ਪਟਿਆਲਾ

ਕਾਂਗਰਸੀਆਂ ਦੀ ਸੱਤਾ ਭੁੱਖ ਮੁੱਖ ਮੰਤਰੀ ਤੋਂ ਸ਼ੁਰੂ ਹੋ ਕੇ ਮੇਅਰ ਦੀ ਕੁਰਸੀ ਤੱਕ ਪਹੁੰਚੀ: ਹਰਪਾਲ ਜੁਨੇਜਾ

ਪਟਿਆਲਾ, 26 ਨਵੰਬਰ (ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਉਮੀਦਵਾਰ ਹਰਪਾਲ ਜੁਨੇਜਾ ਨੇ ਸ਼ਹਿਰ ਦੇ ਵਾਰਡ ਨੰ:32 ਗੋਪਾਲ ਕਲੋਨੀ ਵਿਖੇ ਇੱਕ ਵਿਸ਼ਾਲ ਮੀਟਿੰਗ ਕੀਤੀ। ਜਿਸ ਵਿਚ ਵੱਡੀ ਸੰਖਿਆ ਵਿਚ ਇਲਾਕੇ ਦੇ ਲੋਕਾਂ ਪਹੁੰਚੇ ਹੋਏ ਸਨ। ਇਥੇ ਇਲਾਕੇ ਦੇ ਲੋਕਾਂ ਨੇ ਹਰਪਾਲ ਜੁਨੇਜਾ ਨਾਲ ਖੁਲ ਕੇ ਚੱਲਣ ਦਾ ਐਲਾਨ ਕੀਤਾ। ਇਸ ਮੌਕੇ ਹਰਪਾਲ ਜੁਨੇਜਾ ਨੇ ਕਿਹਾ ਕਿ ਕਾਂਗਰਸ ਦੀ ਸੱਤਾ ਦੀ ਭੁੱਖ ਨੇ ਸਾਰੇ ਰਿਕਾਰਡ ਤੋੜ ਦਿੱਤੇ। ਕਾਂਗਰਸੀਆਂ ਵਿਚ ਸੱਤਾ ਦੀ ਭੁੱਖ ਮੁੱਖ ਮੰਤਰੀ ਦੀ ਕੁਰਸੀ ਤੋਂ ਸ਼ੁਰੂ ਹੋ ਕੇ ਮੇਅਰ ਦੀ ਕੁਰਸੀ ਤੱਕ ਪਹੁੰਚ ਗਈ। ਕਾਂਗਰਸ ਦਾ ਇੱਕ ਧੜਾ ਮੇਅਰ ਦੀ ਕੁਰਸੀ ਨੂੰ ਬਚਾਉਣ ਲਈ ਅਤੇ ਇੱਕ ਧੜਾ ਮੇਅਰ ਨੂੰ ਉਤਾਰਨ ਲਈ ਦੋਨਾ ਨੇ ਸਾਰੀਆਂ ਹੀ ਹੱਦਾਂ ਹੀ ਪਾਰ ਦਿੱਤੀਆਂ। ਉਨ੍ਹਾਂ ਕਿਹਾ ਕਿ ਚੰਦ ਦਿਨਾਂ ਦੀ ਸਰਕਾਰ ਵਿਚ ਵੀ ਸੱਤਾ ਦੀ ਐਨੀ ਭੁੱਖ ਇਸ ਤੋਂ ਪਹਿਲਾਂ ਨਹੀਂ ਦੇਖੀ ਗਈ। ਪਹਿਲਾਂ ਸੱਤਾ ਦੀ ਭੁੱਖ ਨੇ ਪਹਿਲਾਂ ਪੰਜਾਬ ਦਾ ਕੰਮ ਕਾਰ ਠੱਪ ਕਰਕੇ ਰੱਖਿਆ ਅਤੇ ਹੁਣ ਸ਼ਹਿਰ ਦੇ ਵਿਕਾਸ ਦੇ ਕੰਮ ਠੱਪ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਲੋਕ ਸਿਰਫ ਵੋਟਾਂ ਦੇ ਸਮੇਂ ਹੀ ਯਾਦ ਆਉਂਦੇ ਹਨ। ਵੋਟਾਂ ਹਾਸਲ ਕਰਨ ਤੋਂ ਬਾਅਦ ਉਨ੍ਹਾਂ ਨੂੰ ਕੁਝ ਯਾਦ ਨਹੀਂ ਆਉਂਦਾ। ਪਰ ਪਟਿਆਲਾ ਦੇ ਲੋਕ ਕਾਂਗਰਸ ਦੀ ਮਨਸਾ ਨੂੰ ਸਮਝ ਚੁੱਕੇ ਹਨ ਅਤੇ ਹੁਣ ਇਸ ਵਾਰ ਕਾਂਗਰਸ ਨੂੰ ਸਬਕ ਸਿਖਾ ਕੇ ਦਮ ਲੈਣਗੇ। ਇਸ ਮੌਕੇ ਅੰਗਰੇਜ ਸਿੰਘ, ਰਾਮ ਪਾਲ, ਇੰਦਰ ਕੁਮਾਰ, ਫੂਲ ਚੰਦ, ਜੈ ਲਾਲ, ਸ਼ਕਤੀ ਰਾਮ, ਗੁਗਲੂ, ਜੈਕੀ, ਮਾਇਆ ਦੇਵੀ, ਮਮਤਾ, ਸੁਨੀਤਾ, ਸ਼ੀਲਾ ਅਤੇ ਗੀਤਾ ਆਦਿ ਵਿਸ਼ੇਸ ਤੌਰ ’ਤੇ ਹਾਜ਼ਰ ਹਨ।

Leave a Reply

Your email address will not be published. Required fields are marked *