੋਰਟ ਨੂੰ ਦਖਲਅੰਦਾਜੀ ਕਰਨੀ ਪਈ ਹੈ ਅਤੇ ਅਨੇਕ ਭਰਤੀ ਰੱਦ ਵੀ ਹੋਈ। ਸਾਡੀ ਸਰਕਾਰ ਦੌਰਾਨ ਹੋਈ ਇਕ ਵੀ ਭਰਤੀ ਰੱਦ ਨਹੀਂ ਹੋਈ। ਹੁਣ ਵੀ ਪੇਪਰ ਲੀਕ ਦੀ ਸ਼ਿਕਾਇਤ ਮਿਲੀ ਤਾਂ ਪ੍ਰੀਖਿਆ ਨੂੰ ਰੱਦ ਕਰਨਾ ਪੈ ਗਿਆ। ਮੌਜੂਦਾ ਸਰਕਾਰ ਦੇ ਕਾਰਜਕਾਲ ਵਿਚ ਭਰਤੀ ਦੀ ਪਵਿੱਤਰਤਾ ਨੂੰ ਭੰਗ ਕਰਨ ਵਾਲੇ 48 ਲੋਕਾਂ ਨੂੰ ਗਿਰਫਤਾਰ ਕੀਤਾ ਗਿਆ। ਉਨ੍ਹਾਂ ਨੇ ਦਸਿਆ ਕਿ ਮੈਰਿਟ ‘ਤੇ ਭਰਤੀ ਨੂੰ ਲੈ ਕੇ ਸਾਡਾ ਵਿਜਨ ਕਲੀਅਰ ਹੈ। ਗੜਬੜੀ ਕਰਨਾ ਵਾਲਿਆਂ ਨੂੰ ਛੱਡਿਆਂ ਨਹੀਂ ਜਾਵੇਗਾ।

ਅੰਤੋਂਦੇਯ ਤੇ ਵਿਕਾਸ ਦੇ ਵਿਜਨ ਦਾ ਰੱਖਿਆ ਖਾਕਾ

ਮੁੱਖ ਮੰਤਰੀ ਨੇ ਹਰਿਆਣਾ ਦੇ ਵਿਕਾਸ ਤੇ ਅੰਤੋਂਦੇਯ ਨੂੰ ਲੈ ਕੇ ਆਪਣਾ ਦ੍ਰਿਸ਼ਟੀਕੋਣ ਰੱਖਦੇ ਹੋਏ ਕਿਹਾ ਕਿ ਸਿਖਿਆ, ਸਿਹਤ ਤੇ ਢਾਂਗਾਗਤ ਵਿਕਾਸ ਦੇ ਲਈ ਸੂਬੇ ਵਿਚ ਸਮਾਨ ਖਾਕਾ ਤਿਆਰ ਕੀਤਾ ਜਾ ਰਿਹਾ ਹੈ। ਜਿੱਥੇ ਵੀ ਸਕੂਲ, ਕਾਲਜ, ਹਸਪਤਾਲ ਦੀ ਜਰੂਰਤ ਹੋਵੇਗੀ ਉਸ ਨੂੰ ਬਿਨ੍ਹਾਂ ਭੇਦਭਾਵ ਦੇ ਇਕੱਠਾ ਪੂਰਾ ਕੀਤਾ ਜਾਵੇਗਾ। ਹੁਣ 8ਵੀਂ ਦੇ ਬਾਅਦ ਸਿੱਧਾ 10ਵੀਂ ਦੀ ਥਾਂ 12ਵੀਂ ਤਕ ਦੇ ਸਕੂਲ ਅਪਗੇ੍ਰਡ ਹੋਣਗੇ। ਮੁੱਖ ਮੰਤਰੀ ਪਰਿਵਾਰ ਉਥਾਨ ਯੋਜਨਾ ਦੇ ਤਹਿਤ ਸੂਬੇ ਦੇ ਬੀਪੀਐਲ ਪਰਿਵਾਰਾਂ ਦੀ ਆਮਦਨੀ ਵਧਾਉਣ ਦੇ ਲਈ 29 ਨਵੰਬਰ ਤੋਂ 15 ਦਸੰਬਰ ਤਕ ਅੰਤੋਂਦੇਯ ਮੇਲੇ ਲਗਾਏ ਜਾਣਗੇ। ਜਿੱਥੇ ਜਰੂਰਤਮੰਦ ਪਰਿਵਾਰਾਂ ਦੀ ਸਰਕਾਰੀ ਯੋਜਨਾਵਾਂ ਦੀ ਆਮਦਨੀ ਵਧਾਉਣ ਦੇ ਲਈ ਉਨ੍ਹਾਂ ਨੇ ਕਿਹਾ ਕਿ ਜਨਤਾ ਦੇ ਧਨ ਦਾ ਸਹੀ ਵਰਤੋ ਕਰਨ ਦੇ ਲਹੀ ਇਕ ਵੀ ਪੈਸੇ ਦੀ ਚੋਰੀ ਨਹੀਂ ਹੋਣ ਦਿੱਤੀ ਜਾਵੇਗੀ।

ਰਿਵਾੜੀ ਜਿਲ੍ਹੇ ਨੂੰ ਮੁੱਖ ਮੰਤਰੀ ਨੇ ਦਿੱਤੀ ਕਰੋੜਾਂ ਰੁਪਏ ਦੀ ਸੌਗਾਤ

ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਸ਼ੁਕਰਵਾਰ ਨੁੰ ਜਿਲ੍ਹਾ ਰਿਵਾੜੀ ਦੇ ਲਈ ਕਰੋੜਾਂ ਰੁਪਏ ਦੀ ਵਿਕਾਸ ਯੋਜਨਾਵਾਂ ਦੀ ਸੌਗਾਤ ਦਿੱਤੀ। ਮੁੱਖ ਮੰਤਰੀ ਨੇ 4 ਵੱਡੀ ਵਿਕਾਸ ਯੋਜਨਾਵਾਂ ਦਾ ਉਦਘਾਟਨ ਕਰਨ ਦੇ ਨਾਲ ਹੀ 14 ਵਿਕਾਸ ਪਰਿਯੋਜਨਾਵਾਂ ਦਾ ਨੀਂਹ ਪੱਥਰ ਵੀ ਕੀਤਾ। ਮੁੱਖ ਮੰਤਰੀ ਨੇ ਰੈਲੀ ਥਾਂ ਤੋਂ ਸੀਐਮਆਰ ਵੱਲੋਂ ਪ੍ਰਦੱਤ 5 ਏਬੂਲੈਂਸ ਨੂੰ ਨਾਗਰਿਕ ਹਸਪਤਾਲ ਰਿਵਾੜੀ ਦੇ ਲਈ ਮਰੀਜਾਂ ਦੀ ਸਹੂਲਤਾਂ ਤਹਿਤ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਪਰਿਯੋਜਨਾਵਾਂ ਨੂੰ ਸਮਰਪਿਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਸਰਕਾਰ ਵਿਕਾਸ ਦੇ ਖੇਤਰ ਵਿਚ ਕਿਸੇ ਵੀ ਰੂਪ ਵਿਚ ਧਨ ਦੀ ਕਮੀ ਨਹੀਂ ਆਉਣ ਦੇਵੇਗੀ।

Leave a Reply

Your email address will not be published. Required fields are marked *