ਹਰਿਆਣਾ

ਮੁੱਖ ਮੰਤਰੀ ਨੇ ਪ੍ਰਸ਼ਾਸਨਿਕ ਸਕੱਤਰਾਂ ਅਤੇ ਜਿਲ੍ਹਾ ਡਿਪਟੀ ਕਮਿਸ਼ਨਰਾਂ ਦੇ ਨਾਲ ਕੀਤੀ ਉੱਚ ਪੱਧਰੀ ਮੀਟਿੰਗ

ਮੁੱਖ ਮੰਤਰੀ ਨੇ ਅੰਤੋਦੇਯ ਗ੍ਰਾਮ ਉਥਾਨ ਮੇਲਿਆਂ ਦੀ ਪ੍ਰਗਤੀ ਦੀ ਸਮੀਖਿਆ

ਮੇਲਿਆਂ ਦੇ ਲਾਭਪਾਤਰਾਂ ਦੀ ਵੱਧ ਤੋਂ ਵੱਧ ਪਹੁੰਚ ਯਕੀਨੀ ਕਰਨ ਲਈ ਮੇਲੇ ਤੋਂ ਪਹਿਲਾਂ ਘਰ-ਘਰ ਜਾ ਕੇ ਕਾਊਂਸਲਿੰਗ ‘ਤੇ ਕੀਤਾ ਜਾਵੇ ਫੋਕਸ – ਮਨੋਹਰ ਲਾਲ

ਨੌਜੁਆਨਾਂ ਨੂੰ ਉਦਮਤਾ ਦੇ ਪ੍ਰਤੀ ਪੇ੍ਰਰਿਤ ਅਤੇ ਮਜਬੂਤ ਬਨਾਉਣਾ ਸਾਡੀ ਸਰਵੋਚ ਪ੍ਰਾਥਮਿਕਤਾ – ਮੁੱਖ ਮੰਤਰੀ

ਚੰਡੀਗੜ੍ਹ, 1 ਦਸੰਬਰ (ਮਧੂਸਾਰ ਬਿਊਰੋ)- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਅੱਜ ਹਿੱਥੇ ਵੀਡੀਓ ਕਾਨਫ੍ਰੈਂਸਿੰਗ ਰਾਹੀਂ ਪੂਰੇ ਸੂਬੇ ਵਿਚ ਆਯੋਜਿਤ ਕੀਤੇ ਜਾ ਰਹੇ ਅੰਤੋਂਦੇਯ ਗ੍ਰਾਮ ਉਥਾਨ ਮੇਲਿਆਂ ਦੇ ਸਬੰਧ ਵਿਚ ਪ੍ਰਸ਼ਾਸਨਿਕ ਸਕੱਤਰਾਂ ਅਤੇ ਜਿਲ੍ਹਾ ਡਿਪਟੀ ਕਮਿਸ਼ਨਰਾਂ ਦੇ ਨਾਲ ਸਮੀਖਿਆ ਮੀਟਿੰਗ ਦੀ ਅਗਵਾਈ ਕਰਦੇ ਹੋਏ ਨਿਰਦੇਸ਼ ਦਿੱਤੇ ਕਿ ਸਬੰਧਿਤ ਅਧਿਕਾਰੀਆਂ ਨੂੰ ਇੰਨ੍ਹਾਂ ਮੇਲਿਆਂ ਨੂੰ ਸਫਲ ਬਨਾਉਣ ਲਈ ਮਿਸ਼ਨ ਮੋਡ ‘ਤੇ ਕੰਮ ਕਰਨਾ ਚਾਹੀਦਾ ਹੈ।

        ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਨੂੰ ਸਵੈਰੁਜਗਾਰ ਨਾਲ ਜੋੜਨ ਦੇ ਨਾਲ-ਨਾਲ ਸਰਕਾਰ ਦੀ ਭਲਾਈਕਾਰੀ ਨੀਤੀਆਂ ਦਾ ਲਾਭ ਲਾਇਨ ਵਿਚ ਆਖੀਰੀ ਵਿਅਕਤੀ ਤਕ ਪਹੁੰਚਣ ਲਈ ਇੰਨ੍ਹਾਂ ਅੰਤੋਂਦੇਯ ਗ੍ਰਾਮ ਉਥਾਨ ਮੇਲਿਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਨੌਜੁਆਨਾ ਨੂੰ ਊਦਮਿਤਾ ਦੇ ਲਈ ਪੇ੍ਰਰਿਤ ਅਤੇ ਮਜਬੂਤ ਬਨਾਉਣਾ ਸਾਡੀ ਸਰਵੋਚ ਪ੍ਰਾਥਮਿਕਤਾ ਹੈ।

        ਮੁੱਖ ਮੰਤਰੀ ਨੇ 29-30 ਨਵੰਬਰ ਨੂੰ ਵੱਡੇ ਪੈਮਾਨੇ 'ਤੇ ਕਾਰੋਬਾਰ ਅਤੇ ਸਵੈਰੁਜਗਾਰ ਦੇ ਲਈ ਯੋਗ ਪਰਿਵਾਰਾਂ ਦਾ ਚੋਣ ਕਰਨ ਤਹਿਤ ਪੂਰੇ ਸੂਬੇ ਵਿਚ 24 ਵੱਖ-ਵੱਖ ਥਾਵਾਂ 'ਤੇ ਆਯੋਜਿਤ ਮੇਲਿਆਂ ਦੇ ਸਬੰਧ ਵਿਚ ਡਿਪਟੀ ਕਮਿਸ਼ਨਰਾਂ ਤੋਂ ਸੁਝਾਅ ਅਤੇ ਪ੍ਰਤੀਕ੍ਰਿਆ ਲਈ।

        ਡਿਪਟੀ ਕਮਿਸ਼ਨਰਾਂ ਅਤੇ ਹੋਰ ਅਧਿਕਾਰੀਆਂ ਤੋਂ ਪ੍ਰਾਪਤ ਪ੍ਰਤੀਕ੍ਰਿਆ ਦੇ ਆਧਾਰ 'ਤੇ ਮੁੱਖ ਮੰਤਰੀ ਨੇ ਕਿਹਾ ਕਿ ਇੰਨ੍ਹਾਂ ਮੇਲਿਆਂ ਵਿਚ ਸਕਾਰਾਤਮਕ ਨਤੀਜੇ ਪ੍ਰਾਪਤ ਹੋਏ ਹਨ ਅਤੇ ਇੰਨ੍ਹਾਂ ਮੇਲਿਆਂ ਨੁੰ ਹੋਰ ਵੱਧ ਸਫਲ ਬਨਾਉਣ ਅਤੇ ਹਰੇਕ ਯੋਗ ਪਰਿਵਾਰ ਦੀ ਸਾਲਾਨਾ ਆਮਦਨ 1.80 ਲੱਖ ਤਕ ਵਧਾਉਣ ਦੇ ਲਈ ਮਿਸ਼ਨ ਮੋਡ 'ਤੇ ਕੰਮ ਕਰਨਾ ਹੈ।

ਮੇਲੇ ਤੋਂ ਪਹਿਲਾਂ ਘਰ-ਘਰ ਜਾ ਕੇ ਕਾਊਂਸਲਿੰਗ ‘ਤੇ ਕੀਤਾ ਜਾਵੇਗਾ ਫੋਕਸ

        ਮੁੱਖ ਮੰਤਰੀ ਨੇ ਨਿਰਦੇਸ਼ ਦਿੱਤੇ ਕਿ ਇੰਨ੍ਹਾਂ ਮੇਲਿਆਂ ਵਿਚ ਲਾਭਪਾਤਰਾਂ ਦੀ ਵੱਧ ਤੋਂ ਵੱਧ ਪਹੁੰਚ ਯਕੀਨੀ ਕਰਨ ਦੇ ਲਈ ਮੇਲਿਆਂ ਤੋਂ ਇਕ ਦਿਨ ਪਹਿਲਾਂ ਨਿਜੀ ਸੁਝਾਅ ਲਈ ਹਰੇਕ ਯੋਗ ਪਰਿਵਾਰ ਦੇ ਘਰ-ਘਰ ਜਾਣ। ਉਸ ਦੇ ਲਈ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਜਾਣਾ ਚਾਹੀਦਾ ਹੈ। ਇੰਨ੍ਹਾਂ ਸੁਝਾਅ ਟੀਮਾਂ ਦਾ ਸਹੀ ਸਿਖਲਾਈ ਵੀ ਯਕੀਨੀ ਕੀਤੀ ਜਾਵੇ।

        ਉਨ੍ਹਾਂ ਨੇ ਇਹ ਵੀ ਨਿਰਦੇਸ਼ ਦਿੱਤੇ ਕਿ ਇੰਨ੍ਹਾਂ ਮੇਲਿਆਂ ਵਿਚ ਆਉਣ ਦੇ ਲਈ ਸੱਭ ਤੋਂ ਪਹਿਲਾਂ ਪਰਿਵਾਰ ਦੇ ਯੁਵਾ ਮੈਂਬਰਾਂ ਨੂੰ ਭੇਜਿਆ ਜਾਵੇ, ਉਸ ਦੇ ਬਾਅਦ 60 ਸਾਲ ਤੋਂ ਘੱਟ ਉਮਰ ਦੇ ਮੈਂਬਰਾਂ, ਉਸ ਤੋਂ ਬਾਅਦ 60 ਸਾਲ ਉਮਰ ਜਾਂ ਉਸ ਤੋਂ ਉੱਪਰ ਦੇ ਮੈਂਬਰਾਂ ਨੂੰ ਭੇਜਿਆ ਜਾਵੇ, ਤਾਂ ਜੋ ਇਹ ਯਕੀਨੀ ਕੀਤਾ ਜਾ ਸਕੇ ਕਿ ਹਰ ਪਰਿਵਾਰ ਦੇ ਯੁਵਾ ਮੈਂਬਰ ਇੰਨ੍ਹਾਂ ਮੇਲਿਆਂ ਵਿਚ ਹਿੱਸਾ ਲੈਣ।

ਆਮਦਨ ਤਸਦੀਕ ਦਾ ਕਾਰਜ ਧਿਆਨ ਨਾਲ ਕੀਤਾ ਜਾਵੇ

        ਮੁੱਖ ਮੰਤਰੀ ਨੇ ਨਿਰਦੇਸ਼ ਦਿੱਤੇ ਕਿ ਸਾਰੇ ਜਨਭਲਾਈਕਾਰੀ ਯੋਜਨਾਵਾਂ ਦਾ ਲਾਭ ਯੋਗ ਪਰਿਵਾਰਾਂ ਨੂੰ ਹੀ ਪ੍ਰਾਪਤ ਹੋਵੇ ਅਤੇ ਰੁਜਗਾਰ ਦੇ ਮੌਕੇ ਮਿਲਣ, ਇਸ ਦੇ ਲਈ ਹਰ ਪਰਿਵਾਰ ਦੀ ਆਮਦਨ ਤਸਦੀਕ ਬਹੁਤ ਬਾਰੀਕੀ ਅਤੇ ਧਿਆਨ ਨਾਲ ਕੀਤੀ ਜਾਣੀ ਯਕੀਨੀ ਕਰਨ।

        ਉਨ੍ਹਾਂ ਨੇ ਏਕਲ ਪਰਿਵਾਰ ਆਈਡੀ ਅਤੇ ਵਿਭਾਜਿਤ ਹੋਏ ਪਰਿਵਾਰਾਂ ਦੀ ਆਈਡੀ ਦੇ ਡਾਟਾ ਨੂੰ ਰਿਕਾਰਡ ਕਰਨ ਦੇ ਸਬੰਧ ਵਿਚ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਅਜਿਹੇ ਪਰਿਵਾਰਾਂ ਦੀ ਆਮਦਨ ਤਸਦੀਕ ਇਕ ਮੰਨਿਆ ਜਾਵੇ ਅਤੇ ਇਸ ਡਾਟਾ ਦਾ ਕਾਰਜ ਸਹੀ ਢੰਗ ਨਾਲ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਮੈਨੂਅਲ ਅਤੇ ਆਨਲਾਇਨ ਪ੍ਰੋਫੋਰਮਾ ਦੇ ਡਾਟਾ ਦਾ ਠੀਕ ਨਾਲ ਮਿਲਾਨ ਕੀਤਾ ਜਾਣਾ ਯਕੀਨੀ ਕਰਨ।

ਡਿਪਟੀ ਕਮਿਸ਼ਨਰਾਂ ਨੂੰ ਨਿਜੀ ਸੰਸਥਾਵਾਂ ਵਿਚ ਰੁਜਗਾਰ ਦੀ ਸੰਭਾਵਨਾਵਾਂ ਤਲਾਸ਼ਣੀਆਂ ਚਾਹੀਦੀ ਹਨ

        ਮੁੱਖ ਮੰਤਰ ਨੇ ਕਿਹਾ ਕਿ ਕੁੱਝ ਜਿਲ੍ਹਿਆਂ ਵਿਚ ਜਿੱਥੇ ਨਿਜੀ ਸੰਸਥਾਵਾਂ ਵਿਚ ਵਰਕਫੋਰਸ ਦੀ ਜਰੂਰਤ ਹੈ, ਅਜਿਹੇ ਮਾਮਲਿਆਂ ਵਿਚ ਡਿਪਟੀ ਕਮਿਸ਼ਨਰਾਂ ਨੂੰ ਆਪਣੇ-ਆਪਣੇ ਜਿਲ੍ਹਿਆਂ ਵਿਚ ਨਿਜੀ ਸੰਸਥਾਵਾਂ ਵਿਚ ਵਰਕਫੋਰਸ ਦੀ ਜਰੂਰਤਾਂ ਨੂੰ ਭੇਜਣ ਦੀ ਸੰਭਾਵਨਾਵਾਂ ਤਲਾਸ਼ਣੀ ਚਾਹੀਦੀ ਹੈ।

ਪਿਛਲੇ ਦੋ ਦਿਨਾਂ ਵਿਚ 24 ਥਾਵਾਂ ‘ਤੇ ਮੇਲੇ ਦਾ ਆਯੋਜਨ

        ਮੀਟਿੰਗ ਦੌਰਾਨ , ਮੁੱਖ ਮੰਤਰੀ ਅੰਤੋਂਦੇਯ ਪਰਿਵਾਰ ਉਥਾਨ ਯੋਜਨਾ (ਐਮਐਮਏਪੀਯੂਵਾਈ) ਦੇ ਮਿਸ਼ਨ ਨਿਦੇਸ਼ਕ ਮਨਦੀਪ ਬਰਾੜ ਨੇ ਮੁੱਖ ਮੰਤਰੀ ਨੂੰ ਜਾਂਣੂੰ ਕਰਾਇਆ ਕਿ ਪਿਛਲੇ ਦੋ ਦਿਨਾਂ ਵਿਚ ਪੂਰੇ ਸੂਬੇ ਵਿਚ 24 ਵੱਖ-ਵੱਖ ਥਾਵਾਂ 'ਤੇ ਅੰਤੋਂਦੇਯ ਉਥਾਨ ਮੇਲਿਆਂ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਆਮਦਨ ਤਸਦੀਕ ਦੇ ਆਧਾਰ 'ਤੇ ਚੋਣ ਲਾਭਪਾਤਰਾਂ ਨੂੰ ਬੁਲਾਇਆ ਗਿਆ। ਇਸ ਦੌਰਾਨ ਸਾਰੇ ਲਾਭਪਾਤਰਾਂ ਨੂੰ ਸਵੈਰੁਜਗਾਰ ਮਜਦੂਰੀ, ਕੌਸ਼ਲ ਵਿਕਾਸ ਆਦਿ ਨਾਲ ਸੰਬਧਿਤ ਵੱਖ-ਵੱਖ ਯੋਜਨਾਵਾਂ ਦੇ ਬਾਰੇ ਵਿਚ ਵਿਸਤਾਰ ਜਾਣਕਾਰੀ ਵੀ ਦਿੱਤੀ ਗਈ।

        ਉਨ੍ਹਾਂ ਨੇ ਦਸਿਆ ਕਿ ਇੰਨ੍ਹਾਂ ਮੇਲਿਆਂ ਦੇ ਆਯੋਜਨ ਦੇ ਲਈ ਵਿਸ਼ੇਸ਼ ਐਸਓਪੀ ਤਿਆਰ ਕੀਤੇ ਗਏ ਸਨ ਅਤੇ ਇੰਨ੍ਹਾਂ ਦੇ ਅਨੁਸਾਰ ਹੀ ਜਿਲ੍ਹਾ ਪ੍ਰਸਾਸ਼ਨ ਵੱਲੋਂ ਵਿਵਸਥਾ ਕੀਤੀ ਗਈ ਸੀ। ਲਾਭਪਾਤਰਾਂ ਦੇ ਸੁਆਲਾਂ ਦੇ ਹੱਲ ਲਈ ਮੇਲਿਆਂ ਵਿਚ ਵਿਸ਼ੇਸ਼ ਸਹਾਇਤਾ ਡੇਸਕ ਸਥਾਪਿਤ ਕੀਤੇ ਗਏ ਸਨ। ਇਸ ਦੇ ਨਾਲ ਹੀ, ਲਾਭਪਾਤਰਾਂ ਦੇ ਨਾਲ ਸਰਕਾਰੀ ਯੋਜਨਾਵਾਂ ਦੀ ਜਾਣਕਾਰੀ ਸਾਂਝੀ ਕਰਨ ਦੇ ਲਈ ਜੋਨਲ ਕਮੇਟੀ ਅਤੇ ਸੁਝਾਅ ਡੇਸਕ ਵੀ ਸਥਾਪਿਤ ਕੀਤੇ ਗਏ ਹਨ।

ਐਮਐਮਏਪੀਯੂਵਾਈ ਦੇ ਤਹਿਤ ਤਸਦੀਕ ਯੋਗ ਪਰਿਵਾਰਾਂ ਨੂੰ ਇੰਨ੍ਹਾਂ ਮੇਲਿਆਂ ਦੇ ਲਈ ਸੱਦਾ ਦਿੱਤਾ ਗਿਆ

        ਸ੍ਰੀ ਮਨਦੀਪ ਬਰਾੜ ਨੇ ਦਸਿਆ ਕਿ ਐਮਐਮਏਪੀਯੂਵਾਈ ਦੇ ਤਹਿਤ ਪਰਿਵਾਰ ਪਹਿਚਾਣ ਪੱਤਰ ਤੋਂ ਤਸਦੀਕ ਡਾਟਾ ਦੇ ਅਨੁਸਾਰ ਇੰਨ੍ਹਾਂ ਅੰਤੋਂਦੇਯ ਗ੍ਰਾਮ ਉਥਾਨ ਮੇਲਿਆਂ ਵਿਚ ਯੋਗ ਪਰਿਵਾਰਾਂ ਨੂੰ ਸੱਦਾ ਦਿੱਤਾ ਗਿਆ ਹੈ।

        ਇਸ ਮੌਕੇ 'ਤੇ ਮੁੱਖ ਸਕੱਤਰ ਸੰਜੀਵ ਕੌਸ਼ਲ, ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਡੀਐਸ ਢੇਸੀ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਵੀ. ਉਮਾਸ਼ੰਕਰ, ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਅਤੇ ਸੂਚਨਾ, ਜਨ ਸੰਪਰਕ ਅਤੇ ਭਾਸ਼ਾ ਵਿਭਾਗ ਦੇ ਮਹਾਨਿਦੇਸ਼ਕ ਡਾ. ਅਮਿਤ ਅਗਰਵਾਲ ਮੌਜੂਦ ਰਹੇੇ।

Leave a Reply

Your email address will not be published. Required fields are marked *