ਪੰਜਾਬ

ਸਥਾਨਕ ਸਰਕਾਰਾਂ ਮੰਤਰੀ ਬ੍ਰਹਮ ਮਹਿੰਦਰ ਨੇ ਸਪੀਕਰ ਕੇ.ਪੀ. ਰਾਣਾ ਨਾਲ ਦੁੱਖ ਸਾਂਝਾ ਕੀਤਾ

ਰੂਪਨਗਰ, 27ਨਵੰਬਰ (ਮਧੂਸਾਰ ਬਿਊਰੋ) ਸਥਾਨਕ ਸਰਕਾਰਾਂ ਮੰਤਰੀ ਬ੍ਰਹਮ ਮਹਿੰਦਰ ਅਤੇ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਨੇ ਅੱਜ ਵਿਧਾਨ ਸਭਾ ਦੇ ਸਪੀਕਰ ਸ਼੍ਰੀ ਕੇ.ਪੀ.ਰਾਣਾ ਨਾਲ ਉਨ੍ਹਾਂ ਦੀ ਮਾਤਾ ਸਵ. ਰਾਜ ਰਾਣੀ ਦਾ ਦੇਹਾਂਤ ਹੋਣ ਕਰਕੇ ਦੁੱਖ ਸਾਂਝਾ ਕੀਤਾ।

ਵੱਖ-ਵੱਖ ਪਾਰਟੀਆਂ ਦੇ ਸੀਨੀਅਰ ਨੇਤਾਵਾਂ ਤੋਂ ਇਲਾਵਾ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ, ਮਹਾਰਾਣੀ ਪ੍ਰਨੀਤ ਕੌਰ ਮੈਂਬਰ ਪਾਰਲੀਮੈਂਟ, ਵਿਧਾਇਕ ਸੁੰਦਰ ਸ਼ਾਮ ਅਰੋੜਾ ਸਾਬਕਾ ਮੰਤਰੀ, ਵਿਧਾਇਕ ਅੰਗਦ ਸੈਣੀ ਅਤੇ ਰਾਜ ਗਾਇਕ ਦੁਰਗਾ ਰੰਗੀਲਾ ਨੇ ਵੀ ਸਪੀਕਰ ਸ਼੍ਰੀ ਕੇ.ਪੀ.ਰਾਣਾ ਨਾਲ ਦੁੱਖ ਸਾਂਝਾ ਕੀਤਾ। ਸਵ. ਮਾਤਾ ਸ਼੍ਰੀਮਤੀ ਰਾਜ ਰਾਣੀ ਦੀ ਅੰਤਿਮ ਅਰਦਾਸ 5 ਦਸੰਬਰ ਨੂੰ ਗਿਆਨੀ ਜੈਲ ਸਿੰਘ ਨਗਰ ਵਿਖੇ ਦੁਪਹਿਰ 12 ਵਜੇ ਤੋਂ 1 ਵਜੇ ਤੱਕ ਹੋਵੇਗੀ।

Leave a Reply

Your email address will not be published. Required fields are marked *