ਨੌਜਵਾਨ ਵਰਗ ਵਿੱਚ ਅਕਾਲੀ ਬਸਪਾ ਗੱਠਜੋੜ ਨੂੰ ਲੈਕੇ ਭਾਰੀ ਉਤਸ਼ਾਹ:– ਰਾਜੂ ਖੰਨਾ।
ਪਿੰਡ ਬੁੱਗਾ ਕਲਾਂ ਵਿਖੇ ਵੱਡੀ ਗਿਣਤੀ ਯੂਥ ਨੌਜਵਾਨ ਕਾਂਗਰਸ ਤੇ ਆਪ ਪਾਰਟੀ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਹੋਏ ਸ਼ਾਮਿਲ।
ਅਮਲੋਹ,27 ਨਵੰਬਰ (ਮਧੂਸਾਰ ਬਿਊਰੋ) ਯੂਥ ਨੌਜਵਾਨਾਂ ਵਿੱਚ ਸ੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਨੂੰ ਲੈਕੇ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।ਜਿਸ ਲਈ ਨੌਜਵਾਨ ਵਰਗ ਵੱਡੀ ਗਿਣਤੀ ਵਿੱਚ ਹਰ ਰੋਜ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਨਾਲ ਜੁੜ ਰਿਹਾ ਹੈ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਹਲਕਾ ਅਮਲੋਹ ਤੋਂ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਹਲਕੇ ਦੇ ਪਿੰਡ ਬੁੱਗਾ ਕਲਾਂ ਵਿਖੇ ਯੂਥ ਆਗੂ ਸਤਨਾਮ ਸਿੰਘ ਬੁੱਗਾ ਦੀ ਪ੍ਰੇਰਨਾ ਸਦਕਾ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ ਵੱਡੀ ਗਿਣਤੀ ਯੂਥ ਨੌਜਵਾਨਾਂ ਨੂੰ ਸਨਮਾਨਿਤ ਕਰਨ ਸਮੇ ਕੀਤਾ। ਰਾਜੂ ਖੰਨਾ ਨੇ ਅੱਗੇ ਕਿਹਾ ਕਿ 2022 ਵਿੱਚ ਯੂਥ ਨੌਜਵਾਨਾਂ ਦਾ ਜੋਸ਼ ਤੇ ਹੋਸ਼ ਗੱਠਜੋੜ ਦੀ ਸਰਕਾਰ ਹੀ ਨਹੀ ਬਣਾਏਗਾ।ਸਗੋ ਕਾਂਗਰਸ ਸਰਕਾਰ ਵੱਲੋਂ ਬੰਦ ਕੀਤੀਆਂ ਲੋਕ ਭਲਾਈ ਸਕੀਮਾਂ ਨੂੰ ਵੀ ਮੁੜ ਚਾਲੂ ਕੀਤਾ ਜਾਵੇਗਾ।
ਤੇ ਕਾਂਗਰਸ ਦੀ ਹਰ ਧੱਕੇਸ਼ਾਹੀ ਤੇ ਦਰਜ਼ ਕੀਤੇ ਝੂਠੇ ਪਰਚਿਆਂ ਦਾ ਹਿਸਾਬ ਕਿਤਾਬ ਵੀ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਭਾਵੇਂ ਧੜਾ ਧੜ ਫੋਕੇ ਐਲਾਨ ਕਰ ਕਿ ਲੋਕਾਂ ਨੂੰ ਭਰਮਾਉਣ ਦੇ ਯਤਨ ਕਰ ਰਹੇ ਹਨ।ਪਰ ਪੰਜਾਬ ਦੇ ਲੋਕ ਹੁਣ ਕਾਂਗਰਸ ਦੇ ਝੂਠੇ ਵਾਅਦਿਆਂ ਤੇ ਯਕੀਨ ਨਹੀਂ ਕਰਨਗੇ। ਰਾਜੂ ਖੰਨਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਨੇ ਜੋ ਕਿਹਾ ਉਹ ਕੀਤਾ,ਤੇ ਜੋ ਕਹਾਂਗੇ ਉਹ ਕਰਾਗੇ। ਤਹਿਤ ਲੋਕਾਂ ਨਾਲ ਪੱਕੇ ਵਾਅਦੇ ਕਰ ਰਿਹਾ ਜਿਸ ਤੇ ਪੂਰਨ ਭਰੋਸਾ ਪ੍ਰਗਟ ਕਰਦੇ ਹੋਏ ਪੰਜਾਬ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦਾ ਵਧੇਰੇ ਸਾਥ ਦੇ ਰਹੇ ਹਨ। ਉਹਨਾਂ ਅੱਜ ਸਤਨਾਮ ਸਿੰਘ ਬੁੱਗਾ ਤੇ ਉਹਨਾਂ ਦੇ ਸਮੁੱਚੇ ਸ਼ਾਮਲ ਹੋਏ ਸਾਥੀਆਂ ਦਾ ਧੰਨਵਾਦ ਕਰਦੇ ਹੋਏ ਉਹਨਾਂ ਨੂੰ ਪਾਰਟੀ ਅੰਦਰ ਬਣਦਾ ਮਾਣ ਸਤਿਕਾਰ ਦੇਣ ਦਾ ਭਰੋਸਾ ਵੀ ਦਿੱਤਾ ਗਿਆ। ਅੱਜ ਦੀ ਇਸ ਮੀਟਿੰਗ ਨੂੰ ਕਿਸਾਨ ਵਿੰਗ ਦੇ ਜਰਨਲ ਸਕੱਤਰ ਸ਼ਰਧਾ ਸਿੰਘ ਛੰਨਾ, ਜਥੇਦਾਰ ਜਸਵਿੰਦਰ ਸਿੰਘ ਗਰੇਵਾਲ,ਐਸ ਸੀ ਵਿੰਗ ਦੇ ਪ੍ਰਧਾਨ ਰਣਜੀਤ ਸਿੰਘ ਕੋਟਲੀ, ਸਰਕਲ ਪ੍ਰਧਾਨ ਜਥੇਦਾਰ ਹਰਿੰਦਰ ਸਿੰਘ ਦੀਵਾ, ਯੂਥ ਆਗੂ ਸੁਖਚੈਨ ਸਿੰਘ ਦੀਵਾ, ਸੀਨੀਅਰ ਆਗੂ ਜੱਗੀ ਬੁੱਗਾ, ਬਸਪਾ ਆਗੂ ਜੀਵਨ ਸਹੋਤਾ, ਗੁਰਪੰਥ ਸਿੰਘ ਤੂਫਾਨ ਤੇ ਲਵਪ੍ਰੀਤ ਸਿੰਘ ਬੁੱਗਾ ਨੇ ਸੰਬੋਧਨ ਕੀਤਾ। ਯੂਥ ਆਗੂ ਸਤਨਾਮ ਸਿੰਘ ਬੁੱਗਾ ਦੀ ਅਗਵਾਈ ਵਿੱਚ ਸਮੁੱਚੀ ਲੀਡਰਸ਼ਿਪ ਵੱਲੋਂ ਹਲਕਾ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।
ਇਸ ਮੀਟਿੰਗ ਵਿੱਚ ਅੱਛਰੂ ਰਾਮ ਜ਼ਿਲ੍ਹਾ ਪ੍ਰਧਾਨ ਬਾਜ਼ੀਗਰ ਵਣਜਾਰਾ ਸਘੰਰਸ ਕਮੇਟੀ,ਗੁਰਪ੍ਰੀਤ ਸਿੰਘ, ਗੁਰਬਖਸ਼ੀਸ਼ ਸਿੰਘ,ਹਰਮਨ ਬੁੱਗਾ, ਮੋਹਿਤ ਬੁੱਗਾ,ਦੀਪਕ ਬੁੱਗਾ, ਦਵਿੰਦਰ ਸਿੰਘ ਬੁੱਗਾ, ਰਵਿੰਦਰ ਸਿੰਘ ਬੁੱਗਾ, ਗੁਰਵੀਰ ਸਿੰਘ ਬੁੱਗਾ, ਹਰਪ੍ਰੀਤ ਸਿੰਘ ਬੁੱਗਾ, ਸਤਨਾਮ ਸਿੰਘ ਪਹੇੜੀ,ਟੋਨੀ,ਰਾਜਨ ਕੁਮਾਰ, ਆਸ਼ੀਸ਼ ਕੁਮਾਰ, ਧਰਮਿੰਦਰ ਸਿੰਘ,ਗੈਰੀ ਸਿੰਘ, ਗੁਰਪ੍ਰੀਤ ਸਿੰਘ, ਲਵਪ੍ਰੀਤ ਟਿੱਬੀ, ਪ੍ਰਭਜੋਤ ਸਿੰਘ, ਸ਼ਨੀ ਕੁਮਾਰ,ਕਰਨ ਸਿੰਘ, ਹਰਪ੍ਰੀਤ ਸਿੰਘ, ਗੁਰਦੀਪ ਸਿੰਘ,ਲੱਖੀ ਸਿੰਘ, ਅਰਜੁਨ ਸਿੰਘ,ਰੌਣਕੀ ਰਾਮ,ਇਲਬਾਲ, ਗੁਰਵਿੰਦਰ ਸਿੰਘ, ਯੁਵਰਾਜ ਸਿੰਘ,ਗੁਰੀ ਭੱਦਲਥੂਹਾ, ਪਰਮਿੰਦਰ ਮਛਰਾਈ, ਗੁਰਤੇਜ ਸਿੰਘ, ਸਤਨਾਮ ਸਿੰਘ, ਗੁਰਵਿੰਦਰ ਸਿੰਘ ਮਛਰਾਏ,ਅਮਨ ਬੁੱਗਾ, ਸੰਦੀਪ ਸਿੰਘ ਰਾਏਪੁਰ ਚੌਬਦਾਰਾ,ਸੋਨੀ ਟਿੱਬੀ, ਪਰਮਜੀਤ ਸਿੰਘ ਰਾਏਪੁਰ ਚੌਬਦਾਰਾ,ਹੈਪੀ ਤੰਦਾਬੱਧਾ,ਬਲਵੰਤ ਸਿੰਘ ਬੁੱਗਾ, ਜੰਗ ਸਿੰਘ ਬੁੱਗਾ,ਬੰਤ ਰਾਮ ਬੁੱਗਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਯੂਥ ਨੌਜਵਾਨ ਹਾਜਰ ਸਨ।

